
170 ਲੋਕਾਂ ਦੀ ਜਾਨ ਲੈਣ ਵਾਲੇ ਆਤਮਘਾਤੀ ਹਮਲਿਆਂ ਤੋਂ ਬਾਅਦ ਕਾਬੁਲ ਹਵਾਈ ਅੱਡੇ ਦੇ ਨੇੜੇ ਇਕ ਘਰ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।
ਕਾਬੁਲ: ਅਫ਼ਗਾਨਿਸਤਾਨ ਵਿਚ 170 ਲੋਕਾਂ ਦੀ ਜਾਨ ਲੈਣ ਵਾਲੇ ਆਤਮਘਾਤੀ ਹਮਲਿਆਂ ਤੋਂ ਬਾਅਦ ਕਾਬੁਲ ਹਵਾਈ ਅੱਡੇ ਦੇ ਨੇੜੇ ਇਕ ਘਰ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਮਲਾ ਐਤਵਾਰ ਸ਼ਾਮੀਂ ਏਅਰਪੋਰਟ ਦੇ ਪੱਛਮ ਵਿਚ ਰਿਹਾਇਸ਼ੀ ਇਲਾਕੇ ਖਾਜ਼-ਏ-ਬੁਗਰਾ ਵਿਚ ਹੋਇਆ ਹੈ।
Kabul Blasts
ਹੋਰ ਪੜ੍ਹੋ: Tokyo Paralympics: ਭਾਰਤ ਦੀ ਝੋਲੀ ਪਿਆ ਦੂਜਾ ਤਮਗਾ, ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗਾ
ਸ਼ੁਰੂਆਤੀ ਜਾਣਕਾਰੀ ਅਨੁਸਾਰ ਇਸ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਲੋਕ ਜ਼ਖਮੀ ਹਨ। ਪੀੜਤਾਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਫਗਾਨਿਸਤਾਨ ਦੇ ਸਿਹਤ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਦੂਤਾਵਾਸ ਨੇ ਕਾਬੁਲ ਹਵਾਈ ਅੱਡੇ 'ਤੇ ਖਤਰੇ ਬਾਰੇ ਨਵੀਂ ਚੇਤਾਵਨੀ ਵੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਏਅਰਪੋਰਟ ਨੇੜੇ ਦੋ ਆਤਮਘਾਤੀ ਹਮਲੇ ਹੋਏ ਸਨ।