
ਸੋਸ਼ਲ ਮੀਡੀਆ ਤੇ ਡਾ. ਅਮਰ ਸਿੰਘ ਚੰਦੇਲ ਦੀ ਇਕ ਚਰਚਾ ਸੁਣੀ। ਉਸ ਨੇ ਦਸਿਆ ਕਿ ਐਲੋਪੈਥੀ ਦੇ ਪਿਤਾਮਾ ਦੇ ਨਾਂ ਉਤੇ ਹਰ ਡਾਕਟਰ ਨੂੰ ਸਹੁੰ ਚੁਕਣੀ ਪੈਂਦੀ ਹੈ ਕਿ ਜੇ ...
ਸੋਸ਼ਲ ਮੀਡੀਆ ਤੇ ਡਾ. ਅਮਰ ਸਿੰਘ ਚੰਦੇਲ ਦੀ ਇਕ ਚਰਚਾ ਸੁਣੀ। ਉਸ ਨੇ ਦਸਿਆ ਕਿ ਐਲੋਪੈਥੀ ਦੇ ਪਿਤਾਮਾ ਦੇ ਨਾਂ ਉਤੇ ਹਰ ਡਾਕਟਰ ਨੂੰ ਸਹੁੰ ਚੁਕਣੀ ਪੈਂਦੀ ਹੈ ਕਿ ਜੇ ਖਾਣ ਪੀਣ ਨੂੰ ਨਿਯਮਿਤ ਕਰਨ ਨਾਲ ਬਿਮਾਰੀ ਠੀਕ ਹੋ ਸਕਦੀ ਹੋਵੇ ਤਾਂ ਉਹ ਦਵਾਈ ਨਹੀਂ ਲਿਖੇਗਾ। ਕੁਦਰਤੀ ਇਲਾਜ ਤੇ ਭੋਜਨ ਰਾਹੀਂ ਇਲਾਜ ਉਤੇ ਵਿਸ਼ਵਾਸ ਨਾਲ ਕਈ ਸਾਲਾਂ ਤੋਂ ਸਿਹਤ ਰਖਿਆ ਤੇ ਇਲਾਜ ਕਈ ਦੇਸੀ ਆਯੁਰਵੈਦਿਕ ਤਜਰਬਿਆਂ ਦੇ ਲਾਭ ਨੂੰ ਪਾਠਕਾਂ ਤੇ ਜ਼ਰੂਰਤਮੰਦਾਂ ਨਾਲ ਸਾਂਝਾ ਕਰਦਾ ਆ ਰਿਹਾ ਹਾਂ।
ਲੋਕ ਸੇਵਾ ਦੇ ਇਸ ਪ੍ਰਕਰਣ ਵਿਚ ਮੈਂ ਸਦਾ ਕਹਿੰਦਾ ਹਾਂ ਕਿ ਮੇਰੇ ਕੋਲ ਕੋਈ ਸਿਖਿਆ ਸੰਦ ਨਹੀਂ ਅਤੇ ਨਾ ਹੀ ਇਹ ਮੇਰਾ ਕੋਈ ਬਿਜ਼ਨੈਸ ਹੈ। ਇਲਾਜ ਦੱਸਣ ਤੋਂ ਪਹਿਲਾਂ ਪਰਹੇਜ਼ ਦੀ ਲੰਮੀ ਸੂਚੀ ਦਸ ਕੇ ਇਹ ਦਾਅਵਾ ਜ਼ਰੂਰ ਕਰਦਾ ਹਾਂ ਕਿ 50 ਫ਼ੀ ਸਦੀ ਤੋਂ 90 ਫ਼ੀ ਸਦੀ ਤਕ ਇਲਾਜ ਕੇਵਲ ਪਰਹੇਜ਼ ਨਾਲ ਹੀ ਹੋ ਜਾਂਦਾ ਹੈ। ਵੱਡੇ-ਵੱਡੇ ਜਨਸੇਵੀ ਡਾਕਟਰਾਂ ਦਾ ਵੀ ਇਹੀ ਮੱਤ ਹੈ ਕਿ ਅਨਿਦਰਾ, ਸ਼ੂਗਰ, ਬਲੱਡ ਪ੍ਰੈਸ਼ਰ, ਥਾਇਰਾਇਡ ਵਰਗੇ ਰੋਗ ਭੋਜਨ ਵਿਚ ਤਬਦੀਲੀ ਨਾਲ ਠੀਕ ਹੋ ਸਕਦੇ ਹਨ ਪਰ ਦਵਾਈ ਨਿਰਮਾਤਾ ਮਾਫ਼ੀਆ ਦੀ ਦਾਦਾਗਿਰੀ ਸਦਕਾ, ਆਮ ਬੰਦਾ ਧੜਾਧੜ ਦਵਾਈਆਂ ਦਾ ਗ਼ੁਲਾਮ ਬਣਦਾ ਜਾ ਰਿਹਾ ਹੈ।
ਭਾਰਤ ਵਰਗੇ ਦੇਸ਼ਾਂ ਵਿਚ 50 ਫ਼ੀ ਸਦੀ ਉਹ ਦਵਾਈਆਂ ਵਿਕ ਰਹੀਆਂ ਹਨ, ਜੋ ਅਮਰੀਕਾ ਯੂਰਪ ਵਿਚ ਪੂਰੀ ਤਰ੍ਹਾਂ ਬੈਨ ਹਨ। ਅਮਰੀਕਾ ਦੇ ਮਾਹਰਾਂ ਦੀ ਇਹ ਰਾਏ ਹੈ ਕਿ ਏਸੇ ਵੇਲੇ 50 ਫ਼ੀ ਸਦੀ ਮਰੀਜ਼ ਦਵਾਈਆਂ ਦੇ ਮਾੜੇ ਪ੍ਰਭਾਵ ਕਾਰਨ ਮਰੀਜ਼ ਬਣੇ ਹਨ। ਇਸੇ ਕਰ ਕੇ ਕਰੀਬ ਪੰਜ ਹਜ਼ਾਰ ਸਾਲ ਪੁਰਾਣੀ ਵਿਗਿਆਨਕ ਇਲਾਜ-ਪ੍ਰਣਾਲੀ ਆਯੁਰਵੈਦਿਕ ਦਾ ਪ੍ਰਸਾਰ ਧੜਾਧੜ ਹੋ ਰਿਹੈ।
-ਕਰਤਾਰ ਸਿੰਘ ਨੀਲਧਾਰੀ, ਸੰਪਰਕ : 94171-43360