
ਟਾਰਗੈੱਟ ਕਿਲਿੰਗ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ 'ਤੇ ਕੀਤੇ ਕਥਿਤ ਤਸ਼ੱਦਦ ਦਾ ਮੁੱਦਾ ਇੰਗਲੈਂਡ ਦੇ....
ਇੰਗਲੈਂਡ (ਭਾਸ਼ਾ) : ਟਾਰਗੈੱਟ ਕਿਲਿੰਗ ਮਾਮਲੇ 'ਚ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ 'ਤੇ ਕੀਤੇ ਕਥਿਤ ਤਸ਼ੱਦਦ ਦਾ ਮੁੱਦਾ ਇੰਗਲੈਂਡ ਦੇ ਹਾਊਸ ਆਫ਼ ਕਾਮਨਜ਼ 'ਚ ਗੂੰਜਿਆ ਹੈ। ਯੂਕੇ ਸਰਕਾਰ ਦਾ ਕਹਿਣੈ ਕਿ ਉਸ ਦੇ ਨਾਗਰਿਕ ਸਕਾਟਲੈਂਡ ਨਿਵਾਸੀ ਜਗਤਾਰ ਸਿੰਘ ਜੌਹਲ 'ਤੇ ਤਸ਼ੱਦਦ ਦੇ ਮਾਮਲੇ ਵਿਚ ਠੋਸ ਕਾਰਵਾਈ ਕੀਤੀ ਜਾਵੇਗੀ, ਜਿਸ ਨੂੰ ਭਾਰਤ 'ਚ ਪੰਜਾਬ ਦੀ ਇਕ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ।
ਸਕਾਟਲੈਂਡ ਨੈਸ਼ਨਲ ਪਾਰਟੀ ਦੇ ਲੋਕਲ ਐਮਪੀ ਮਾਰਟਿਨ ਡੋਚੇਟ੍ਰੀ ਹਿਊਸੇਜ਼ ਨੇ ਨੇ ਬਰਤਾਨੀਆ ਦੇ ਵਿਦੇਸ਼ ਮੰਤਰਾਲਾ ਨੂੰ ਕਿਹਾ ਕਿ ਹਿਰਾਸਤ ਵਿਚ ਜੱਗੀ ਜੌਹਲ ਦੇ ਕਥਿਤ ਸੋਸ਼ਣ ਦੀ ਰਿਪੋਰਟ 'ਤੇ ਭਾਰਤ ਸਰਕਾਰ ਕੋਲ ਕੌਣ ਨੁਮਾਇੰਦਗੀ ਕਰ ਰਿਹਾ ਹੈ। ਇਸ 'ਤੇ ਵਿਦੇਸ਼ ਮੰਤਰੀ ਨੇ ਹਿਊਸੇਜ਼ ਨੂੰ ਦਸਿਆ ਕਿ ਅਸੀਂ ਤਸ਼ੱਦਦ ਦੇ ਮੁੱਦੇ ਨੂੰ ਭਾਰਤ ਸਰਕਾਰ ਕੋਲ ਗੰਭੀਰਤਾ ਨਾਲ ਉਠਾ ਰਹੇ ਹਾਂ। ਉਨ੍ਹਾਂ ਇਹ ਵੀ ਆਖਿਆ ਕਿ ਇਹ ਪੂਰੀ ਤਰ੍ਹਾਂ ਅਸੰਵਿਧਾਨਕ ਹੈ ਕਿ ਇਹ ਬਰਤਾਨੀਆ ਸਰਕਾਰ 'ਤੇ ਹਮਲਾ ਹੈ।
ਪਰ ਅਸੀਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜੇਕਰ ਬ੍ਰਿਟਿਸ਼ ਨਾਗਰਿਕ 'ਤੇ ਵਾਕਈ ਤਸ਼ੱਦਦ ਕੀਤਾ ਜਾ ਰਿਹਾ ਹੈ ਤਾਂ ਅਸੀਂ ਇਸ 'ਤੇ ਠੋਸ ਕਾਰਵਾਈ ਕਰਾਂਗੇ। ਦਸ ਦਈਏ ਕਿ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ਼ ਜੱਗੀ ਜੌਹਲ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਲੰਧਰ ਆਏ ਸਨ, ਜਿਨ੍ਹਾਂ ਨੂੰ ਸਾਦੀ ਵਰਦੀ ਵਿਚ ਪੁਲਿਸ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸਿੱਖ ਫੈਡਰੇਸ਼ਨ ਯੂਕੇ ਦਾ ਕਹਿਣੈ ਕਿ ਜੌਹਲ 'ਤੇ ਜੇਲ੍ਹ ਵਿਚ ਸਰੀਰਕ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ ਹੈ। ਫੈਡਰੇਸ਼ਨ ਵਲੋਂ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਵੀ ਮੁਹਿੰਮ ਵਿੱਢੀ ਗਈ ਹੈ, ਹੁਣ ਜਦੋਂ ਫਿਰ ਇਹ ਮਾਮਲਾ ਇੰਗਲੈਂਡ ਦੇ ਹਾਊਸ ਆਫ਼ ਕਾਮਨਜ਼ 'ਚ ਗੂੰਜਿਆ ਹੈ ਤਾਂ ਦੇਖਣਾ ਹੋਵੇਗਾ ਕਿ ਇੰਗਲੈਂਡ ਸਰਕਾਰ ਹੁਣ ਜੱਗੀ ਜੌਹਲ ਦੇ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ?