ਹੁਣ ਸੌਖਾ ਨਹੀਂ ਹੋਵੇਗਾ ਕੈਨੇਡਾ ਦਾ ਰਾਹ
Published : Nov 30, 2019, 12:59 pm IST
Updated : Nov 30, 2019, 12:59 pm IST
SHARE ARTICLE
Canada visa
Canada visa

ਵਿਦੇਸ਼ ਜਾਣ ਦੇ ਚਾਹਵਾਨ ਲੋਕ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਹਨ। ਇਕ ਜਾਣਕਾਰੀ ਮੁਤਾਬਕ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਨਾਂ ਹੋਣ ਦੀ ਦਰ ਵਿਚ ਲਗਾਤਾਰ ਕਮੀ ਆਈ ਹੈ।

ਟੋਰਾਂਟੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕੈਨੇਡਾ ਜਾਣ ਨੂੰ ਤਰਜੀਹ ਦਿੰਦੇ ਹਨ। ਇਕ ਜਾਣਕਾਰੀ ਮੁਤਾਬਕ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਨਾਂ ਹੋਣ ਦੀ ਦਰ ਵਿਚ ਲਗਾਤਾਰ ਕਮੀ ਆਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਅਫਰੀਕਾ ਮਹਾਂਦੀਪ ਵਿਚ ਬੀਤੇ 4 ਸਾਲਾਂ ਦੌਰਾਨ ਸਭ ਤੋਂ ਵੱਧ ਵੀਜ਼ਾ ਇਨਕਾਰ (reject) ਕੀਤੇ ਗਏ ਜਦਕਿ ਯੂਰਪੀ ਦੇਸ਼ਾਂ ਤੋਂ ਵੀਜ਼ੇ ਦੀ ਦਰ ਵਿਚ ਲੱਗਭਗ 4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

Canada visaCanada visa

ਸਟੱਡੀ ਤੇ ਵਰਕ ਵੀਜ਼ਾ, ਸੈਰ ਅਤੇ ਬਿਜ਼ਨੈੱਸ ਦੇ ਵੀਜ਼ਾ ਤੋਂ ਵੱਖਰੀ ਸ਼੍ਰੇਣੀ ਹੈ। ਸੈਰ ਦੇ ਵੀਜ਼ੇ ਦੀ ਗਿਣਤੀ ਦਰ ਆਮ ਨਾਲੋਂ ਵਧੀ ਹੈ। ਅਫਰੀਕੀ ਦੇਸ਼ਾਂ ਵਿਚ 2015 ਅਤੇ 2018 ਦਰਮਿਆਨ ਕੈਨੇਡਾ ਦੀ ਸੈਰ ਵਾਲੇ ਵੀਜ਼ਾ ਤੋਂ ਇਨਕਾਰ ਦੀ ਦਰ ਵਿਚ 18 ਫੀਸਦੀ ਵਾਧਾ ਹੋਇਆ ਹੈ।  ਸਿਰਫ ਏਸ਼ੀਆ ਦੇ ਦੇਸ਼ਾਂ ਵਿਚ ਇਹੀ ਦਰ ਸਵਾ 7 ਫੀਸਦੀ, ਮੱਧ-ਪੂਰਬ ਵਿਚ ਇਹ ਦਰ ਸਵਾ 10 ਫੀਸਦੀ ਤੋਂ ਵੱਧ ਹੈ।

Canada visaCanada visa

ਭਰ ਵਿਚ ਕੈਨੇਡਾ ਦੇ ਵੀਜ਼ਾ ਤੋਂ ਨਾਂਹ ਕਰਨ ਦੀ ਦਰ 13.6 ਫੀਸਦੀ ਤੋਂ ਉੱਪਰ ਹੈ। ਇਸੇ ਸਮੇਂ ਦੌਰਾਨ ਯੂਰਪੀ ਦੇਸ਼ਾਂ ਤੋਂ ਕੈਨੇਡੀਅਨ ਵੀਜ਼ਾ ਦਿੱਤੇ ਜਾਣ ਦੀ ਦਰ ਵਿਚ ਲੱਗਭਗ ਸਾਢੇ 4 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਬੀਤੇ 4 ਸਾਲਾਂ ਤੋਂ ਕੈਨੇਡਾ ਵੱਲ ਸਾਰੇ ਮਹਾਂਦੀਪਾਂ ਦੇ ਲੋਕਾਂ ਦਾ ਝੁਕਾਅ ਵਧਿਆ ਹੈ।

Canada visaCanada visa

ਵੱਡੀ ਗਿਣਤੀ ਵਿਚ ਲੋਕ ਕੈਨੇਡਾ ਜਾਣ ਲਈ ਅਪਲਾਈ ਕਰ ਰਹੇ ਹਨ ਜਿਸ ਕਰਕੇ ਪਹਿਲਾਂ ਜਿੰਨੇ ਵੀਜ਼ਾ ਦੇਣ ਦੀ ਦਰ ਨਾਲ ਵੀ ਵੀਜ਼ਾ ਧਾਰਕਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਕੈਨੇਡੀਅਨ ਹਵਾਈ ਅੱਡਿਆਂ ਵਿਚ ਭੀੜ ਨੂੰ ਦੇਖ ਕੇ ਲੱਗਦਾ ਹੈ ਕਿ ਕੈਨੇਡਾ ਦਾ ਵੀਜ਼ਾ ਬਹੁਤ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਖੋਜੀਆਂ ਤੇ ਬੁੱਧੀਜੀਵੀਆਂ ਨੂੰ ਵੀਜ਼ਾ ਦੇਣ ਦੀ ਦਰ ਵੀ ਘੱਟ ਹੋ ਰਹੀ ਹੈ।

Canada visaCanada visa

ਕਿਉਂਕਿ ਬੀਤੇ ਸਮੇਂ ਦੌਰਾਨ ਕੈਨੇਡਾ ਵਿਚ ਕੀਤੀਆਂ ਜਾਂਧੀਆਂ ਕਾਨਫਰੰਸਾਂ ਵਿਚ ਹਿੱਸਾ ਲੈਣ ਦੇ ਦਿਖਾਵੇ ਨਾਲ ਕੈਨੇਡਾ ਦੇ ਵੀਜ਼ਾ ਦੀ ਦੁਰਵਰਤੋਂ ਵਧੀ ਹੈ। ਕੁਝ ਮਾਮਲਿਆਂ ਵਿਚ ਤਾਂ ਕਾਨਫਰੰਸਾਂ ਵਿਚ ਜਾਣ ਵਾਲੇ ਵੀਜ਼ਾ ਤੋਂ ਇਨਕਾਰ ਦਰ 50 ਫੀਸਦੀ ਤੱਕ ਪੁੱਜ ਚੁੱਕੀ ਹੈ। ਕਈ ਬੁੱਧੀਜੀਵੀਆਂ ਨੂੰ ਵਾਰ-ਵਾਰ ਨਾਂਹ ਹੋ ਰਹੀ ਹੈ। ਪਹਿਲੀ ਵਾਰ ਵਿਦੇਸ਼ ਜਾਣ ਵਾਲੇ, ਬੇਰੁਜ਼ਗਾਰ ਤੇ ਪੈਸ ਦੀ ਕਮੀ ਵਾਲੇ ਬਿਨੈਕਾਰਾਂ ਨੂੰ ਕੈਨੇਡਾ ਦੀ ਸੈਰ ਦਾ ਵੀਜ਼ਾ ਇਨਕਾਰ ਹੋਣਾ ਲੱਗਭਗ ਤੈਅ ਹੁੰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement