ਧਰਮ ਦਾ ਨਾਂ ਲੈ ਕੇ ਵਪਾਰ ਵੀ ਤੇ ਗ਼ਲਤ ਦਾਅਵੇ ਵੀ!
Published : Jun 26, 2020, 8:22 am IST
Updated : Jun 26, 2020, 8:22 am IST
SHARE ARTICLE
Baba Ramdev
Baba Ramdev

ਪਿਛਲੇ ਕੁੱਝ ਸਮੇਂ ਤੋਂ ਜਦ ਤੋਂ ਕੇਂਦਰ ਵਿਚ 'ਹਿੰਦੂਤਵਾ' ਦਾ ਝੰਡਾ, ਸਰਕਾਰੀ ਤੌਰ 'ਤੇ ਉੱਚਾ ਚੁਕਿਆ ਗਿਆ ਹੈ

ਪਿਛਲੇ ਕੁੱਝ ਸਮੇਂ ਤੋਂ ਜਦ ਤੋਂ ਕੇਂਦਰ ਵਿਚ 'ਹਿੰਦੂਤਵਾ' ਦਾ ਝੰਡਾ, ਸਰਕਾਰੀ ਤੌਰ 'ਤੇ ਉੱਚਾ ਚੁਕਿਆ ਗਿਆ ਹੈ, ਜਿਨ੍ਹਾਂ ਲੋਕਾਂ ਨੇ ਇਸ ਝੰਡੇ ਦੀ ਛਾਂ ਹੇਠ ਬੈਠ ਕੇ ਪੈਸਾ, ਪ੍ਰਸਿੱਧੀ ਤੇ ਵਕਤ ਦੀ ਸਰਕਾਰ ਕੋਲੋਂ ਵਾਹਵਾ ਕਮਾਉਣ ਦੇ ਯਤਨ ਵੱਡੀ ਪੱਧਰ 'ਤੇ ਕੀਤੇ ਹਨ, ਉਨ੍ਹਾਂ ਵਿਚ ਸੱਭ ਤੋਂ ਵੱਡਾ ਨਾਂ ਸ਼ਾਇਦ ਬਾਬੇ ਰਾਮਦੇਵ ਦਾ ਹੈ। ਬਾਬਾ ਰਾਮਦੇਵ 'ਯੋਗ' ਦਾ ਨਾਂ ਲੈ ਕੇ ਲੋਕਾਂ ਵਿਚ ਕੁਦ ਪਏ ਤੇ ਇਹ ਦਾਅਵਾ ਵੀ ਕਰਨ ਲੱਗ ਪਏ ਕਿ ਦੁਨੀਆਂ ਦੀ ਕੋਈ ਬੀਮਾਰੀ ਅਜਿਹੀ ਨਹੀਂ ਜੋ 'ਯੋਗ' ਨਾਲ ਠੀਕ ਨਾ ਹੋ ਸਕੇ।

Hindu RashtraHindu Rashtra

ਆਪ ਉਹ ਸਟੇਜਾਂ ਉਤੇ ਯੋਗ-ਕ੍ਰਿਆਵਾਂ ਕਰ ਕੇ ਵਿਖਾਉਂਦੇ ਤੇ ਲੋਕਾਂ ਨੂੰ ਕਹਿੰਦੇ ਕਿ ਜਦ ਕੁੱਝ ਕ੍ਰਿਆਵਾਂ ਨਾਲ ਹੀ ਬੰਦਾ ਰੋਗ-ਮੁਕਤ ਹੋ ਸਕਦਾ ਹੈ ਤਾ ਉਹ ਕਰੋੜਾਂ ਰੁਪਏ ਮਲਟੀ ਨੈਸ਼ਨਲ ਕੰਪਨੀਆਂ ਦੀਆਂ ਦਵਾਈਆਂ ਖ਼ਰੀਦਣ ਉਤੇ ਕਿਉਂ ਖ਼ਰਚਦੇ ਹਨ? ਉਨ੍ਹਾਂ ਦੀ ਇਹ ਦਲੀਲ, ਆਮ ਲੋਕਾਂ ਦੇ ਮਨਾਂ ਉਤੇ ਹੋਰ ਵੀ ਕਾਟ ਕਰ ਜਾਂਦੀ ਸੀ ਕਿ ਦਵਾਈਆਂ ਤਿਆਰ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਅਸੀ ਅਰਬਾਂ ਰੁਪਏ ਹਰ ਸਾਲ ਦੇਣ ਲਈ ਤਾਂ ਹਰ ਸਮੇਂ ਤਿਆਰ ਰਹਿੰਦੇ ਹਾਂ ਪਰ ਅਪਣੇ ਰਿਸ਼ੀਆਂ ਮੁਨੀਆਂ ਦੇ ਯੋਗ ਨੂੰ ਅਜ਼ਮਾਉਣ ਲਈ ਤਿਆਰ ਨਹੀਂ ਹੁੰਦੇ।

Baba RamdevBaba Ramdev

ਸਵਾਮੀ ਰਾਮਦੇਵ ਨੇ ਫਿਰ ਉਨ੍ਹਾਂ ਭੀੜਾਂ ਉਤੇ ਦਾਖ਼ਲਾ ਫ਼ੀਸ ਵੀ ਲਗਾ ਦਿਤੀ ਜੋ ਬਾਬਾ ਰਾਮਦੇਵ ਦੇ ਪ੍ਰਵਚਨ ਸੁਣਨ ਅਤੇ ਉਨ੍ਹਾਂ ਦਾ 'ਯੋਗ-ਅਭਿਆਸ' ਵੇਖਣ ਆਉੁਂਦੇ ਸਨ। ਗੱਲ ਸਪਸ਼ਟ ਹੁੰਦੀ ਗਈ ਕਿ ਰਾਮਦੇਵ ਦਾ ਅੰਤਮ ਟੀਚਾ ਕਰੋੜਪਤੀ ਬਣਨਾ ਹੀ ਸੀ ਤੇ ਉਹ ਲੋਕਾਂ ਨੂੰ ਯੋਗਾ ਰਾਹੀਂ ਅਪਣੇ ਇਰਦ ਗਿਰਦ ਇਕੱਤਰ ਕਰ ਰਹੇ ਸਨ। ਉਨ੍ਹਾਂ ਨੇ ਇਕ ਹੋਰ ਸਾਥੀ ਨਾਲ ਰਲ ਕੇ ਇਕ ਕੰਪਨੀ ਵੀ ਬਣਾ ਲਈ ਜਿਸ ਬਾਰੇ ਪ੍ਰਚਾਰ ਕੀਤਾ ਗਿਆ

Ramdev Ramdev

ਕਿ ਇਹ ਕੰਪਨੀ ਖ਼ਾਲਸ ਆਯੂਰਵੈਦਿਕ ਦਵਾਈਆਂ ਤਿਆਰ ਕਰਦੀ ਹੈ ਤੇ ਜੇ ਇਹ ਦਵਾਈਆਂ ਵੀ 'ਯੋਗਾਭਿਆਸ' ਕਰਨ ਦੇ ਨਾਲ-ਨਾਲ ਲੈ ਲਈਆਂ ਜਾਣ ਤਾਂ ਸਾਰੇ ਰੋਗ ਦੂਰ ਵੀ ਭੱਜ ਜਾਂਦੇ ਹਨ ਤੇ ਖ਼ਰਚ ਵੀ ਬਹੁਤ ਘੱਟ ਆਉਂਦਾ ਹੈ। ਕੁਦਰਤ ਨੇ ਅਜਿਹੀ ਕਲਾ ਵਰਤਾਈ ਕਿ ਬਾਬਾ ਰਾਮਦੇਵ ਖ਼ੁਦ ਬੀਮਾਰ ਹੋ ਗਏ ਤੇ ਹਸਪਤਾਲ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਐਲੋਪੈਥੀ ਦੇ ਉਸ ਇਲਾਜ ਉਤੇ ਟੇਕ ਰਖਣੀ ਪਈ

Yoga for reduce stressYoga 

ਜਿਸ ਦੀ ਉਹ ਪ੍ਰਵਚਨਾਂ ਵਿਚ ਹਰ ਰੋਜ਼ ਨਿੰਦਿਆ ਕਰਦੇ ਸਨ। ਉਨ੍ਹਾਂ ਦੀ ਕੰਪਨੀ ਦਾ ਭਾਈਵਾਲ ਵੀ ਕੁੱਝ ਸਾਲ ਮਗਰੋਂ ਬੀਮਾਰ ਪੈ ਗਿਆ ਤੇ ਉਸ ਨੂੰ ਵੀ ਐਲੋਪੈਥੀ ਦੀ ਸ਼ਰਨ ਲੈਣੀ ਪਈ। ਲੋਕਾਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਯੋਗਾ ਇਕ ਕਸਰਤ ਵਜੋਂ ਬਹੁਤ ਵਧੀਆ ਕ੍ਰਿਆ ਹੈ ਜੋ ਸਰੀਰ ਦੇ ਸਾਰੇ ਅੰਗਾਂ ਨੂੰ ਖੋਲ੍ਹ ਦੇਂਦੀ ਹੈ। ਬਾਕੀ ਕਸਰਤਾਂ ਵੀ ਇਹੀ ਕੰਮ ਹੀ ਤਾਂ ਕਰਦੀਆਂ ਹਨ। ਬਾਕੀ ਤਾਂ ਸਾਰਾ ਪ੍ਰਚਾਰ ਹੀ ਹੁੰਦਾ ਹੈ ਕਿ ਇਹ ਕਸਰਤ ਜ਼ਿਆਦਾ ਅਸਰਦਾਰ ਹੈ ਤੇ ਉਹ ਕਸਰਤ ਘੱਟ ਲਾਹੇਵੰਦ ਹੈ। ਭਾਰਤ ਦੇ ਇਤਿਹਾਸ ਵਿਚ ਇਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਦੋ ਤਿਹਾਈ ਹਿੰਦੁਸਤਾਨ 'ਯੋਗਾ' ਕਰਨ ਲੱਗ ਪਿਆ ਸੀ

patanjali ayurvedpatanjali ayurved

ਪਰ ਬੀਮਾਰੀਆਂ ਵੱਧ ਗਈਆਂ ਸਨ ਤੇ ਅਖ਼ੀਰ ਯੂਨਾਨੀ ਹਿਕਮਤ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਐਲੋਪੈਥੀ ਨੇ ਹੀ ਬਚਾਇਆ। ਆਯੁਰਵੇਦ ਤੇ ਹਿਕਮਤ ਵਿਚ ਉਂਜ ਅੱਜ ਵੀ ਕਈ ਚੀਜ਼ਾਂ ਚੰਗੀਆਂ ਹਨ ਪਰ ਉਨ੍ਹਾਂ ਵਿਚ ਪਰਖ ਪੜਤਾਲ ਅਤੇ ਖੋਜ  ਦੀ ਅਣਹੋਂਦ ਕਾਰਨ ਸਦੀਆਂ ਪਹਿਲਾਂ ਵਾਲੀ ਖੋਜ ਉਤੇ ਹੀ ਨਿਰਭਰ ਹੋਣਾ ਪੈਂਦਾ ਹੈ ਜਦਕਿ ਅੱਜ ਬੀਮਾਰੀਆਂ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਗਏ ਹਨ ਜਿਨ੍ਹਾਂ 'ਚੋਂ ਕਈਆਂ ਨਾਲ 20-25 ਸਾਲ ਪਹਿਲਾਂ ਕੀਤੀਆਂ ਖੋਜਾਂ ਅਥਵਾ ਦਵਾਈਆਂ ਨਾਲ ਵੀ ਨਹੀਂ ਲੜਿਆ ਤੇ ਜਿਤਿਆ ਜਾ ਸਕਦਾ।

Allopathic medicineAllopathic medicine

 ਐਲੋਪੈਥੀ ਨਵੀਆਂ ਦਵਾਈਆਂ ਦੀ ਖੋਜ ਕਰਦੀ ਹੈ ਜਦਕਿ ਆਯੁਰਵੇਦ, ਯੂਨਾਨੀ ਤੇ ਯੋਗਾ ਵਾਲੇ ਸਦੀਆਂ ਪਹਿਲਾਂ ਦੀ ਖੋਜ ਅੱਜ ਵਾਸਤੇ ਵੀ ਪੂਰੀ ਤਰ੍ਹਾਂ ਕਾਰਗਰ ਦਸਦੇ ਹਨ। ਰਾਮਦੇਵ ਦੀ ਕੰਪਨੀ ਪਾਤੰਜਲੀ ਨੇ ਹਾਲੀਆ ਉਭਰੀ ਕੋਵਿਡ-19 (ਕੋਰੋਨਾ) ਬੀਮਾਰੀ ਲਈ ਵੀ ਅਪਣੇ ਆਯੁਰਵੇਦਿਕ ਮਸਾਲੇ ਨੂੰ ਨਵਾਂ ਨਾਂ ਦੇ ਕੇ ਐਲਾਨ ਕਰ ਦਿਤਾ ਕਿ ਉਨ੍ਹਾਂ ਨੇ ਉਹ ਦਵਾਈ ਲੱਭ ਲਈ ਹੈ ਜਿਸ ਦੀ ਲੋੜ ਸਾਰੀ ਦੁਨੀਆਂ ਨੂੰ ਹੈ। ਉਨ੍ਹਾਂ ਇਹ ਦਾਅਵਾ ਵੀ ਕਰ ਦਿਤਾ ਕਿ ਉਨ੍ਹਾਂ ਨੇ ਮਰੀਜ਼ਾਂ ਉਤੇ ਇਸ ਦੀ ਪਰਖ ਵੀ ਕਰ ਲਈ ਹੈ ਤੇ ਸਾਰੇ ਮਰੀਜ਼ ਠੀਕ ਵੀ ਹੋ ਗਏ ਹਨ।

PatanjaliPatanjali

ਪਰ ਮਾਹਰਾਂ ਨੇ ਇਸ ਤੇ ਸ਼ੱਕ ਪ੍ਰਗਟ ਕੀਤਾ ਤਾਂ ਕੇਂਦਰ ਦੇ ਆਯੂਸ਼ ਮੰਤਰਾਲੇ ਨੇ ਰਾਮਦੇਵ ਦੀ ਦਵਾਈ ਦੇ ਪ੍ਰਚਾਰ ਉਤੇ ਤੁਰਤ ਰੋਕ ਲਾ ਦਿਤੀ। ਰਾਜਸਥਾਨ ਅਤੇ ਮਹਾਂਰਾਸ਼ਟਰ ਸਰਕਾਰਾਂ ਨੇ ਵੀ ਇਸ ਦਵਾਈ ਦੀ ਵਿਕਰੀ ਰੋਕ ਦਿਤੀ ਹੈ। ਉਧਰ ਡਾਕਟਰਾਂ ਨੇ ਦਸਿਆ ਹੈ ਕਿ ਤਜਰਬਿਆਂ ਦੌਰਾਨ ਜਦ ਮਰੀਜ਼ਾਂ ਨੂੰ ਬੁਖ਼ਾਰ ਚੜ੍ਹ ਗਿਆ ਤਾਂ ਉਹਨਾਂ ਨੂੰ ਐਲੋਪੈਥੀ ਦੀਆਂ ਦਵਾਈਆਂ ਦੇ ਕੇ ਬੁਖ਼ਾਰ ਲਾਹਿਆ ਗਿਆ ਤੇ ਐਲਾਨ ਕਰ ਦਿਤਾ ਗਿਆ ਕਿ ਪਾਤਜੰਲੀ ਦੀ ਦਵਾਈ ਨਾਲ ਸਾਰੇ ਮਰੀਜ਼ ਠੀਕ ਹੋ ਗਏ ਹਨ।

Central government Central government

ਹਾਲੇ ਕੇਂਦਰ ਸਰਕਾਰ ਸਾਰਾ ਮਾਮਲਾ ਦੇਖ ਰਹੀ ਹੈ, ਇਸ ਲਈ ਅਸੀਂ ਜ਼ਿਆਦਾ ਕੁੱਝ ਨਹੀਂ ਕਹਿਣਾ ਚਾਹੁੰਦੇ ਪਰ ਇਸ ਔਖੀ ਘੜੀ ਵਿਚ ਵੀ ਧਰਮ ਦਾ ਨਾਂ ਲੈ ਕੇ ਪੈਸਾ ਕਮਾਉਣ ਅਤੇ ਗ਼ਲਤ ਦਾਅਵੇ ਕਰਨ ਦੀ ਇਹ ਰੁਚੀ ਬਹੁਤ ਹੀ ਘਟੀਆ ਤੇ ਨਿਖੇਧੀਯੋਗ ਮਜ਼ਾਕ ਹੈ ਤੇ ਇਸ ਨੂੰ ਸਖ਼ਤ ਹੱਥਾਂ ਨਾਲ ਦਬਾ ਦੇਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਜਦ ਕੋਈ ਧਰਮ ਦਾ ਨਾਂ ਵਰਤ ਕੇ ਲੋਕਾਂ ਨੂੰ ਗ਼ਲਤ ਸੂਚਨਾ ਦੇਵੇ ਤਾਂ ਉਸ ਨਾਲ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement