ਸਪੋਕਸਮੈਨ ਦੇ ਪਾਠਕਾਂ ਦਾ ਸਦਾ ਰਿਣੀ ਰਹਾਂਗਾ
Published : Mar 4, 2019, 10:12 am IST
Updated : Mar 4, 2019, 10:12 am IST
SHARE ARTICLE
Will be thankful to all readers of Spokesman
Will be thankful to all readers of Spokesman

ਰੋਜ਼ਾਨਾ ਸਪੋਕਸਮੇਨ ਦੇ ਡਾਢੇ ਸੁਲਝੇ ਹੋਏ ਪਾਠਕੋ ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮਦਦਗਾਰ ਮਿੱਤਰ-ਪਿਆਰਿਉ, ਸਮੁੱਚੇ ਨਾਨਕ ਨਾਮ ਲੇਵਾ ਸਮਾਜ ਦਾ ਕਰਜ਼ਦਾਰ ਹਾਂ

ਰੋਜ਼ਾਨਾ ਸਪੋਕਸਮੇਨ ਦੇ ਡਾਢੇ ਸੁਲਝੇ ਹੋਏ ਪਾਠਕੋ ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮਦਦਗਾਰ ਮਿੱਤਰ-ਪਿਆਰਿਉ, ਸਮੁੱਚੇ ਨਾਨਕ ਨਾਮ ਲੇਵਾ ਸਮਾਜ ਦਾ ਕਰਜ਼ਦਾਰ ਹਾਂ ਕਿ ਜੋ ਪਿਆਰ ਤੁਸਾਂ ਤੋਂ ਮਿਲਿਆ, ਉਸ ਦਾ ਮੂਲ ਤਾਂ ਕੀ, ਵਿਆਜ ਵੀ ਨਹੀਂ ਮੋੜ ਸਕਦਾ। ਪਾਠਕ ਪੁਛਦੇ ਹਨ, ਕੀ ਕਾਰਨ ਹੈ ਕਿ ਪਿਛਲੇ ਕੁੱਝ ਅਰਸੇ ਤੋਂ ਰੋਜ਼ਾਨਾ ਸਪੋਕਸਮੈਨ ਵਿਚ ਇਸ ਮਾੜਚੂ ਜਹੇ ਲੇਖਕ ਦੀ ਫੋਟੋ ਨਹੀਂ ਛੱਪ ਰਹੀ। 

ਰੋਜ਼ਾਨਾ ਸਪੋਕਸਮੈਨ ਪੜ੍ਹ ਕੇ ਰੋਜ਼ਾਨਾ ਮੋਬਾਈਲ ਫ਼ੋਨ ਕਰਨ ਵਾਲੇ ਜਰਮਨੀ ਤੋਂ ਕਾਬਲ ਸਿੰਘ, ਗਿਆਨੀ ਸੰਤੋਖ ਸਿੰਘ ਆਸਟਰੇਲੀਆ, ਇੰਦਰਜੀਤ ਸਿੰਘ ਸਪੋਕਸਮੈਨੀ, ਇਕਵਾਕ ਸਿੰਘ ਪੱਟੀ, ਕੁਲਬੀਰ ਸਿੰਘ ਇਤਿਹਾਸਕਾਰ, ਪ੍ਰੋ. ਕੁਲਦੀਪ ਸਿੰਘ, ਦੀਦਾਰ ਸਿੰਘ ਨਲਵੀ, ਢਾਡੀ ਦਿਲਬਰ, ਰਤਨ ਸਿੰਘ, ਜਥੇਦਾਰ ਗੁਰਮੁਖ ਸਿੰਘ ਇਸਮਾਈਲਾਬਾਦੀ, ਸੋਹਣ ਲਾਲ ਗੁਪਤਾ, ਮਨਜੀਤ ਸਿੰਘ ਰਾਜਪੁਰਾ, ਹਰਜੀਤ ਸਿੰਘ ਕੋਟਾਬੂੰਦੀ, ਹਰਬੰਸ ਸਿੰਘ ਫ਼ਿਲਮਕਾਰ, ਕਰਨੈਲ ਸਿੰਘ, ਬੀਬੀ ਪੰਜੋਖਰਾ, ਲੇਖਿਕਾ ਰਾਜ ਰਾਣੀ, ਸਤਨਾਮ ਕੌਰ ਪਟਿਆਲਵੀ,

ਗਯਾ ਤੋਂ ਭਗਵਾਨ ਸਿੰਘ, ਪਟਨਾ ਤੋਂ ਰਤਨ ਸਿੰਘ ਅਕੇਲਾ, ਸ਼ਹੀਦ ਬੀ. ਕੇ ਦੱਤ ਦੀ ਸਪੁਤਰੀ ਭਾਰਤੀ ਬਾਗਚੀ ਅਤੇ ਦੇਸ਼/ਵਿਦੇਸ਼ ਤੋਂ ਸੈਂਕੜੇ ਪਰਮ ਸਨੇਹੀਉ, ਆਪ ਨੇ 10 ਜੂਨ 2018 ਦਾ ਮੇਰਾ ਲੇਖ ਅਜਾਇਬ ਘਰ ਵਾਲਾ ਘਰ ਪੜ੍ਹਿਆ। ਅਜਾਇਬ ਘਰ ਦੀ ਨਵੀਂ ਇਮਾਰਤ ਤਾਮੀਰ ਕਰਦੇ ਸਮੇਂ ਮੇਰੀ ਅੱਖ ਚੋਟ ਖਾ ਬੈਠੀ। ਪਰਦਾ ਠੀਕ ਕਰਨ ਦਾ ਬੜਾ ਵੱਡਾ ਆਪ੍ਰੇਸ਼ਨ ਹੋਇਆ। ਛਿਮਾਹੀ ਬੀਤ ਚਲੀ ਹੈ, ਅੱਖ ਹੈ ਕਿ ਆਖਾ ਨਹੀਂ ਮਨ ਰਹੀ। ਸੱਜਣੋ! ਰੋਜ਼ਾਨਾ ਸਪੋਕਸਮੈਨ ਦੀ ਪਹਿਲੀ ਵਰ੍ਹੇਗੰਢ ਤੋਂ ਲੈ ਕੇ ਆਪ ਜੀ ਦੀ ਅਖ਼ਬਾਰ ਨਾਲ ਅਟੁਟ ਸਾਂਝ ਭਿਆਲੀ ਵਾਲਾ ਇਹ ਨਿਮਾਣਾ ਜਿਹਾ ਲੇਖਕ ਅਪਣਿਆਂ ਤੋਂ ਦੂਰ ਨਹੀਂ ਜਾ ਸਕਦਾ।

ਹਰ ਮੀਟਿੰਗ ਵਿਚ ਵਿਚਾਰ ਸਾਂਝੇ ਕੀਤੇ, ਅਖ਼ਬਾਰ ਦੀਆਂ ਤਸਵੀਰਾਂ ਬੋਲਦੀਆਂ ਹਨ। ਬਣਦਾ ਹਿੱਸਾ ਵੀ ਪਾਇਆ ਹੈ। ਬਾਬੇ ਦੇ ਘਰ ਵਿਚ ਇਹ ਸਪੋਕਸਮੈਨ ਹੀ ਹੈ ਜਿਸ ਦੀ ਬਦੌਲਤ 'ਉੱਚਾ ਦਰ ਬਾਬੇ ਨਾਨਕ ਦਾ' ਦੇ ਵਿਹੜੇ ਅਖ਼ਬਾਰ ਦੇ ਬਾਨੀ ਜੋਗਿੰਦਰ ਸਿੰਘ, ਭਾਈ ਮਰਦਾਨਾ ਦੀ ਅੰਸ਼ ਵਿਚ ਭਾਈ ਲਾਲੋ ਜੀ ਤੇ ਆਪ ਸਭਨਾਂ ਦੇ ਦਰਸ਼ਨ ਸੁਲੱਭ ਹੋਏ। ਕਿਸ ਵਡਭਾਗੇ ਦੀ ਬਦੌਲਤ ਸ਼ਹੀਦਾਂ ਨੂੰ ਸਮਰਪਿਤ ਅਜਾਇਬਘਰ ਜਗਮਗ ਕਰ ਉਠੇ, ਇਕ-ਇਕ ਦਮੜਾ ਸੋਨੇ ਦੀ ਇੱਟ ਬਰਾਬਰ ਹੋਵੇਗਾ। 
ਜਸਵੰਤ ਸਿੰਘ, ਪਿੰਡ ਨਲਵੀ (ਹਰਿਆਣਾ), ਸੰਪਰਕ : 94669-38792

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement