
ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਪਣੀ ਕਰਤੂਤ ਕਾਰਨ ਸੁਰਖੀਆਂ ਬਟੋਰ ਰਹੇ ਹਨ। ਦਰਅਸਲ ਜੁਆਇੰਟ ਸੈਕਰੇਟਰੀ ਪੱਧਰ ਦੇ ਅਧਿ...
ਇਸਲਾਮਾਬਾਦ : ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਪਣੀ ਕਰਤੂਤ ਕਾਰਨ ਸੁਰਖੀਆਂ ਬਟੋਰ ਰਹੇ ਹਨ। ਦਰਅਸਲ ਜੁਆਇੰਟ ਸੈਕਰੇਟਰੀ ਪੱਧਰ ਦੇ ਅਧਿਕਾਰੀ ਜਰਾਰ ਹੈਦਰ ਖਾਨ ਕੈਮਰੇ 'ਤੇ ਇਕ ਰਾਜਦੂਤ ਦਾ ਪਰਸ ਚੁਰਾਉਂਦੇ ਹੋਏ ਕੈਦ ਹੋਏ ਹਨ। ਸੀਸੀਟੀਵੀ ਫੁਟੇਜ ਵਿਚ ਪਾਕਿ ਅਧਿਕਾਰੀ ਦੀ ਇਹ ਸ਼ਰਮਨਾਕ ਹਰਕੱਤ ਕੈਦ ਹੋ ਗਈ।
Grade 20 GoP officer stealing a Kuwaiti official's wallet - the official was part of a visiting delegation which had come to meet the PM pic.twitter.com/axODYL3SaZ
— omar r quraishi (@omar_quraishi) 28 September 2018
ਵੀਡੀਓ ਵਿਚ ਪਾਕੀ ਅਧਿਕਾਰੀ ਟੇਬਲ 'ਤੇ ਰੱਖੇ ਪਰਸ ਨੂੰ ਚੁੱਕ ਕੇ ਅਪਣੇ ਕੋਟ ਦੀ ਜੇਬ 'ਚ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਪਾਕਿ ਅਧਿਕਾਰੀ ਵਲੋਂ ਪਰਸ ਚੁਰਾਉਣ ਦੀ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਕੁਵੈਤ ਦੇ ਰਾਜਦੂਤ ਨੇ ਇਸ ਦੇ ਚੋਰੀ ਹੋਣ ਬਾਰੇ ਵਿੱਚ ਰਿਪੋਰਟ ਕੀਤੀ। ਸੀਸੀਟੀਵੀ ਕੈਮਰੇ ਦੀ ਜਾਂਚ ਵਿਚ ਸੀਨੀਅਰ ਅਧਿਕਾਰੀ ਨੂੰ ਪਰਸ ਚੁਰਾਉਂਦੇ ਹੋਏ ਦੇਖਿਆ ਗਿਆ। ਘਟਨਾ ਉਸ ਸਮੇਂ ਕੀਤੀ ਹੈ ਜਦੋਂ ਪਾਕਿਸਤਾਨੀ ਅਤੇ ਕੁਵੈਤ ਦੇ ਸੰਯੁਕਤ ਮੰਤਰਾਲਾ ਪੱਧਰ ਕਮਿਸ਼ਨ ਮੀਟਿੰਗ ਹੋ ਰਹੀ ਸੀ। ਇਸ ਘਟਨਾ ਦਾ ਵੀਡੀਓ ਇਕ ਸੀਨੀਅਰ ਪਾਕਿ ਪੱਤਰਕਾਰ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ।
Pakistani bureaucrat steals wallet of Kuwaiti delegate
ਰਿਪੋਰਟ ਦੇ ਮੁਤਾਬਕ, ਆਰੋਪੀ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿਚ ਉੱਚ ਪੱਧਰ ਦੇ ਸੁਰੱਖਿਆ ਉਪਾਅ ਕੀਤੇ ਗਏ ਸਨ। ਇਸ ਤੋਂ ਬਾਅਦ ਵੀ ਜਦੋਂ ਕੁਵੈਤ ਦੇ ਰਾਜਦੂਤ ਨੇ ਪਰਸ ਚੋਰੀ ਹੋਣ ਦੀ ਘਟਨਾ ਦਾ ਜ਼ਿਕਰ ਕੀਤਾ ਤਾਂ ਇਹ ਸੱਭ ਦੇ ਲਈ ਹੈਰਾਨ ਕਰਨ ਵਾਲੀ ਗੱਲ ਸੀ। ਜਦੋਂ ਇਸ ਮਾਮਲੇ ਵਿਚ ਪਤਾ ਚਲਿਆ ਕਿ ਚੋਰੀ ਨੂੰ ਇਕ ਸੀਨੀਅਰ ਪਾਕਿ ਅਧਿਕਾਰੀ ਨੇ ਅੰਜਾਮ ਦਿਤਾ ਹੈ, ਤਾਂ ਕਿਸੇ ਨੂੰ ਵੀ ਇਸ ਉਤੇ ਭਰੋਸਾ ਨਹੀਂ ਹੋ ਰਿਹਾ ਸੀ।