ਚੈਨਲਾਂ ਰਾਹੀਂ ਨਫ਼ਰਤ ਦੀਆਂ ਪਿਚਕਾਰੀਆਂ ਮਾਰਦੀ ਕੋਰੋਨਾ ਪੱਤਰਕਾਰੀ
Published : Apr 8, 2020, 12:08 pm IST
Updated : Apr 8, 2020, 1:56 pm IST
SHARE ARTICLE
Channel Journalism  
Channel Journalism  

ਪਰ ਦਿੱਲੀ ਦੇ ਮੁੱਖ ਮੰਤਰੀ ਨੇ ਕਹਿ ਦਿਤਾ ਕਿ ਵਿਦੇਸ਼ ਤੋਂ ਆਏ ਤਬਲੀਗ਼ੀ ਜਮਾਤ...

ਹਰ ਸਾਲ ਸਾਡੇ ਦੇਸ਼ ਦੇ ਵੱਖ-ਵੱਖ ਧਰਮ ਕੁੱਝ ਵਿਸ਼ੇਸ਼ ਸਮਾਗਮ ਰਖਦੇ ਹਨ ਜਿਨ੍ਹਾਂ ਵਿਚ ਦੂਰ ਦੂਰ ਤੋਂ ਸ਼ਰਧਾਲੂ ਤੇ ਪ੍ਰਚਾਰਕ ਆ ਜੁੜਦੇ ਹਨ। ਜਿਨ੍ਹਾਂ ਦਿਨਾਂ ਵਿਚ ਸਾਡੇ ਪੰਜਾਬ ਦੇ ਅਨੰਦਪੁਰ ਸਾਹਿਬ ਵਿਚ ਹੋਲਾ ਮਹੱਲਾ ਮਨਾਇਆ ਗਿਆ, ਉਨ੍ਹਾਂ ਦਿਨਾਂ ਵਿਚ ਹੀ ਦਿੱਲੀ ਤੇ  ਮੁੰਬਈ ਵਿਚ ਤਬਲੀਗ਼ੀ ਜਮਾਤ ਦਾ ਸਾਲਾਨਾ ਪ੍ਰੋਗਰਾਮ ਨਿਜ਼ਾਮੁਦੀਨ ਮਰਕਜ਼ 'ਤੇ ਤੈਅ ਸੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਗ੍ਰਹਿ ਮੰਤਰੀ ਨੇ ਇਸ ਸਮਾਗਮ ਉਤੇ ਰੋਕ ਲਾ ਦਿਤੀ।

ਮਹਾਰਾਸ਼ਟਰ ਵਿਚ ਉਸ ਵੇਲੇ ਤਕ 11 ਕੋਰੋਨਾ ਪੀੜਤ ਕੇਸ ਆ ਚੁੱਕੇ ਸਨ ਅਤੇ ਪਹਿਲਾ ਕੇਸ 9 ਤਰੀਕ ਨੂੰ ਆਇਆ ਸੀ। ਸੋ ਉਨ੍ਹਾਂ ਨੂੰ ਪਤਾ ਸੀ ਕਿ ਇਸ ਨਾਲ ਖ਼ਤਰਾ ਵੱਧ ਸਕਦਾ ਹੈ। ਤਬਲੀਗ਼ੀ ਜਮਾਤ ਵਲੋਂ ਵੀ ਕੋਈ ਰੋਸ ਨਾ ਪ੍ਰਗਟਾਇਆ ਗਿਆ। ਦਿੱਲੀ ਵਿਚ 3 ਮਾਰਚ ਤੋਂ ਕੋਰੋਨਾ ਦੇ ਕੇਸ ਆਉਣੇ ਸ਼ੁਰੂ ਹੋ ਚੁੱਕੇ ਸਨ ਅਤੇ ਸਾਰੇ ਸਕੂਲ ਵੀ ਮਾਰਚ ਦੇ ਪਹਿਲੇ ਹਫ਼ਤੇ 'ਚ ਬੰਦ ਹੋ ਚੁੱਕੇ ਸਨ।

File photoFile photo

ਪਰ ਇਸ ਦੇ ਬਾਵਜੂਦ ਨਿਜ਼ਾਮੂਦੀਨ ਮਰਕਜ਼ ਵਿਚ ਤਬਲੀਗ਼ੀ ਜਮਾਤ ਦੇ ਸਮਾਗਮ ਨੂੰ ਰੋਕਿਆ ਨਾ ਗਿਆ। 13 ਮਾਰਚ ਨੂੰ ਇਹ ਸਮਾਗਮ ਸ਼ੁਰੂ ਹੋ ਚੁਕਾ ਸੀ। 16 ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਧਾਰਮਕ ਇਕੱਠਾਂ ਉਤੇ ਪਾਬੰਦੀ ਲਾ ਦਿਤੀ ਗਈ ਪਰ ਕਿਸੇ ਨੇ ਮਰਕਜ਼ ਵਿਰੁਧ ਕਾਰਵਾਈ ਨਾ ਕੀਤੀ। 22 ਮਾਰਚ ਦੇ ਜਨਤਾ ਕਰਫ਼ੀਊ ਤੋਂ ਬਾਅਦ, ਜਮਾਤ ਦੇ ਲੋਕਾਂ ਨੇ 23 ਮਾਰਚ ਨੂੰ ਘਰ ਪਰਤਣਾ ਸ਼ੁਰੂ ਕਰ ਦਿਤਾ।

ਪਰ ਬੱਸਾਂ ਅਤੇ ਰੇਲ ਗੱਡੀਆਂ ਦੇ ਚੱਲਣ ਉਤੇ ਪਾਬੰਦੀ ਤੋਂ ਬਾਅਦ ਕੁੱਝ ਲੋਕ ਫੱਸ ਗਏ। ਐਸ.ਡੀ.ਐਮ. ਦੀ ਮਦਦ ਨਾਲ ਸਾਰਿਆਂ ਨੂੰ ਅਪਣੇ ਅਪਣੇ ਸੂਬੇ 'ਚ ਭੇਜ ਦਿਤਾ ਗਿਆ। ਪਰ ਉਸ ਵੇਲੇ ਤਕ ਬਹੁਤ ਦੇਰ ਹੋ ਚੁੱਕੀ ਸੀ। ਪੰਜਾਬ ਵਿਚ ਹੋਲਾ ਮਹੱਲਾ ਵੀ ਉਨ੍ਹਾਂ ਤਰੀਕਾਂ ਵਿਚ ਸੀ, 10-12 ਮਾਰਚ ਤਕ। ਪੰਜਾਬ ਵਿਚ ਇਕ ਵੀ ਕੋਰੋਨਾ ਵਾਇਰਸ ਦਾ ਕੇਸ ਨਹੀਂ ਸੀ।

ਫਿਰ ਵੀ ਪੁਲਿਸ ਅਤੇ ਸਿਹਤ ਵਿਭਾਗ ਤੈਨਾਤ ਸੀ ਅਤੇ ਪੰਜਾਬ ਦਾ ਪਹਿਲਾ ਕੇਸ ਅਤੇ ਬੀਮਾਰੀ ਦਾ ਫੈਲਣਾ ਵੀ ਉਥੋਂ ਹੀ ਸ਼ੁਰੂ ਹੋਇਆ ਸੀ। ਪਰ ਪੰਜਾਬ ਸਰਕਾਰ ਨੂੰ ਹਰ ਆਉਣ-ਜਾਣ ਵਾਲੇ ਦੀ ਪੂਰੀ ਜਾਣਕਾਰੀ ਸੀ। ਇਸ ਨੂੰ ਫੈਲਣ ਤੋਂ ਰੋਕ ਲਿਆ ਗਿਆ। ਜੇ ਕਿਸੇ ਨੇ ਵਿਦੇਸ਼ ਤੋਂ ਪਰਤੇ ਯਾਤਰੀਆਂ ਜਾਂ ਬਲਦੇਵ ਸਿੰਘ ਦੀ ਨਿੰਦਾ ਕੀਤੀ, ਉਸ ਨੂੰ ਵੀ ਰੋਕ ਦਿਤਾ ਗਿਆ। 

File photoFile photo

ਪਰ ਦਿੱਲੀ ਦੇ ਮੁੱਖ ਮੰਤਰੀ ਨੇ ਕਹਿ ਦਿਤਾ ਕਿ ਵਿਦੇਸ਼ ਤੋਂ ਆਏ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਕਾਲੀ ਸੂਚੀ ਵਿਚ ਪਾ ਦਿਤਾ ਜਾਵੇ। ਇਥੋਂ ਸ਼ੁਰੂ ਹੋਈ ਇਸ ਵਰਗ ਦੀ ਨਿੰਦਾ ਅਤੇ ਫ਼ਿਰਕੂ ਨਫ਼ਰਤ ਫੈਲਾਉਣ ਵਾਲੇ ਚੈਨਲਾਂ ਨੂੰ ਇਕ ਮੁੱਦਾ ਮਿਲ ਗਿਆ ਕਿ ਉਹ ਕਿਸੇ ਇਕ ਫ਼ਿਰਕੇ ਨੂੰ ਲੈ ਕੇ ਅਪਣੀ ਨਫ਼ਰਤ ਨਾਲ ਭਰੀ ਗੰਦੀ ਪੱਤਰਕਾਰੀ ਕਰ ਸਕਣ। ਉਸ ਦਾ ਨਤੀਜਾ ਕੀ ਹੋਇਆ? ਅੱਜ ਮੁਸਲਮਾਨਾਂ ਨੂੰ ਸਮਾਜ ਦੇ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਇਨ੍ਹਾਂ ਨੂੰ ਕੋਰੋਨਾ ਦੇ ਫੈਲਣ ਦਾ ਕਾਰਨ ਦਸਿਆ ਜਾ ਰਿਹਾ ਹੈ। 30% ਕੋਰੋਨਾ ਵਾਇਰਸ ਦੇ ਮਰੀਜ਼ ਇਸ ਸਮਾਗਮ ਵਿਚ ਸ਼ਾਮਲ ਹੋਏ ਮੁਸਲਮਾਨ ਦਸੇ ਜਾ ਰਹੇ ਹਨ। ਇਨ੍ਹਾਂ ਦੀ ਜਾਂਚ ਹੋ ਰਹੀ ਹੈ। ਵਿਦੇਸ਼ਾਂ ਤੋਂ ਹਵਾਈ ਉਡਾਣਾਂ ਲਗਾਤਾਰ ਆ ਰਹੀਆਂ ਸਨ। ਹਵਾਈ ਅੱਡੇ 'ਤੇ ਕੋਈ ਜਾਂਚ ਨਹੀਂ ਸੀ ਕੀਤੀ ਜਾ ਰਹੀ, ਨਾ ਏਕਾਂਤਵਾਸ 'ਚ ਹੀ ਲਿਆ ਜਾ ਰਿਹਾ ਸੀ। ਪਰ ਸਾਰੀ ਗ਼ਲਤੀ ਸਿਰਫ਼ ਇਸ ਵਰਗ ਉਤੇ ਪਾਈ ਜਾ ਰਹੀ ਹੈ। ਨਤੀਜਾ ਹਿਮਾਚਲ ਪ੍ਰਦੇਸ਼ ਦੇ ਇਕ ਨੌਜੁਆਨ ਨੂੰ ਭੁਗਤਣਾ ਪਿਆ।

ਉਹ ਇਸ ਸਮਾਗਮ 'ਚ ਗਿਆ, ਪਰ ਟੈਸਟ ਨੇ ਸਿੱਧ ਕਰ ਦਿਤਾ ਕਿ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਨਹੀਂ ਲੱਗੀ ਸੀ। ਪਰ ਪਿੰਡ ਨੇ ਉਸ ਨਾਲ ਏਨਾ ਬੁਰਾ ਸਲੂਕ ਕੀਤਾ ਕਿ ਉਸ ਨੇ ਅਪਣੀ ਜਾਨ ਹੀ ਲੈ ਲਈ। ਸੱਤ ਭੈਣਾਂ ਦੇ ਇਕ ਭਰਾ ਨੇ ਖ਼ੁਦਕੁਸ਼ੀ ਕਰ ਲਈ। ਹੁਣ ਗ਼ਲਤੀ ਕਿਸ ਦੀ ਆਖੀ ਜਾਏਗੀ?

ਉਸ ਸਮਾਗਮ ਨੂੰ ਕਰਨ ਵਾਲੇ ਦੀ ਜਾਂ ਉਸ ਸਮਾਗਮ ਨੂੰ ਇਜਾਜ਼ਤ ਦੇਣ ਵਾਲੇ ਮੁੱਖ ਮੰਤਰੀ ਕੇਜਰੀਵਾਲ ਦੀ ਜੋ ਕਦੇ ਦਿੱਲੀ ਪੁਲਿਸ ਦੇ ਨਾਂ 'ਤੇ ਗੁਰਦਵਾਰੇ ਵਿਰੁਧ ਐਫ਼.ਆਈ.ਆਰ. ਕਰਵਾ ਦੇਂਦੇ ਹਨ ਤੇ ਕਦੇ ਦੰਗਿਆਂ ਦੌਰਾਨ ਸਮਾਧੀ ਲਾ ਕੇ ਬੈਠ ਜਾਂਦੇ ਹਨ? ਇਸ ਨੌਜੁਆਨ ਦੀ ਮੌਤ ਲਈ ਜਵਾਬ ਵੀ ਉਨ੍ਹਾਂ ਵਲੋਂ ਹੀ ਦੇਣਾ ਬਣਦਾ ਹੈ।  -ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ , ਨਿਮਰਤ ਕੌਰ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement