
ਜਿਸ 'ਚ ਕੈਲਗਰੀ ਦੀਆਂ ਕੁੱਲ 25 ਵਿਧਾਨ ਸਭਾ ਸੀਟਾਂ ਵਿਚੋਂ ਪੰਜਾਂ ਉਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਤੇ ਯੂਨਾਈਟਿਡ ਪਾਰਟੀ (ਯੂਸੀਪੀ) ਨੇ ਪੰਜਾਬੀਆਂ.....
ਕੈਲਗਰੀ : ਕੈਨੇਡਾ 'ਚ ਸੂਬਿਆਂ ਦੀਆਂ ਚੋਣਾਂ ਮਈ ਤੱਕ ਹੋਣ ਦੀ ਸੰਵਾਭਨਾ ਹੈ ਜਿਸ ਨੂੰ ਲੈ ਕੇ ਪਾਰਟੀਆਂ ਨੇ ਅਪਣੇ ਉਮੀਦਵਾਰਾਂ ਦਾ ਐਲਾਨ ਤਕਰੀਬਨ ਕਰ ਹੀ ਦਿੱਤਾ ਹੈ। ਜਿਸ 'ਚ ਕੈਲਗਰੀ ਦੀਆਂ ਕੁੱਲ 25 ਵਿਧਾਨ ਸਭਾ ਸੀਟਾਂ ਵਿਚੋਂ ਪੰਜਾਂ ਉਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਤੇ ਯੂਨਾਈਟਿਡ ਪਾਰਟੀ (ਯੂਸੀਪੀ) ਨੇ ਪੰਜਾਬੀਆਂ ਨੂੰ ਵਿਧਾਇਕ ਵਜੋਂ ਚੋਣ ਲੜਨ ਲਈ ਉਮੀਦਵਾਰ ਐਲਾਨਿਆ ਹੈ। ਇਨ੍ਹਾਂ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ ਭਾਵੇਂ ਭਵਿੱਖ 'ਚ ਹੀ ਤੈਅ ਹੋਵੇਗਾ। ਉਮੀਦਵਾਰ ਐਲਾਨੇ ਜਾਣ ਤੋਂ ਪਹਿਲੇ ਉਮੀਦਵਾਰ ਦੀ ਚੋਣ ਲਈ ਇਥੋਂ ਦੀਆਂ ਪਾਰਟੀਆਂ ਜਿਸ ਨੂੰ ਨਾਮੀਨੇਸ਼ਨ ਪ੍ਰੋਗਰਾਮ ਕਰਵਾਉਂਦੀਆਂ ਹਨ।
Davinder singh toor
ਉਸ ਨੂੰ ਜਿੱਤਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਉਮੀਦਵਾਰਾਂ ਨੇ ਉਸ ਜਿੱਤ ਨੂੰ ਹਾਂਸਲ ਕੀਤਾ। ਦਵਿੰਦਰ ਤੂਰ ਕੈਲਗਰੀ ਫਾਲਕਨਰਿਜ਼ ਹਲਕੇ ਤੋਂ ਯੂਸੀਪੀ ਪਾਰਟੀ ਦੇ ਉਮੀਦਵਾਰ ਹਨ। ਤੂਰ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਜਵੱਦੀ ਦੇ ਰਹਿਣ ਵਾਲੇ ਹਨ ਜਿਨ੍ਹਾਂ ਦਾ ਜਨਮ ਤਪਾ ਮੰਡੀ ਵਿਖੇ ਹੋਇਆ। ਉਹ ਪੰਜਾਬ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ 1994 ਵਿਚ ਕੈਨੇਡਾ ਪੱਕੇ ਤੌਰ 'ਤੇ ਆ ਗਏ ਸਨ। ਜਿੱਥੇ ਉਨ੍ਹਾਂ ਨੇ ਰੋਡੀਓ ਹੋਸਟ ਤੇ ਟੀਵੀ ਹੋਸਟ ਵਜੋਂ ਕਾਫ਼ੀ ਲੰਬਾ ਸਮਾਂ ਕੰਮ ਕੀਤਾ। ਉਥੇ ਹੀ ਸ਼ਰਾਬ ਕਾਰੋਬਾਰ ਵਿਚ ਆਪਣਾ ਵੱਡਾ ਨਾਂ ਕਮਾਇਆ।
Parmeet Singh
ਉਨ੍ਹਾਂ ਦੇ ਅਲਬਰਟਾ 'ਚ ਕਈਂ ਸ਼ਰਾਬ ਦੇ ਸਟੋਰ ਹਨ ਤੇ ਇਕ ਸਫ਼ਲ ਕਾਰੋਬਾਰੀ ਵਜੋਂ ਜਾਣੇ ਜਾਂਦੇ ਹਨ। ਪਰਮਜੀਤ ਸਿੰਘ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੈਲਗਰੀ ਫਾਲਕਨਰਿਜ਼ ਹਲਕੇ ਤੋਂ ਚੋਣ ਲੜ ਰਹੇ ਹਨ। ਪਰਮੀਤ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡੇਣੀ ਦੇ ਜੰਮਪਲ ਹਨ। 2007 ਵਿਚ ਪੰਜਾਬ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ 'ਤੇ ਉਹ ਕੈਲਗਰੀ ਆ ਗਏ ਸਨ ਜਿਸ ਤੋਂ ਬਾਅਦ ਕੈਨੇਡਾ 'ਚ ਵੀ ਇੰਡੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਇਕ ਨਿੱਜੀ ਕੰਪਨੀ 'ਚ ਕੰਮ ਕੀਤਾ ਤੇ ਨਾਲ ਹੀ ਪਾਰਟੀ 'ਚ ਵਲੰਟੀਅਰ ਵਜੋਂ ਵੀ ਕੰਮ ਕੀਤਾ।
Rajan Sahwney
ਰਾਜਨ ਸਾਹਨੀ ਕੈਲਗਰੀ ਨਾਰਥ ਈਸਟ ਹਲਕੇ ਤੋਂ ਯੂਸੀਪੀ ਪਾਰਟੀ ਵੱਲੋਂ ਵਿਧਾਇਕ ਦੀ ਇਮੀਦਵਾਰ ਐਲਾਨੀ ਗਈ ਹੈ। ਸਾਹਨੀ ਦਾ ਜਨਮ ਤਾਂ ਭਾਵੇਂ ਕੈਲਗਰੀ ਦਾ ਹੀ ਹੈ ਪਰ ਪਰਵਾਰਕ ਪਿਛੋਕੜ ਪੰਜਾਬ ਤੋਂ ਪਿੰਡ ਬੁੰਡਾਲਾ ਜ਼ਿਲ੍ਹਾ ਜਲੰਧਰ ਨਾਲ ਹੀ ਸੰਬੰਧਤ ਹੈ। ਜੋ ਬਾਅਦ ਵਿਚ ਮੱਲੀਆਂ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਰਹਿਣ ਲੱਗ ਪਈ। ਸਾਹਨੀ ਦਾ ਪਰਵਾਰ 1960 ਦੇ ਕਰੀਬ ਕੈਨੇਡਾ ਪੱਕੇ ਤੌਰ 'ਤੇ ਵਸ ਗਿਆ ਸੀ। ਸਾਹਨੀ ਨੇ ਆਪਣੀ ਪੜ੍ਹਾਈ ਬਿਜ਼ਨਸ ਵਿਚ ਐਮ.ਬੀ.ਏ ਪੂਰੀ ਕਰਨ ਤੋਂ ਬਾਅਦ ਕਈਂ ਕੰਪਨੀਆਂ ਵਿਚ ਉੱਚ ਅਹੁਦਿਆਂ 'ਤੇ ਕੰਮ ਕਰਨ ਤੋਂ ਬਾਅਦ ਅਪਣੀ ਆਇਲ ਐਂਡ ਗੈਸ ਕੰਪਨੀ ਸ਼ੁਰੂ ਕਰ ਲਈ ਸੀ।
Gurbachan Singh Brar
ਗੁਰਬਚਨ ਸਿੰਘ ਬਰਾੜ ਕੈਲਗਰੀ ਨਾਰਥ ਈਸਟ ਹਲਕੇ ਤੋਂ ਵਿਧਾਇਕ ਦੇ ਉਮੀਦਵਾਰ ਚੁਣ ਗਏ। ਬਰਾੜ ਪੰਜਾਬ ਦੇ ਜ਼ਿਲ੍ਹਾ ਮੋਗਾ ਪਿੰਡ ਲੰਡੇ ਦੇ ਜੰਮਪਲ ਹਨ। ਉਹ ਪੰਜਾਬ ਜ਼ਿਲ੍ਹਾ ਗਾਈਡੈਂਸ ਕੌਂਸਲਰ ਵਜੋਂ ਅਪਣੀ ਨੌਕਰੀ ਪੂਰੀ ਕਰਕੇ 2007 ਵਿਚ ਕੈਲਗਰੀ ਪੱਕੇ ਤੌਰ 'ਤੇ ਆ ਗਏ ਸਨ ਜਿੱਥੇ ਉਨ੍ਹਾਂ ਨੇ ਚਾਰ ਸਾਲ ਰੋਡੀਓ ਹੋਸਟ ਵਜੋਂ ਅਪਣੀਆਂ ਸੇਵਾਵਾਂ ਦਿੱਤੀਆਂ ਤੇ ਉਸ ਤੋਂ ਬਾਅਦ ਰੀਅਲ ਅਸਟੇਟ ਵਿਚ ਅਪਣਾ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਸਮਾਜ ਭਲਾਈ ਕੰਮਾਂ ਤੇ ਐਨਡੀਪੀ ਪਾਰਟੀ ਵਿਚ ਵਲੰਟੀਅਰ ਵਜੋਂ ਅਪਣਾ ਕੰਮ ਜਾਰੀ ਰੱਖਿਆ।
Jasraj Hallan
ਜਸਰਾਜ ਸਿੰਘ ਹੱਲਣ ਕੈਲਗਰੀ ਮੈਕਾਲ ਹਲਕ ਤੋਂ ਯੂਸੀਪੀ ਦੇ ਵਿਧਾਇਕ ਵਜੋਂ ਉਮੀਦਵਾਰ ਚੁਣੇ ਗਏ ਹਨ। ਜਲੰਧਰ ਦੇ ਵਿਛੋਕੜ ਵਾਲਾ ਉਨ੍ਹਾਂ ਦਾ ਪਰਵਾਰ ਕੋਰਬਾਰ ਲਈ ਪਹਿਲਾਂ ਦੁਬਈ ਤੇ ਫਿਰ ਕੈਨੇਡਾ ਵੱਸ ਗਿਆ ਸੀ ਤੇ ਜਸਰਾਜ ਹੱਲਣ ਦਾ ਜਨਮ ਵੀ ਦੁਬਈ ਦਾ ਹੀ ਹੈ। ਜਸਰਾਜ ਸ਼ਹਿਰ ਦੀਆਂ ਸਿਹਤ ਤੇ ਬਿਜ਼ਨਸ ਸੰਸਥਾਵਾਂ ਦੇ ਪ੍ਰਬੰਧਕ ਬੋਰਡਾਂ ਵਿਚ ਮੈਂਬਰ ਵਜੋਂ ਵੀ ਅਪਣੀਆਂ ਸੇਵਾਵਾਂ ਦੇ ਰਹੇ ਹਨ।