Gurpatwant Singh Pannu News: ਅਮਰੀਕਾ ’ਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਸ਼ ਰਚਣ ਲਈ ਅਮਰੀਕੀ ਅਦਾਲਤ ’ਚ ਭਾਰਤੀ ’ਤੇ ਦੋਸ਼ ਦਰਜ
Published : Nov 29, 2023, 10:52 pm IST
Updated : Nov 29, 2023, 10:54 pm IST
SHARE ARTICLE
Gurpatwant Singh Pannu
Gurpatwant Singh Pannu

ਚੈੱਕ ਅਧਿਕਾਰੀਆਂ ਨੇ ਅਮਰੀਕਾ ਅਤੇ ਚੈੱਕ ਗਣਰਾਜ ਵਿਚਾਲੇ ਦੁਵੱਲੀ ਹਵਾਲਗੀ ਸੰਧੀ ਅਨੁਸਾਰ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ

Gurpatwant Singh Pannu News: ਅਮਰੀਕਾ ’ਚ ਸਿੱਖ ਵੱਖਵਾਦੀ ਦੇ ਕਤਲ ਦੀ ਸਾਜ਼ਸ਼ ਰਚਣ ਲਈ ਅਮਰੀਕੀ ਅਦਾਲਤ ’ਚ ਭਾਰਤੀ ’ਤੇ ਦੋਸ਼ ਦਰਜ: ਅਮਰੀਕਾ ਦੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਦੇ ਕਤਲ ਦੀ ਨਾਕਾਮ ਸਾਜ਼ਸ਼ ’ਚ ਸ਼ਾਮਲ ਹੋਣ ਦੇ ਮਾਮਲੇ ’ਚ ਅਮਰੀਕਾ ਦੇ ਫੈਡਰਲ ਪ੍ਰੋਸੀਕਿਊਟਰਾਂ ਨੇ ਬੁਧਵਾਰ ਨੂੰ ਇਕ ਭਾਰਤੀ ਨਾਗਰਿਕ ’ਤੇ ਦੋਸ਼ ਤੈਅ ਕੀਤੇ ਹਨ। 

ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਮੈਥਿਊ ਜੀ. ਓਲਸਨ ਨੇ ਦਸਿਆ ਕਿ ਨਿਖਿਲ ਗੁਪਤਾ (52) ਪੈਸੇ ਲੈ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਿਸ ’ਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। 

ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਗੁਪਤਾ ਨਿਊਯਾਰਕ ਸ਼ਹਿਰ ਵਿਚ ਰਹਿ ਰਹੇ ਸਿੱਖ ਵੱਖਵਾਦੀ ਨੇਤਾ ਨੂੰ ਮਾਰਨ ਲਈ ਇਕ ਕਾਤਲ ਨੂੰ 1,00,000 ਡਾਲਰ ਦੇਣ ਲਈ ਸਹਿਮਤ ਹੋ ਗਿਆ ਸੀ। 

ਦੋਸ਼ਾਂ ਅਨੁਸਾਰ, ‘‘9 ਜੂਨ, 2023 ਨੂੰ ਸੀ.ਸੀ.-1 ਅਤੇ ਗੁਪਤਾ ਨੇ ਕਤਲ ਲਈ ਅਗਾਊਂ ਭੁਗਤਾਨ ਵਜੋਂ ਇਕ ਸਹਿਯੋਗੀ ਨੂੰ ਨਿਊਯਾਰਕ ਦੇ ਮੈਨਹਟਨ ’ਚ ਯੂ.ਸੀ. ਨੂੰ 15,000 ਅਮਰੀਕੀ ਡਾਲਰ ਨਕਦ ਦੇਣ ਦਾ ਪ੍ਰਬੰਧ ਕੀਤਾ।’’

ਦੋਸ਼ ਪੱਤਰ ਵਿਚ ਅਮਰੀਕੀ ਨਾਗਰਿਕ ਦਾ ਨਾਂ ਨਹੀਂ ਲਿਆ ਗਿਆ ਹੈ ਪਰ ਫਾਈਨੈਂਸ਼ੀਅਲ ਟਾਈਮਜ਼ ਨੇ ਪਿਛਲੇ ਹਫਤੇ ਅਣਪਛਾਤੇ ਸੂਤਰਾਂ ਦੇ ਹਵਾਲੇ ਨਾਲ ਖਬਰ ਦਿਤੀ ਸੀ ਕਿ ਅਮਰੀਕੀ ਅਧਿਕਾਰੀਆਂ ਨੇ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਸੀ ਅਤੇ ਭਾਰਤ ਸਰਕਾਰ ਨੂੰ ਇਸ ਸਾਜ਼ਸ਼ ’ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਨੂੰ ਲੈ ਕੇ ਚੇਤਾਵਨੀ ਦਿਤੀ ਸੀ। 

ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕਾ ਦੇ ਅਟਾਰਨੀ ਡੈਮੀਅਨ ਵਿਲੀਅਮਜ਼ ਨੇ ਇਕ ਬਿਆਨ ਵਿਚ ਕਿਹਾ, ‘‘ਜਿਵੇਂ ਕਿ ਦੋਸ਼ ਲਗਾਇਆ ਗਿਆ ਹੈ, ਦੋਸ਼ੀ ਨੇ ਨਿਊਯਾਰਕ ਸਿਟੀ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਦੀ ਕਤਲ ਕਰਨ ਦੀ ਸਾਜ਼ਸ਼ ਰਚੀ, ਜਿਸ ਨੇ ਜਨਤਕ ਤੌਰ ’ਤੇ ਸਿੱਖਾਂ ਲਈ ਇਕ ਪ੍ਰਭੂਸੱਤਾ ਰਾਜ ਦੀ ਸਥਾਪਨਾ ਦੀ ਵਕਾਲਤ ਕੀਤੀ ਹੈ।’’

ਵਿਲੀਅਮਜ਼ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਅਤੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨੇ ਇਸ ਘਾਤਕ ਅਤੇ ਘਿਨਾਉਣੇ ਖਤਰੇ ਨੂੰ ਬੇਅਸਰ ਕਰ ਦਿਤਾ। ਅਸੀਂ ਅਮਰੀਕੀ ਧਰਤੀ ’ਤੇ ਅਮਰੀਕੀ ਨਾਗਰਿਕਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਇੱਥੇ ਜਾਂ ਵਿਦੇਸ਼ਾਂ ਵਿਚ ਅਮਰੀਕੀਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਜਾਂਚ ਕਰਨ, ਅਸਫਲ ਕਰਨ ਅਤੇ ਮੁਕੱਦਮਾ ਚਲਾਉਣ ਲਈ ਤਿਆਰ ਹਾਂ। 

ਨਿਊਯਾਰਕ ਦੇ ਦਖਣੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਬੁਧਵਾਰ ਨੂੰ ਸੁਪਰਸੀਡਿੰਗ ਦੋਸ਼ ਪੱਤਰ ਅਤੇ ਹੋਰ ਜਨਤਕ ਅਦਾਲਤੀ ਦਸਤਾਵੇਜ਼ਾਂ ਵਿਚ ਕਥਿਤ ਸਾਜ਼ਸ਼ ਦਾ ਵੇਰਵਾ ਦਿਤਾ ਗਿਆ ਹੈ ਜਿਸ ਵਿਚ ਗੁਪਤਾ ਸ਼ਾਮਲ ਸੀ। 

ਲਗਭਗ ਮਈ 2023 ’ਚ, ਗੁਪਤਾ ਨੂੰ ਅਮਰੀਕਾ ’ਚ ਪੀੜਤ ਦੇ ਕਤਲ ਦੀ ਸਾਜ਼ਸ਼ ਰਚਣ ਲਈ ਇਕ ਵਿਅਕਤੀ ਵਲੋਂ ਭਰਤੀ ਕੀਤਾ ਗਿਆ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਚੈੱਕ ਅਧਿਕਾਰੀਆਂ ਨੇ ਅਮਰੀਕਾ ਅਤੇ ਚੈੱਕ ਗਣਰਾਜ ਵਿਚਾਲੇ ਦੁਵੱਲੀ ਹਵਾਲਗੀ ਸੰਧੀ ਅਨੁਸਾਰ 30 ਜੂਨ, 2023 ਨੂੰ ਗੁਪਤਾ ਨੂੰ ਗ੍ਰਿਫਤਾਰ ਕੀਤਾ ਅਤੇ ਹਿਰਾਸਤ ਵਿਚ ਲਿਆ।

 (For more news apart from Gurpatwant Singh Pannu News, stay tuned to Rozana Spokesman)

SHARE ARTICLE

ਏਜੰਸੀ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement