
ਪਰ ਜਿਨ੍ਹਾਂ ਯੋਜਨਾਵਾਂ ਵਿਚ ਸੀ.ਐਸ.ਆਰ. ਨੂੰ ਲਗਾਇਆ ਗਿਆ, ਉਨ੍ਹਾਂ ਦਾ ਆਮ ਭਾਰਤੀ ਨਾਲ ਕੁੱਝ ਲੈਣਾ-ਦੇਣਾ ਨਹੀਂ.........
ਪਰ ਜਿਨ੍ਹਾਂ ਯੋਜਨਾਵਾਂ ਵਿਚ ਸੀ.ਐਸ.ਆਰ. ਨੂੰ ਲਗਾਇਆ ਗਿਆ, ਉਨ੍ਹਾਂ ਦਾ ਆਮ ਭਾਰਤੀ ਨਾਲ ਕੁੱਝ ਲੈਣਾ-ਦੇਣਾ ਨਹੀਂ। ਸੱਭ ਤੋਂ ਵੱਧ ਪੈਸਾ ਗੁਜਰਾਤ ਦੇ 'ਏਕਤਾ ਦੇ ਬੁੱਤ' ਉਤੇ ਲੱਗ ਗਿਆ ਅਤੇ ਦੂਜੇ ਨੰਬਰ ਤੇ ਯੋਗਦਾਨ ਗਊ ਰਖਿਆ ਵਿਚ ਲਗਾਇਆ ਗਿਆ। ਕੁੱਝ ਪੈਸਾ ਸਵੱਛਤਾ (ਗੰਗਾ) ਅਤੇ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿਚ ਵੀ ਗਿਆ। ਯਾਨੀ ਕਿ ਭਾਰਤ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਗੁਜਰਾਤ ਮਾਡਲ ਵਾਂਗ ਬਣ ਗਈ।
ਜਿਵੇਂ ਗੁਜਰਾਤ ਵਿਚ ਸਿਕਲੀਗਰਾਂ ਨੂੰ ਮੁੱਖ ਮੰਤਰੀ ਮੋਦੀ ਨੇ ਗੁਜਰਾਤ ਤੋਂ ਕੱਢਣ ਦੇ ਯਤਨ ਕੀਤੇ ਸਨ, ਉਸੇ ਤਰ੍ਹਾਂ ਘੱਟ ਗਿਣਤੀਆਂ ਨੂੰ ਭਾਰਤ ਦੇਸ਼ 'ਚੋਂ ਕੱਢਣ ਵਾਸਤੇ ਵਾਰ ਵਾਰ ਕਿਹਾ ਹੈ। ਅੱਜ ਯਸ਼ਵੰਤ ਸਿਨਹਾ ਆਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਕੋਲ 'ਨੈਤਿਕ ਆਗੂ' ਵਾਲੀ ਕਾਬਲੀਅਤ ਨਹੀਂ ਹੈ ਅਤੇ ਇਨ੍ਹਾਂ ਨੇ ਭਾਰਤ ਨੂੰ ਗੁਜਰਾਤ ਵਾਂਗ ਬਣਾ ਦਿਤਾ ਹੈ। ਪਰ ਇਹੀ ਕਰਨ ਵਾਸਤੇ ਤਾਂ ਮੋਦੀ ਨੂੰ ਲਿਆਏ ਸਨ, ਫਿਰ ਹੁਣ ਨਾਰਾਜ਼ਗੀ ਸਿਰਫ਼ ਅਪਣੀ ਕੁਰਸੀ ਦੀ ਹੈ ਜਾਂ ਕੁੱਝ ਹੋਰ?
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਸੀਨੀਅਰ ਆਗੂ ਅਤੇ ਅਡਵਾਨੀ-ਵਾਜਪਾਈ ਦੇ ਸ਼ਾਗਿਰਦ ਯਸ਼ਵੰਤ ਸਿਨਹਾÊਨੇ ਮੋਦੀ ਉਤੇ ਅਪਣਾ ਵਾਰ ਹੋਰ ਤਿੱਖਾ ਕਰ ਦਿਤਾ ਹੈ। ਉਨ੍ਹਾਂ ਅਪਣੀ ਨਵੀਂ ਕਿਤਾਬ, 'ਇੰਡੀਆ ਅਨਮੇਡ-ਹਾਉ ਮੋਦੀ ਗਵਰਨਮੈਂਟ ਬਰੋਕ ਦ ਕੰਟਰੀ', ਵਿਚ ਮੋਦੀ ਸਰਕਾਰ ਦੇ ਚਾਰ ਸਾਲਾਂ ਉਤੇ ਬੜੀ ਸਖ਼ਤ ਟਿਪਣੀ ਕੀਤੀ ਹੈ ਜਿਸ ਵਿਚ ਉਹ ਇਹ ਸਿੱਧ ਕਰਦੇ ਹਨ ਕਿ ਮੋਦੀ ਨੇ ਭਾਜਪਾ ਨੂੰ ਮਿਲੇ ਲੋਕਾਂ ਦੇ ਵੱਡੇ ਫ਼ਤਵੇ ਨੂੰ ਮਿੱਟੀ ਵਿਚ ਰੋਲ ਦਿਤਾ ਹੈ। ਉਹ ਇਹ ਵੀ ਆਖਦੇ ਹਨ ਕਿ ਯੂ.ਪੀ.ਏ. ਦੇ ਸਮੇਂ, ਭਾਰਤ ਦੀ ਆਰਥਕਤਾ ਬਹੁਤੀ ਠੀਕ ਨਹੀਂ ਸੀ, ਐਨ.ਡੀ.ਏ. ਉਸ ਨੂੰ ਸੁਧਾਰ ਸਕਦੀ ਸੀ
PM Modi
ਪਰ ਇਸ ਨੇ ਤਾਂ ਹਿੰਦੁਸਤਾਨ ਦਾ ਹੁਲੀਆ ਹੀ ਵਿਗਾੜ ਕੇ ਰੱਖ ਦਿਤਾ ਹੈ। ਪਰ ਉਹ ਇਹ ਵੀ ਸਾਫ਼ ਕਰਦੇ ਹਨ ਕਿ ਮੋਦੀ ਨੂੰ ਭਾਜਪਾ ਦਾ ਪ੍ਰਧਾਨ ਮੰਤਰੀ ਉਮੀਦਵਾਰ ਬਣਾਉਣ ਦਾ ਸੁਝਾਅ ਦੇਣ ਵਾਲੇ ਉਹ ਪਹਿਲੇ ਵਿਅਕਤੀ ਸਨ। ਜੇ ਯਸ਼ਵੰਤ ਸਿਨਹਾ, ਪ੍ਰਧਾਨ ਮੰਤਰੀ ਮੋਦੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਉਨ੍ਹਾਂ ਦੇ ਤੌਰ-ਤਰੀਕਿਆਂ ਨੂੰ ਸਮਝਦੇ ਸਨ ਤਾਂ ਉਹ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕਿਉਂ ਕਰ ਰਹੇ ਹਨ? ਜੇ ਗੁਜਰਾਤ ਮਾਡਲ ਦੀ ਗੱਲ ਕਰੀਏ ਤਾਂ ਗੁਜਰਾਤ ਉਦਯੋਗਿਕ ਸੂਬਾ ਸੀ ਜਿਥੇ ਉਦਯੋਗ ਨੂੰ ਹੀ ਵਾਧਾ ਮਿਲਿਆ ਸੀ।
ਗੁਜਰਾਤ ਵਿਚ 2002 ਦਾ ਮੁਸਲਿਮ ਕਤਲੇਆਮ ਵੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਦੌਰਾਨ ਹੋਇਆ। ਸ਼ੱਕ ਦਾ ਫ਼ਾਇਦਾ ਦਿੰਦਿਆਂ ਆਖਿਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਦੰਗਿਆਂ ਵਿਚ ਅਪਣਾ ਸਿੱਧਾ ਹੱਥ ਨਹੀਂ ਸੀ ਪਰ ਉਨ੍ਹਾਂ ਦੇ ਰਾਜ ਪ੍ਰਬੰਧ ਦੀ ਕਮਜ਼ੋਰੀ ਉਤੇ ਸਵਾਲ ਤਾਂ ਉਠਦੇ ਹੀ ਹਨ। ਪੁਲਿਸ ਦਾ ਕਿਰਦਾਰ ਸਾਹਮਣੇ ਆ ਚੁੱਕਾ ਹੈ ਅਤੇ ਜੇ ਇਕ ਮੁੱਖ ਮੰਤਰੀ ਅਪਣੇ ਰਾਜ ਦੀ ਪੁਲਿਸ ਤੋਂ ਨਾਗਰਿਕਾਂ ਦੀ ਸੁਰੱਖਿਆ ਨਹੀਂ ਕਰਵਾ ਸਕਦਾ ਤਾਂ ਉਸ ਦੀ ਕਾਬਲੀਅਤ ਉਤੇ ਸਵਾਲ ਉਠਦੇ ਹੀ ਉਠਦੇ ਹਨ।
ਯਸ਼ਵੰਤ ਸਿਨਹਾ ਇਨ੍ਹਾਂ ਤੱਥਾਂ ਤੋਂ ਵਾਕਫ਼ ਸਨ ਪਰ ਫਿਰ ਵੀ ਅਨਜਾਣ ਬਣੇ ਰਹੇ। ਗੁਜਰਾਤ ਮਾਡਲ ਵਿਚ ਆਮ ਗੁਜਰਾਤੀ ਦਾ ਵਿਕਾਸ ਨਹੀਂ ਹੋਇਆ, ਬਸ ਵਪਾਰ ਦੇ ਮੁਨਾਫ਼ੇ ਨੇ ਅੰਕੜੇ ਵਧਾ ਦਿਤੇ ਸਨ। ਸੋ ਅੱਜ ਇਹ ਕਹਿਣਾ ਕਿ ਮੋਦੀ ਨੇ ਗ਼ਲਤੀਆਂ ਕੀਤੀਆਂ, ਠੀਕ ਨਹੀਂ, ਇਹ 'ਗ਼ਲਤੀਆਂ' ਸਾਰੀ ਭਾਜਪਾ ਨੇ ਮਿਲ ਕੇ ਕੀਤੀਆਂ ਹਨ। ਇਨ੍ਹਾਂ ਨੇ ਅਸਲ ਵਿਚ ਭਾਰਤ ਵਿਚ ਸ਼ਖ਼ਸੀ ਪੂਜਾ ਦੀ ਪਿਰਤ ਨੂੰ ਸਾਕਾਰ ਕਰ ਕੇ ਮੋਦੀ ਬਰਾਂਡ ਬਣਾਇਆ। 56'' ਦੀ ਛਾਤੀ ਤੇ ਰੰਗ ਬਰੰਗੇ ਡਿਜ਼ਾਈਨਰ ਕਪੜਿਆਂ ਨਾਲ, 'ਨਮੋ' ਰੱਬ ਬਣਾ ਦਿਤੇ ਗਏ।
Nawaz Sharif
ਪਰ ਉਹ ਰੱਬ ਨਹੀਂ ਸਨ, ਇਕ ਸਿਆਸਤਦਾਨ ਸਨ, ਜਿਨ੍ਹਾਂ ਨੇ ਦੇਸ਼ ਨੂੰ ਅਪਣੇ ਤਜਰਬਿਆਂ ਵਾਸਤੇ ਇਸਤੇਮਾਲ ਕੀਤਾ। ਨਰਿੰਦਰ ਮੋਦੀ ਨੇ ਅਪਣੇ ਉਤੇ ਲੱਗੇ 2002 ਦੇ ਦੰਗਿਆਂ ਦੇ ਦਾਗ਼ਾਂ ਨੂੰ ਉਤਾਰਨ ਲਈ ਅਪਣਾ ਰੂਪ ਬਦਲਿਆ। ਬਤੌਰ ਮੁੱਖ ਮੰਤਰੀ, ਮੋਦੀ ਦੇ ਅਮਰੀਕਾ ਵਿਚ ਜਾਣ ਉਤੇ ਅਮਰੀਕੀ ਸਰਕਾਰ ਨੇ ਪਾਬੰਦੀ ਲਾ ਦਿਤੀ ਸੀ। ਉਸੇ ਪ੍ਰਧਾਨ ਮੰਤਰੀ ਨੇ ਅਮਰੀਕੀ ਸੰਸਦ ਵਿਚ ਜਾ ਕੇ ਅਪਣਾ ਸਨਮਾਨ ਕਰਵਾਇਆ, ਨਿਊਯਾਰਕ ਵਿਚ ਅਪਣਾ ਪ੍ਰੋਗਰਾਮ ਕਰਵਾਇਆ ਅਤੇ ਅਪਣੇ ਆਪ ਨੂੰ ਇਕ ਮਹਾਨ ਹਸਤੀ ਵਾਂਗ ਪੇਸ਼ ਕੀਤਾ।
ਕੂਟਨੀਤੀ ਦੀ ਨਵੀਂ ਪਰਿਭਾਸ਼ਾ ਬਣਾਈ ਜਿਥੇ ਉਹ ਬਿਨ ਬੁਲਾਏ ਪਾਕਿਸਤਾਨ ਵਿਚ ਨਵਾਜ਼ ਸ਼ਰੀਫ਼ ਦੇ ਘਰ 'ਚ ਵਿਆਹ ਵਿਚ ਵੀ ਸ਼ਾਮਲ ਹੋ ਆਏ। ਇਨ੍ਹਾਂ ਸਾਢੇ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ 2000 ਕਰੋੜ ਰੁਪਿਆ ਅਪਣੀਆਂ ਵਿਦੇਸ਼ੀ ਯਾਤਰਾਵਾਂ ਉਤੇ ਖ਼ਰਚਿਆ। ਮੋਦੀ ਬ੍ਰਾਂਡ ਨੂੰ ਵਿਦੇਸ਼ਾਂ ਵਿਚ ਪ੍ਰਚਲਤ ਕਰਨ ਅਤੇ 2000 ਕਰੋੜ ਰੁਪਏ ਦੀ ਅਸਲੀਅਤ ਅੱਜ ਸਾਰਿਆਂ ਸਾਹਮਣੇ ਹੈ। ਫ਼ਾਇਦਾ ਸਿਰਫ਼ ਅੰਬਾਨੀ ਨੂੰ ਹੋਇਆ ਹੈ ਜਿਸ ਨੂੰ ਰਾਫ਼ੇਲ ਲੜਾਕੂ ਜਹਾਜ਼ ਬਣਾਉਣ ਦਾ 4200 ਕਰੋੜ ਦਾ ਠੇਕਾ ਮਿਲਿਆ।
ਯਸ਼ਵੰਤ ਸਿਨਹਾ ਆਖਦੇ ਹਨ ਕਿ ਭਾਜਪਾ ਨੇ ਭਾਰਤ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਗਵਾਇਆ। ਪਰ ਜਿਸ ਗੁਜਰਾਤ ਮਾਡਲ ਤੋਂ ਸੇਧ ਲੈ ਕੇ ਉਹ ਭਾਰਤ ਦਾ ਵਿਕਾਸ ਕਰਨਾ ਚਾਹੁੰਦੇ ਸਨ, ਭਾਰਤ ਉਸੇ ਮਾਡਲ ਉਤੇ ਚਲਿਆ। ਉਦਯੋਗ ਜਗਤ ਤੋਂ ਮਿਲਿਆ ਪੈਸਾ ਜਾਂ ਤਾਂ ਪਾਰਟੀ ਫ਼ੰਡ ਵਿਚ ਗਿਆ ਜਾਂ ਪਾਰਟੀ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਵਿਚ ਲਗਿਆ। ਉਦਯੋਗਾਂ ਵਲੋਂ ਸੀ.ਐਸ.ਆਰ. ਫ਼ੰਡ, ਜੋ ਉਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਲਾਉਣਾ ਸੀ, ਉਹ ਤਾਂ ਠੀਕ ਹੈ ਪਰ ਅੰਕੜੇ ਦਸਦੇ ਹਨ ਕਿ ਸੀ.ਐਸ.ਆਰ. ਨੂੰ ਸਿਰਫ਼ ਭਾਜਪਾ ਸਰਕਾਰ ਵਾਲੇ ਸੂਬਿਆਂ ਵਿਚ ਲਾਇਆ ਗਿਆ,
Nawaz Sharif With Narendra Modi
ਜਿਵੇਂ ਗੁਜਰਾਤ, ਮੱਧ ਪ੍ਰਦੇਸ਼। ਮਹਾਂਰਾਸ਼ਟਰ ਅਤੇ ਪੰਜਾਬ ਵਿਚ ਨਾ ਬਰਾਬਰ ਯੋਗਦਾਨ ਪਾਇਆ ਗਿਆ। ਪਰ ਜਿਨ੍ਹਾਂ ਯੋਜਨਾਵਾਂ ਵਿਚ ਸੀ.ਐਸ.ਆਰ. ਨੂੰ ਲਗਾਇਆ ਗਿਆ, ਉਨ੍ਹਾਂ ਦਾ ਆਮ ਭਾਰਤੀ ਨਾਲ ਕੁੱਝ ਲੈਣਾ-ਦੇਣਾ ਨਹੀਂ। ਸੱਭ ਤੋਂ ਵੱਧ ਪੈਸਾ ਗੁਜਰਾਤ ਦੇ 'ਏਕਤਾ ਦੇ ਬੁੱਤ' ਉਤੇ ਲੱਗ ਗਿਆ ਅਤੇ ਦੂਜੇ ਨੰਬਰ ਤੇ ਯੋਗਦਾਨ ਗਊ ਰਖਿਆ ਵਿਚ ਲਗਾਇਆ ਗਿਆ। ਕੁੱਝ ਪੈਸਾ ਸਵੱਛਤਾ (ਗੰਗਾ) ਅਤੇ ਪ੍ਰਧਾਨ ਮੰਤਰੀ ਰਾਹਤ ਫ਼ੰਡ ਵਿਚ ਵੀ ਗਿਆ। ਯਾਨੀ ਕਿ ਭਾਰਤ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਗੁਜਰਾਤ ਮਾਡਲ ਵਾਂਗ ਬਣ ਗਈ।
ਜਿਵੇਂ ਗੁਜਰਾਤ ਵਿਚ ਸਿਕਲੀਗਰਾਂ ਨੂੰ ਮੁੱਖ ਮੰਤਰੀ ਮੋਦੀ ਨੇ ਗੁਜਰਾਤ ਤੋਂ ਕੱਢਣ ਦੇ ਯਤਨ ਕੀਤੇ ਸਨ, ਉਸੇ ਤਰ੍ਹਾਂ ਘੱਟ ਗਿਣਤੀਆਂ ਨੂੰ ਭਾਰਤ ਦੇਸ਼ 'ਚੋਂ ਕੱਢਣ ਵਾਸਤੇ ਵਾਰ ਵਾਰ ਕਿਹਾ ਗਿਆ ਹੈ। ਅੱਜ ਯਸ਼ਵੰਤ ਸਿਨਹਾ ਆਖਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਕੋਲ 'ਨੈਤਿਕ ਆਗੂ' ਵਾਲੀ ਕਾਬਲੀਅਤ ਨਹੀਂ ਹੈ ਅਤੇ ਇਨ੍ਹਾਂ ਨੇ ਭਾਰਤ ਨੂੰ ਗੁਜਰਾਤ ਵਾਂਗ ਬਣਾ ਦਿਤਾ ਹੈ। ਪਰ ਇਹੀ ਕਰਨ ਵਾਸਤੇ ਤਾਂ ਮੋਦੀ ਨੂੰ ਲਿਆਏ ਸਨ, ਫਿਰ ਹੁਣ ਨਾਰਾਜ਼ਗੀ ਸਿਰਫ਼ ਅਪਣੀ ਕੁਰਸੀ ਦੀ ਹੈ ਜਾਂ ਕੁੱਝ ਹੋਰ? -ਨਿਮਰਤ ਕੌਰ