
Myanmar Earthquake News: ਭਾਰਤ ਨੇ ਭੇਜੀ ਰਾਹਤ ਸਮੱਗਰੀ
ਮਿਆਂਮਾਰ 'ਚ ਦੇਰ ਰਾਤ ਇਕ ਵਾਰ ਫਿਰ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ। ਇੱਥੇ ਸ਼ੁੱਕਰਵਾਰ ਦੇਰ ਰਾਤ 23.56 ਵਜੇ 4.2 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ। ਇਸ ਤੋਂ ਪਹਿਲਾਂ ਮਿਆਂਮਾਰ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਚਾਰ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਦਾ ਸਭ ਤੋਂ ਵੱਧ ਅਸਰ ਥਾਈਲੈਂਡ 'ਤੇ ਪਿਆ।
ਬੈਂਕਾਕ ਵਿੱਚ ਸਥਿਤੀ ਸਭ ਤੋਂ ਖ਼ਰਾਬ ਹੈ। 7.7 ਤੋਂ 4.2 ਤੀਬਰਤਾ ਦੇ ਭੂਚਾਲ ਨੇ ਭਾਰਤ, ਬੰਗਲਾਦੇਸ਼ ਅਤੇ ਚੀਨ ਨੂੰ ਪ੍ਰਭਾਵਿਤ ਕੀਤਾ। ਇਸ ਤਬਾਹੀ 'ਚ ਹੁਣ ਤੱਕ 154 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਜਿਸ ਵਿੱਚ ਮਿਆਂਮਾਰ ਦੇ 144 ਅਤੇ ਥਾਈਲੈਂਡ ਦੇ 10 ਲੋਕ ਸ਼ਾਮਲ ਹਨ।
ਪਹਿਲਾ ਭੂਚਾਲ ਸਵੇਰੇ 11:50 ਵਜੇ ਆਇਆ, ਇਸ ਦੀ ਤੀਬਰਤਾ 7.2 ਮਾਪੀ ਗਈ। ਇਸ ਤੋਂ ਬਾਅਦ ਦੂਜਾ ਝਟਕਾ ਦੁਪਹਿਰ 12:02 'ਤੇ ਆਇਆ, ਇਸ ਦੀ ਤੀਬਰਤਾ 7 ਮਾਪੀ ਗਈ। ਇਸ ਤੋਂ ਬਾਅਦ ਇਕ-ਇਕ ਘੰਟੇ ਦੇ ਅੰਤਰਾਲ 'ਤੇ ਭੂਚਾਲ ਦੇ ਦੋ ਹੋਰ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਦੇ ਅਨੁਸਾਰ, ਪਹਿਲੇ ਦੋ ਭੂਚਾਲਾਂ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ, ਜਦੋਂ ਕਿ ਤੀਜਾ ਜ਼ਮੀਨ ਤੋਂ 22.5 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਭੂਚਾਲ ਤੋਂ ਬਾਅਦ ਮਿਆਂਮਾਰ ਅਤੇ ਥਾਈਲੈਂਡ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਦਾ ਸਭ ਤੋਂ ਜ਼ਿਆਦਾ ਅਸਰ ਬੈਂਕਾਕ 'ਚ ਦੇਖਣ ਨੂੰ ਮਿਲਿਆ। ਬੈਂਕਾਕ ਵਿੱਚ ਸਟਾਕ ਐਕਸਚੇਂਜ ਨੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਕਈ ਇਮਾਰਤਾਂ ਹਿੱਲ ਗਈਆਂ।ਬਹੁ-ਮੰਜ਼ਿਲਾ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਮਿਆਂਮਾਰ 'ਚ 144 ਲੋਕਾਂ ਦੀ ਮੌਤ ਹੋ ਗਈ, ਜਦਕਿ 730 ਲੋਕ ਜ਼ਖ਼ਮੀ ਹੋ ਗਏ। ਹਰ ਪਾਸੇ ਤਬਾਹੀ ਦੇ ਦ੍ਰਿਸ਼ ਦਿਖਾਈ ਦੇ ਰਹੇ ਸਨ। ਲੋਕ ਮਲਬੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਹਨ। ਭੂਚਾਲ ਕਾਰਨ ਮਿਆਂਮਾਰ 'ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।
ਭਾਰਤ ਨੇ ਸ਼ਨੀਵਾਰ ਨੂੰ ਭੂਚਾਲ ਪ੍ਰਭਾਵਿਤ ਮਿਆਂਮਾਰ ਨੂੰ ਰਾਹਤ ਸਮੱਗਰੀ ਭੇਜੀ। ਸੂਤਰਾਂ ਨੇ ਦੱਸਿਆ ਕਿ ਫ਼ੌਜੀ ਟਰਾਂਸਪੋਰਟ ਜਹਾਜ਼ 'ਚ ਕਰੀਬ 15 ਟਨ ਰਾਹਤ ਸਮੱਗਰੀ ਭੇਜੀ ਗਈ। ਭਾਰਤੀ ਹਵਾਈ ਸੈਨਾ ਦੇ C130J ਜਹਾਜ਼ ਨੇ ਹਿੰਡਨ ਏਅਰਫੋਰਸ ਸਟੇਸ਼ਨ ਤੋਂ ਮਿਆਂਮਾਰ ਲਈ ਉਡਾਣ ਭਰੀ। ਸੂਤਰਾਂ ਨੇ ਦੱਸਿਆ ਕਿ ਭੇਜੀ ਗਈ ਰਾਹਤ ਸਮੱਗਰੀ ਵਿੱਚ ਟੈਂਟ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਵਾਟਰ ਪਿਊਰੀਫਾਇਰ, ਸੋਲਰ ਲੈਂਪ, ਜਨਰੇਟਰ ਸੈੱਟ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ।