Same Sex Marriage News: ਸਮਲਿੰਗੀ ਵਿਆਹ ਨੂੰ ਮਾਨਤਾ ਦੇਣ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣਿਆ ਨੇਪਾਲ
Published : Nov 30, 2023, 11:29 am IST
Updated : Nov 30, 2023, 11:29 am IST
SHARE ARTICLE
Nepal becomes first country of South Asia to approve same sex marriage
Nepal becomes first country of South Asia to approve same sex marriage

ਪਹਿਲਾ ਵਿਆਹ ਹੋਇਆ ਰਜਿਸਟਰ

Same Sex Marriage News: ਨੇਪਾਲ ਸਮਲਿੰਗੀ ਵਿਆਹ ਰਜਿਸਟਰ ਕਰਨ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਬਲੂ ਡਾਇਮੰਡ ਸੋਸਾਇਟੀ ਨਾਂ ਦੀ ਸੰਸਥਾ ਦੇ ਪ੍ਰਧਾਨ ਸੰਜੀਬ ਗੁਰੰਗ (ਪਿੰਕੀ) ਮੁਤਾਬਕ 35 ਸਾਲਾ ਟਰਾਂਸਜੈਂਡਰ ਮਾਇਆ ਗੁਰੂੰਗ ਅਤੇ 27 ਸਾਲਾ ਸਮਲਿੰਗੀ ਸੁਰਿੰਦਰ ਪਾਂਡੇ ਨੇ ਕਾਨੂੰਨੀ ਤੌਰ 'ਤੇ ਵਿਆਹ ਕਰਵਾ ਲਿਆ ਹੈ। ਉਨ੍ਹਾਂ ਦਾ ਵਿਆਹ ਪੱਛਮੀ ਨੇਪਾਲ ਦੇ ਲਾਮਜੁੰਗ ਜ਼ਿਲ੍ਹੇ ਦੀ ਦੋਰਡੀ ਗ੍ਰਾਮੀਣ ਨਗਰਪਾਲਿਕਾ ਵਿਚ ਰਜਿਸਟਰਡ ਕੀਤਾ ਗਿਆ ਹੈ। ਪਰਿਵਾਰ ਦੀ ਸਹਿਮਤੀ ਨਾਲ ਪਰੰਪਰਾਗਤ ਤਰੀਕੇ ਨਾਲ ਵਿਆਹ ਕਰਵਾਉਣ ਵਾਲੇ ਸੁਰਿੰਦਰ ਅਤੇ ਮਾਇਆ ਪਿਛਲੇ ਛੇ ਸਾਲਾਂ ਤੋਂ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਹਨ।

ਨੇਪਾਲ ਦੀ ਸੁਪਰੀਮ ਕੋਰਟ ਨੇ ਪੰਜ ਮਹੀਨੇ ਪਹਿਲਾਂ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦਿਤੀ ਸੀ। ਬਲੂ ਡਾਇਮੰਡ ਸੁਸਾਇਟੀ ਸੰਸਥਾ ਨੇਪਾਲ ਵਿਚ ਟਰਾਂਸਜੈਂਡਰਾਂ ਦੇ ਅਧਿਕਾਰਾਂ ਅਤੇ ਭਲਾਈ ਲਈ ਕੰਮ ਕਰਦੀ ਹੈ। ਪਿੰਕੀ ਨੇ ਕਿਹਾ ਕਿ ਇਹ ਨਾ ਸਿਰਫ ਨੇਪਾਲ ਬਲਕਿ ਪੂਰੇ ਦੱਖਣੀ ਏਸ਼ੀਆ 'ਚ ਅਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਅਤੇ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਪਿੰਕੀ ਨੇ ਕਿਹਾ ਕਿ ਉਹ ਪਹਿਲੇ ਸਮਲਿੰਗੀ ਵਿਆਹ ਦੀ ਰਜਿਸਟ੍ਰੇਸ਼ਨ ਬਾਰੇ ਜਾਣ ਕੇ ਬਹੁਤ ਖੁਸ਼ ਹੈ। ਨੇਪਾਲ ਦੇ ਤੀਜੇ ਲਿੰਗ ਭਾਈਚਾਰੇ ਲਈ ਇਹ ਵੱਡੀ ਪ੍ਰਾਪਤੀ ਹੈ।

ਪਿੰਕੀ ਨੇ ਕਿਹਾ ਕਿ ਅਜਿਹੇ ਬਹੁਤ ਸਾਰੇ ਜੋੜੇ ਅਪਣੀ ਪਛਾਣ ਅਤੇ ਅਧਿਕਾਰਾਂ ਤੋਂ ਬਿਨਾਂ ਰਹਿ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਇਸ ਭਾਈਚਾਰੇ ਦੇ ਹੋਰ ਲੋਕਾਂ ਲਈ ਵੀ ਅਪਣੇ ਵਿਆਹ ਨੂੰ ਕਾਨੂੰਨੀ ਰੂਪ ਦੇਣ ਦਾ ਦਰਵਾਜ਼ਾ ਖੁੱਲ੍ਹ ਗਿਆ ਹੈ। ਹੁਣ ਉਹ ਅਸਥਾਈ ਤੌਰ 'ਤੇ ਅਪਣਾ ਵਿਆਹ ਰਜਿਸਟਰ ਕਰਵਾ ਸਕਣਗੇ ਅਤੇ ਲੋੜੀਂਦਾ ਕਾਨੂੰਨ ਬਣਨ ਤੋਂ ਬਾਅਦ ਇਸ ਨੂੰ ਸਥਾਈ ਮਾਨਤਾ ਮਿਲ ਜਾਵੇਗੀ।

ਸਾਲ 2007 ਵਿਚ ਹੀ ਨੇਪਾਲ ਦੀ ਸੁਪਰੀਮ ਕੋਰਟ ਨੇ ਸਮਲਿੰਗੀ ਵਿਆਹ ਦੀ ਇਜਾਜ਼ਤ ਦੇ ਦਿਤੀ ਸੀ। 2015 ਵਿਚ ਅਪਣਾਏ ਗਏ ਨੇਪਾਲ ਦੇ ਸੰਵਿਧਾਨ ਵਿਚ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਜਿਨਸੀ ਰੁਝਾਨ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ ਹੈ। 27 ਜੂਨ, 2023 ਨੂੰ, ਸੁਪਰੀਮ ਕੋਰਟ ਨੇ, ਗੁਰੂੰਗ ਸਮੇਤ ਕਈ ਲੋਕਾਂ ਦੁਆਰਾ ਦਾਇਰ ਇਕ ਰਿੱਟ ਪਟੀਸ਼ਨ 'ਤੇ ਫੈਸਲਾ ਸੁਣਾਉਂਦੇ ਹੋਏ, ਨੇਪਾਲ ਵਿਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਦੇਣ ਲਈ ਇਕ ਅੰਤਰਿਮ ਆਦੇਸ਼ ਜਾਰੀ ਕੀਤਾ ਸੀ। ਪਰ ਸਮਲਿੰਗੀ ਵਿਆਹਾਂ ਨੂੰ ਅਸਥਾਈ ਤੌਰ 'ਤੇ ਰਜਿਸਟਰ ਕਰਨ ਦੇ ਇਤਿਹਾਸਕ ਆਦੇਸ਼ ਦੇ ਬਾਵਜੂਦ, ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਜ਼ਰੂਰੀ ਕਾਨੂੰਨਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਚਾਰ ਮਹੀਨੇ ਪਹਿਲਾਂ ਇਸ ਕਦਮ ਨੂੰ ਰੱਦ ਕਰ ਦਿਤਾ ਸੀ।

(For more news apart from Nepal becomes first country of South Asia to approve same sex marriage, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement