NEET-UG Exam 2024: ਨੀਟ ਪ੍ਰੀਖਿਆ ਚੰਗੇ ਡਾਕਟਰ ਚੁਣਨ ਦਾ ਘਪਲਿਆਂ-ਭਰਿਆ ਰਾਹ ਬਣੀ!

By : NIMRAT

Published : Jun 22, 2024, 7:35 am IST
Updated : Jun 22, 2024, 7:35 am IST
SHARE ARTICLE
File Photo
File Photo

ਨੀਟ ਤੋਂ ਬਾਅਦ ਯੂਜੀਸੀ ਦਾ ਵੀ ਇਮਤਿਹਾਨ ਰੱਦ ਕਰ ਦਿਤਾ ਗਿਆ ਹੈ ਕਿਉਂਕਿ ਉਸ ਦੇ ਵੀ ਪੇਪਰ ਲੀਕ ਹੋ ਗਏ ਹਨ

NEET-UG Exam 2024: ਹਰ ਦਿਨ ਜਿਵੇਂ ਜਿਵੇਂ ਨੀਟ ਇਮਤਿਹਾਨ ਸਬੰਧੀ ਜਾਂਚ ਅੱਗੇ ਵੱਧ ਰਹੀ ਹੈ, ਇਹ ਸਾਫ਼ ਹੋ ਰਿਹਾ ਹੈ ਕਿ ਇਹ ਜੋ ਘਪਲਾ ਹੋਇਆ ਹੈ, ਉਹ ਇਕ ਰਾਸ਼ਟਰ ਪਧਰੀ ਘਪਲਾ ਹੈ। ਜਿਸ ਇਮਤਿਹਾਨ ’ਚ 23 ਲੱਖ ਬੱਚਿਆਂ ਵਿਚੋਂ ਸਿਰਫ਼ ਸਵਾ ਲੱਖ ਨੂੰ ਡਾਕਟਰੀ ਸੀਟਾਂ ਮਿਲਣੀਆਂ ਸਨ, ਉਸ ਨੂੰ ਸਾਡੇ ਸਿਸਟਮ ਨੇੇ, ਐਨਡੀਏ ਦੇ ਸਿਸਟਮ ਨੇ ਇਕ ਕਮਾਊ ਧੰਦਾ ਬਣਾ ਲਿਆ ਹੈ ਤੇ ਇਹੋ ਜਿਹਾ ਜਾਲ ਵਿਛਾਇਆ ਜੋ ਇਨ੍ਹਾਂ ਬੱਚਿਆਂ ਦੀ ਮਜਬੂਰੀ ਨੂੰ ਵਰਤ ਕੇ ਪੈਸੇ ਬਣਾਉਣ ਲੱਗ ਪਿਆ ਹੈ। 

ਅੱਜ ਅਸੀ ਇਸ ਇਮਤਿਹਾਨ ਦੀ ਜਾਂ ਬਾਕੀ ਦੇ ਇਮਤਿਹਾਨਾਂ ਦੀ ਜਾਂਚ ਕਰੀਏ ਤਾਂ ਭਾਵੇਂ ਉਹ ਕੋਟਾ ਵਰਗ ਹੈ, ਤਿਆਰੀ ਕਰਨ ਦੇ ਕੇਂਦਰ ਹੋਣ ਜਾਂ ਉਸ ਤੋਂ ਅੱਗੇ ਇਮਤਿਹਾਨ ਦੇਣ ਦੇ ਕੇਂਦਰ, ਬੱਚਿਆਂ ਨੂੰ ਸਮਾਜ ਦਾ ਇਕ ਕਮਾਊ ਅੰਗ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਬਲਕਿ ਉਨ੍ਹਾਂ ਦੀ ਮਜਬੂਰੀ ’ਚੋਂ ਅਪਣੇ ਲਈ ਕਮਾਈ ਪੈਦਾ ਕਰਨ ਦਾ ਸਾਧਨ ਬਣ ਗਿਆ ਹੈ।

ਇਸ ਸਾਰੀ ਸਥਿਤੀ ਵਿਚੋਂ ਜਿਸ ਕਦਰ ਸੱਚ ਸਾਡੇ ਸਾਹਮਣੇ ਆ ਰਿਹਾ ਹੈ ਤੇ ਜਿਹੜੀ ਜਾਂਚ ਕਮੇਟੀ ਬਣਾਈ ਗਈ ਹੈ, ਉਸ ਦਾ ਮੁਖੀ ਉਸੇ ਇਨਸਾਨ ਨੂੰ ਬਣਾਇਆ ਗਿਆ ਹੈ ਜੋ ਐਨਟੀਏ ਦਾ ਮੁਖੀ ਹੈ ਤੇ ਜਿਸ ਅਧੀਨ ਇਹ ਘਪਲਾ ਹੋਇਆ ਹੈ ਭਾਵੇਂ ਉਹ ਆਪ ਇਸ ਵਿਚ ਸ਼ਾਮਲ ਸੀ ਜਾਂ ਨਹੀਂ। ਐਨਟੀਏ ਦੇ ਮੁਖੀ ਦੀ ਅਗਵਾਈ ਹੇਠ ਇਹ ਸਾਰਾ ‘ਪੇਪਰ ਲੀਕ ਧੰਦਾ’ ਅੱਜ ਤੋਂ ਨਹੀਂ ਬਲਕਿ ਸਾਲਾਂ ਤੋਂ ਚੱਲ ਰਿਹਾ ਹੈ। ਇਹ ਇਥੇ ਹੀ ਖ਼ਤਮ ਨਹੀਂ ਹੁੰਦਾ, ਅੱਗੇ ਜਦੋਂ ਸੀਟਾਂ ਲੈਣੀਆਂ ਹਨ, ਉਸ ਸਮੇਂ ਵੀ ਮਾਪਿਆਂ ਨੂੰ ਲੱਖਾਂ ਰੁਪਏ ਖ਼ਰਚਣੇ ਪੈਂਦੇ ਹਨ। 

ਨੀਟ ਤੋਂ ਬਾਅਦ ਯੂਜੀਸੀ ਦਾ ਵੀ ਇਮਤਿਹਾਨ ਰੱਦ ਕਰ ਦਿਤਾ ਗਿਆ ਹੈ ਕਿਉਂਕਿ ਉਸ ਦੇ ਵੀ ਪੇਪਰ ਲੀਕ ਹੋ ਗਏ ਹਨ। ਇਸ ਸਥਿਤੀ ਨੂੰ ਜਾਂ ਤਾਂ ਜਾਂਚਾਂ, ਐਸਆਈਟੀ ਤੇ ਹੋਰ ਪੜਦਾ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਕੇ ਠੰਢੇ ਬਸਤੇ ਪਾ ਦਿਤਾ ਜਾਵੇਗਾ ਜਾਂ ਅੱਜ ਸਾਡੇ ਨੌਜੁਆਨਾਂ ਦੀ ਮਜਬੂਰੀ ਸਮਝਣ ਦਾ ਇਕ ਸਮਾਂ ਬਣ ਜਾਏਗਾ ਜਦ ਅਸੀ ਇਸ ਨੂੰ ਸੰਜੀਦਗੀ ਨਾਲ ਲੈ ਕੇ ਸਮਝੀਏ ਕਿ ਜਿਹੜਾ ਬੱਚਾ ਕੁੱਝ ਕਰਨ ਦੀ ਇੱਛਾ ਰਖਦਾ ਹੈ, ਉਸ ਅੱਗੇ ਸਾਡਾ ਸਿਸਟਮ ਕਿੰਨੀਆਂ ਔਕੜਾਂ ਖੜੀਆਂ ਕਰਦਾ ਹੈ। 

ਸਿਆਸਤਦਾਨ ਇਕ ਦੂਜੇ ’ਤੇ ਇਲਜ਼ਾਮ ਲਗਾਉਂਦੇ ਰਹੇ। ਪ੍ਰਧਾਨ ਮੰਤਰੀ ਉਤੇ ਵਿਰੋਧੀ ਧਿਰ ਵਾਲੇ ਇਲਜ਼ਾਮ ਲਗਾਉਂਦੇ ਰਹਿਣ, ਆਪਸੀ ਲੜਾਈ ਚਲਦੀ ਰਹੇ। ਤੇਜਸਵੀ  ਯਾਦਵ ਦਾ ਕਰੀਬੀ ਸੀ ਜਿਸ ਨੇ ਇਹ ਕਰਾਇਆ। ਪਰ ਗੱਲ ਸਿਰਫ਼ ਇਥੇ ਆ ਕੇ ਮੁਕਦੀ ਹੈ ਕਿ ਜਿਸ ਏਜੰਸੀ ਨੇ ਸਾਡੇ ਆਉਣ ਵਾਲੇ ਡਾਕਟਰਾਂ ਦਾ ਫ਼ੈਸਲਾ ਕਰਨਾ ਸੀ

ਜਿਸ ਏਜੰਸੀ ਤਹਿਤ ਅਸੀ ਇਹ ਚੁਣਨਾ ਹੈ ਕਿ ਕੌਣ ਅੱਗੇ ਆ ਕੇ ਅਧਿਆਪਕ ਬਣੇਗਾ, ਪ੍ਰੋਫ਼ੈਸਰ ਬਣੇਗਾ ਤੇ ਅਗਲੀ ਪੀੜ੍ਹੀ ਦੇ ਨੈਤਿਕ ਕਿਰਦਾਰ ਦੀ ਸਥਾਪਨਾ ਵਿਚ ਮਦਦ ਕਰੇਗਾ, ਜੇ ਉਹੀ ਚੋਰ ਰਸਤਿਉਂ ਆਏਗਾ, ਜੇ ਇਕ ਡਾਕਟਰ ਹੀ ਚੋਰ ਰਸਤਿਉਂ ਪੇਪਰ ਖ਼ਰੀਦ ਕੇ ਅੱਗੇ ਆਏਗਾ ਤਾਂ ਉਹ ਇਲਾਜ ਕੀ ਕਰੇਗਾ? ਜੇ ਇਕ ਪ੍ਰੋਫ਼ੈਸਰ ਹੀ ਚੋਰੀ ਦੇ ਪੇਪਰਾਂ ਰਾਹੀਂ ਉਸ ਅਹੁਦੇ ’ਤੇ ਪਹੁੰਚੇਗਾ, ਉਹ ਬੱਚਿਆਂ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਦਾ ਰਾਹ ਵਿਖਾਏਗਾ? ਜਿਸ ਸਿਸਟਮ ਦੀ ਸ਼ੁਰੂਆਤ ਚੋਰੀ ਤੋਂ ਹੁੰਦੀ ਹੈ, ਉਸ ਦਾ ਅੰਤ ਹਸ਼ਰ ਵੀ ਚੋਰ ਵਾਲਾ ਹੀ ਹੁੰਦਾ ਹੈ। 

ਯਾਨੀ ਅੱਜ ਅਸੀ ਦੇਖ ਰਹੇ ਹਾਂ ਕਿ ਜੋ ਲੋਕ ਉੱਚ ਅਹੁਦਿਆਂ ’ਤੇ ਬੈਠੇ ਹਨ, ਜਿਨ੍ਹਾਂ ਵਿਚ ਨੈਤਿਕ ਕਿਰਦਾਰ ਦੀ ਘਾਟ ਹੈ, ਉਹੀ ਇਸ ਗੱਲ ਨੂੰ ਅੱਗੇ ਲੈ ਕੇ ਜਾਣਗੇ। ਬਦਲਾਅ ਕਿਸ ਤਰ੍ਹਾਂ ਆਏਗਾ? ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਤਾਕਿ ਦੇਸ਼ ਵਿਚ ਉਹ ਸਿਸਟਮ ਪੈਦਾ ਹੋਵੇ ਜੋ ਅਪਣੇ ਦੇਸ਼ ਦੀ ਸੱਚੀ ਤੇ ਅਸਲ ਦੌਲਤ ਜਵਾਨੀ ਨੂੰ ਹੀ ਕਾਲੇ ਧੰਦੇ ਵਾਂਗ ਜੇ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਅਗਵਾਈ ਦਿਤੀ ਗਈ ਤਾਂ ਨਾ ਸਿਰਫ਼ ਸਾਡਾ ਅੱਜ ਕਮਜ਼ੋਰ ਹੋਵੇਗਾ ਬਲਕਿ ਸਾਡਾ ਭਵਿੱਖ ਵੀ ਕਮਜ਼ੋਰ ਹੋਏਗਾ। ਇਸ ਸਥਿਤੀ ਵਿਚੋਂ ਅੱਜ ਕਿਸ ਤਰ੍ਹਾਂ ਦਾ ਫ਼ੈਸਲਾ ਲਿਆ ਜਾਂਦੈ ਉਹ ਤੈਅ ਕਰੇਗਾ ਕਿ ਸਾਡਾ ਭਵਿੱਖ ਸੁਧਾਰ ਵਲ ਜਾਏਗਾ ਜਾਂ ਹੋਰ ਗਿਰਾਵਟ ਵਲ ਜਾਏਗਾ।
-ਨਿਮਰਤ ਕੌਰ 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement