ਸੰਪਾਦਕੀ: ਹਮਲਾਵਰ ਰੂਸ, ਦੁਨੀਆਂ ਦੀ ਗੱਲ ਸੁਣਨ ਤੋਂ ਇਨਕਾਰੀ (2)
Published : Mar 2, 2022, 7:41 am IST
Updated : Mar 2, 2022, 9:42 am IST
SHARE ARTICLE
 Volodymyr Zelensky and Vladimir Putin
Volodymyr Zelensky and Vladimir Putin

ਇਸ ਹਮਲਾਵਰੀ ਤੋਂ ਪਹਿਲਾਂ ਰੂਸ ਨੇ ਅਪਣੇ ਆਰਥਕ ਘਾਟੇ ਨੂੰ ਘੱਟ ਕਰਨ ਲਈ ਸਮੁੰਦਰ ਹੇਠਾਂ ਪਾਈਪ ਲਾਈਨ ਵਿਛਾ ਕੇ, ਯੂਕਰੇਨ ਉਤੇ ਅਪਣੀ ਨਿਰਭਰਤਾ ਘਟਾ ਲਈ ਸੀ।

 

ਰੂਸ ਨੇ ਅਪਣੇ ਕਮਜ਼ੋਰ ਗਵਾਂਢੀ ਦੇਸ਼ ਉਤੇ ਹਮਲਾ ਕੀਤਾ ਤਾਂ ਸਾਰੀ ਦੁਨੀਆਂ ਉਸ ਦੀ ਨਿਖੇਧੀ ਕਰਨ ਲਈ ਉਠ ਖੜੀ ਹੋਈ। ਕਾਰਨ ਇਹ ਕਿ ਯੂਕਰੇਨ ਨੇ ਰੂਸ ਵਿਰੁਧ ਕੋਈ ਮਾੜੀ ਜਹੀ ਵੀ ਹਿੰਸਾਤਮਕ ਕਾਰਵਾਈ ਨਹੀਂ ਸੀ ਕੀਤੀ। ਪਾਕਿਸਤਾਨ ਤੇ ਹਿੰਦੁਸਤਾਨ ਜਦੋਂ ਆਪਸ ਵਿਚ ਲੜਦੇ ਹਨ ਤਾਂ ਪਹਿਲਾਂ ਇਕ ਦੂਜੇ ਉਤੇ ਇਲਜ਼ਾਮ ਲਾਉਂਦੇ ਹਨ ਕਿ ‘ਦੂਜੇ ਦੇਸ਼ ਨੇ ਫ਼ਲਾਣੀ ਫ਼ਲਾਣੀ ਹਿੰਸਕ ਕਾਰਵਾਈ ਕਰ ਕੇ ਤੇ ਸਾਡੇ ਇਲਾਕੇ ਵਿਚ ਦਾਖ਼ਲ ਹੋ ਕੇ ਸਾਡੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ ਜਿਸ ਦਾ ਮੁਨਾਸਬ ਉੱਤਰ ਦਿਤਾ ਜਾਏਗਾ।’ ਦੋਵੇਂ ਦੇਸ਼ ਇਕੋ ਜਿਹਾ ਹੀ ਇਲਜ਼ਾਮ ਲਾਉਂਦੇ ਹਨ ਜੋ ਹਥਿਆਰਬੰਦ ਲੜਾਈ ਨੂੰ ਜਾਇਜ਼ ਠਹਿਰਾਉਣ ਲਈ ਜ਼ਰੂਰੀ ਹੁੰਦਾ ਹੈ।

Russia-Ukraine CrisisRussia-Ukraine Crisis

ਪਰ ਰੂਸ ਨੇ ‘ਵੱਡੀ ਤਾਕਤ’ ਹੋਣ ਦੇ ਬਾਵਜੂਦ, ਜੋ ਦੁਨੀਆਂ ਨੂੰ ਉਪਦੇਸ਼ ਦੇਂਦੀ ਰਹਿੰਦੀ ਹੈ, ਅਪਣੇ ਗਵਾਂਢੀ ਉਤੇ ਹਮਲਾ ਕਰਨ ਲਈ ਅਜਿਹਾ ਕੋਈ ਬਹਾਨਾ ਤਿਆਰ ਨਾ ਕੀਤਾ ਤੇ ਏਨਾ ਕਹਿਣਾ ਹੀ ਕਾਫ਼ੀ ਸਮਝਿਆ ਕਿ ਯੂਕਰੇਨ, ਪਛਮੀ ਦੇਸ਼ਾਂ ਦੇ ਗਠਜੋੜ ‘ਨਾਟੋ’ ਦਾ ਮੈਂਬਰ ਬਣਨ ਦੀ ਸੋਚ ਰਿਹਾ ਹੈ ਜਿਸ ਨੂੰ ਰੂਸ ਪਸੰਦ ਨਹੀਂ ਕਰਦਾ। ਕੀ ਹਰ ਛੋਟੇ ਦੇਸ਼ ਨੂੰ ਅਪਣੇ ਗਵਾਂਢੀ ਦੇਸ਼ ਕੋਲੋਂ ਪਹਿਲਾਂ ਪੁਛਣਾ ਚਾਹੀਦਾ ਹੈ ਕਿ ਉਹ ਅਪਣੀ ਹਿਫ਼ਾਜ਼ਤ ਲਈ ਕਿਸ ਗਠਜੋੜ ਵਿਚ ਸ਼ਾਮਲ ਹੋਵੇ ਤੇ ਕਿਸ ਵਿਚ ਸ਼ਾਮਲ ਨਾ ਹੋਵੇ? ਜੇ ਇਤਿਹਾਸਕ ਕਾਰਨਾਂ ਕਰ ਕੇ, ਯੂਕਰੇਨ ਨੂੰ ਰੂਸ ਤੋਂ ਹੀ ਖ਼ਤਰਾ ਮਹਿਸੂਸ ਹੋ ਰਿਹਾ ਹੋਵੇ, ਤਾਂ ਵੀ ਉਹ ਰੂਸ ਦੀ ਆਗਿਆ ਲਏ ਬਿਨਾਂ, ਕਿਸੇ ਪਛਮੀ ਗਠਜੋੜ ਵਿਚ ਸ਼ਾਮਲ ਨਹੀਂ ਹੋ ਸਕਦਾ? ਇਹ ਤਾਂ ਹੱਦ ਦਰਜੇ ਦੀ ਧੱਕੜਸ਼ਾਹੀ ਹੈ। ਰੂਸ ਦੀ ਦਲੀਲ ਵਿਚ ਉਸ ਹਾਲਤ ਵਿਚ ਹੀ ਕੋਈ ਵਜ਼ਨ ਵੇਖਿਆ ਜਾ ਸਕਦਾ ਸੀ ਜੇ ਪਛਮੀ ਦੇਸ਼ਾਂ ਦੀ ਸ਼ਹਿ ਤੇ, ਯੂਕਰੇਨ ਨੇ, ਰੂਸ ਵਿਰੁਧ ਕੋਈ ਕਾਰਵਾਈ ਕੀਤੀ ਹੁੰਦੀ ਤੇ ਇਸ ਦੀ ਸ਼ਿਕਾਇਤ ਰੂਸ ਨੇ ਕੀਤੀ ਹੁੰਦੀ। ਪਰ ਅਜਿਹੀ ਤਾਂ ਕੋਈ ਗੱਲ ਹੋਈ ਨਹੀਂ ਤੇ ਰੂਸ, ਅਪਣੇ ਆਰਥਕ ਘਾਟੇ ਦੀ ਚਿੰਤਾ ਕਰ ਕੇ ਗਵਾਂਢੀ ਦੇਸ਼ ਉਤੇ ਝਪਟ ਪਿਆ ਹੈ।

Russian President Vladimir PutinRussian President Vladimir Putin

ਇਸ ਹਮਲਾਵਰੀ ਤੋਂ ਪਹਿਲਾਂ ਰੂਸ ਨੇ ਅਪਣੇ ਆਰਥਕ ਘਾਟੇ ਨੂੰ ਘੱਟ ਕਰਨ ਲਈ ਸਮੁੰਦਰ ਹੇਠਾਂ ਪਾਈਪ ਲਾਈਨ ਵਿਛਾ ਕੇ, ਯੂਕਰੇਨ ਉਤੇ ਅਪਣੀ ਨਿਰਭਰਤਾ ਘਟਾ ਲਈ ਸੀ। ਇਹ ਬਿਲਕੁਲ ਠੀਕ ਰਸਤਾ ਸੀ ਜੋ ਰੂਸ ਨੇ ਅਪਣਾਇਆ। ਯੂਕਰੇਨ ਜੇ ਅਪਣੀ ‘ਆਜ਼ਾਦ ਹਸਤੀ’ ਨੂੰ ਕਾਇਮ ਕਰਨ ਉਤੇ ਜ਼ੋਰ ਦੇਂਦਾ ਨਜ਼ਰ ਆ ਰਿਹਾ ਹੈ ਤਾਂ ਇਸ ਦਾ ਜਵਾਬ ਹਿੰਸਕ ਹੋ ਕੇ ਨਹੀਂ ਦਿਤਾ ਜਾਣਾ ਚਾਹੀਦਾ ਸਗੋਂ ਯੂਕਰੇਨ ਉਤੇ ਅਪਣੀ ਨਿਰਭਰਤਾ ਨੂੰ ਘੱਟ ਕਰਨ ਵਾਲੇ ਢੰਗ ਲਭਣੇ ਚਾਹੀਦੇ ਹਨ ਜਾਂ ਪਿਆਰ ਨਾਲ, ਉਸ ਨੂੰ ਅਪਣੇ ਨੇੜੇ ਲਿਆਉਣਾ ਚਾਹੀਦਾ ਹੈ।

Ukraine PresidentUkraine President

ਪਰ ਪਹਿਲਾ ਕਦਮ ਠੀਕ ਚੁੱਕਣ ਮਗਰੋਂ ਰੂਸ ਨੇ ਹਮਲਾਵਰ ਹੋ ਕੇ ਯੂਕਰੇਨ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁਦਰਤੀ ਤੌਰ ਤੇ ਉਹ ‘‘ਬਾਬਰ ਜਾਬਰ’’ ਵਾਲੀ ਹਾਲਤ ਵਿਚ ਆ ਗਿਆ ਜਿਸ ਦੇ ਹਮਲੇ ਨੂੰ ਇਤਿਹਾਸ ਵਿਚ ਕਿਸੇ ਨੇ ਵੀ ਜਾਇਜ਼ ਲਹੀਂ ਠਹਿਰਾਇਆ। ਯੂ.ਐਨ.ਓ. ਦੀ ਦੋ ਵਾਰੀ ਮੀਟਿੰਗ ਹੋ ਚੁੱਕੀ ਹੈ ਇਸ ‘ਹਮਲੇ’ ਨੂੰ ਲੈ ਕੇ। ਦੋਵੇਂ ਵਾਰ ਰੂਸ ਦੀ ਹਮਾਇਤ ਵਿਚ ਚੀਨ ਨੂੰ ਛੱਡ ਕੇ ਹੋਰ ਕੋਈ ਵੀ ਸਾਹਮਣੇ ਨਹੀਂ ਆਇਆ। ਭਾਰਤ ਨੇ ਵੀ ਵੋਟ ਕਿਸੇ ਪਾਸੇ ਵੀ ਨਾ ਪਾਉਣ ਦਾ ਫ਼ੈਸਲਾ ਇਸ ਡਰ ਕਰ ਕੇ ਹੀ ਕੀਤਾ ਕਿ ਰੂਸ ਕਿਤੇ ਚੀਨ ਨੂੰ ਭਾਰਤ ਦੇ ਗਲ ਨਾ ਪਵਾ ਦੇਵੇ। ਜਿਸ ਤਰ੍ਹਾਂ ਰੂਸ ਨੇ ਅਤੇ ਚੀਨ ਨੇ ਕਰਮਵਾਰ ਯੂਕਰੇਨ ਤੇ ਭਾਰਤ  ਨਾਲ ਸਲੂਕ ਕੀਤਾ ਹੈ, ਉਸ ਨੂੰ ਵੇਖ ਕੇ, ਕੋਈ ਵੀ ਦੇਸ਼ ਸੱਚ ਬੋਲਣੋਂ ਡਰੇਗਾ ਹੀ। ਪਛਮੀ ਦੇਸ਼ ਕਿਉਂਕਿ ‘ਨਾਟੋ’ ਵਰਗੇ ਗਠਜੋੜਾਂ ਕਾਰਨ ਅਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ, ਇਸ ਲਈ ਉਹ ਇਸ ਵਾਰ ਸੱਚ ਬੋਲਣ ਦੀ ਜੁਰਅਤ ਕਰ ਰਹੇ ਹਨ। ਜਰਮਨੀ, ਜਪਾਨ ਤੇ ਸਵਿਟਜ਼ਰਲੈਂਡ ਨੇ ਵੀ ਅਪਣੇ ‘ਨਿਰਪੱਖ’ ਹੋਣ ਦੇ ਲੇਬਲ ਨੂੰ ਇਕ ਪਾਸੇ ਰੱਖ ਕੇ, ਇਸ ਵਾਰ ਯੂਕਰੇਨ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਤੇ ਇਹ ਕੋਈ ਛੋਟੀ ਗੱਲ ਨਹੀਂ ਹੋਈ।

Russia-Ukraine crisisRussia-Ukraine crisis

ਇਸ ਸੱਭ ਕੁੱਝ ਦੇ ਬਾਵਜੂਦ, ਰੂਸ ਅਪਣੇ ਹਮਲਾਵਰ ਰੁਖ਼ ਵਿਚ ਤਬਦੀਲੀ ਕਰਨ ਨੂੰ ਤਿਆਰ ਨਹੀਂ। ਭਾਰਤ ਵਿਚ ਕੁੱਝ ਕਾਮਰੇਡ ਹੀ ਅਜਿਹੇ ਹਨ ਜੋ ਇਸ ਵਾਰ ਵੀ ਅਮਰੀਕਾ ਨੂੰ ਇਹ ਕਹਿ ਕੇ ਦੋਸ਼ੀ ਠਹਿਰਾ ਰਹੇ ਹਨ ਕਿ ਉਸ ਨੇ ਯੂਕਰੇਨ ਨੂੰ ਅੱਗੇ ਕਰ ਕੇ ਰੂਸ ਨੂੰ ਮਜਬੂਰ ਕਰ ਦਿਤਾ ਕਿ ਉਹ ਯੂਕਰੇਨ ਉਤੇ ਹਮਲਾ ਕਰ ਕੇ ਅਪਣੇ ਹਿਤਾਂ ਨੂੰ ਬਚਾਵੇ। ਇਹ ਇਸ ਤਰ੍ਹਾਂ ਹੀ ਹੈ ਜਿਵੇਂ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਹਮਲੇ ਵਿਰੁਧ ਕਿਸੇ ਵੀ ਦੇਸ਼ ਨੇ, ਸਿੱਖਾਂ ਦੇ ਹੱਕ ਵਿਚ ਆਵਾਜ਼ ਨਹੀਂ ਸੀ ਚੁੱਕੀ ਕਿਉਂਕਿ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਧਮਕੀ ਦੇ ਦਿਤੀ ਸੀ ਕਿ ਜੇ ਉਨ੍ਹਾਂ ਬਲੂ-ਸਟਾਰ ਆਪ੍ਰੇਸ਼ਨ ਦੀ ਨਿਖੇਧੀ ਕੀਤੀ ਤਾਂ ਭਾਰਤ ਉਨ੍ਹਾਂ ਨਾਲ ਹਥਿਆਰ ਖ਼ਰੀਦਣ ਤੇ ਵਪਾਰ ਦੇ ਸਮਝੌਤੇ ਰੱਦ ਕਰ ਦੇਵੇਗਾ। ਰੂਸ ਨੇ ਵੀ ਇਹੋ ਜਹੀਆਂ, ਸਗੋਂ ਇਨ੍ਹਾਂ ਤੋਂ ਵੀ ਸਖ਼ਤ ਧਮਕੀਆਂ ਦੇ ਕੇ ਬਾਕੀ ਦੁਨੀਆਂ ਨੂੰ ਯੂਕਰੇਨ ਦੇ ਹੱਕ ਵਿਚ ਨਾ ਬੋਲਣ ਲਈ ਦਬਾਅ ਬਣਾਇਆ ਪਰ ਕੋਈ ਇਕ ਵੀ ਦੇਸ਼ ਇਨ੍ਹਾਂ ਧਮਕੀਆਂ ਨੂੰ ਸੁਣ ਕੇ ਪਿੱਛੇ ਨਹੀਂ ਹਟਿਆ ਤੇ ਇਹ ਬੜੀ ਚੰਗੀ ਗੱਲ ਹੋਈ ਹੈ। ਰੂਸ ਤਾਂ ਸ਼ਾਇਦ ਦੁਨੀਆਂ ਦੀ ਪ੍ਰਵਾਹ ਨਾ ਕਰੇ ਪਰ ਯੂਕਰੇਨ ਨੇ ਜਾਬਰ ਹਮਲਾਵਰ ਸਾਹਮਣੇ ਡਟ ਕੇ, ਮਾਨਵਤਾ ਦਾ ਮਨ ਜਿੱਤ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement