ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਬੋਨਟ ਵਿਚ ਫਸਿਆ ਸਬ ਇੰਸਪੈਕਟਰ, ਮੌਤ

By : GAGANDEEP

Published : Jun 30, 2021, 12:33 pm IST
Updated : Jun 30, 2021, 12:47 pm IST
SHARE ARTICLE
 A speeding car hit a motorcycle, killing the sub-inspector trapped in the bonnet
A speeding car hit a motorcycle, killing the sub-inspector trapped in the bonnet

ਸਬ ਇੰਸਪੈਕਟਰ ਨੂੰ ਜ਼ਖਮੀ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ

ਭੋਪਾਲ: ਭੋਪਾਲ ਦੇ ਹਬੀਬਗੰਜ ਖੇਤਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਸਬ ਇੰਸਪੈਕਟਰ ਨੂੰ ਪਿੱਛੋਂ ਦੀ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਇੰਸਪੈਕਟਰ ਕਾਰ ਦੇ ਬੋਨਟ (A speeding car hit a motorcycle, killing the sub-inspector trapped in the bonnet)   ਵਿਚ ਫਸ ਗਿਆ।

DeathA speeding car hit a motorcycle, killing the sub-inspector trapped in the bonnet

ਉਸ ਸਮੇਂ ਦੌਰਾਨ, ਡਰਾਈਵਰ ਨੇ ਕਾਰ ਨੂੰ ਰੋਕਣ ਦੀ ਬਜਾਏ ਕਾਰ ਦੀ ਰਫਤਾਰ ਵਧਾ ਦਿੱਤੀ, ਜਿਸ ਕਾਰਨ ਸਬ ਇੰਸਪੈਕਟਰ ਦੂਰ ਤੱਕ ਕਾਰ ਨਾਲ ਘੜੀਸਦਾ  ਗਿਆ। ਲਗਭਗ 200 ਮੀਟਰ ਦੀ ਦੂਰੀ 'ਤੇ, ਸਬ ਇੰਸਪੈਕਟਰ  ਉਛਲ ਕੇ ਸੜਕ ਦੇ ਦੂਜੇ ਪਾਸੇ ਡਿੱਗ ਗਿਆ। ਇਸ ਹਾਦਸੇ ਵਿੱਚ  ਸਬ ਇੰਸਪੈਕਟਰ ਨੂੰ ਗੰਭੀਰ ਸੱਟਾਂ (A speeding car hit a motorcycle, killing the sub-inspector trapped in the bonnet)   ਲੱਗੀਆਂ। ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

AccidentAccident

ਪੁਲਿਸ ਅਨੁਸਾਰ 2012-13 ਬੈਚ ਦੇ ਸਬ-ਇੰਸਪੈਕਟਰ ਸੁਧੀਰ ਮਾਂਝੀ ਹਨੂੰਮਾਨਗੰਜ ਥਾਣੇ ਵਿੱਚ ਤਾਇਨਾਤ (A speeding car hit a motorcycle, killing the sub-inspector trapped in the bonnet)  ਸਨ। ਸੁਧੀਰ ਮੰਗਲਵਾਰ (29 ਜੂਨ) ਦੀ ਰਾਤ ਨੂੰ ਡਿਊਟੀ ਤੋਂ ਚੁਨਾਭੱਟੀ ਵਿਖੇ ਆਪਣੇ ਘਰ ਪਰਤ ਰਿਹਾ ਸੀ। ਰਾਤ ਕਰੀਬ 11 ਵਜੇ  ਉਹਨਾਂ ਦੇ ਮੋਟਰ ਸਾਈਕਲ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਲੱਗਦਿਆਂ ਹੀ ਸੁਧੀਰ ਕਾਰ ਦੇ ਬੋਨਟ ਵਿਚ ਫਸ ਗਿਆ।

AccidentAccident

ਅਜਿਹੀ ਸਥਿਤੀ ਵਿੱਚ ਕਾਰ ਚਾਲਕ ਨੇ ਨਾ ਤਾਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਗਤੀ ਘਟਾਈ। ਇਸਦੇ ਇਸ ਕਾਰਨ, ਸੁਧੀਰ ਲਗਭਗ 200 ਮੀਟਰ ਦੀ ਦੂਰੀ 'ਤੇ ਕਾਰ ਨਾਲ ਘੜੀਸਦਾ ਗਿਆ। ਜਿਸ ਨਾਲ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement