Editorial : ਪੰਜਾਬ ’ਚ ਹੁਣ ਚਿੱਟੇ ਦੀ ਥਾਂ ਲੈਂਦਾ ਜਾ ਰਿਹੈ 'ਆਈਸ' ਦਾ ਨਸ਼ਾ ਕਿਵੇਂ ਬਚਣਗੇ ਸਾਡੇ ਨੌਜਵਾਨ?
Published : Aug 7, 2024, 7:12 am IST
Updated : Aug 7, 2024, 7:31 am IST
SHARE ARTICLE
Addiction of 'ice', which is now taking the place of white in Punjab Editorial
Addiction of 'ice', which is now taking the place of white in Punjab Editorial

Editorial : ਪੰਜਾਬ ’ਚ ਪਹਿਲੀ ਛਮਾਹੀ ਦੌਰਾਨ 16 ਕਿਲੋਗ੍ਰਾਮ ‘ਆਈਸ’ ਨਾਂਅ ਦਾ ਨਸ਼ਾ ਫੜਿਆ ਜਾ ਚੁਕਾ ਹੈ, ਜਦਕਿ ਪਿਛਲੇ ਵਰ੍ਹੇ ਸਿਰਫ਼ ਅੱਧਾ ਕਿਲੋਗ੍ਰਾਮ ‘ਆਈਸ’ ਹੀ ਫੜੀ ਗਈ ਸੀ।

Addiction of 'ice', which is now taking the place of white in Punjab Editorial: ਪੰਜਾਬ ’ਚ ਕੁੱਝ ਸਮਾਂ ਪਹਿਲਾਂ ਤਕ ਹੈਰੋਇਨ ਜਾਂ ਚਿੱਟੇ ਨੂੰ ਨਸ਼ੇ ਵਜੋਂ ਵਰਤਿਆ ਜਾਂਦਾ ਸੀ ਪਰ ਹੁਣ ਉਸ ਦੀ ਥਾਂ ਸਿੰਥੈਟਿਕ ਨਸ਼ਾ ‘ਆਈਸ’ ਲੈਂਦਾ ਜਾ ਰਿਹਾ ਹੈ। ਨਸ਼ਾ ਤਸਕਰਾਂ ਨੇ ਹੁਣ ਅਪਣਾ ਧਿਆਨ ਇਸੇ ਸਿੰਥੈਟਿਕ ਡਰੱਗ ’ਤੇ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਇਸ ’ਚ ਕਮਾਈ ਵੀ ਜ਼ਿਆਦਾ ਹੈ। ਦਰਅਸਲ, ਅਫ਼ਗ਼ਾਨਿਸਤਾਨ ’ਚ ਤਾਲਿਬਾਨ ਸਰਕਾਰ ਨੇ ਜਦ ਤੋਂ ਹੈਰੋਇਨ ਦੀ ਕਾਸ਼ਤ ’ਤੇ ਪਾਬੰਦੀ ਲਾਈ ਹੈ, ਤਦ ਤੋਂ ਇਸ ਨਸ਼ੇ ਦੀ ਤੋਟ ਵਧ ਗਈ ਹੈ।

ਇਸੇ ਲਈ ਹੁਣ ਇਸ ਦੀ ਥਾਂ ਕੁੱਝ ਹੋਰ ਬਦਲਵੇਂ ਨਸ਼ਿਆਂ ਨੇ ਲੈ ਲਈ ਹੈ। ਪੰਜਾਬ ’ਚ ਪਹਿਲੀ ਛਮਾਹੀ ਦੌਰਾਨ 16 ਕਿਲੋਗ੍ਰਾਮ ‘ਆਈਸ’ ਨਾਂਅ ਦਾ ਨਸ਼ਾ ਫੜਿਆ ਜਾ ਚੁਕਾ ਹੈ, ਜਦਕਿ ਪਿਛਲੇ ਵਰ੍ਹੇ ਸਿਰਫ਼ ਅੱਧਾ ਕਿਲੋਗ੍ਰਾਮ ‘ਆਈਸ’ ਹੀ ਫੜੀ ਗਈ ਸੀ। ਲੈਬਾਰੇਟਰੀ ’ਚ ਇਸ ਨੂੰ ਕ੍ਰਿਸਟਲ ਮੈਥਮਫ਼ੈਟਾਮਾਈਨ ਕਿਹਾ ਜਾਂਦਾ ਹੈ, ਜੋ ਸੂਡੋਐਫ਼ੇਡਰੀਨ ਤੋਂ ਤਿਆਰ ਹੁੰਦੀ ਹੈ। ਇਹ ਨਸ਼ਾ ਹੁਣ ਤੇਜ਼ੀ ਨਾਲ ਸਰਹੱਦ ਪਾਰ ਪਾਕਿਸਤਾਨ ਤੋਂ ਚੜ੍ਹਦੇ ਪੰਜਾਬ ’ਚ ਆ ਰਿਹਾ ਹੈ। ਇਸ ਦੀ ਕੀਮਤ ਪੰਜ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈ, ਜਦਕਿ ਚਿੱਟੇ ਦੀ ਕੀਮਤ 2,000 ਰੁਪਏ ਪ੍ਰਤੀ ਗ੍ਰਾਮ ਸੀ। ਪੁਲਿਸ ਹੁਣ ਉਨ੍ਹਾਂ ਸਾਰੇ ਰਸਾਇਣਾਂ ਦੀਆਂ ਖੇਪਾਂ ਵੀ ਫੜ ਰਹੀ ਹੈ, ਜਿਨ੍ਹਾਂ ਦੀ ਮਦਦ ਨਾਲ ‘ਆਈਸ’ ਤਿਆਰ ਹੁੰਦੀ ਹੈ। 

ਸਾਲ 2013 ’ਚ ਭਲਵਾਨ ਤੋਂ ਪੁਲਿਸ ਅਧਿਕਾਰੀ ਬਣੇ ਜਗਦੀਸ਼ ਭੋਲਾ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਕੋਲੋਂ ਵੀ ਇਹੋ ਆਈਸ ਹੀ ਬਰਾਮਦ ਹੋਈ ਸੀ। ਉਹ ਮਾਮਲਾ ਪੰਜਾਬ ’ਚ ਇਸ ਨਸ਼ੇ ਦੇ ਦਰਜ ਹੋਏ ਪਹਿਲੇ ਕੇਸਾਂ ’ਚੋਂ ਇਕ ਸੀ। ਹੁਣ ਜਾ ਕੇ ਅਦਾਲਤ ਨੇ ਉਸ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਫ਼ਗ਼ਾਨਿਸਤਾਨ ’ਚ ਅਫ਼ੀਮ ਦੀ ਖੇਤੀ ’ਤੇ ਪਾਬੰਦੀ ਤੋਂ ਬਾਅਦ ਇਸ ਨਸ਼ੇ ਦੀ ਕਾਸ਼ਤ ਵਿਚ 95 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ। ਉਸ ਦੇਸ਼ ’ਚ ਸਾਲ 2022 ਦੌਰਾਨ 6,200 ਟਨ ਅਫ਼ੀਮ ਦੀ ਪੈਦਾਵਾਰ ਹੋਈ ਸੀ ਪਰ ਪਿਛਲੇ ਸਾਲ 2023 ’ਚ ਇਹ ਕਾਸ਼ਤ ਘਟ ਕੇ ਸਿਰਫ਼ 333 ਟਨ ਰਹਿ ਗਈ ਸੀ।

ਉਸ ’ਚੋਂ ਵੀ ਸਿਰਫ਼ 38 ਕੁ ਟਨ ਹੈਰੋਇਨ ਹੀ ਬਰਾਮਦ ਕਰਨ ਯੋਗ ਨਿਕਲੀ ਸੀ, ਜਦਕਿ 2022 ’ਚ ਇਹ ਮਾਤਰਾ 850 ਟਨ ਸੀ। ਪਿਛਲੇ ਵਰ੍ਹੇ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਤੋਂ ਕੁਲ 1,359 ਕਿਲੋ 22 ਗ੍ਰਾਮ ਹੈਰੋਇਨ ਫੜੀ ਸੀ। ਇਸ ਵਰ੍ਹੇ ਬੀਤੇ ਜੁਲਾਈ ਮਹੀਨੇ ਦੇ ਤੀਜੇ ਹਫ਼ਤੇ ਤਕ 554 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁਕੀ ਸੀ। ਇਸ ਦੇ ਮੁਕਾਬਲੇ ‘ਆਈਸ’ ਦੀ ਬਰਾਮਦਗੀ ’ਚ ਕਈ ਗੁਣਾ ਵਾਧਾ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਤੇ ਉਸ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਦੀਆਂ ਸਾਜਸ਼ਾਂ ਕਾਰਨ ਬੰਗਲਾਦੇਸ਼ ਦੀ ਸ਼ੇਖ਼ ਹਸੀਨਾ ਸਰਕਾਰ ਡਿੱਗ ਗਈ ਹੈ। ਇਹੋ ਪਾਕਿ ਏਜੰਸੀ ਦੇਸ਼ ਦੀ ਵੰਡ ਵੇਲੇ ਤੋਂ ਹੀ ਪੰਜਾਬ ’ਚ ਗੜਬੜੀ ਫੈਲਾਉਣ ਦੀਆਂ ਸਾਜ਼ਸ਼ਾਂ ਰਚਦੀ ਰਹਿੰਦੀ ਹੈ। ਉਸ ਦੇ ਪਿਆਦੇ ਸਾਡੇ ਸੂਬੇ ਦੇ ਸਰਹੱਦੀ ਇਲਾਕਿਆਂ ’ਚ ਡਰੋਨ ਰਾਹੀਂ ਨਸ਼ੇ ਦੀਆਂ ਵਡੀਆਂ ਖੇਪਾਂ ਭੇਜਦੇ ਰਹਿੰਦੇ ਹਨ।

ਕੌਮਾਂਤਰੀ ਸਰਹੱਦ ’ਤੇ ਸਖ਼ਤ ਚੌਕਸੀ ਕਾਰਨ ਹੁਣ ਭਾਵੇਂ ਇਨ੍ਹਾਂ ’ਚੋਂ ਬਹੁਤੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ ਪਰ ਫਿਰ ਜਿੰਨੀਆਂ ਕੁ ਸੂਬੇ ਦੇ ਵੱਖੋ–ਵੱਖਰੀਆਂ ਥਾਵਾਂ ’ਤੇ ਸੁਰੱਖਿਆ ਦਸਤਿਆਂ ਵਲੋਂ ਬਰਾਮਦ ਕੀਤੀਆਂ ਜਾ ਰਹੀਆਂ ਹਨ, ਉਹ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਹਨੇਰਾ ਕਰਨ ਲਈ ਕਾਫ਼ੀ ਹਨ। 
ਅਜਿਹੇ ਹਾਲਾਤ ’ਚ ਜਿਥੇ ਅਜਿਹੇ ਹਾਲਾਤ ਦਾ ਟਾਕਰਾ ਕਰਨ ਦੀ ਜ਼ਿੰਮੇਵਾਰੀ ਡਾਕਟਰਾਂ ਦੀ ਹੈ, ਉਥੇ ਨਸ਼ਾ–ਛੁਡਾਊ ਕੇਂਦਰਾਂ, ਧਾਰਮਕ ਪ੍ਰੇਰਕ ਸ਼ਖ਼ਸੀਅਤਾਂ, ਸਮਾਜ ਸੇਵਕਾਂ, ਸਿਖਿਆ ਸ਼ਾਸਤਰੀਆਂ, ਅਧਿਆਪਕਾਂ ਤੇ ਮਾਪਿਆਂ ਦੇ ਫ਼ਰਜ਼ ਵੀ ਘੱਟ ਨਹੀਂ ਹਨ। ਇਨ੍ਹਾਂ ਸਭਨਾਂ ਨੂੰ ਉਹ ਸਾਰੇ ਕਾਰਨ ਲੱਭਣੇ ਹੋਣਗੇ, ਜਿਨ੍ਹਾਂ ਕਰ ਕੇ ਨਵੀਂ ਪੀੜ੍ਹੀ ਇਨ੍ਹਾਂ ਨਸ਼ਿਆਂ ’ਚ ਗ਼ਲਤਾਨ ਹੁੰਦੀ ਜਾ ਰਹੀ ਹੈ। ਦੇਸ਼ ਦੇ ਸਿਖਿਆ ਸ਼ਾਸਤਰੀਆਂ ਤੇ ਨੀਤੀ ਘਾੜਿਆਂ ਨੂੰ ਵੀ ਅਪਣੀਆਂ ਨੀਤੀਆਂ ਦੀਆਂ ਕਮੀਆਂ ਨੂੰ ਦੀਵਾ ਲੈ ਕੇ ਇਹ ਪਤਾ ਲਗਾਉਣਾ ਹੋਵੇਗਾ ਕਿ ਆਖ਼ਰ ਅਸੀਂ ਅਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਸਦਾ ਲਈ ਦੂਰ ਕਰਨ ’ਚ ਕਿਉਂ ਕਾਮਯਾਬ ਨਹੀਂ ਹੋ ਰਹੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM
Advertisement