Donald Trump: ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਨੇ ਟਰੰਪ ਵਿਰੁੱਧ ਮਹਾਂਦੋਸ਼ ਮਤਾ ਪੇਸ਼ ਕੀਤਾ

By : PARKASH

Published : Apr 30, 2025, 9:28 am IST
Updated : Apr 30, 2025, 9:28 am IST
SHARE ARTICLE
Indian-origin US Congressman introduces impeachment motion against Trump
Indian-origin US Congressman introduces impeachment motion against Trump

Donald Trump: ਸੱਤਾ ਦੀ ਦੁਰਵਰਤੋਂ ਤੇ ਅਮਰੀਕੀ ਸੰਵਿਧਾਨ ਦੀ ਘੋਰ ਉਲੰਘਣਾ ਦੇ ਲਾਏ ਦੋਸ਼

ਟਰੰਪ ਦੀ ਕਾਰਵਾਈਆਂ ਨੂੰ ਅਮਰੀਕੀ ਲੋਕਤੰਤਰ ਲਈ ਦਸਿਆ ਖ਼ਤਰਨਾਕ

Impeachment motion against Trump: ਕਾਂਗਰਸਮੈਨ ਸ਼੍ਰੀ ਥਾਨੇਦਾਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਸੱਤ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੇ ਸ਼ਕਤੀ ਦੀ ਘੋਰ ਦੁਰਵਰਤੋਂ ਅਤੇ ਅਮਰੀਕੀ ਸੰਵਿਧਾਨ ਦੀ ਘੋਰ ਉਲੰਘਣਾ ਦਾ ਦੋਸ਼ ਲਾਇਆ ਹੈ। ਥਾਨੇਦਾਰ ਅਨੁਸਾਰ, ਟਰੰਪ ਦੀਆਂ ਕਾਰਵਾਈਆਂ ਨਾ ਸਿਰਫ਼ ਗ਼ੈਰ-ਸੰਵਿਧਾਨਕ ਹਨ, ਸਗੋਂ ਅਮਰੀਕੀ ਲੋਕਤੰਤਰ ਲਈ ਇੱਕ ਸਪੱਸ਼ਟ ਅਤੇ ਮੌਜੂਦਾ ਖ਼ਤਰਾ ਵੀ ਹਨ। ਭਾਰਤੀ ਮੂਲ ਦੇ ਅਮਰੀਕੀ ਕਾਂਗਰਸਮੈਨ ਸ਼੍ਰੀ ਥਾਨੇਦਾਰ ਨੇ ਟਰੰਪ ਵਿਰੁੱਧ ਸੱਤ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤੇ ਹਨ। ਉਨ੍ਹਾਂ ਨੇ ਟਰੰਪ ’ਤੇ ਸੱਤਾ ਦੀ ਦੁਰਵਰਤੋਂ, ਤਾਨਾਸ਼ਾਹੀ ਰਵੱਈਏ ਅਤੇ ਅਮਰੀਕੀ ਸੰਵਿਧਾਨ ਦੀ ਗੰਭੀਰ ਉਲੰਘਣਾ ਦਾ ਦੋਸ਼ ਲਗਾਇਆ ਹੈ।

ਸ੍ਰੀ ਥਾਣੇਦਾਰ ਨੇ ਸੋਸ਼ਲ ਮੀਡੀਆ ਐਕਸ ’ਤੇ ਲਿਖਿਆ, ‘‘ਮੈਂ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤੇ ਹਨ। ਟਰੰਪ ਦੇ ਹਮਲੇ ਨਿਆਂਇਕ ਪ੍ਰਕਿਰਿਆ, ਜਨਮ ਸਿੱਧ ਨਾਗਰਿਕਤਾ, ਮਾਨਵਤਾਵਾਦੀ ਸਹਾਇਤਾ ਅਤੇ ਅਦਾਲਤਾਂ ’ਤੇ ਸਿੱਧਾ ਹਮਲਾ ਹੈ। ਹੁਣ ਬਹੁਤ ਹੋ ਚੁੱਕਾ ਹੈ - ਕਾਂਗਰਸ ਨੂੰ ਹੁਣ ਤੁਰਤ ਕਾਰਵਾਈ ਕਰਨੀ ਚਾਹੀਦੀ।’’

ਸ਼੍ਰੀ ਥਾਨੇਦਾਰ ਵੱਲੋਂ ਰਾਸ਼ਟਰਪਤੀ ਟਰੰਪ ਵਿਰੁੱਧ ਮਹਾਂਦੋਸ਼ ਦੇ ਮਤਿਆਂ ਵਿੱਚ ਜਿਨ੍ਹਾਂ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿੱਚ ਨਿਆਂ ਦੀ ਸਹੀ ਪ੍ਰਕਿਰਿਆ ਦੀ ਉਲੰਘਣਾ ਅਤੇ ਗ਼ੈਰ-ਕਾਨੂੰਨੀ ਦੇਸ਼ ਨਿਕਾਲੇ, ਨਿਆਂ ਵਿਭਾਗ ਦੀ ਦੁਰਵਰਤੋਂ, ‘ਸਰਕਾਰੀ ਕੁਸ਼ਲਤਾ ਵਿਭਾਗ’ (ਡੋਜ) ਦੀ ਗ਼ੈਰ-ਕਾਨੂੰਨੀ ਸਥਾਪਨਾ - ਜਿਸਨੇ ਕਥਿਤ ਤੌਰ ’ਤੇ ਐਲੋਨ ਮਸਕ ਨੂੰ ਗ਼ੈਰ-ਸੰਵਿਧਾਨਕ ਸ਼ਕਤੀਆਂ ਦਿੱਤੀਆਂ, ਮੀਡੀਆ ਅਤੇ ਆਲੋਚਕਾਂ ਵਿਰੁੱਧ ਜਵਾਬੀ ਕਾਰਵਾਈ, ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਟੈਰਿਫ਼ ਅਤੇ ਫ਼ੌਜੀ ਧਮਕੀਆਂ ਰਾਹੀਂ ਹਮਲਾਵਰਤਾ ਸ਼ਾਮਲ ਹੈ। ਥਾਨੇਦਾਰ ਨੇ ਜ਼ੋਰ ਦੇ ਕੇ ਕਿਹਾ ਕਿ ਹੋਰ ਇੰਤਜ਼ਾਰ ਕਰਨਾ ਅਮਰੀਕਾ ਦੇ ਲੋਕਤੰਤਰ ਲਈ ਖ਼ਤਰਨਾਕ ਹੋ ਸਕਦਾ ਹੈ। ਹਾਲਾਂਕਿ, ਕਿਉਂਕਿ ਰਿਪਬਲਿਕਨ ਪਾਰਟੀ ਕੋਲ ਕਾਂਗਰਸ ਵਿੱਚ ਬਹੁਮਤ ਹੈ, ਇਸ ਲਈ ਇਸ ਮਹਾਂਦੋਸ਼ ਪ੍ਰਸਤਾਵ ਦੇ ਅੱਗੇ ਵਧਣ ਦੀ ਸੰਭਾਵਨਾ ਬਹੁਤ ਘੱਟ ਹੈ।

(For more news apart from Trump Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement