ਕਿਸਾਨ ਆਗੂ ਹੁਣ ਸਿਆਸਤਦਾਨ ਬਣ ਕੇ ਸਰਕਾਰੀ ਗੱਦੀਆਂ 'ਤੇ ਬੈਠਣਗੇ!
Published : Dec 17, 2021, 8:36 am IST
Updated : Dec 17, 2021, 11:18 am IST
SHARE ARTICLE
Balbir Rajewal, Jagjit Dalewal
Balbir Rajewal, Jagjit Dalewal

ਸ਼ੁਕਰ ਹੈ, ਅੰਦੋਲਨ ਦੌਰਾਨ ਤਾਂ ਉਹ ਏਕੇ ਦਾ ਵਿਖਾਵਾ ਕਰ ਸਕੇ

 

ਜਦ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋਈ ਤਾਂ ਕਿਸਾਨਾਂ ਨੇ ਫ਼ੈਸਲਾ ਲਿਆ ਸੀ ਕਿ ਕੋਈ ਸਿਆਸੀ ਧਿਰ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੇਗੀ ਤਾਕਿ ਸਿਆਸੀ ਲੋਕ, ਇਸ ਅੰਦੋਲਨ ਦਾ ਲਾਹਾ ਨਾ ਲੈ ਸਕਣ। ਉਸ ਸਮੇਂ ਕਿਸਾਨੀ ਸੰਘਰਸ਼ ਨੂੰ ਵਿਰੋਧੀ ਧਿਰ ਦੀ ਹਮਾਇਤ ਦੀ ਭਾਰੀ ਲੋੜ ਸੀ ਪਰ ਫਿਰ ਵੀ ਉਨ੍ਹਾਂ ਨੇ ਸਿਆਸਤਦਾਨਾਂ ਤੋਂ ਦੂਰੀ ਬਣਾਈ ਰੱਖੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲਿਆਂ ਨੂੰ ਵਿਰੋਧੀ ਪਾਰਟੀਆਂ ਨੇ ਸਿਰ ਮੱਥੇ ਰਖਦਿਆਂ ਹੋਇਆਂ ਸਮਰਥਨ ਵੀ ਪੂਰਾ ਦਿਤਾ। ਇਸ ਸੰਘਰਸ਼ ਵਿਚ ਕਈ ਵਖਰੇ ਵਖਰੇ ਧੜੇ ਸਾਹਮਣੇ ਆਏ ਜਿਸ ਦਾ ਅਸਰ ਅਸੀ ਅੰਦੋਲਨ ਵਿਚ ਵੇਖਿਆ।

Farmers Protest Farmers Protest

ਸਿਆਸਤਦਾਨਾਂ ਨਾਲ ਦੂਰੀ ਤਾਂ ਬਣਾਈ ਰੱਖੀ ਗਈ ਪਰ ਅਸਲ ਵਿਚ ਸਿਆਸਤ ਵਿਚ ਹੋਰ ਜ਼ਿਆਦਾ ਖੁਭ ਗਏ। ਕਿਸਾਨੀ ਸੰਘਰਸ਼ ਵਿਚ ਮਾਰੇ ਗਏ ਕਿਸਾਨਾਂ ਦੀ ਬਜਾਏ, ਕੇਂਦਰ ਵਿਰੁਧ ਲੜਨ ਵਾਲੇ ਅੰਦੋਲਨਕਾਰੀਆਂ ਦੀਆਂ ਤਸਵੀਰਾਂ ਕਿਸਾਨ ਬੀਬੀਆਂ ਦੇ ਹੱਥਾਂ ਵਿਚ ਥਮਾ, ਅੰਦੋਲਨ ਨੂੰ ਇਕ ਖ਼ਾਸ ਦਿਸ਼ਾ ਵਲ ਧਕੇਲ ਦਿਤੇ ਜਾਣ ਦੇ ਯਤਨ ਕੀਤੇ ਗਏ। ਕੁੱਝ ਵੱਡੇ ਨਾਮ ਇਸ ਅੰਦੋਲਨ ਦਾ ਹਿੱਸਾ ਸਨ ਜੋ ਅਸਲ ਵਿਚ ਪੇਸ਼ੇਵਰ ਕਾਮਰੇਡ ਹਨ ਤੇ ਉਸੇ ਸੋਚ ਨੂੰ ਮਜ਼ਬੂਤ ਕਰਨ ਲਈ ਹੀ ਅੰਦੋਲਨ ਅੰਦਰ ਵੜ ਬੈਠੇ ਸਨ।

Lakhimpur Kheri CaseLakhimpur Kheri Case

ਫਿਰ ਵੀ ਕਿਸਾਨਾਂ, ਖ਼ਾਸ ਕਰ ਕੇ ਛੋਟੇ ਕਿਸਾਨਾਂ ਨੂੰ ਭਰਮਾਉਣ ਲਈ, ਖੇਤੀ ਕਾਨੂੰਨਾਂ ਦੇ ਨਾਂ ਹੇਠ ਕਈ ਗੱਲਾਂ ਤੇ ਪਰਦੇ ਪਾਏ ਗਏ। ਅੱਜ ਜਦ ਕਿਸਾਨ ਅਪਣੇ ਅਪਣੇ ਸ਼ਹਿਰਾਂ ਵਿਚ ਫ਼ਤਿਹ ਤੇ ਸ਼ੁਕਰਾਨਾ ਮਾਰਚ ਕਰ ਰਹੇ ਹਨ, ਵਿਰੋਧੀ ਧਿਰ ਲਖੀਮਪੁਰ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਸ਼ੋਰ ਪਾ ਰਹੀ ਹੈ ਕਿਉਂਕਿ ਜਿਹੜਾ ਜੋਸ਼ ਇਸ ਸੰਘਰਸ਼ ਵਿਚ ਸੀ, ਉਹ ਤਾਂ ਖਿਲਰ ਗਿਆ ਹੈ ਤੇ ਸਰਕਾਰ ਅਪਣੀਆਂ ਪੁਰਾਣੀਆਂ ਨੀਤੀਆਂ ਵਲ ਵਾਪਸ ਪਰਤ ਆਈ ਹੈ। ਅਜੇ ਕਿਸਾਨਾਂ ਨੂੰ ਵਾਪਸ ਆਏ ਹਫ਼ਤਾ ਵੀ ਨਹੀਂ ਹੋਇਆ ਕਿ ਇਨ੍ਹਾਂ ਦੇ ਅੰਦਰ ਦੀ ਸਿਆਸਤ ਬਾਹਰ ਆਉਣੀ ਸ਼ੁਰੂ ਹੋ ਗਈ ਹੈ

Jagjit Singh DallewalJagjit Singh Dallewal

ਜਿਸ ਤੋਂ ਇਹ ਸਮਝ ਆਉਂਦਾ ਹੈ ਕਿ ਇਨ੍ਹਾਂ ਨੇ ਅਸਲ ਵਿਚ ਸਿਆਸਤਦਾਨਾਂ ਨੂੰ ਏਨਾ ਦੂਰ ਨਹੀਂ ਰਖਿਆ ਜਿੰਨਾ ਵਿਰੋਧੀ ਧਿਰ ਨੂੰ ਅਪਣੇ ਤੋਂ ਦੂਰ ਰਖਣ ਦਾ ਕੰਮ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਵਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਮੀਡੀਆ ਵਿਚ ਆਰ.ਐਸ.ਐਸ. ਦਾ ਆਗੂ ਦਸਿਆ ਗਿਆ ਹੈ। ਇਹ ਭੇਤ ਅੱਜ ਕਿਉਂ ਖੋਲ੍ਹਿਆ ਗਿਆ ਹੈ ਜਦਕਿ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਦਾ ਅਟੁੱਟ ਹਿੱਸਾ ਰਹੇ ਹਨ? ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਬਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਣ ਦੀ ਗੱਲ ਚਰਚਾ ਵਿਚ ਰਹੀ ਪਰ ਕਿਸਾਨ ਆਗੂਆਂ ਤੇ ਆਮ ਜਨਤਾ ਉਤੇ ਪੰਜਾਬ ਤੇ ਹਰਿਆਣਾ ਦਾ ਦਬਾਅ ਅਜਿਹਾ ਸੀ ਕਿ ਕੋਈ ਅਪਣੀ ਸਿਆਸੀ ਸੋਚ ਨੂੰ ਖੁਲ੍ਹ ਕੇ ਨਾ ਪ੍ਰਗਟਾਅ ਸਕਿਆ।

MSPMSP

ਕੌਣ ਕਿਸੇ ਧੜੇ ਜਾਂ ਕਿਸ ਸੋਚ ਨਾਲ ਖੜਾ ਹੈ, ਇਸ ਬਾਰੇ ਕੁੱਝ ਨਹੀਂ ਆਖਿਆ ਜਾ ਸਕਦਾ ਪਰ ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਹੁਣ ਕਿਸਾਨ ਆਗੂਆਂ ਦਾ ਵੱਡਾ ਹਿੱਸਾ ਆਪ ਸਿਆਸਤਦਾਨਾਂ ਦਾ ਹਮਜੋਲੀ ਬਣ ਚੁੱਕਾ ਹੈ। ਜਿਸ ਕਾਹਲੀ ਨਾਲ ਐਮ.ਐਸ.ਪੀ. ਤੇ ਲਖੀਮਪੁਰ ਕਾਂਡ ਦੀ ਜੰਗ ਅੱਧ ਵਿਚਕਾਰ ਛੱਡ ਕੇ ਕਿਸਾਨ ਆਗੂ ਪਰਤੇ ਹਨ, ਇਹ ਪੰਜਾਬ ਚੋਣਾਂ ਸਦਕੇ ਹੋਇਆ ਹੈ। ਹੁਣ ਕਿਸਾਨ ਆਗੂਆਂ ਬਾਰੇ ਛੇਤੀ ਹੀ ਬਹੁਤ ਕੁੱਝ ਬਾਹਰ ਆਵੇਗਾ। ਜਿਹੜੇ ‘ਆਪ’ ਪਾਰਟੀ ਦਾ ਚਿਹਰਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਬਾਕੀ ਆਰਐਸਐਸ ਦੇ ਹੀ ਲੱਗਣਗੇ।

Captain Amarinder Singh Captain Amarinder Singh

ਜੇ ਅਪਣਾ ਸਮਰਥਨ ਕੈਪਟਨ ਦੀ ਲੋਕ ਕਾਂਗਰਸ ਪਾਰਟੀ ਨੂੰ ਦੇਣਾ ਚਾਹੁੰਦੇ ਹੋ ਤਾਂ ਸੂਬੇ ਵਿਚ ਧਰਨੇ ਲਗਾਉਣ ਦਾ ਕੋਈ ਮੁੱਦਾ ਨਹੀਂ ਬਣੇਗਾ। ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੇ ਸੂਬੇ ਦੇ ਸਿਰ ਉਤੇ ਕਿਸਾਨੀ ਸੰਘਰਸ਼ ਦੀ ਬੇਮਿਸਾਲ ਸਫ਼ਲਤਾ ਦਾ ਤਾਜ ਸਜਿਆ, ਅੱਜ ਉਸੇ ਹੀ ਰਾਜ ਦੇ ਕਿਸਾਨ ਨੇਤਾ,ਅਪਣੀਆਂ ਨਿਜੀ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਲਈ ਪੰਜਾਬ ਦਾ ਨੁਕਸਾਨ ਕਰਵਾਉਣ ਲੱਗ ਪਏ ਹਨ। ਲੋੜ ਇਸ ਗੱਲ ਦੀ ਸੀ ਕਿ ਇਹ ਸਾਰੇ ਇਕੱਠੇ ਹੋ ਕੇ ਖੇਤੀ ਨੂੰ ਬਚਾਉਣ ਤੇ ਫੈਲਾਉਣ ਦੀਆਂ ਯੋਜਨਾਵਾਂ ਬਣਾਉਣ,ਸਿਆਸਤ ਵਿਚ ਕਿਸਾਨ ਦੀ ਆਵਾਜ਼ ਉੱਚੀ ਕਰਨ ਦੀ ਰਣਨੀਤੀ ਬਣਾਉਣ ਪਰ ਉਹ ਹੀ ਕਿਸਾਨੀ ਮੁੱਦੇ ਤੇ ਇਕ ਦੂਜੇ ਨੂੰ ਰੋਲ ਕੇ, ਕੁਰਸੀਆਂ ਵਲ ਦੌੜਨ ਲੱਗ ਪਏ ਹਨ। ਸ਼ੁਕਰ ਹੈ, ਉਹ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਤਾਂ ਇਕਜੁਟ ਰਹਿ ਸਕੇ।                   

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement