ਸੰਪਾਦਕੀ: ਕਿਸਾਨ ਅੰਦੋਲਨ 6 ਮਹੀਨੇ ਤੋਂ ਸੜਕਾਂ ਉਤੇ ਗਰਮੀ, ਸਰਦੀ ਦਾ ਮੁਕਾਬਲਾ ਕਰਦਾ ਹੋਇਆ
Published : May 26, 2021, 6:40 am IST
Updated : May 26, 2021, 8:41 am IST
SHARE ARTICLE
Farmer protest
Farmer protest

ਸੈਂਕੜਿਆਂ ਵਿਚ ਕਿਸਾਨ ਇਸ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁਕੇ ਹਨ

ਅੱਜ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਜਾਣਗੇ ਅਤੇ ਇਸ ਨੂੰ ਭਾਰਤ ਵਿਚ ਕਾਲੇ ਦਿਨ ਵਜੋਂ ਮਨਾਇਆ ਜਾ ਰਿਹਾ ਹੈ। ਪਰ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਵਿਚ ਕਾਲੇ ਦਿਨ ਵਜੋਂ ਨਹੀਂ ਬਲਕਿ ਦੁਨੀਆਂ ਭਰ ਵਿਚ ਕਿਸਾਨੀ ਵਾਸਤੇ ਇਕ ਇਤਿਹਾਸਕ ਮੁਹਿੰਮ ਦੇ ਯਾਦਗਾਰੀ ਦਿਨ ਵਜੋਂ ਯਾਦ ਕੀਤਾ ਜਾਵੇਗਾ। ਭਾਰਤ ਦੇ ਕਿਸਾਨਾਂ ਦਾ ਅੰਦੋਲਨ ਨਾ ਸਿਰਫ਼ ਪੰਜਾਬ, ਹਰਿਆਣਾ ਦੇ ਕਿਸਾਨਾਂ ਵਾਸਤੇ ਬਿਹਤਰ ਜ਼ਿੰਦਗੀ ਦੇ ਦੁਆਰ ਖੋਲ੍ਹਦਾ ਹੈ ਬਲਕਿ ਸਾਰੀ ਦੁਨੀਆਂ ਦੇ ਕਿਸਾਨਾਂ ਵਾਸਤੇ ਇਕ ਉਮੀਦ ਜਗਾਉਣ ਵਾਲੀ ਜਦੋਜਹਿਦ ਦਾ ਪ੍ਰਤੀਕ ਵੀ ਬਣ ਗਿਆ ਹੈ।

Farmer ProtestFarmer Protest

ਅਮਰੀਕਾ ਵਿਚ ਬੈਠੇ ਕਿਸਾਨ ਅੱਜ ਭਾਰਤ ਦੇ ਕਿਸਾਨਾਂ ਵਲ ਵੇਖ ਕੇ ਅਫ਼ਸੋਸ ਕਰ ਰਹੇ ਹਨ ਕਿ ਜੇ ਉਨ੍ਹਾਂ ਨੇ ਵੀ ਇਨ੍ਹਾਂ ਕਿਸਾਨਾਂ ਵਾਂਗ ਸਾਹਸ ਵਿਖਾਇਆ ਹੁੰਦਾ ਤਾਂ ਅੱਜ ਉਨ੍ਹਾਂ ਦੀ ਹਾਲਤ ਫ਼ਕੀਰਾਂ ਵਰਗੀ ਨਾ ਹੁੰਦੀ। ਜਦ ਅਮਰੀਕਾ ਵਿਚ ਕਿਸਾਨ ਨੂੰ ਨਿਜੀਕਰਨ ਦਾ ਸੁਪਨਾ ਵਿਖਾਇਆ ਗਿਆ ਸੀ, ਉਹ ਵੀ ਬਿਹਾਰ ਦੇ ਕਿਸਾਨਾਂ ਵਾਂਗ ਇਸ ਝਾਂਸੇ ਵਿਚ ਆ ਗਏ ਸਨ। ਅਸੀ ਅਪਣੇ ਬਿਹਾਰ ਦੇ ਕਿਸਾਨਾਂ ਨੂੰ ਗ਼ਲਤ ਨਹੀਂ ਕਹਿ ਸਕਦੇ ਕਿਉਂਕਿ ਉਹ ਤਾਂ ਗ਼ਰੀਬ ਸਨ, ਮਜਬੂਰ ਸਨ। ਅਮਰੀਕਾ ਵਰਗੇ ਵੱਡੇ ਦੇਸ਼ ਦੇ ਅਮੀਰ ਕਿਸਾਨ ਦੇ ਮੁਕਾਬਲੇ ਸਾਡੇ ਕਿਸਾਨ ਤਾਂ ਓਨੇ ਪੜ੍ਹੇ ਲਿਖੇ ਹੋਏ ਵੀ ਨਹੀਂ ਹਨ। ਸੋ ਜੇ ਉਹ ਵੀ ਨਿਜੀਕਰਨ ਦੇ ਵੱਡੇ ਸੁਪਨੇ ਨੂੰ ਸੱਚ ਮੰਨ ਬੈਠੇ ਸਨ ਤਾਂ ਫਿਰ ਬਾਕੀ ਵੀ ਇਸ ਘੁੰਮਣਘੇਰੀ ਵਿਚ ਫੱਸ ਹੀ ਸਕਦੇ ਹਨ। ਇਸੇ ਤਰ੍ਹਾਂ ਸਾਰੇ ਵੱਡੇ ਦੇਸ਼ਾਂ ਦੇ ਕਿਸਾਨ ਵੱਡੇ ਬਣਨ ਦੇ ਚੱਕਰ ਵਿਚ ਖੇਤੀ ਨੂੰ ਨਿਜੀਕਰਨ ਵਿਚ ਢਾਲਦੇ ਗਏ।

Farmer protestFarmer protest

ਉਸ ਦਾ ਨਤੀਜਾ ਇਹ ਹੈ ਕਿ ਅੱਜ ਅਮਰੀਕਾ ਵਿਚ ਛੋਟਾ ਕਿਸਾਨ ਬਚਿਆ ਹੀ ਕੋਈ ਨਹੀਂ। ਉਥੇ ਦੇ ਛੋਟੇ ਕਿਸਾਨ ਸ਼ਹਿਰਾਂ ਵਿਚ ਨੌਕਰੀਆਂ ਕਰਨ ਲਈ ਮਜਬੂਰ ਹੋ ਗਏ। ਪਰ ਕਿਉਂਕਿ ਉਨ੍ਹਾਂ ਦੀ ਆਬਾਦੀ ਸਾਡੇ ਤੋਂ ਕਿਤੇ ਘੱਟ ਸੀ, ਇਸ ਲਈ ਉਹ ਵੱਡੇ ਕਾਰਪੋਰੇਟ ਘਰਾਣਿਆਂ ਸਾਹਮਣੇ ਛੇਤੀ ਹੀ ਗੋਡੇ ਟੇਕ ਗਏ। ਉਨ੍ਹਾਂ ਵਿਚ ਉਹ ਦ੍ਰਿੜ੍ਹਤਾ ਵੀ ਨਹੀਂ ਸੀ ਜੋ ਸਾਡੇ ਹਰਿਆਣਾ, ਪੰਜਾਬ ਦੇ ਕਿਸਾਨਾਂ ਵਿਚ ਹੈ। ਅੱਜ ਜਦ ਛੇ ਮਹੀਨੇ ਪੂਰੇ ਹੋ ਗਏ ਹਨ, ਉਸ ਦ੍ਰਿੜ੍ਹਤਾ ਨੂੰ ਸਲਾਮ ਕਰਨਾ ਬਣਦਾ ਹੈ ਜੋ ਲੱਖਾਂ ਔਕੜਾਂ ਦੇ ਬਾਵਜੂਦ ਅੱਜ ਵੀ ਅਪਣੀ ਤਾਕਤ ਦੇ ਬਲਬੂਤੇ, ਸਰਕਾਰ ਦੀ ਹਿਕ ਤੇ ਕਿਸਾਨਾਂ ਦਾ ਪਰਚਮ ਲਹਿਰਾ ਰਹੀ ਹੈ। ਸੈਂਕੜਿਆਂ ਵਿਚ ਕਿਸਾਨ ਇਸ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁਕੇ ਹਨ ਤੇ ਇਹ ਸਾਰੀਆਂ ਸ਼ਹੀਦੀਆਂ ਭਾਵੇਂ ਬੰਦੂਕ ਦੀ ਗੋਲੀ ਨਾਲ ਨਹੀਂ ਹੋਈਆਂ ਪਰ ਕਿਸਾਨਾਂ ਦੀਆਂ ਜਾਨਾਂ ਬਚਾਈਆਂ ਜ਼ਰੂਰ ਜਾ ਸਕਦੀਆਂ ਸਨ।

farmer protestfarmer protest

ਇਹ ਸ਼ਹੀਦੀਆਂ ਰਾਜ-ਹੱਠ ਦੇ ਨਿਰਦਈਪੁਣੇ ਦਾ ਨਤੀਜਾ ਹਨ। ਇਹ ਜਾਨਾਂ ਕਦੇ ਠੰਢ ਵਿਚ ਸੜਕਾਂ ’ਤੇ ਬੈਠਣ ਨਾਲ ਗਈਆਂ, ਕਦੇ ਸਰਕਾਰਾਂ ਦੇ ਨਾਕਿਆਂ ਤੋਂ ਬਚਦੇ ਲੰਗਰ ਪਹੁੰਚਾਉਂਦੇ ਹੋਏ ਗਈਆਂ ਅਤੇ ਕਦੇ ਕੋਵਿਡ ਕਾਰਨ ਜਾਂ ਦਿਲ ਦੇ ਦੌਰਿਆਂ ਕਾਰਨ ਗਈਆਂ। ਰਸਤੇ ਕਈ ਬਣੇ ਪਰ ਅਸਲ ਕਾਰਨ ਸਿਰਫ਼ ਜ਼ਮੀਨ ਅਤੇ ਜ਼ਰ ਉਤੇ ਕੇਵਲ ਕਾਰਪੋਰੇਟ ਘਰਾਣਿਆਂ ਦੇ ਅਮੀਰਾਂ ਦੇ ਕਬਜ਼ੇ ਦੀ ਜ਼ਿੱਦ ਹੈ। ਇਹ ਕਿਸੇ ਆਮ ਇਨਸਾਨ ਦੀ ਸਮਝ ਤੋਂ ਬਾਹਰ ਹੈ ਕਿ ਭਾਰਤ ਸਰਕਾਰ ਇਕ ਅਜਿਹੀ ਨੀਤੀ ਕਿਉਂ ਅਪਣਾਉਣਾ ਚਾਹੁੰਦੀ ਹੈ ਜੋ ਭਾਰਤ ਦੇ ਲੱਖਾਂ ਗ਼ਰੀਬ ਕਿਸਾਨਾਂ ਨੂੰ ਇਕਦਮ ਤਬਾਹ ਕਰ ਦੇਵੇਗੀ। ਸਰਕਾਰ ਕਦੇ ਸਿੱਧਾ ਖਾਤੇ ਵਿਚ ਪੈਸਾ ਪਾ ਕੇ ਜਾਂ ਕਦੇ ਕੀਟਨਾਸ਼ਕ ਖਾਦ ਦੀ ਸਬਸਿਡੀ ਦੇ ਕੇ (ਜਿਸ ਦਾ ਪੈਸਾ ਕੰਪਨੀ ਨੂੰ ਮਿਲਦਾ ਹੈ ਨਾਕਿ ਕਿਸਾਨਾਂ ਨੂੰ) ਖੇਤੀ ਕਾਨੂੰਨਾਂ ਨੂੰ ਵਧੀਆ ਦਸਣ ਦਾ ਯਤਨ ਕਰਦੀ ਰਹਿੰਦੀ ਹੈ।

Farmer protestFarmer protest

ਅਸਲ ਵਿਚ ਜਿਹੜਾ ਨਿਜੀਕਰਨ ਸਰਕਾਰ ਲਿਆਉਣਾ ਚਾਹੁੰਦੀ ਹੈ, ਉਹ ਨਾ ਸਿਰਫ਼ ਕਿਸਾਨ ਨੂੰ ਖ਼ੁਸ਼ਹਾਲ ਨਹੀਂ ਬਣਾਏਗਾ ਸਗੋਂ ਉਸ ਨਾਲ ਸਾਡੇ ਦੇਸ਼ ਵਿਚ ਵੀ ਨਿਜੀਕਰਨ ਸਦਕੇ ਅਨਾਜ ਨਿਰਯਾਤ ਨਾਲ ਮੁਨਾਫ਼ਾ ਵਧਾਉਣ ਦਾ ਕੰਮ ਹੋਵੇਗਾ ਜਿਸ ਨਾਲ ਬੀਮਾਰੀਆਂ ਦਾ ਦੌਰ, ਵਾਤਾਵਰਣ ਦਾ ਨੁਕਸਾਨ ਆਦਿ ਵਰਗੀਆਂ ਮੁਸ਼ਕਲਾਂ ਸ਼ੁਰੂ ਹੋ ਜਾਣਗੀਆਂ। ਇਸ ਕਰ ਕੇ ਅੱਜ ਦਾ ਦਿਨ ਜੋ ਸਿਰਫ਼ ਸਾਡੀ ਸਰਕਾਰ ਦੀ ਸੋਚ ਤੇ ਨੀਤੀ ਨੂੰ ਕਾਲਾ ਦਰਸਾਉਂਦਾ ਹੈ, ਆਉਣ ਵਾਲੇ ਸਮੇਂ ਵਿਚ ਦੁਨੀਆਂ ਨੂੰ ਬਰਬਾਦ ਹੋਣ ਤੋਂ ਬਚਾਉਣ ਦੀ ਮੁਹਿੰਮ ਦੇ ਇਕ ਯਾਦਗਾਰੀ ਦਿਨ ਵਜੋਂ ਯਾਦ ਕੀਤਾ ਜਾਇਆ ਕਰੇਗਾ।
-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement