
ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਅਧਾਰਤ ਇਕ ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 2017 ਵਿਚ ਹਿੰਦੂ ਰਾਸ਼ਟਰਵਾਦੀ ...
ਵਾਸ਼ਿੰਗਟਨ : ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਅਧਾਰਤ ਇਕ ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 2017 ਵਿਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਦੇ ਕਾਰਨ ਘੱਟ ਗਿਣਤੀ ਸਮਾਜ ਨੇ ਖ਼ੁਦ ਨੂੰ ਬੇਹੱਦ ਅਸੁਰੱਖਿਅਤ ਮਹਿਸੂਸ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅਮਰੀਕੀ ਕਾਂਗਰਸ ਦੁਆਰਾ ਮਨਜ਼ੂਰ 2017 ਦੀ ਕੌਮਾਂਤਰੀ ਧਾਰਮਿਕ ਆਜ਼ਾਦੀ ਸਬੰਧੀ ਸਾਲਾਨ ਰਿਪੋਰਟ ਜਾਰੀ ਕੀਤੀ।
minority communities ਰਿਪੋਰਟ ਮੁਤਾਬਕ ਧਾਰਮਿਕ ਘੱਟ ਗਿਣਤੀ ਸਮਾਜ ਦੇ ਨੁਮਾਇੰਦਿਆਂ ਨੇ ਦਸਿਆ ਕਿ ਜਿੱਥੇ ਰਾਸ਼ਟਰੀ ਸਰਕਾਰ ਨੇ ਕੁੱਝ ਹਿੰਸਾ ਦੀਆਂ ਘਟਨਾਵਾਂ ਦੇ ਵਿਰੁਧ ਬੋਲਿਆ, ਸਥਾਨਕ ਨੇਤਾਵਾਂ ਨੇ ਸ਼ਾਇਦ ਹੀ ਅਜਿਹਾ ਕੀਤਾ ਅਤੇ ਕਈ ਵਾਰ ਅਜਿਹੀਆਂ ਜਨਤਕ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਮਤਲਬ ਹਿੰਸਾ ਦੀ ਅਣਦੇਖੀ ਕਰਨ ਤੋਂ ਕੱਢਿਆ ਜਾ ਸਕਦਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਵਲ ਸੁਸਾਇਟੀ ਦੇ ਲੋਕਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਅਧੀਨ ਧਾਰਮਿਕ ਘੱਟ ਗਿਣਤੀ ਸਮਾਜਾਂ ਨੇ ਗ਼ੈਰ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ਦੇ ਵਿਰੁਧ ਹਿੰਸਾ ਵਿਚ ਸ਼ਾਮਲ ਹਿੰਦੂ ਰਾਸ਼ਟਰਵਾਦੀ ਸਮੂਹਾਂ ਕਾਰਨ ਖ਼ੁਦ ਨੂੰ ਕਾਫ਼ੀ ਅਸੁਰੱਖਿਅਤ ਮਹਿਸੂਸ ਕੀਤਾ।
muslimਰਿਪੋਰਟ ਅਨੁਸਾਰ ਅਧਿਕਾਰੀਆਂ ਨੇ ਅਕਸਰ ਹੀ ਗਊ ਹੱਤਿਆ ਜਾਂ ਗ਼ੈਰਕਾਨੂੰਨੀ ਤਸਕਰੀ ਜਾਂ ਗਊ ਮਾਸ ਖਾਣ ਦੇ ਸ਼ੱਕੀ ਲੋਕਾਂ, ਜ਼ਿਆਦਾਤਰ ਮੁਸਲਮਾਨਾਂ ਦੇ ਪ੍ਰਤੀ ਗਊ ਰੱਖਿਅਕਾਂ ਦੀ ਹਿੰਸਾ ਦੇ ਵਿਰੁਧ ਮਾਮਲੇ ਦਰਜ ਨਹੀਂ ਕੀਤੀ। ਇਸ ਵਿਚ ਕਿਹਾ ਗਿਆ ਕਿ ਸਰਕਾਰ ਨੇ ਸੁਪਰੀਮ ਕੋਰਟ ਵਿਚ ਮੁਸਲਿਮ ਸਿੱਖਿਆ ਸੰਸਥਾਨਾਂ ਦੇ ਘੱਟ ਗਿਣਤੀ ਦਰਜੇ ਨੂੰ ਚੁਣੌਤੀ ਦੇਣਾ ਜਾਰੀ ਰੱਖਿਆ।
minority communitiesਘੱਟ ਗਿਣਤੀ ਦਰਜੇ ਨਾਲ ਇਨ੍ਹਾਂ ਸੰਸਥਾਵਾਂ ਨੂੰ ਕਰਮਚਾਰੀਆਂ ਦੀ ਨਿਯੁਕਤੀ ਅਤੇ ਪਾਠਕ੍ਰਮ ਸਬੰਧੀ ਫ਼ੈਸਲਿਆਂ ਵਿਚ ਆਜ਼ਾਦੀ ਮਿਲੀ ਹੋਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 13 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਊ ਮਾਸ ਵਪਾਰੀਆਂ, ਗਊ ਮਾਸ ਦੇ ਖ਼ਪਤਕਾਰਾਂ ਅਤੇ ਡੇਅਰੀ ਕਿਸਾਨਾਂ 'ਤੇ ਭੀੜ ਵਲੋਂ ਕੀਤੇ ਗਏ ਜਾਨਲੇਵਾ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਗਊ ਰੱਖਿਆ ਦੇ ਨਾਂਅ 'ਤੇ ਲੋਕਾਂ ਦੀ ਜਾਨ ਲੈਣਾ ਅਸਵੀਕਾਰਯੋਗ ਹੈ।
us flagਇਸ ਵਿਚ ਕਿਹਾ ਗਿਆ ਕਿ ਸੱਤ ਅਗੱਸਤ ਨੂੰ ਤਤਕਾਲੀਨ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਸੀ ਕਿ ਦੇਸ਼ ਵਿਚ ਦਲਿਤ, ਮੁਸਲਮਾਨ ਅਤੇ ਇਸਾਈ ਖ਼ੁਦ ਨੂੰ ਕਾਫ਼ੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ 10 ਅਗੱਸਤ ਨੂੰ ਇਕ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਮੁਸਲਮਾਨ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਦੇ ਲਈ ਭਾਜਪਾ ਅਤੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।
muslim minority communitiesਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੌਮਾਂਤਰੀ ਗ਼ੈਰ ਸਰਕਾਰੀ ਸੰਗਠਨ 'ਓਪਨ ਡੋਰਸ' ਦੇ ਸਥਾਨਕ ਭਾਗੀਦਾਰਾਂ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ ਦੇ ਪਹਿਲੇ ਛੇ ਮਹੀਨੇ ਵਿਚ ਸਾਮਹਣੇ ਆਈਆਂ 410 ਘਟਨਾਵਾਂ ਵਿਚ ਇਸਾਈਆਂ ਦਾ ਸੋਸ਼ਣ ਕੀਤਾ ਗਿਆ, ਡਰਾਇਆ ਧਮਕਾਇਆ ਗਿਆ ਜਾਂ ਧਰਮ ਨੂੰ ਲੈ ਕੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੂਰੇ 2016 ਵਿਚ ਇਸ ਤਰ੍ਹਾਂ ਦੀਆਂ 441 ਘਟਨਾਵਾਂ ਵਾਪਰੀਆਂ ਸਨ। ਇਸ ਵਿਚ ਕਿਹਾ ਗਿਆ ਕਿ 2017 ਵਿਚ ਜਨਵਰੀ ਤੋਂ ਲੈ ਕੇ ਮਈ ਦੇ ਵਿਚਕਾਰ ਗ੍ਰਹਿ ਮੰਤਰਾਲਾ ਨੇ ਧਾਰਮਿਕ ਸਮਾਜਾਂ ਦੇ ਵਿਚਕਾਰ 296 ਸੰਘਰਸ਼ ਹੋਣ ਦੀ ਸੂਚਨਾ ਦਿਤੀ, ਜਿਨ੍ਹਾਂ ਵਿਚ 44 ਲੋਕ ਮਾਰੇ ਗਏ ਅਤੇ 892 ਜ਼ਖ਼ਮੀ ਹੋਏ।