ਓਪਨਰ ਯਸ਼ਸਵੀ ਜੈਸਵਾਲ ਨੇ ਸ਼ਾਨਦਾਰ ਸੈਂਕੜਾ ਲਗਾਇਆ
ਨਵੀਂ ਦਿੱਲੀ: ਏਸ਼ੀਆਈ ਖੇਡਾਂ 2023 ਦੇ 10ਵੇਂ ਦਿਨ ਦੀ ਸ਼ੁਰੂਆਤ ਭਾਰਤ ਲਈ ਸ਼ਾਨਦਾਰ ਰਹੀ ਹੈ। ਭਾਰਤ ਨੇ ਪੁਰਸ਼ ਕ੍ਰਿਕਟ ਦੇ ਕੁਆਰਟਰ ਫਾਈਨਲ ਵਿਚ ਨੇਪਾਲ ਨੂੰ 23 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਪਹਿਲੇ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 202 ਦੌੜਾਂ ਦਾ ਟੀਚਾ ਖੜ੍ਹਾ ਕੀਤਾ।
ਇਹ ਵੀ ਪੜ੍ਹੋ: ਸੰਵਿਧਾਨ ਵਿਚ ‘ਜ਼ਿੰਮੇਵਾਰੀ’ ਨੂੰ ਹੋਰ ਚੀਜ਼ਾਂ ਤੋਂ ਉਪਰ ਰੱਖਣ ਵਿਚ ਚੂਕ ਗਿਆ ਭਾਰਤ!
ਇਸ ਦੌਰਾਨ ਓਪਨਰ ਯਸ਼ਸਵੀ ਜੈਸਵਾਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ਵਿਚ 100 ਦੌੜਾਂ ਦੀ ਪਾਰੀ ਖੇਡੀ। ਜਵਾਬ 'ਚ ਨੇਪਾਲ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਪਰ 179 ਦੌੜਾਂ ਹੀ ਬਣਾ ਸਕੀ ਅਤੇ 23 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਆਪਣਾ ਅਗਲਾ ਮੈਚ 6 ਅਕਤੂਬਰ ਨੂੰ ਖੇਡੇਗਾ।
ਇਹ ਵੀ ਪੜ੍ਹੋ: ਅੱਜ ਦਾ ਇਤਿਹਾਸ: 3 ਅਕਤੂਬਰ 1977 ਨੂੰ ਜੀਪ ਘੁਟਾਲੇ ’ਚ ਹੋਈ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ
ਭਾਰਤੀ ਟੀਮ ਜਿਥੇ ਅੱਜ ਤੋਂ ਅਪਣੀ ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ, ਉਥੇ ਹੀ ਨੇਪਾਲ ਨੇ ਏਸ਼ੀਆਈ ਖੇਡਾਂ ਵਿਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਤਿਹਾਸਕ ਰਿਕਾਰਡ ਤੋੜ ਦਿਤੇ ਹਨ। ਨੇਪਾਲ ਨੇ ਅਪਣੇ ਆਖਰੀ ਦੋਵੇਂ ਮੈਚ ਝੇਜਿਆਂਗ ਯੂਨੀਵਰਸਿਟੀ ਆਫ ਟੈਕਨਾਲੋਜੀ ਕ੍ਰਿਕਟ ਫੀਲਡ ਦੇ ਇਸੇ ਮੈਦਾਨ ਵਿਚ ਖੇਡੇ ਹਨ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ਿਆਈ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਪਹਿਲਾਂ ਹੀ ਭਾਰਤ ਪਰਤ ਚੁੱਕੀ ਹੈ।