
ਇੰਝ ਲਗਦਾ ਹੈ ਕਿ ਇਹਨਾਂ ਨੂੰ ਕਿਸੇ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ।
ਕੈਨੇਡਾ: ਕੈਨੇਡਾ ਵਿਚ ਜਾ ਕੇ ਪੜਾਈ ਕਰ ਕੇ ਆਪਣੀ ਜ਼ਿੰਦਗੀ ਬਣਾਉਣ ਵਾਸਤੇ ਪੰਜਾਬੀ ਤੇਜ਼ੀ ਨਾਲ ਆਈਲਟਸ ਕਰ ਕੇ ਜਾ ਰਹੇ ਹਨ। ਇੱਥੇ ਨੌਜਵਾਨ ਪੜਾਈ ਕਰਨ ਵਾਸਤੇ ਜਾਂਦੇ ਹਨ ਪਰ ਉੱਥੇ ਇਹਨਾਂ ਦੀਆਂ ਹਰਕਤਾਂ ਤੋਂ ਪੂਰੇ ਪੰਜਾਬੀ ਸਮਾਜ ਦਾ ਸਿਰ ਸ਼ਰਮ ਨਾਲ ਝੁਕਦਾ ਜਾ ਰਿਹਾ ਹੈ।
Photoਆਪਣੀਆਂ ਹਰਕਤਾਂ ਕਰ ਕੇ ਕਦੇ ਇਹ ਜਿੱਥੇ ਰਹਿੰਦੇ ਹਨ ਉੱਥੇ ਦੇ ਖਿਲਾਰਿਆਂ ਦੀਆਂ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਹਨ ਜਿਸ ਵਿਚ ਘਰਾਂ ਦੇ ਮਾਲਿਕ ਇਹਨਾਂ ਕੋਲੋਂ ਬੇਹੱਦ ਤੰਗ ਹੁੰਦੇ ਨੇ ਤੇ ਦੂਜੇ ਪਾਸੇ ਪੰਜਾਬੀ ਨੌਜਵਾਨਾਂ ਦੀਆਂ ਲੜਾਈਆਂ ਤਾਂ ਹੁਣ ਆਮ ਹੋ ਗਈਆਂ ਹਨ। ਜਿਹਨਾਂ ਕਰ ਕੇ ਸਟੂਡੈਂਟਸ ਦੇ ਨਾਲ ਉੱਥੇ ਦੇ ਲੋਕ ਨਫ਼ਰਤ ਕਰਨ ਲੱਗ ਪਏ ਹਨ। ਆਲਮ ਇਹ ਹੈ ਕਿ ਕੁਝ ਕਿ ਇਹੋ ਜਿਹਿਆਂ ਕਰ ਕੇ ਸਾਰੇ ਸਟੂਡੈਂਟਸ ਨੂੰ ਗਲਤ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।
Photo ਹੁਣ ਇਹਨਾਂ ਦੀਆਂ ਲੜਾਈਆਂ ਤੋਂ ਤੰਗ ਆਈ ਕੈਨੇਡਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਦੀ ਸਰਕਾਰ ਨੇ ਹੁਣ ਇਹਨਾਂ ਨੌਜਵਾਨਾਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਵਿਚੋਂ ਕੁਝ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਕੁਝ ਕ ਦੀ ਪਛਾਣ ਕੀਤੀ ਜਾ ਰਹੀ ਹੈ ਜਿਹਨਾਂ ਨੂੰ ਵੀ ਜਲਦ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਨਾਲ ਸਬੰਧਿਤ ਕਈ ਵੀਡੀਉ ਸਾਹਮਣੇ ਆ ਚੁੱਕੀਆਂ ਹਨ।
Photoਇੰਝ ਲਗਦਾ ਹੈ ਕਿ ਇਹਨਾਂ ਨੂੰ ਕਿਸੇ ਸਰਕਾਰ ਜਾਂ ਪੁਲਿਸ ਦਾ ਕੋਈ ਡਰ ਹੀ ਨਹੀਂ ਹੈ। ਇਹ ਵਿਦਿਆਰਥੀ ਸ਼ਰੇਆਮ ਹੀ ਲੜਾਈ ਕਰ ਰਹੇ ਹਨ ਤੇ ਇਸ ਦੇ ਨਾਲ ਹੀ ਉਹ ਗੱਡੀਆਂ ਭੰਨ ਦੇ ਵੀ ਨਜ਼ਰ ਆਉਂਦੇ ਹਨ। ਕੈਨੇਡਾ ਜਾਂ ਹੋਰ ਵਿਦੇਸ਼ੀ ਥਾਵਾਂ ਤੇ ਲੋਕ ਅਪਣਾ ਕਰੀਅਰ ਬਣਾਉਣ ਜਾਂਦੇ ਹਨ ਪਰ ਕੁੱਝ ਲੋਕਾਂ ਨੂੰ ਉੱਥੇ ਜਾ ਕੇ ਵੀ ਇਸ ਦਾ ਮਤਲਬ ਪਤਾ ਨਹੀਂ ਹੁੰਦਾ ਕਿ ਉਹ ਉੱਥੇ ਕੀ ਕਰਨ ਆਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।