ਕਈ ਸਾਲਾਂ ਬਾਅਦ ਇੰਗਲੈਂਡ ਪਹੁੰਚੇ ਗੈਰੀ ਸੰਧੂ, ਸੁਣਾਈ ਡਿਪੋਰਟ ਹੋਣ ਦੀ ਕਹਾਣੀ  
Published : Jun 29, 2019, 12:24 pm IST
Updated : Jun 29, 2019, 12:30 pm IST
SHARE ARTICLE
Garry Sandhu
Garry Sandhu

ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ...

ਜਲੰਧਰ : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇਨ੍ਹੀਂ ਦਿਨੀਂ ਯੂ. ਕੇ. ‘ਚ ਇੰਜੁਆਏ ਕਰ ਰਹੇ ਹਨ। ਹਾਲ ਹੀ ‘ਚ ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਇਹ ਵੀਡੀਓ ਯੂ. ਕੇ. ‘ਚ ਹੋਈ ਪ੍ਰੈੱਸ ਕਾਨਫਰੰਸ ਦਾ ਇਕ ਹਿੱਸਾ ਹੈ।

 

 
 
 
 
 
 
 
 
 
 
 
 
 

?? Press Conference Highlights ?? @e3uk & @eventimm

A post shared by Garry Sandhu (@officialgarrysandhu) on

 

ਜਿਸ ‘ਚ ਗੈਰੀ ਸੰਧੂ ਨੇ ਆਪਣੀਆਂ ਯਾਦਾਂ ਨੂੰ ਵੀ ਤਾਜਾ ਕੀਤਾ। ਗੈਰੀ ਸੰਧੂ ਇਸ ਵੀਡੀਓ ‘ਚ ਆਖ ਰਹੇ ਹਨ ਕਿ ਮੈਨੂੰ ਇਕ ਵਾਰ ਫਿਰ ਯੂ. ਕੇ. ਆ ਕੇ ਬਹੁਤ ਵਧੀਆ ਲੱਗਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਇੰਗਲੈਂਡ ਨਾ ਹੁੰਦਾ ਤਾਂ ਗੈਰੀ ਵੀ ਨਾ ਹੁੰਦਾ। ਗੈਰੀ ਨੇ ਦੱਸਿਆ ਕਿ ਜਦੋਂ ਮੈਨੂੰ ਇੱਥੋਂ ਡਿਪੋਰਟ ਕੀਤਾ ਗਿਆ ਸੀ, ਉਸ ਸਮੇਂ ਮੈਂ ਬਹੁਤ ਰੋਇਆ ਸੀ। ਜਿਹੜੇ ਵਿਅਕਤੀ ਨੇ ਮੈਨੂੰ ਇੱਥੋਂ ਡਿਪੋਰਟ ਕਰਵਾਇਆ, ਪ੍ਰਮਾਤਾਮਾ ਉਸ ਦਾ ਭਲਾ ਕਰੇ ਕਿਉਂਕਿ ਇੱਥੋਂ ਡਿਪੋਰਟ ਹੋ ਕੇ ਜੋ ਧੱਕੇ ਮੈਂ ਖਾਧੇ ਸਨ, ਉਨ੍ਹਾਂ ਧੱਕਿਆਂ ਨੇ ਹੀ ਮੈਨੂੰ ਬਹੁਤ ਕੁਝ ਸਿਖਾਇਆ।

 

 
 
 
 
 
 
 
 
 
 
 
 
 

I waited 8 years for this moment. And when it happened, all the bad days faded away from my memory. Thank you England ??

A post shared by Garry Sandhu (@officialgarrysandhu) on

 

ਇਸ ਤੋਂ ਇਲਾਵਾ ਗੈਰੀ ਸੰਧੂ ਨੇ ਇਸ ਵੀਡੀਓ ‘ਚ ਆਪਣੇ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਕੀਤੀ ਹੈ। ਦੱਸਣਯੋਗ ਹੈ ਕਿ ਗੈਰੀ ਸੰਧੂ ਇੰਗਲੈਂਡ ਦੀ ਧਰਤੀ ‘ਤੇ 8 ਸਾਲ ਬਾਅਦ ਪਹੁੰਚੇ ਹਨ। ਉਨ੍ਹਾਂ ਨੂੰ ਇੰਗਲੈਂਡ ਤੋਂ ਕਿਸੇ ਕਾਰਨ ਕਰਕੇ ਡਿਪੋਰਟ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇਕ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ ਅਤੇ ਇਕ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਸੀ। ਗੈਰੀ ਸੰਧੂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਇੰਗਲੈਂਡ ਤੋਂ ਹੀ ਕੀਤੀ ਸੀ।

 

 
 
 
 
 
 
 
 
 
 
 
 
 

I’M BACK ???? Special Thanks To @e3uk & @eventimm

A post shared by Garry Sandhu (@officialgarrysandhu) on

 

ਗੈਰੀ ਸੰਧੂ ਅਜਿਹੇ ਕਲਾਕਾਰ ਹਨ, ਜੋ ਜ਼ਮੀਨ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement