ਕੁੱਤਿਆਂ ਦੀ ਦੇਖਭਾਲ ਲਈ ਨਿਕਲੀ ਨੌਕਰੀ, ਸੈਲਰੀ ਮਿਲੇਗੀ 29 ਲੱਖ ਰੁਪਏ
Published : Nov 30, 2019, 12:15 pm IST
Updated : Nov 30, 2019, 12:15 pm IST
SHARE ARTICLE
File Photo
File Photo

ਕੇਅਰਟੇਕਰ ਹੋਣਾ ਚਾਹੀਦਾ ਹੈ ਫਿੱਟ ਅਤੇ ਤੰਦਰੁਸਤ

ਲੰਡਨ : ਜੇਕਰ ਤੁਸੀ ਵੀ ਕੁੱਤਿਆਂ ਨੂੰ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਹਰ ਛੋਟੀ ਵੱਡੀ ਜ਼ਰੂਰਤ ਨੂੰ ਸਮਝਦੇ ਹੋ ਤਾਂ ਤੁਹਾਨੂੰ ਲੰਡਨ ਦਾ ਇਕ ਜੋੜਾ ਸਲਾਨਾ ਲਗਭਗ (40 ਹਜ਼ਾਰ ਡਾਲਰ) 29 ਲੱਖ ਰੁਪਏ ਦੇਣ ਨੂੰ ਤਿਆਰ ਹੈ। ਦਰਅਸਲ ਲੰਡਨ ਦੇ ਨਾਈਟਸਬ੍ਰਿਜ ਵਿਚ ਰਹਿਣ ਵਾਲੇ ਇਕ ਕਪਲ ਨੇ ਆਪਣੇ ਦੋ ਗੋਲਡਨ ਰਿਟੀਰਵਰ ਦੀ ਦੇਖਭਾਲ ਲਈ ਕੇਅਰਟੇਕਰ ਦਾ ਵਿਗਾਅਪਨ ਦਿੱਤਾ ਹੈ। ਇਸ ਵਿਗਾਅਪਨ ਦੇ ਨਾਲ ਕੇਅਰਟੇਕਰ ਵਿਚ ਕਿਸ ਤਰ੍ਹਾਂ ਦੀ ਖੂਬੀ ਹੋਣੀ ਚਾਹੀਦੀ ਹੈ ਇਸਦਾ ਵੀ ਜ਼ਿਕਰ ਕੀਤਾ ਗਿਆ ਹੈ।

File PhotoFile Photo

ਦੱਸ ਦਈਏ ਕਿ ਲੰਡਨ ਦਾ ਇਹ ਕਪਲ ਜਿਆਦਾਤਰ ਆਪਣੇ ਕੰਮਾਂ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਰਹਿੰਦਾ ਹੈ ਜਿਸ ਕਾਰਨ ਉਹ ਆਪਣੇ ਕੁੱਤਿਆਂ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਕਰ ਪਾਉਂਦਾ ਹੈ। ਕਪਲ ਨੇ ਵਿਗਿਆਪਨ ਵਿਚ ਕਿਹਾ ਹੈ ਕਿ ਜੋ ਕੋਈ ਵੀ ਮਿਲੋ ਅਤੇ ਆਸਕਰ  ਦੀ ਦੇਖਭਾਲ ਕਰੇਗਾ ਉਸਨੂੰ ਹਫ਼ਤੇ ਵਿਚ ਸਿਰਫ਼ ਪੰਜ ਦਿਨ ਕੰਮ ਕਰਨਾ ਹੋਵੇਗਾ। ਕਪਲ ਨੇ ਕਿਹਾ ਹੈ ਕਿ ਜਿਸ ਕੇਅਰਟੇਕਰ ਨੂੰ ਕੁੱਤਿਆਂ ਦੀ ਦੇਖਭਾਲ ਦੇ ਲਈ ਰੱਖਿਆ ਜਾਵੇਗਾ ਉਸਨੂੰ ਰਹਿਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

File PhotoFile Photo

ਸਵਾਨ ਰਿਕਰੁਟਮੈਂਟ ਸਰਵੀਸ ਵਿਚ ਦਿੱਤੇ ਗਏ ਵਿਗਆਪਨ ਵਿਚ ਉਨ੍ਹਾਂ ਸੱਭ ਗੱਲਾ ਦਾ ਜ਼ਿਕਰ ਕੀਤਾ ਗਿਆ ਹੈ ਜੋ ਮਿਲੋ ਅਤੇ ਆਕਸਰ ਦੀ ਦੇਖਭਾਲ ਕਰਨ ਵਾਲੇ ਕੇਅਰਟੇਕਰ ਦੇ ਕੋਲ ਹੋਣੀ ਚਾਹੀਦੀ ਹੈ। ਵਿਗਿਆਪਨ ਦੇ ਮੁਤਾਬਕ ਕੇਅਰਟੇਕਰ ਅਜਿਹਾ ਹੋਣਾ ਚਾਹੀਦਾ ਹੈ ਜੋ ਮਿਹਨਤੀ ਹੋਵੇ ਅਤੇ ਕੁੱਤਿਆਂ ਨੂੰ ਪਿਆਰ ਕਰਦਾ ਹੋਵੇ। ਕੇਅਰਟੇਕਰ ਕੋਲ ਕੁੱਤਿਆਂ ਦੀ ਦੇਖਭਾਲ ਕਰਨ ਦਾ ਤਜ਼ਰਬਾ ਹੋਣਾ ਚਾਹੀਦਾ ਹੈ।

File PhotoFile Photo

ਕੇਅਰ ਟੇਕਰ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਬ੍ਰਿਟੇਨ ਦਾ ਹੀ ਹੋਵੇ, ਪਰ ਉਸਦੇ ਕੋਲ ਬ੍ਰਿਟੇਨ ਵਿਚ ਕੰਮ ਕਰਨ ਦਾ ਅਧਿਕਾਰ ਜ਼ਰੂਰ ਹੋਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹ ਫਿੱਟ ਅਤੇ ਤੰਦਰੁਸਤ ਵੀ ਹੋਣਾ ਚਾਹੀਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement