
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਭਾਰਤੀ ਮੂਲ ਦੇ ਲੋਕਾਂ ਨੇ PM ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਭਾਰਤੀ ਮੂਲ ਦੇ ਲੋਕਾਂ ਨੇ PM ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਲੋਕਾਂ ਵਿਚ ਮੋਦੀ ਨਾਲ ਸੈਲਫੀ ਲੈਣ ਜੋ ਉਤਸ਼ਾਹ ਦੀਖਿਆ ਕਾਬਿਲੇ ਤਾਰੀਫ਼ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਏਸ਼ਿਆ ਦੇ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਪਹਿਲੇ ਪੜਾਅ ਵਿਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁਂਚ ਗਏ ਹਨ।. ਰਾਜਧਾਨੀ ਵਿਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
Modi in Jakarta ਖਾਸਕਰ ਭਾਰਤੀ ਮੂਲ ਦੇ ਲੋਕ ਪੀਐਮ ਨੂੰ ਮਿਲਦੇ ਅਤੇ ਉਨ੍ਹਾਂ ਨਾਲ ਸੈਲਫ਼ੀ ਲੈਂਦੇ ਨਜ਼ਰ ਆਏ। ਪੀਐਮ ਦੀ ਇੰਡੋਨੇਸ਼ੀਆ ਯਾਤਰਾ ਦਾ ਮਕਸਦ ਦੋ ਸਮੁੰਦਰੀ ਗਵਾਂਢੀਆਂ ਦੇ ਵਿਚ ਰਾਜਨੀਤਕ, ਆਰਥਿਕ ਅਤੇ ਸਾਮਰਿਕ ਹਿਤਾਂ ਨੂੰ ਮਜਬੂਤੀ ਪ੍ਰਦਾਨ ਕਰਨਾ ਹੈ। ਮੋਦੀ ਨੇ ਜਕਾਰਤਾ ਪੁੱਜਣ ਦੇ ਤੁਰੰਤ ਬਾਅਦ ਇੰਡੋਨੇਸ਼ਿਆਈ ਭਾਸ਼ਾ ਅਤੇ ਅੰਗਰੇਜ਼ੀ ਵਿਚ ਟਵੀਟ ਕੀਤਾ, ‘‘ਜਰਕਾਤਾ ਪਹੁੰਚੇ"।
Modi in Jakartaਭਾਰਤ ਅਤੇ ਇੰਡੋਨੇਸ਼ੀਆ ਮਿਤਰਵਤ ਸਮੁੰਦਰੀ ਗੁਆਂਢੀ ਹਨ ਜਿਨ੍ਹਾਂ ਦੇ ਵਿਚ ਡੂੰਘੇ ਸੱਭਿਅਤਾਗਤ ਸਬੰਧ ਹਨ। ਇਹ ਯਾਤਰਾ ਸਾਡੇ ਰਾਜਨੀਤਕ , ਆਰਥਕ ਅਤੇ ਸਾਮਰਿਕ ਹਿਤਾਂ ਨੂੰ ਅੱਗੇ ਬਢਾਏਗੀ’। ਇੰਡੋਨੇਸ਼ੀਆ ਦੀ ਆਪਣੀ ਪਹਿਲੀ ਆਧਿਕਾਰਿਕ ਯਾਤਰਾ ਉਤੇ ਪਹੁੰਚੇ ਮੋਦੀ ਇੱਥੇ ਰਾਸ਼ਟਰਪਤੀ 'ਜੋਕਾਂ ਵਿਦੋਦੋ' ਨਾਲ ਮੁਲਾਕਾਤ ਕਰਨਗੇ ਅਤੇ ਸਮੁੰਦਰ, ਵਪਾਰ ਅਤੇ ਨਿਵੇਸ਼ ਸਮੇਤ ਵੱਖ ਵੱਖ ਖੇਤਰਾਂ ਵਿਚ ਦੋਵੇਂ ਪੱਖੀ ਸਹਿਯੋਗ ਉੱਤੇ ਚਰਚਾ ਕਰਨਗੇ। ਦੋਵੇਂ ਨੇਤਾ ਅੱਜ ਕਈ ਪ੍ਰੋਗਰਾਮਾਂ ਵਿਚ ਨਾਲ ਨਾਲ ਭਾਗ ਲੈਣਗੇ ਜਿਨ੍ਹਾਂ ਵਿਚ ਸੀਈਓ ਬਿਜ਼ਨੈਸ ਫੋਰਮ ਦੀ ਬੈਠਕ ਵੀ ਸ਼ਾਮਲ।
Modi in Jakartaਇਸ ਤੋਂ ਪਹਿਲਾਂ ਪੀਮ ਮੋਦੀ ਨੇ ਯਾਤਰਾ ਦੌਰਾਨ ਕੱਲ੍ਹ ਕਿਹਾ ਸੀ ਕਿ, ‘‘ਪ੍ਰਧਾਨ ਮੰਤਰੀ ਦੇ ਰੂਪ ਵਿਚ ਇਹ ਮੇਰੀ ਪਹਿਲੀ ਇੰਡੋਨੇਸ਼ਿਆ ਯਾਤਰਾ ਹੈ। ਰਾਸ਼ਟਰਪਤੀ ਵਿਦੋਦੋ ਦੇ ਨਾਲ 30 ਮਈ ਨੂੰ ਗੱਲਬਾਤ ਦਾ ਇੰਤਜਾਰ ਹੈ। ਨਾਲ ਹੀ ਭਾਰਤ - ਇੰਡੋਨੇਸ਼ੀਆ ਸੀਈਓ ਫੋਰਮ ਵਿਚ ਸਾਡੀ ਸੰਯੁਕਤ ਵਾਰਤਾਲਾਪ ਹੋਵੇਗੀ। ਮੈਂ ਇੰਡੋਨੇਸ਼ੀਆ ਵਿਚ ਭਾਰਤੀ ਮੂਲ ਨੂੰ ਵੀ ਸੰਬੋਧਿਤ ਕਰਾਂਗਾ’’।
Narendra Modiਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਚ ਮਜਬੂਤ ਅਤੇ ਦੋਸਤਾਨਾ ਸਬੰਧ ਹਨ ਅਤੇ ਉਨ੍ਹਾਂ ਦੇ ਵਿਚ ਇਤਿਹਾਸਿਕ ਅਤੇ ਪ੍ਰਾਚੀਨ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 31 ਮਈ ਨੂੰ ਸਿੰਗਾਪੁਰ ਜਾਂਦੇ ਹੋਏ ਉਹ ਥੋੜ੍ਹੇ ਸਮੇਂ ਲਈ ਮਲੇਸ਼ਿਆ ਵਿਚ ਰੁਕਣਗੇ ਅਤੇ ਮਲੇਸ਼ੀਆ ਦੀ ਨਵੀ ਅਗਵਾਈ ਪ੍ਰਣਾਲੀ ਨੂੰ ਵਧਾਈ ਦੇਣਗੇ ਅਤੇ ਪ੍ਰਧਾਨ ਮੰਤਰੀ ਮਹਾਤੀਰ ਮਮੁਹੰਮਦ ਨਾਲ ਮੁਲਾਕਾਤ ਕਰਨਗੇ।