ਪ੍ਰਧਾਨ ਮੰਤਰੀ ਨੂੰ 49 ਹਸਤੀਆਂ ਨੇ ਚਿੱਠੀ ਲਿਖੀ ਤਾਂ ਇਹ 'ਦੇਸ਼-ਧ੍ਰੋਹ' ਬਣ ਗਿਆ?
Published : Oct 9, 2019, 7:45 am IST
Updated : Oct 9, 2019, 7:45 am IST
SHARE ARTICLE
FIR lodged against 49 celebrities who wrote open letter to PM Modi on mob lynching
FIR lodged against 49 celebrities who wrote open letter to PM Modi on mob lynching

ਦੇਸ਼ਧ੍ਰੋਹ ਦਾ ਪਹਿਲਾ ਕੇਸ 1891 'ਚ ਇਕ ਬੰਗਾਲੀ ਪੱਤਰਕਾਰ ਵਿਰੁਧ ਅੰਗਰੇਜ਼ ਸਰਕਾਰ ਨੇ ਦਰਜ ਕੀਤਾ ਸੀ। ਪੱਤਰਕਾਰ ਜੋਗਿੰਦਰ ਚੰਦਰ ਬੋਸ ਨੂੰ ਫੜਨ ਲਈ ਅੰਗਰੇਜ਼ਾਂ ਨੇ....

ਦੇਸ਼ਧ੍ਰੋਹ ਦਾ ਪਹਿਲਾ ਕੇਸ 1891 'ਚ ਇਕ ਬੰਗਾਲੀ ਪੱਤਰਕਾਰ ਵਿਰੁਧ ਅੰਗਰੇਜ਼ ਸਰਕਾਰ ਨੇ ਦਰਜ ਕੀਤਾ ਸੀ। ਪੱਤਰਕਾਰ ਜੋਗਿੰਦਰ ਚੰਦਰ ਬੋਸ ਨੂੰ ਫੜਨ ਲਈ ਅੰਗਰੇਜ਼ਾਂ ਨੇ ਲੋਕਾਂ ਨੂੰ ਉਕਸਾਉਣ ਵਿਰੁਧ ਇਕ ਕਾਨੂੰਨ ਸਿਰਜਿਆ ਸੀ। ਲੋਕਮਾਨਿਆ ਤਿਲਕ ਵਿਰੁਧ ਵੀ ਇਹ ਕੇਸ ਦਰਜ ਹੋਇਆ ਸੀ ਅਤੇ ਆਸ਼ੀਸ਼ ਤ੍ਰਿਵੇਦੀ ਉਤੇ ਯੂ.ਪੀ.ਏ.-2 ਸਰਕਾਰ ਵੇਲੇ ਇਹੀ 124-ਏ ਦਾ ਮਾਮਲਾ ਦਰਜ ਹੋਇਆ ਸੀ। ਤਾਮਿਲਨਾਡੂ ਵਿਚ ਯੂ.ਪੀ.ਏ. ਵਲੋਂ 9000 ਪ੍ਰਦਰਸ਼ਨਕਾਰੀਆਂ ਵਿਰੁਧ ਇਹੀ ਦੇਸ਼ਧ੍ਰੋਹ ਕਾਨੂੰਨ ਇਸਤੇਮਾਲ ਹੋਇਆ ਸੀ ਜਦੋਂ ਉਨ੍ਹਾਂ ਨਿਊਕਲੀਅਰ ਪਲਾਂਟ ਵਿਰੁਧ ਪ੍ਰਦਰਸ਼ਨ ਕੀਤਾ ਸੀ। 2014 ਤੋਂ ਬਾਅਦ ਐਨ.ਡੀ.ਏ. ਨੇ ਇਸ ਕਾਨੂੰਨ ਦੀ ਖੁਲ੍ਹ ਕੇ ਵਰਤੋਂ ਕੀਤੀ, ਖ਼ਾਸ ਕਰ ਕੇ ਜੰਮੂ-ਕਸ਼ਮੀਰ ਅਤੇ ਜਵਾਹਰ ਲਾਲ 'ਵਰਸਟੀ ਦੇ ਵਿਦਿਆਰਥੀਆਂ ਦੀ ਆਜ਼ਾਦੀ ਦੇ ਨਾਹਰੇ ਬੰਦ ਕਰਨ ਲਈ।

FIR lodged against 49 celebrities who wrote open letter to PM Modi on mob lynchingFIR lodged against 49 celebrities who wrote open letter to PM Modi

ਪਰ ਹੁਣੇ ਪਿਛੇ ਜਹੇ ਤਕ ਕਿਸੇ ਨੇ ਅਪਣੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਵਾਸਤੇ 49 ਹਸਤੀਆਂ ਵਿਰੁਧ ਇਸ ਕਾਨੂੰਨ ਦੀ ਵਰਤੋਂ ਨਹੀਂ ਸੀ ਕੀਤੀ। ਜਿਸ ਤਰ੍ਹਾਂ ਬਿਹਾਰ ਦੇ ਇਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਚਿੱਠੀ ਤੋਂ ਖ਼ਫ਼ਾ ਭਾਜਪਾ ਆਗੂ ਦੇ ਗੁੱਸੇ ਵਿਚ ਅਪਣੇ ਸ਼ਬਦਾਂ ਨੂੰ ਮਿਲਾ ਕੇ ਪ੍ਰਧਾਨ ਮੰਤਰੀ ਉਤੇ ਰਾਜ ਵਿਚ ਇਹ ਚਿੱਠੀ ਲਿਖਣ ਨੂੰ ਦੇਸ਼ਧ੍ਰੋਹ ਕਰਾਰ ਦਿਤਾ, ਇਹ ਚਿੰਤਾ ਦਾ ਵਿਸ਼ਾ ਨਾ ਸਿਰਫ਼ ਦੇਸ਼ ਦੇ ਇਕ ਹਿੱਸੇ ਵਾਸਤੇ ਹੈ ਬਲਕਿ ਸੱਭ ਤੋਂ ਵੱਡੀ ਚਿੰਤਾ ਭਾਜਪਾ ਵਾਸਤੇ ਹੈ।

FIR lodged against 49 celebrities FIR lodged against celebrities

ਇਨ੍ਹਾਂ 49 ਵਿਅਕਤੀਆਂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਭਾਰਤ ਵਿਚ ਭੀੜ ਵਲੋਂ ਕਤਲ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ ਅਤੇ ਜੈ ਸ੍ਰੀ ਰਾਮ ਦਾ ਨਾਹਰਾ ਇਕ ਜੰਗੀ ਯਲਗਾਰ ਵਿਚ ਬਦਲਦਾ ਜਾ ਰਿਹਾ ਹੈ। ਅੱਜ ਤਕ ਪ੍ਰਧਾਨ ਮੰਤਰੀ ਨੇ ਕੁੱਝ ਨਹੀਂ ਕਿਹਾ। ਪਰ ਮੋਹਨ ਭਾਗਵਤ ਨੇ ਬਿਆਨ ਦਿਤਾ ਹੈ ਕਿ ਭੀੜ ਵਲੋਂ, ਕਤਲ, ਭਾਰਤ ਦੇ ਸਭਿਆਚਾਰ ਦਾ ਹਿੱਸਾ ਨਹੀਂ ਅਤੇ ਦੂਜੇ ਸਾਹ ਵਿਚ ਭਾਰਤ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਸਰਕਾਰ ਨੂੰ ਸ਼ਾਬਾਸ਼ੀ ਵੀ ਦਿਤੀ ਹੈ, ਨਾਲੇ ਸਮੁੰਦਰੀ ਤਟ ਨੂੰ ਸੁਰੱਖਿਅਤ ਕਰਨ ਦੀ ਗੱਲ ਵੀ ਕਰ ਦਿਤੀ ਹੈ। ਇਹ ਹੈ ਭਾਰਤ ਦੀ ਅਸਲ ਸਮੱਸਿਆ ਜਿਸ 'ਚੋਂ ਦੇਸ਼ਧ੍ਰੋਹ ਦੇ ਪਰਚੇ ਦਰਜ ਹੋ ਰਹੇ ਹਨ।

Mob Lynching Mob Lynching

ਸਰਕਾਰ, ਆਰ.ਐਸ.ਐਸ. ਅਤੇ ਉਸ ਦੇ ਸ਼ਿਸ਼, ਅੱਜ ਵਿਚ ਨਹੀਂ ਬਲਕਿ 13ਵੀਂ ਸਦੀ ਵਿਚ ਜੀਅ ਰਹੇ ਹਨ ਜਦੋਂ ਭਾਰਤ ਉਤੇ ਹਮਲਾ ਹੋਇਆ ਸੀ। ਉਹ ਅਪਣੇ ਆਪ ਨੂੰ ਸੁਰੱਖਿਅਤ ਨਹੀਂ ਸਨ ਸਮਝਦੇ। ਸਰਹੱਦਾਂ ਨੂੰ ਤਾਕਤਵਰ ਬਣਾਉਣ ਵਾਲੇ ਇਹ ਨਹੀਂ ਜਾਣਦੇ ਕਿ ਅੱਜ ਖ਼ਤਰਾ ਕਿਥੋਂ ਆ ਰਿਹਾ ਹੈ। ਯੂ.ਪੀ.ਏ. ਨੇ ਜਦੋਂ 124-ਏ ਦਾ ਇਸਤੇਮਾਲ ਅਸੀਮ ਤ੍ਰਿਵੇਦੀ ਵਿਰੁਧ ਕੀਤਾ ਸੀ ਤਾਂ ਉਹ ਕਮਜ਼ੋਰ ਸੀ ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਨਾ ਸਿਰਫ਼ ਰਾਸ਼ਟਰੀ ਮੀਡੀਆ, ਬਲਕਿ ਅੰਤਰਰਾਸ਼ਟਰੀ ਮੀਡੀਆ ਵਲੋਂ ਘੇਰੀ ਗਈ ਹੋਈ ਸੀ ਅਤੇ ਕੁਚਲ ਉਹ ਸਿਰਫ਼ ਰਾਸ਼ਟਰੀ ਮੀਡੀਆ ਨੂੰ ਸਕਦੀ ਸੀ। ਅੱਜ ਦੀ ਸਰਕਾਰ ਆਈ ਤਾਂ ਯੂ.ਪੀ.ਏ. ਤੋਂ ਵਖਰੇ ਦਿਨਾਂ ਦੇ ਵਾਅਦੇ ਲੈ ਕੇ ਸੀ ਪਰ ਉਸੇ ਤਰ੍ਹਾਂ ਹਾਕਮਾਂ ਵਰਗੇ ਤਰੀਕੇ ਅਪਣਾ ਰਹੀ ਹੈ ਜੋ ਕਦੇ ਅੰਗਰੇਜ਼ਾਂ ਨੇ ਅਪਣਾਏ ਸਨ।

Pm ModiNarendra Modi

ਜਿੰਨੀ 124-ਏ ਦੀ ਵਰਤੋਂ ਐਨ.ਡੀ.ਏ. ਦੇ ਇਸ ਦੌਰ ਵਿਚ ਹੋਈ, ਉਸ ਦਾ ਮੁਕਾਬਲਾ ਅੰਗਰੇਜ਼ਾਂ ਨਾਲ ਹੀ ਹੋ ਸਕਦਾ ਹੈ ਅਤੇ ਇਨ੍ਹਾਂ ਸਦਕਾ ਉਹ 49 ਬੁੱਧੀਜੀਵੀਆਂ, ਲੇਖਕਾਂ, ਮਸ਼ਹੂਰ ਹਸਤੀਆਂ ਵੀ ਲੋਕਮਾਨਿਆ ਤਿਲਕ ਨਾਲ ਕਟਹਿਰੇ ਵਿਚ ਖੜੀਆਂ ਹੋ ਗਈਆਂ ਹਨ। ਉਨ੍ਹਾਂ ਦਾ ਤਾਂ ਰੁਤਬਾ ਉੱਚਾ ਹੋ ਗਿਆ ਪਰ ਅੱਜ ਭਾਜਪਾ ਨੂੰ ਸਮਝਣਾ ਪਵੇਗਾ ਕਿ ਉਹ ਕਿਸ ਖ਼ੌਫ਼ ਵਿਚ ਜੀ ਰਹੇ ਹਨ। ਪ੍ਰਧਾਨ ਮੰਤਰੀ ਹਰ ਛੋਟੀ-ਵੱਡੀ ਗੱਲ ਉਤੇ ਤਾਂ ਬਿਆਨ ਨਹੀਂ ਦੇ ਸਕਦੇ ਪਰ ਜਦੋਂ ਚਿੱਠੀ ਉਨ੍ਹਾਂ ਨੂੰ ਲਿਖੀ ਗਈ ਹੈ ਤਾਂ ਉਹ ਅਪਣੇ ਪਾਰਟੀ ਮੈਂਬਰਾਂ ਨੂੰ ਤਾਂ ਡਾਂਟ ਸਕਦੇ ਹਨ। ਉਹ ਇਹ ਤਾਂ ਆਖ ਸਕਦੇ ਹਨ ਕਿ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣਾ ਗੁਨਾਹ ਨਹੀਂ ਹੁੰਦਾ। ਜੇ ਉਨ੍ਹਾਂ 49 ਲੋਕਾਂ ਦੇ ਵਿਚਾਰ ਗ਼ਲਤ ਸਨ ਤਾਂ ਉਨ੍ਹਾਂ ਦਾ ਜਵਾਬ ਦਿਤਾ ਜਾ ਸਕਦਾ ਸੀ।

FIR lodged against celebritiesFIR lodged against celebrities

ਚੁੱਪੀ ਦਾ ਉਪਯੋਗ ਕਰਨਾ ਪ੍ਰਧਾਨ ਮੰਤਰੀ ਦਾ ਹੱਕ ਹੈ। ਪਰ ਇਸ ਨਾਲ ਇਹੀ ਸਾਬਤ ਹੋ ਰਿਹਾ ਹੈ ਕਿ ਅੱਜ ਦੀ ਸਰਕਾਰ ਅਤੇ ਅੰਗਰੇਜ਼ਾਂ ਦੀ ਸੋਚ ਵਿਚ ਬਹੁਤ ਸਮਾਨਤਾ ਹੈ। ਪਿਛਲੇ 70 ਸਾਲਾਂ ਦੇ ਹਾਕਮਾਂ ਅੰਦਰ ਏਨੀ 'ਸਾਹਬੀ' ਜਾਂ ਨਵਾਬੀ ਨਹੀਂ ਸੀ ਹੁੰਦੀ। ਭਾਵੇਂ ਇਹ ਆਮ ਲੋਕਾਂ ਵਿਚੋਂ ਉੱਠੇ ਹਨ, ਹੁਣ ਐਨ.ਡੀ.ਏ. ਹਾਕਮ ਬਣ ਚੁੱਕੀ ਹੈ ਅਤੇ ਸੱਭ ਤੋਂ ਬਿਹਤਰ ਹਾਕਮ ਹੋਣ ਦਾ ਦਾਅਵਾ ਵੀ ਕਰ ਰਹੀ ਹੈ।  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement