ਸੰਪਾਦਕੀ: ਕੇਜਰੀਵਾਲ ਵਲ ਵੇਖ ਕੇ ਪੰਜਾਬ ਵਿਚ ਮੈਨੀਫ਼ੈਸਟੋ (ਵਾਅਦਾ ਪੱਤਰ) ਬਣਾਏ ਜਾ ਰਹੇ ਹਨ
Published : Aug 5, 2021, 8:53 am IST
Updated : Aug 5, 2021, 8:53 am IST
SHARE ARTICLE
Arvind Kejriwal
Arvind Kejriwal

ਇਕ ਗੱਲ ਤਹਿ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਭਾਰਤ ਦੇ ਸਿਆਸਤਦਾਨਾਂ ਵਾਸਤੇ ਵਾਅਦਿਆਂ ਦਾ ਇਕ ਨਵਾਂ ਰਾਹ ਖੋਲ੍ਹ ਰਹੇ ਹਨ।

ਅਪਣੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਬਾਅਦ ਕਾਂਗਰਸ ਤਾਂ ਇਸ ਨੂੰ ਪੂਰਾ ਕਰਨ ਦੀਆਂ ਤਕਬੀਰਾਂ ਬਣਾਉਣ ਲੱਗੀ ਹੋਈ ਸੀ ਪਰ ਹੁਣ ਸੁਖਬੀਰ ਬਾਦਲ ਨੇ ਵੀ ਇਸੇ ਵਾਅਦੇ ਨੂੰ ਅਪਣੇ ਮੈਨੀਫ਼ੈਸਟੋ ਵਿਚ ਸ਼ਾਮਲ ਕਰ ਦਿਤਾ ਹੈ। ਨਿਰਾ ਸ਼ਾਮਲ ਹੀ ਨਹੀਂ ਕੀਤਾ, ਇਕ ਵੱਡੀ ਛਲਾਂਗ ਮਾਰ ਕੇ ਅਕਾਲੀ ਦਲ ਨੇ 300 ਨੂੰ 400 ਯੂਨਿਟ ਵੀ ਕਰ ਦਿਤਾ ਹੈ। ਸੱਤਾ ਵਿਚ ਆਉਂਦੇ ਹੀ 300 ਦੀ ਬਜਾਏ 400 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਕਰ ਦੇਣ ਦਾ ਭਰੋਸਾ ਦੇ ਦਿਤਾ ਹੈ। ਇਕ ਗੱਲ ਤਹਿ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਭਾਰਤ ਦੇ ਸਿਆਸਤਦਾਨਾਂ ਵਾਸਤੇ ਵਾਅਦਿਆਂ ਦਾ ਇਕ ਨਵਾਂ ਰਾਹ ਖੋਲ੍ਹ ਰਹੇ ਹਨ।

Arvind KejriwalArvind Kejriwal

ਅਕਾਲੀ ਦਲ (ਬਾਦਲ) ਦੀ ਚੋਣਾਂ ਦੀ ਤਿਆਰੀ ਤੋਂ ਸਾਫ਼ ਸੀ ਕਿ ਅਕਾਲੀ ਦਲ ਵਾਸਤੇ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਇਕ ਵੱਡੀ ਚੁਨੌਤੀ ਖੜੀ ਕਰ ਰਹੇ ਹਨ ਤੇ ਹੁਣ ਸਾਰੇ ਸਿਆਸਤਦਾਨ ਦਿੱਲੀ ਮਾਡਲ ਨੂੰ ਭੰਨਣ ਦੀ ਗੱਲ ਕਰਦੇ ਹਨ ਜਾਂ ਉਸ ਦੇ ਨਕਸ਼ੇ ਕਦਮਾਂ ਤੇ ਚਲਣ ਦੀ ਗੱਲ ਕਰਦੇ ਹਨ। ਅਕਾਲੀ ਦਲ (ਬਾਦਲ) ਨੇ ਫ਼ਸਲ ਉਤੇ ਸੂਬੇ ਦਾ ਹਿੱਸਾ ਘਟਾ ਕੇ ਕਿਸਾਨਾਂ ਨੂੰ 10 ਰੁਪਏ ਦੀ ਰਾਹਤ ਦੇਣ ਦੀ ਜੋ ਗੱਲ ਕੀਤੀ ਹੈ, ਉਹ ਪਿਛਲੇ ਸਾਲ ਦਿੱਲੀ ਵਿਚ ‘ਆਪ’ ਨੇ 8 ਫ਼ੀ ਸਦੀ ਘਟਾ ਕੇ ਕਰ ਵਿਖਾਈ ਸੀ। ਪਰ ਅੰਤ ਵਿਚ ਉਹੀ ਬੀਤੇ ਦਾ ਇਤਿਹਾਸ ਦੁਹਰਾਇਆ ਜਾਣ ਲੱਗੇਗਾ ਤੇ ਆਟਾ ਦਾਲ ਦੇ ਕਾਰਡ ਅਕਾਲੀ ਵਰਕਰਾਂ ਨੂੰ ਮੁੜ ਵੰਡੇ ਜਾਣ ਲੱਗਣਗੇ ਤੇ ਔਰਤਾਂ ਨੂੰ ਘਰ ਬੈਠਿਆਂ ਹੀ ਦੋ ਹਜ਼ਾਰ ਰੁਪਏ ਮਿਲ ਜਾਣਗੇ। ਬਾਕੀ ਸੱਭ ਵਾਅਦਿਆਂ ’ਚੋਂ ਇਕ ਗੱਲ ਜੋ ਚੰਗੀ ਲੱਗੀ ਉਹ ਇਹ ਸੀ ਕਿ ਸਬਜ਼ੀਆਂ-ਫਲਾਂ ਵਾਸਤੇ ਵੀ ਐਮ.ਐਸ.ਪੀ. ਹੋਵੇਗੀ ਜੋ ਚਾਹੀਦੀ ਵੀ ਹੈ। ਪਰ ਸਵਾਲ ਇਹੀ ਹੈ ਕਿ ਅਕਾਲੀ ਦਲ ਦੇ ਬੀਬੀ ਬਾਦਲ ਜੋ ਕੇਂਦਰ ਵਿਚ ਫ਼ੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ, ਇਸ ਖੇਤਰ ਵਿਚ ਪੰਜਾਬ ਲਈ ਸੱਤ ਸਾਲਾਂ ਵਿਚ ਕੁੱਝ ਵੀ ਨਾ ਕਰ ਸਕੇ। ਹੋਰ ਚੰਗੇ ਸੁਪਨਿਆਂ ਵਿਚ ਨੌਕਰੀਆਂ ਦੀ ਪਹਿਲ ਵੀ ਸਿਆਸਤਦਾਨਾਂ ਨੇ ਵਿਖਾਈ ਤੇ ਅਕਾਲੀ ਵੀ ਵਿਖਾ ਗਏ। 

Sukhbir Badal Sukhbir Badal

ਸੁਖਬੀਰ ਸਿੰਘ ਬਾਦਲ ਨੇ ਇਕ ਪਾਸੇ ਦਸਿਆ ਕਿ ਇਨ੍ਹਾਂ ਦੇ ਪਿਤਾ ਹੇਠ ਪੰਜਾਬ ਵਿਚ ਵਧੀਆ ਬੁਨਿਆਦੀ ਢਾਂਚਾ ਬਣਿਆ ਤੇ ਸਿਖਿਆ ਦੀਆਂ ਵੱਡੀਆਂ ਨਿਜੀ ’ਵਰਸਟੀਆਂ ਬਣੀਆਂ ਪਰ ਨਾਲ ਹੀ ਉਹ ਆਪ ਹੀ ਇਸ ਗੱਲ ਨੂੰ ਨਕਾਰਦੇ ਹੋਏ ਆਖਦੇ ਹਨ ਕਿ ਨੌਜੁਆਨ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਉਹ ਉਨ੍ਹਾਂ ਨੂੰ ਬਾਹਰ ਜਾਣ ਵਾਸਤੇ 10 ਲੱਖ ਦਾ ਕਰਜ਼ਾ ਦੇਣਗੇ। ਸੱਚ ਇਹ ਵੀ ਹੈ ਕਿ ਜੇ ਪੰਜਾਬ ਵਿਚ ਸਿਖਿਆ ਦਾ ਪੱਧਰ ਤੇ ਬੁਨਿਆਦੀ ਢਾਂਚਾ ਏਨਾ ਵਧੀਆ ਹੁੰਦਾ ਜਿੰਨੇ  ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਸ਼ਾਇਦ ਨੌਜੁਆਨਾਂ ਨੂੰ ਬਾਹਰ ਜਾ ਕੇ ਟੈਕਸੀ/ਟਰੱਕ ਚਲਾਉਣ ਦਾ ਸੁਪਨਾ ਵੇਖਣਾ ਹੀ ਨਾ ਪੈਂਦਾ। ਜੇ ਉਹ ਅਪਣੇ ਨੌਜੁਆਨਾਂ ਵਾਸਤੇ ਸਰਕਾਰੀ ਨੌਕਰੀਆਂ ਜਾਂ ਵਿਦੇਸ਼ ਭੇਜਣ ਦੇ ਦੋ ਰਸਤੇ ਹੀ ਵੇਖਦੇ ਹਨ ਤਾਂ ਇਹ ਬੜੀ ਹੀ ਅਫ਼ਸੋਸ ਦੀ ਗੱਲ ਹੈ। ਨੌਜੁਆਨਾਂ ਨੂੰ ਕਾਂਗਰਸ ਨੇ ਸਮਾਰਟ ਫ਼ੋਨ ਨਾਲ ਭਰਮਾਇਆ ਸੀ ਤੇ ਹੁਣ ਅਕਾਲੀ ਦਲ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਭਰਮਾ ਰਿਹਾ ਹੈ। 

Amarinder Singh and sukhbir badalAmarinder Singh and Sukhbir Badal

ਛੋਟੀਆਂ-ਛੋਟੀਆਂ ਸਹੂਲਤਾਂ ਮੁਫ਼ਤ ਦੇਣ ਦੀ ਪ੍ਰਥਾ ਨੇ ਪੰਜਾਬ ਦੇ ਖ਼ਜ਼ਾਨੇ ਤੇ ਅਜਿਹਾ ਭਾਰ ਪਾਇਆ ਹੈ ਕਿ ਅਕਾਲੀਆਂ ਵੇਲੇ ਹੀ ਪੰਜਾਬ ਅਪਣੀਆਂ ਜਾਇਦਾਦਾਂ ਵੇਚਣ ਲਈ ਮਜਬੂਰ ਹੋ ਗਿਆ ਸੀ। ਜਿਹੜੇ ਸਿਆਸਤਦਾਨ ਆਖਦੇ ਹਨ ਕਿ ਅੱਗੇ ਵਧਣ ਵਾਸਤੇ ਕਰਜ਼ਾ ਲੈਣਾ ਜ਼ਰੂਰੀ ਹੈ, ਉਹ ਦੱਸਣ ਕਿ ਅਪਣੇ ਨਿਜੀ ਕਾਰੋਬਾਰਾਂ ਲਈ ਉਨ੍ਹਾਂ ਨੇ ਕਿੰਨਾ ਕੁ ਕਰਜ਼ਾ ਚੁਕਿਆ ਹੋਇਆ ਹੈ? ਕੀ ਉਹ ਕਰਜ਼ਾ ਲੈ ਕੇ ਵਿਦੇਸ਼ ਵਿਚ ਸੈਰ ਸਪਾਟੇ ਲਈ ਜਾਂਦੇ ਹਨ? 

Kejriwal and punjab cmArvind Kejriwal and Capt. Amarinder Singh

ਅਕਾਲੀ ਦਲ ਨੇ ਇਹ ਵੀ ਆਖ ਦਿਤਾ ਕਿ ਕੈਪਟਨ ਅਮਰਿੰਦਰ ਨੇ ਗੁਟਕਾ ਸਾਹਬ ਦੀ ਸਹੁੰ ਚੁਕੀ ਪਰ ਫਿਰ ਵੀ ਨਸ਼ਾ ਨਹੀਂ ਦੂਰ ਕਰ ਪਾਏ ਪਰ ਫਿਰ ਕੀ ਉਹ ਇਹ ਵੀ ਮੰਨਦੇ ਹਨ ਕਿ ਨਸ਼ਾ ਪੰਜਾਬ ਵਿਚ ਅਕਾਲੀ ਦਲ ਦੇ ਰਾਜ ਵਿਚ ਹੀ ਆਇਆ ਸੀ? ਉਹ ਅਪਣੀ ਗ਼ਲਤੀ ਮੰਨ ਕੇ ਕਦੇ ਅਪਣੇ ਆਪ ਨੂੰ ਧਰਮ ਨਿਰਪੱਖ ਤੋਂ ਪੰਥਕ ਤੇ ਕਦੇ ਜਾਤ ਪਾਤ ਦੇ ਝੰਡਾ ਬਰਦਾਰ ਬਣ ਜਾਂਦੇ ਹਨ। ਪਰ ਕਦੇ ਅਪਣੇ ਸਾਹਮਣੇ ਹੋਈਆਂ ਗ਼ਲਤੀਆਂ ਕਬੂਲਦੇ ਹੋਏ ਇਹ ਵੀ ਦੱਸਣ ਕਿ ਉਨ੍ਹਾਂ ਨੂੰ ਸੁਧਾਰਨ ਦਾ ਕਿਹੜਾ ਰਸਤਾ ਕੱਢ ਕੇ ਆਏ ਹਨ। ਪੰਜਾਬ ਵਿਚ ਨਸ਼ੇ ਤੇ ਹੋਰ ਮਾਫ਼ੀਆ ਦੇ ਨਾਲ ਨਾਲ ਸੱਭ ਤੋਂ ਵੱਧ ਕਰਜ਼ਾ ਅਕਾਲੀ ਦਲ ਨੇ ਚੜ੍ਹਾਇਆ ਤੇ ਐਨ.ਡੀ.ਏ ਦਾ ਹਿੱਸਾ ਹੁੰਦੇ ਹੋਏ ਵੀ ਖ਼ਾਸ ਮਦਦ ਨਹੀਂ ਲੈ ਸਕੇ। ਹੁਣ ਅਕਾਲੀ ਦਲ ‘ਆਪ’ ਤੇ ਕਾਂਗਰਸ ਦੀ ਨਕਲ ਹੀ ਉਤਾਰੇਗਾ ਜਾਂ ਕੋਈ ਨਵਾਂ ਪੰਜਾਬ ਜਾਂ ਬਾਦਲ ਮਾਡਲ ਲਿਆਉਣ ਦੀ ਸੋਚ ਵੀ ਵਿਖਾਏਗਾ? 

-ਨਿਮਰਤ ਕੌਰ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement