ਨਾ ਸੁਣਿਆ ਕਰੋ ਆਗੂਆਂ ਦੇ ਐਲਾਨ ਕਿ ਸੱਤਾ 'ਚ ਆਏ ਤਾਂ ਘਪਲਿਆਂ ਦੀ ਜਾਂਚ ਕਰ ਕੇ 'ਸਖ਼ਤ ਸਜ਼ਾ' ਦੇਵਾਂਗੇ!
Published : Nov 5, 2020, 7:40 am IST
Updated : Nov 5, 2020, 7:42 am IST
SHARE ARTICLE
Captain Amarinder Singh-Sukhbir Singh Badal
Captain Amarinder Singh-Sukhbir Singh Badal

ਸਾਡੇ ਸਿਆਸਤਦਾਨਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਇਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ

ਦੇਸ਼ ਵਿਚ ਹਰ ਚੋਣ ਦੰਗਲ, ਇਕ ਨਵੇਂ ਘਪਲੇ ਦੀ ਜਾਂਚ ਕੀਤੇ ਜਾਣ ਦਾ ਵਾਅਦਾ ਕਰ ਕੇ ਸ਼ੁਰੂ ਕਰਨ ਦੀ ਰਸਮੀ ਜਹੀ ਰੀਤ ਬੜੀ ਦੇਰ ਤੋਂ ਚਲੀ ਆ ਰਹੀ ਹੈ। ਉਸੇ ਰੀਤ ਉਤੇ ਚਲਦਿਆਂ, ਇਸ ਵਾਰ ਅਕਾਲੀ ਦਲ ਬਾਦਲ ਵਲੋਂ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਉਹ ਸੱਤਾ ਵਿਚ ਆਏ ਤਾਂ ਉਹ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਜ਼ਰੂਰ ਭੇਜਣਗੇ (ਬਰਗਾੜੀ ਕਾਂਡ ਵਾਲਿਆਂ ਤੇ ਚਿੱਟੇ ਵਾਲਿਆਂ ਨੂੰ ਨਹੀਂ) ਅਕਾਲੀ ਦਲ ਬਾਦਲ ਅਪਣੀ ਪੂਰੀ ਤਾਕਤ ਨਾਲ ਸੋਸ਼ਲ ਵੈਲਫ਼ੇਅਰ ਮੰਤਰੀ ਦੇ ਘਰ ਅੱਗੇ ਧਰਨਾ ਲਾਈ ਬੈਠਾ ਸੀ।

Sadhu Singh DharamsotSadhu Singh Dharamsot

ਇਹ ਮੁੱਦਾ ਪਿਛਲੀਆਂ ਚੋਣਾਂ ਤੋਂ ਪਹਿਲਾਂ ਦੇ ਬਰਗਾੜੀ ਮੁੱਦੇ ਵਰਗਾ ਬਣ ਗਿਆ ਹੈ ਜਿਥੇ ਕਾਂਗਰਸ ਸਰਕਾਰ ਨੇ ਵੀ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਜੇਲ੍ਹ ਭੇਜਣ ਦਾ ਵਾਅਦਾ ਕੀਤਾ ਸੀ। ਉਸ ਸਮੇਂ ਅਕਾਲੀ ਸਰਕਾਰ ਵਲੋਂ ਜਾਂਚ ਤਾਂ ਕਰਵਾਈ ਗਈ ਸੀ ਪਰ ਉਸ ਜਾਂਚ ਦੇ ਨਤੀਜਿਆਂ ਉਤੇ ਵਿਸ਼ਵਾਸ ਕਿਸੇ ਨੂੰ ਨਹੀਂ ਸੀ ਆ ਰਿਹਾ। ਅੱਜ ਦਲਿਤ ਵਜ਼ੀਫ਼ੇ ਦੇ ਮੁੱਦੇ 'ਤੇ ਵੀ, ਪੰਜਾਬ ਦੇ ਮੁੱਖ ਸਕੱਤਰ ਵਲੋਂ ਜਾਂਚ ਤਾਂ ਕੀਤੀ ਗਈ ਹੈ ਪਰ ਇਸ ਜਾਂਚ ਉਤੇ ਉਂਗਲੀਆਂ ਚੁਕੀਆਂ ਜਾ ਰਹੀਆਂ ਹਨ।

Bargari KandBargari Case

ਸਾਡੇ ਸਿਆਸਤਦਾਨਾਂ ਦੀ ਇਹ ਆਦਤ ਬਣ ਗਈ ਹੈ ਕਿ ਉਹ ਇਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਰਹਿੰਦੇ ਹਨ ਅਤੇ ਲੋਕ ਕਦੇ ਦੋਸ਼ ਲਾਉਣ ਵਾਲੀ ਇਕ ਪਾਰਟੀ ਦੇ ਪਿਛੇ ਲੱਗ ਜਾਂਦੇ ਹਨ ਅਤੇ ਕਦੇ ਦੂਜੀ ਧਿਰ ਨਾਲ ਖੜੇ ਹੋ ਜਾਂਦੇ ਹਨ ਪਰ ਕਦੇ ਕੋਈ ਵੀ ਮਸਲਾ ਹੱਲ ਨਹੀਂ ਹੋਇਆ। 3-ਜੀ ਘਪਲੇ ਦਾ ਮੁੱਦਾ 2014 ਦੀਆਂ ਚੋਣਾਂ ਨੂੰ ਹਿਲਾ ਕੇ ਰੱਖ ਗਿਆ ਸੀ ਪਰ ਫਿਰ ਆਖ਼ਰਕਰ ਸੁਪਰੀਮ ਕੋਰਟ ਨੇ ਆਪ ਹੀ ਆਖ ਦਿਤਾ ਕਿ ਇਹ ਘਪਲਾ ਹੀ ਨਹੀਂ ਸੀ।

Supreme Court Supreme Court

ਅਗਸਤਾ ਵੈਸਟਲੈਂਡ ਦਾ ਘਪਲਾ ਕਿਥੇ ਗਿਆ? ਉਹ ਡਾਇਰੀ ਤੇ ਸਾਰੇ ਸਬੂਤ ਤੇ ਵਿਸ਼ੇਸ਼ ਜਾਂਚ ਕਿਥੇ ਗਈ, ਉਸ ਬਾਰੇ ਕੁੱਝ ਪਤਾ ਹੀ ਨਹੀਂ ਚਲਿਆ। ਜੈਲਲਿਤਾ ਦੇ ਗਹਿਣੇ ਤੇ ਸਾੜੀਆਂ ਦੇ ਖ਼ਜ਼ਾਨੇ ਕਿਥੋਂ ਆਏ ਸਨ, ਕਿਥੇ ਗਏ, ਕਿਸ ਨੇ ਖ਼ਰੀਦੇ, ਇਸ ਬਾਰੇ ਵੀ ਕੁੱਝ ਪਤਾ ਨਹੀਂ ਚਲਿਆ ਅਤੇ ਜਾਂਚ ਦਾ ਕੀ ਬਣਿਆ, ਉਹ ਵੀ ਅੱਜ ਤਕ ਪਤਾ ਨਹੀਂ ਲੱਗ ਸਕਿਆ।

jailalita Jailalita

ਇਸ ਤਰ੍ਹਾਂ ਦੀਆਂ ਅਣਗਿਣਤ ਪੜਤਾਲਾਂ ਹੋਣਗੀਆਂ ਜੋ ਕਿਸੇ ਨਾ ਕਿਸੇ ਕੋਨੇ ਵਿਚ ਦਬੀਆਂ ਪਈਆਂ ਹੋਣਗੀਆਂ। ਪੰਜਾਬ ਵਿਚ ਨਸ਼ਾ ਤਸਕਰੀ ਸਬੰਧੀ ਈ.ਡੀ. ਦੀ ਇਕ ਰੀਪੋਰਟ ਸਾਲਾਂ ਤੋਂ ਹਾਈ ਕੋਰਟ ਵਿਚ ਖੁਲ੍ਹਣ ਦਾ ਇੰਤਜ਼ਾਰ ਕਰ ਰਹੀ ਹੈ। ਉਸ ਵਕਤ ਤਕ ਇਲਜ਼ਾਮ ਦੀ ਤਲਵਾਰ ਕਿਸੇ ਨਾ ਕਿਸੇ ਦੇ ਸਿਰ 'ਤੇ ਲਟਕਦੀ ਹੀ ਰਹੇਗੀ ਪਰ ਨਾਲ ਹੀ ਤਸਕਰੀ ਦਾ ਵਪਾਰ ਵੀ ਫਲਦਾ ਫੁਲਦਾ ਜਾ ਰਿਹਾ ਹੈ।

Punjab Police Punjab Police

ਜਦ ਪੰਜਾਬ ਪੁਲਿਸ ਨੇ ਸ਼ਾਂਤਮਈ ਬੈਠੇ ਲੋਕਾਂ 'ਤੇ ਗੋਲੀ ਚਲਾਈ ਸੀ ਤਾਂ ਬਰਗਾੜੀ ਦਾ ਮੁੱਦਾ ਉਪਜਿਆ ਜਿਸ ਨੂੰ 'ਚਿੜੀਏ ਮਰ ਜਾ' ਤੇ 'ਚਿੜੀਏ ਉਠ ਪੈ' ਵਾਂਗ ਕਦੇ ਚੁਕ ਲਿਆ ਜਾਂਦਾ ਹੈ ਤੇ ਕਦੇ ਭੁੰਜੇ ਸੁਟ ਦਿਤਾ ਜਾਂਦਾ ਹੈ। ਹੁਣ ਵੀ ਉਹ ਚੋਣਾਂ ਵੇਲੇ ਹੀ ਜਨਤਾ ਨੂੰ ਭੜਕਾਉਣ ਲਈ ਹੀ ਖੋਲ੍ਹਿਆ ਜਾਵੇਗਾ। ਜਿਵੇਂ ਦਿੱਲੀ ਦੀ ਸਿੱਖ ਨਸਲਕੁਸ਼ੀ ਦੀ ਜਾਂਚ ਲਈ ਹਰ ਸਿਆਸੀ ਪਾਰਟੀ ਵਲੋਂ ਐਸ.ਆਈ.ਟੀ. ਬਿਠਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਕਰ ਕਰ ਕੇ 36 ਸਾਲ ਲੰਘਾ ਦਿਤੇ ਗਏ ਹਨ, ਇਸੇ ਤਰ੍ਹਾਂ ਬਰਗਾੜੀ ਕਾਂਡ ਨੂੰ ਵਾਪਰਿਆਂ ਤਾਂ ਹਾਲੇ ਸਿਰਫ਼ ਪੰਜ ਸਾਲ ਹੀ ਹੋਏ ਹਨ।

Sikh genocideSikh genocide

ਪਰ ਇਸ ਲੁਕਣ ਛਿਪੀ ਦੀ 'ਸਿਆਸੀ ਖੇਡ' ਦਾ ਮਾੜਾ ਅਸਰ ਕਿੰਨਾ ਡੂੰਘਾ ਹੁੰਦਾ ਹੈ, ਉਸ ਦਾ ਅੰਦਾਜ਼ਾ ਅਸੀ ਸਮਝ ਹੀ ਨਹੀਂ ਸਕਦੇ। ਜੇ 1984 ਦੀ ਦਿੱਲੀ ਨਸਲਕੁਸ਼ੀ ਦੀ ਸੱਚਾਈ ਸਾਹਮਣੇ ਲਿਆ ਦਿਤੀ ਜਾਂਦੀ ਤੇ ਦੋਸ਼ੀ ਲਟਕਾ ਦਿਤੇ ਜਾਂਦੇ ਤਾਂ ਸ਼ਾਇਦ ਭਾਰਤ ਵਿਚ ਮੁੰਬਈ, ਗੁਜਰਾਤ, ਬਾਬਰੀ ਮਸਜਿਦ, ਮੁਜ਼ੱਫ਼ਰ ਨਗਰ, ਦਿੱਲੀ 2020 ਵਰਗੀਆਂ ਹਿੰਸਕ ਘਟਨਾਵਾਂ ਦੋਹਰਾਈਆਂ ਨਾ ਜਾਂਦੀਆਂ।

ScholarshipScholarship

ਸਿਆਸਤਦਾਨਾਂ ਨੂੰ ਜੇ ਪਤਾ ਹੁੰਦਾ ਕਿ ਜਾਂਚ ਵਿਚ ਸੱਚਾਈ ਸਾਹਮਣੇ ਆ ਸਕਦੀ ਹੈ ਤਾਂ ਫਿਰ ਰਾਜਨੀਤੀ ਵਿਚ ਏਨੀ ਗਿਰਾਵਟ ਨਾ ਆਉਂਦੀ। ਇਹ ਜੋ ਨਵਾਂ ਐਸ.ਸੀ./ਐਸ.ਟੀ. ਘੋਟਾਲੇ ਦਾ ਮੁੱਦਾ ਚੁਕਿਆ ਜਾ ਰਿਹਾ ਹੈ, ਇਹ ਐਸ.ਸੀ./ਐਸ.ਟੀ. ਬੱਚਿਆਂ ਦੀ ਮਿਹਨਤ 'ਤੇ ਲੱਤ ਮਾਰਦਾ ਹੈ। ਜਾਤਪਾਤ ਭਾਰਤੀਆਂ ਦੇ ਲਹੂ ਵਿਚ ਵਸੀ ਹੋਈ ਹੈ ਅਤੇ ਇਸ ਮੁੱਦੇ ਨੂੰ ਬਾਕੀ ਦੇ ਮੁੱਦਿਆਂ ਵਾਂਗ ਸਿਆਸਤਦਾਨਾਂ ਦੀ ਖੇਡ ਦਾ ਮੁਹਤਾਜ ਨਹੀਂ ਬਣਨ ਦਿਤਾ ਜਾਣਾ ਚਾਹੀਦਾ।

 ਇਥੇ ਲੋੜ ਪਵੇ ਤਾਂ ਅਦਾਲਤ ਦੀ ਮਦਦ ਲੈ ਕੇ ਸੱਚ ਸਾਬਤ ਕਰਨ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ ਤਾਕਿ ਐਸ.ਸੀ./ਐਸ.ਟੀ. ਬੱਚਿਆਂ ਦੇ ਮਨ ਵਿਚ ਕੋਈ ਸ਼ੰਕਾ ਨਾ ਰਹੇ। ਵੈਸੇ ਤਾਂ ਅਕਾਲੀ ਦਲ ਬਾਦਲ ਨੂੰ ਪੁਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੇਂਦਰ ਵਿਚ ਰਹਿ ਕੇ ਐਸ.ਸੀ./ਐਸ.ਟੀ. ਵਜ਼ੀਫ਼ੇ ਦੀ ਸਕੀਮ ਨੂੰ ਬੰਦ ਕਿਉਂ ਹੋਣ ਦਿਤਾ?

Punjab GovtPunjab Govt

ਪੰਜਾਬ ਸਰਕਾਰ ਤਾਂ ਅਪਣੇ ਆਪ ਨੂੰ ਐਸ.ਸੀ./ਐਸ.ਟੀ. ਹਿਤੈਸ਼ੀ ਵਜੋਂ ਪੇਸ਼ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੇ ਕੇਂਦਰ ਦੇ ਇਕਰਾਰ ਦੇ ਆਸਰੇ ਇਸ ਸਕੀਮ ਦੀ ਜ਼ਿੰਮੇਵਾਰੀ ਚੁੱਕੀ ਹੈ ਪਰ ਸਿਆਸਤਦਾਨਾਂ ਦੀ ਲਫ਼ਜ਼ੀ ਹੇਰਾਫੇਰੀ ਅਸੀ ਏਨੀ ਵਾਰ ਵੇਖ ਲਈ ਹੈ ਕਿ ਚੰਗੇ ਕੰਮ ਵੀ ਇਕ ਡੂੰਘੀ ਚਾਲ ਦੀ ਤਰ੍ਹਾਂ ਲੱਗਣ ਲੱਗ ਜਾਂਦੇ ਹਨ।     - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement