
ਪਾਕਿਸਤਾਨ ਨੇ ਅਪਣੇ ਸਮੁੰਦਰੀ ਇਲਾਕੇ 'ਚ ਕਥਿਤ ਤੌਰ 'ਤੇ ਭਟਕ ਕੇ ਪ੍ਰਵੇਸ਼ ਕਰ ਗਏ 52 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਨੇ ਦਸਿਆ ਕਿ...
ਕਰਾਚੀ : ਪਾਕਿਸਤਾਨ ਨੇ ਅਪਣੇ ਸਮੁੰਦਰੀ ਇਲਾਕੇ 'ਚ ਕਥਿਤ ਤੌਰ 'ਤੇ ਭਟਕ ਕੇ ਪ੍ਰਵੇਸ਼ ਕਰ ਗਏ 52 ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਨੇ ਦਸਿਆ ਕਿ ਭਾਰਤੀ ਮਛੇਰਿਆਂ ਦੇ ਇਸ ਸਮੂਹ ਨੂੰ ਵੀਰਵਾਰ ਰਾਤ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਬਲ ਨੇ ਗ੍ਰਿਫ਼ਤਾਰ ਕੀਤਾ ਹੈ। ਮੱਛੀ ਫੜਨ ਵਾਲੀਆਂ 8 ਕਿਸ਼ਤੀਆਂ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਇਕ ਨਿਆਇਕ ਅਧਿਕਾਰੀ ਨੇ ਸਾਰੇ ਗ੍ਰਿਫ਼ਤਾਰ ਭਾਰਤੀ ਮਛੇਰਿਆਂ ਨੂੰ ਨਿਆਇਕ ਰਿਮਾਂਡ 'ਚ ਭੇਜ ਦਿਤਾ ਹੈ।
arrest
ਉਨ੍ਹਾਂ ਨੇ ਦਸਿਆ ਕਿ ਗ੍ਰਿਫ਼ਤਾਰ ਮਛੇਰਿਆਂ ਨੂੰ ਮਲੀਰ ਜੇਲ 'ਚ ਰੱਖਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਜ਼ਿਆਦਾ ਲੋਕ ਗੁਜਰਾਤ ਦੇ ਤੱਟੀ ਇਲਾਕੇ ਦਾਂਡੀ ਸਥਿਤ ਇਕ ਪਿੰਡ ਦੇ ਹਨ। ਪਿਛਲੇ ਸਾਲ ਨਵੰਬਰ ਮਹੀਨੇ ਤੋਂ ਪਾਕਿਸਤਾਨੀ ਜਲ ਖੇਤਰ 'ਚ ਗੈਰ-ਕਾਨੂੰਨੀ ਢੰਗ ਨਾਲ ਮੱਛੀਆਂ ਫੜ ਰਹੇ ਗ੍ਰਿਫ਼ਤਾਰ ਮਛੇਰਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ।