ਸੰਪਾਦਕੀ: ਦਿਸ਼ਾ, ਨਿਤਿਕਾ ਜੈਕਬ ਤਾਂ ‘ਖ਼ਾਲਿਸਤਾਨ-ਪੱਖੀ’ ਬਣ ਗਏ ਪਰ ਕਪਿਲ ਮਿਸ਼ਰਾ...
Published : Feb 19, 2021, 7:21 am IST
Updated : Feb 19, 2021, 9:58 am IST
SHARE ARTICLE
 Disha Ravi, Shantanu, Nikita Jacob
Disha Ravi, Shantanu, Nikita Jacob

‘ਹਿੰਦੂ ਵਾਤਾਵਰਣ' ਵੱਲੋਂ ਹਾਲ ਹੀ ਵਿਚ ਜਿਹੜੇ ਮੁੱਦੇ ਚੁੱਕੇ ਗਏ ਹਨ, ਉਹ ਮੁਸਲਮਾਨਾਂ ਦੇ ਖ਼ਿਲਾਫ਼ ਤਾਂ ਪ੍ਰਤੱਖ ਹੀ ਹਨ ਪਰ ਨਾਲ ਹੀ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ

ਜਿਸ ਮਾਹੌਲ ਵਿਚ ਟੂਲਕਿਟ ਦੀ ਗੱਲ ਚਲ ਰਹੀ ਹੈ, ਉਸੇ ਮਾਹੌਲ ਵਿਚ ਨਿਊਜ਼ ਲਾਂਡਰੀ ਵੈਬ ਮੀਡੀਆ ਪੋਰਟਲ ਵਲੋਂ ਇਕ ਹੈਰਾਨੀਜਨਕ ਖੋਜ ਜਨਤਕ ਕੀਤੀ ਗਈ ਹੈ। ਉਨ੍ਹਾਂ ਵਲੋਂ ਇਕ ਖ਼ੁਫ਼ੀਆ ਖੋਜ ਕਰਨ ਤੋਂ ਬਾਅਦ ਕਪਿਲ ਮਿਸ਼ਰਾ ਵਲੋਂ ਚਲਾਈ ਗਈ ਇਕ ਮੁਹਿੰਮ ਸਾਂਝੀ ਕੀਤੀ ਗਈ ਹੈ। ਨਿਊਜ਼ ਲਾਂਡਰੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਮਿਸ਼ਰਾ ਇਕ ਗਰੁਪ ਚਲਾਉਂਦੇ ਹਨ ਜਿਸ ਦਾ ਨਾਮ ਹੈ ਹਿੰਦੂ ਵਾਤਾਵਰਣ।

Kapil MishraKapil Mishra

ਇਸ ਨਾਮ ਵਿਚ ਤਾਂ ਕੋਈ ਖ਼ਰਾਬੀ ਨਹੀਂ ਪਰ ਜਿਸ ਟੂਲਕਿਟ ਦੀ ਚਰਚਾ ਕਾਰਨ ਅੱਜ ਕੁੱਝ ਨੌਜਵਾਨ ਸਮਾਜ ਸੇਵੀ, ਦੇਸ਼ ਧ੍ਰੋਹ ਦਾ ਦੋਸ਼ ਮੜ੍ਹ ਕੇ ਫਸਾਏ ਜਾ ਰਹੇ ਹਨ, ਕਪਿਲ ਮਿਸ਼ਰਾ ਦਾ ਨਾਂ ਵੀ ਅਜਿਹੀ ਹੀ ਇਕ ਟੂਲਕਿਟ ਨਾਲ ਨਿਊਜ਼ ਲਾਂਡਰੀ ਵਲੋਂ ਜੋੜਿਆ ਗਿਆ ਹੈ। ਇਹ ਟੂਲਕਿਟ ਅਪਣੇ ਨਾਲ ਹਿੰਦੂ ਸੋਚ ਦੇ ਲੋਕਾਂ ਨੂੰ ਜੋੜਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸਾਨੀ ਸਮਰਥਨ ਵਾਸਤੇ ਦਿਸ਼ਾ, ਨਿਤੀਕਾ, ਜੈਕਬ ਨੇ ਟੂਲਕਿਟ ਬਣਾਈ। ਪਰ ਇਨ੍ਹਾਂ ਦੋਹਾਂ ਵਿਚ ਇਕ ਬਹੁਤ ਵੱਡਾ ਅੰਤਰ ਹੈ। ਹਿੰਦੂ ਸੰਘਰਸ਼ ਲਈ, ਇਹ ਸੰਗਠਨ ਹਿੰਦੂ ਧਰਮ ਵਾਸਤੇ ਸਮਰਥਨ ਜੁਟਾਉਣ ਦੇ ਨਾਲ ਨਾਲ ਨਫ਼ਰਤ ਵੀ ਫੈਲਾਉਂਦਾ ਹੈ।

Disha RaviDisha Ravi

ਜਿਸ ਕਪਿਲ ਮਿਸ਼ਰਾ ਉਤੇ ਇਹ ਸੰਗਠਨ ਬਣਾਉਣ ਦਾ ਦੋਸ਼ ਨਿਊਜ਼ ਲਾਂਡਰੀ ਵਲੋਂ ਲਗਾਇਆ ਜਾ ਰਿਹਾ ਹੈ, ਉਹ ਪਹਿਲਾਂ ‘ਆਪ’ ਵਿਚ ਸਨ ਤੇ ਦਿੱਲੀ 2020 ਦੰਗੇ ਵਿਚ ਨਫ਼ਰਤ ਭਰੇ ਭਾਸ਼ਣਾਂ ਨਾਲ ਦੰਗਿਆਂ ਲਈ ਉਕਸਾਉਣ ਦਾ ਕੰਮ ਕੀਤਾ ਸੀ--ਇਹ ਦੋਸ਼ ਉਨ੍ਹਾਂ ਉਤੇ ਲੱਗਾ ਸੀ। ਇਸ ਸੰਗਠਨ ਨਾਲ 20 ਹਜ਼ਾਰ ਤੋਂ ਵੱਧ ਲੋਕ ਜੁੜ ਚੁੱਕੇ ਹਨ ਜਿਸ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਿੰਦੂ ਉਚ ਜਾਤੀ ਦੇ ਮਰਦ ਹਨ।

Nikita jacobNikita jacob

ਇਨ੍ਹਾਂ ਦਾ ਟੀਚਾ ਹਿੰਦੂ ਧਰਮ ਦੀਆਂ ਚੰਗਿਆਈਆਂ ਉਜਾਗਰ ਕਰਨ ਦੇ ਨਾਲ ਨਾਲ ਕੁੱਝ ਇਤਿਹਾਸਕ ਵਿਵਾਦ ਵੀ ਖੜੇ ਕਰਨਾ ਹੈ ਜਿਨ੍ਹਾਂ ਦਾ ਮਕਸਦ ਇਹ ਸਾਬਤ ਕਰਨਾ ਹੁੰਦਾ ਹੈ ਕਿ ਹਿੰਦੂ ਧਰਮ ਨਾਲ ਬੜੀ ਨਾਇਨਸਾਫ਼ੀ ਹੋਈ ਹੈ। ਜੇ ਸਚਮੁਚ ਨਾਇਨਸਾਫ਼ੀ ਹੋਈ ਹੁੰਦੀ ਤਾਂ ਅੱਜ ਹਿੰਦੁਸਤਾਨ ਵਿਚ ਵੱਡੀ ਬਹੁ ਗਿਣਤੀ ਹਿੰਦੂਆਂ ਦੀ ਨਾ ਹੁੰਦੀ। ਹਾਲ ਹੀ ਵਿਚ ਜਿਹੜੇ ਮੁੱਦੇ ਚੁੱਕੇ ਗਏ ਹਨ, ਉਹ ਮੁਸਲਮਾਨਾਂ ਦੇ ਖ਼ਿਲਾਫ਼ ਤਾਂ ਪ੍ਰਤੱਖ ਹੀ ਹਨ ਪਰ ਨਾਲ ਹੀ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

tractor marchTractor march

26 ਜਨਵਰੀ ਨੂੰ ਸ਼ਾਂਤਮਈ ਮਾਰਚ ਤੋਂ ਧਿਆਨ ਹਟਾ ਕੇ, ਕੇਵਲ ਇਕ ਥਾਂ ਵਾਪਰੀਆਂ ਇੱਕਾ-ਦੁੱਕਾ ਹਿੰਸਕ ਘਟਨਾਵਾਂ ’ਤੇ ਹੀ ਕੇਂਦਰਿਤ ਹੋ ਕੇ ਰਹਿ ਗਈ ਜਿਸ ਵਿਚ ਇਸ ‘ਹਿੰਦੂ ਵਾਤਾਵਰਣ ਸੰਘਰਸ਼’ ਦਾ ਵੱਡਾ ਹੱਥ ਹੈ। ਉਸ ਤੋਂ ਬਾਅਦ ਲਗਾਤਾਰ ਸਿੱਖਾਂ ਨੂੰ ਖ਼ਾਲਿਸਤਾਨੀ, ਮੁਸਲਮਾਨਾਂ ਨੂੰ ਜੇਹਾਦੀ ਅਤੇ ਘੱਟ ਗਿਣਤੀਆਂ ਨੂੰ ਗ਼ੈਰ ਭਾਰਤੀ ਕਰਾਰ ਦਿੰਦੇ ਸੰਦੇਸ਼ ਸੋਸ਼ਲ ਮੀਡੀਆ ’ਤੇ ਪਾਏ ਜਾ ਰਹੇ ਹਨ।

Kapil MishraKapil Mishra

ਹੁਣ ਇਸ ਰੀਪੋਰਟ ਤੋਂ ਬਾਅਦ ਵੀ ਕਪਿਲ ਮਿਸ਼ਰਾ ਵਿਰੁਧ ਕੋਈ ਕਦਮ ਨਹੀਂ ਚੁਕਿਆ ਗਿਆ, ਨਾ ਇਸ ਦੀ ਜਾਂਚ ਹੋਣ ਦੀ ਕੋਈ ਉਮੀਦ ਹੀ ਹੈ। ਪਰ ਅਪਣੇ ਹਿੰਦੂ ਆਗੂਆਂ ਨੂੰ ਸਵਾਲ ਪੁੱਛਣ ਨੂੰ ਦਿਲ ਕਰਦਾ ਹੈ, ਖ਼ਾਸ ਕਰ ਕੇ ਆਰਐਸਐਸ ਵਾਲਿਆਂ ਨੂੰ ਕਿ ਤੁਸੀ ਵਾਰ ਵਾਰ ਆਖਦੇ ਹੋ ਕਿ ‘ਸਿੱਖ ਸਾਡੇ ਅਪਣੇ ਹਨ’, ਤੁਸੀ ਗੁਰੂਆਂ ਨੂੰ ਮੰਨਦੇ ਹੋ, ਤੁਸੀ ਆਪ ਜਾਣਦੇ ਹੋ ਕਿ ਜੇ ਗੁਰੂ ਤੇਗ ਬਹਾਦਰ ਜੀ ਨੇ ਅਪਣੀ ਸ਼ਹਾਦਤ ਨਾ ਦਿਤੀ ਹੁੰਦੀ ਤਾਂ ਅੱਜ ਹਿੰਦੂ ਦੀ ਸ਼ਾਇਦ ਹੋਂਦ ਹੀ ਮਿਟ ਗਈ ਹੁੰਦੀ। ਜੇ ਭਾਰਤ ਨੂੰ ਆਜ਼ਾਦੀ ਮਿਲੀ ਹੈ ਤਾਂ ਉਸ ਵਿਚ ਸਿੱਖ ਕੌਮ ਦੇ, ਆਗੂ ਵਾਲੇ ਯੋਗਦਾਨ ਦਾ ਕੀ ਤੁਹਾਨੂੰ ਪਾਠ ਯਾਦ ਨਹੀਂ ਰਿਹਾ?

RSS RSS

ਜੇ ਅੱਜ ਤੁਹਾਨੂੰ ਇਹ ਵੀ ਯਾਦ ਕਰਵਾਉਣਾ ਪਵੇਗਾ ਤਾਂ ਲਾਹਨਤ ਹੈ ਤੁਹਾਡੀ ਪੜ੍ਹਾਈ ’ਤੇ ਅਤੇ ਤੁਹਾਡੀ ਇਤਿਹਾਸ ਬਾਰੇ ਸਮਝ ’ਤੇ। ਤੁਸੀ ਇਹ ਤਾਂ ਚਾਹੁੰਦੇ ਹੋ ਕਿ ਮਹਾਰਾਜਾ ਸੁਹੇਲ ਦੇਵ ਵਰਗੇ ਆਜ਼ਾਦੀ ਘੁਲਾਟੀਏ ਦਾ ਸਨਮਾਨ ਹੋਵੇ ਪਰ ਜੇ ਤੁਸੀ ਸਿੱਖਾਂ ਨੂੰ ਅੱਜ ਖ਼ਾਲਿਸਤਾਨੀ ਜਾਂ ਜਿਹਾਦੀ ਆਖ ਕੇ ਦੇਸ਼ ਧ੍ਰੋਹੀ ਸਾਬਤ ਕਰਨ ਤੇ ਲੱਗੇ ਰਹੋਗੇ ਅਤੇ ਕਪਿਲ ਮਿਸ਼ਰਾ ਵਰਗਿਆਂ ਨੂੰ ਮਾਫ਼ ਕਰ ਦੇਵੋਗੇ ਤਾਂ ਫਿਰ ਸਿੱਖਾਂ ਨੂੰ ਤਾਂ ਕੁੱਝ ਫ਼ਰਕ ਨਹੀਂ ਪੈਣਾ ਪਰ ਹਿੰਦੂ ਸਿੱਖ ਇਕ ਹੋਣ ਦਾ ਦਾਅਵਾ ਕਰਨ ਵਾਲੇ ਆਗੂ ਝੂਠੇ ਪੈ ਜਾਣਗੇ। ਸਿੱਖ ਕਿਰਦਾਰ ਦੀ ਫ਼ੌਲਾਦੀ ਤਾਕਤ ਕਈ ਵਾਰ ਸਾਬਤ ਹੋ ਚੁੱਕੀ ਹੈ ਤੇ ਉਸ ’ਤੇ ਕੋਈ ਆਂਚ ਨਹੀਂ ਆਉਣ ਵਾਲੀ।

sikhSikh

ਇਨ੍ਹਾਂ ਚੋਣਾਂ ਨੇ ਵੀ ਪੰਜਾਬ ਵਿਚ ਅਜਿਹੇ ਪ੍ਰਚਾਰ ਦਾ ਖੁੰਢਾ ਪੈ ਗਿਆ ਅਸਰ ਵਿਖਾ ਦਿਤਾ ਹੈ। ਪਰ ਇਹ ਜ਼ਰੂਰ ਪ੍ਰਗਟ ਹੋ ਗਿਆ ਹੈ ਕਿ ਸੱਤਾ ਦੇ ਨਸ਼ੇ ਨੇ ਐਨਾ ਅਸਰ ਕੀਤਾ ਹੈ ਕਿ ਜਿਨ੍ਹਾਂ ਨੇ ਹੋਂਦ ਬਚਾਈ, ਜਿਨ੍ਹਾਂ ਨੇ ਦਹਾਕਿਆਂ ਤਕ ‘12 ਵਜੇ’ ਦੀ ਛੇੜ ਸਹਾਰੀ (ਜੋ ਕਿ ਹਿੰਦੂ ਕੁੜੀਆਂ ਦੀ ਇੱਜ਼ਤ ਬਚਾਉਣ ਵਾਸਤੇ ਆਰੰਭ ਹੋਈ ਸੀ) ਉਸ ਨਾਲ ਸੱਤਾ ਉਤੇ ਕਾਬਜ਼ ਲੋਕਾਂ ਨੇ ਕਦੇ ਵੀ ਵਫ਼ਾ ਨਾ ਨਿਭਾਈ ਤੇ ਇਹ ਸੱਚ ਸਿੱਖਾਂ ਦੇ ਯੋਗਦਾਨ ਨੂੰ ਘੱਟ ਤਾਂ ਨਹੀਂ ਕਰਦਾ ਬਲਕਿ ਇਨ੍ਹਾਂ ਨਫ਼ਰਤ ਤੇ ਝੂਠ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਟਹਿਰੇ ਵਿਚ ਲਿਆ ਖੜਾ ਕਰਦਾ ਹੈ ਤੇ ਦਿਸ਼ਾ, ਨਿਤਿਕਾ, ਜੈਕਬ ਵਰਗਿਆਂ ਤੋਂ ਪਹਿਲਾਂ ਇਨ੍ਹਾਂ ਨੂੰ ਕਟਹਿਰੇ ਵਿਚ ਲਿਆ ਖੜੇ ਕਰਨਾ ਬਣਦਾ ਹੈ।               - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement