ਸਾਡੇ ਦੇਸ਼ ਦੀ ਹਾਲਤ ਵਖਰੀ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਰਸੀ ਦੇਣ ਕਾਰਨ ਕੱਟੜ ਹਿੰਦੂ ਕਾਂਗਰਸ ਤੋਂ ਨਾਰਾਜ਼ ਹੋ ਗਏ ਸਨ।
ਸਾਡੇ ਦੇਸ਼ ਦੀ ਹਾਲਤ ਵਖਰੀ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕੁਰਸੀ ਦੇਣ ਕਾਰਨ ਕੱਟੜ ਹਿੰਦੂ ਕਾਂਗਰਸ ਤੋਂ ਨਾਰਾਜ਼ ਹੋ ਗਏ ਸਨ। ਪਰ ਜਦ ਦਿੱਲੀ ਵਿਚ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ ਸੀ ਤਾਂ ਕਾਂਗਰਸ ਦੇ ਲੀਡਰ ਕਾਤਲਾਂ ਨਾਲ ਜਾ ਖੜੇ ਹੋਏ ਸਨ। ਅੱਜ ਮੁਲਸਮਾਨ ਨੂੰ ਮਾਰਨਾ ਵੀ ਸਿਆਸੀ ਜਿੱਤ ਸਮਝੀ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਅੱਜ ਉਨ੍ਹਾਂ ਦੇਸ਼ਾਂ ਤੋਂ ਪਿੱਛੇ ਹਾਂ ਜਦ ਕਿ ਕੁਦਰਤ ਨੇ ਸਾਨੂੰ ਹਰ ਪੱਖੋਂ ਅੱਗੇ ਰਖਿਆ ਸੀ।
ਖ਼ੈਰ, ਅੱਜ ਤਾਂ ਰਿਸ਼ੀ ਸੁਨਕ ਨੂੰ ਮੁਬਾਰਕ ਦੇਣ ਦੇ ਨਾਲ ਨਾਲ ਇਕ ਬਹੁਤ ਔਖੀ ਘੜੀ ਨਾਲ ਨਜਿੱਠਣ ਲਈ ਸ਼ੁਭਕਾਮਨਾਵਾਂ। ਜਿਥੇ ਕਈ ਹਾਰ ਗਏ ਹਨ, ਆਸ ਕਰਦੇ ਹਾਂ ਕਿ ਰਿਸ਼ੀ ਸੁਨਕ, ਡਾ.ਮਨਮੋਹਨ ਸਿੰਘ ਵਾਂਗ ਸਫ਼ਲਤਾ ਪ੍ਰਾਪਤ ਕਰਨਗੇ। ਆਸ ਕਰਦੇ ਹਾਂ, ਡਾ.ਸਾਹਿਬ ਵਾਂਗ ਉਨ੍ਹਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ।
ਰਿਸ਼ੀ ਸੁਨਕ ਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨ ਨਾਲ ਸਾਰੇ ਭਾਰਤ ਵਿਚ ਇਕ ਅਜੀਬ ਜਹੀ ਸੰਤੁਸ਼ਟੀ ਦੀ ਲਹਿਰ ਚਲ ਪਈ ਹੈ ਜਿਵੇਂ ਸਾਰੇ ਭਾਰਤ ਨੇ ਅਪਣੀ ਗੁਲਾਮੀ ਦਾ ਬਦਲਾ ਲੈ ਲਿਆ ਹੋਵੇ। ਜਿਸ ਦੇਸ਼ ਨੇ ਸਾਨੂੰ ਲਮੇਂ ਸਮੇਂ ਤਕ ਗ਼ੁਲਾਮ ਬਣਾਈ ਰਖਿਆ ਸੀ, ਅੱਜ ਉਸ ਦਾ ਪ੍ਰਧਾਨ ਮੰਤਰੀ ਇਕ ਭਾਰਤੀ ਮੂਲ ਦਾ ਵਿਅਕਤੀ ਹੈ। ਪਰ ਇਥੇ ਯਾਦ ਰਖਣਾ ਜ਼ਰੂਰੀ ਹੈ ਕਿ ਕੁੱਝ ਹਫ਼ਤੇ ਪਹਿਲਾਂ ਤਕ ਜ਼ਿਆਦਾਤਰ ਭਾਰਤੀਆਂ ਨੇ ਰਿਸ਼ੀ ਸੁਨਕ ਦਾ ਨਾਂ ਵੀ ਨਹੀਂ ਸੁਣਿਆ ਹੋਵੇਗਾ। ਉਨ੍ਹਾਂ ਦਾ ਪ੍ਰਵਾਰ ਗ਼ੁਲਾਮ ਭਾਰਤ ਦੇ ਸਾਡੇ ਪੰਜਾਬ ’ਚੋਂ ਉਠਿਆ ਤੇ ਫਿਰ 1960 ਵਿਚ ਇੰਗਲੈਂਡ ਵਿਚ ਵਸ ਗਿਆ।
ਉਹ ਇਕ ਅਮੀਰ ਖ਼ਾਨਦਾਨ ਦੇ ਫ਼ਰਜ਼ੰਦ ਹਨ ਜਿਨ੍ਹਾਂ ਦੀ ਦੌਲਤ ਇੰਗਲੈਂਡ ਦੀ ਰਾਣੀ ਤੋਂ ਵਧ ਹੈ ਤੇ 250 ਅਮੀਰ ਪ੍ਰਵਾਰਾਂ ਦੀ ਸੂਚੀ ਵਿਚ ਆਉਂਦੇ ਹਨ। ਇਹੀ ਨਹੀਂ ਉਨ੍ਹਾਂ ਦਾ ਵਿਆਹ ਵੀ ਇਕ ਭਾਰਤੀ ਮੂਲ ਦੇ ਵਪਾਰੀ ਨਰਾਇਣ ਮੂਰਤੀ ਦੀ ਬੇਟੀ ਨਾਲ ਹੋਇਆ ਜੋ ਹਿੰਦੂ ਧਰਮ ਨੂੰ ਮੰਨਣ ਵਾਲਾ ਪ੍ਰਵਾਰ ਹੈ ਤੇ ਅੱਜ ਉਨ੍ਹਾਂ ਦਾ ਇੰਗਲੈਂਡ ਵਿਚ ਇਕ ਈਸਾਈ ਧਰਮ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਬਰਤਾਨੀਆਂ ਦੇ ਰਾਜਾ ਚਾਰਲਜ਼ ਤੀਜਾ ਵਲੋਂ ਵੀ ਸਵਾਗਤ ਕੀਤਾ ਗਿਆ ਹੈ।
ਰਿਸ਼ੀ ਸੁਨਕ ਦਾ ਅੱਜ ਪ੍ਰਧਾਨ ਮੰਤਰੀ ਬਣਨਾ ਸਾਡੇ ਵਾਸਤੇ ਨਿਰੀ ਇਕ ਖ਼ੁਸ਼ੀ ਦੀ ਗੱਲ ਹੀ ਨਹੀਂ ਬਲਕਿ ਇਕ ਸਬਕ ਵੀ ਹੈ ਕਿ ਕਿਉਂ ਇੰਗਲੈਂਡ ਜਾਂ ਅਮਰੀਕਾ ਵਰਗੇ ਦੇਸ਼ ਸਾਡੇ ਤੋਂ ਕੋਹਾਂ ਅੱਗੇ ਹਨ। ਇੰਗਲੈਂਡ ਰਿਸ਼ੀ ਸੁਨਕ ਦੇ ਧਰਮ ਨੂੰ ਲੈ ਕੇ ਉਸ ਦਾ ਕੋਈ ਵਿਰੋਧ ਨਹੀਂ ਕਰ ਰਿਹਾ, ਨਾ ਉਸ ਨੂੰ ਵਿਦੇਸ਼ੀ ਆਖ ਕੇ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ। ਰਿਸ਼ੀ ਸੁਨਕ ਨੇ 2021 ਤਕ ਅਮਰੀਕੀ ਗ੍ਰੀਨ ਕਾਰਡ ਵੀ ਰਖਿਆ ਪਰ ਉਸ ਬਾਰੇ ਵੀ ਕੋਈ ਵਿਰੋਧ ਨਹੀਂ। ਅੱਜ ਚਰਚਾ ਸਿਰਫ਼ ਇਹ ਹੋ ਰਹੀ ਹੈ ਕਿ ਉਹ ਇੰਗਲੈਂਡ ਨੂੰ ਅੱਜ ਦੇ ਆਰਥਕ ਸੰਕਟ ’ਚੋਂ ਕੱਢ ਵੀ ਸਕੇਗਾ ਜਾਂ ਨਹੀਂ।
ਜਿਸ ਗੱਲ ਨੂੰ ਲੈ ਕੇ ਲੋਕ ਡਰ ਪ੍ਰਗਟ ਕਰ ਰਹੇ ਹਨ, ਉਹ ਹੈ ਉਸ ਦਾ ਅਮੀਰ ਪਿਛੋਕੜ ਕਿਉਂਕਿ ਉਹ ਡਰਦੇ ਹਨ ਕਿ ਇਕ ਸਿਆਸਤਦਾਨ ਜੋ 45 ਹਜ਼ਾਰ ਦੇ ਬੂਟ ਆਮ ਹੀ ਪਾਉਂਦਾ ਹੈ, ਕੀ ਉਹ ਗ਼ਰੀਬ ਜਨਤਾ ਦੀਆਂ ਮੁਸ਼ਕਲਾਂ ਸਮਝ ਤੇ ਸਲੁਝਾ ਸਕੇਗਾ? ਭਾਰਤੀ ਮੂਲ ਦਾ ਹੋਣ ਕਰ ਕੇ ਬਰਤਾਨੀਆਂ ਦੇ ਆਮ ਲੋਕ ਵੀ ਉਸ ਨਾਲ ਨਫਰਤ ਨਹੀਂ ਕਰਦੇ ਜਿਵੇਂ ਕਿ ਭਾਰਤ ਵਿਚ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ ਤੇ ਨਾਲ ਹੀ ਫ਼ੌਜ ਦਾ ਮੁਖੀ ਵੀ ਸਿੱਖ ਬਣ ਗਿਆ ਤਾਂ ਦਿੱਲੀ ਵਿਚ ਸ਼ਰੇਆਮ ਕਿਹਾ ਜਾਣ ਲੱਗ ਪਿਆ ਕਿ ਇਹ ਤਾਂ ਭਾਰਤ ਵਿਚ ਸਿੱਖਾਂ ਦਾ ਰਾਜ ਆ ਗਿਆ ਹੈ। ਡਾ. ਮਨਮੋਹਨ ਸਿੰਘ ਵਰਗਾ ਦੇਸ਼ ਦਾ ਹੀਰਾ ਦਿੱਲੀ ਵਿਚ ਚੋਣਾਂ ਵਿਚ ਖੜਾ ਹੋ ਗਿਆ ਤਾਂ ਦਿੱਲੀ ਦੇ ਹਿੰਦੂ ਵੋਟਰਾਂ ਨੇ ਸਿੱਖ ਹੋਣ ਕਰ ਕੇ ਉਸ ਨੂੰ ਹਰਾ ਦਿਤਾ। ਇੰਗਲੈਂਡ ਵਿਚ ਅਜਿਹਾ ਕੱਟੜਪੁਣਾ ਬਿਲਕੁਲ ਵੀ ਨਹੀਂ।
ਅੰਗਰੇਜ਼ਾਂ ਦੀ ਗ਼ੁਲਾਮੀ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਵਿਚੋਂ ਆ ਕੇ ਰਿਸ਼ੀ ਸੁਨਕ ਹੁਣ ਉਨ੍ਹਾਂ ਦੀ ਸਰਕਾਰ ਦਾ ਮੁਖੀ ਅਥਵਾ ਪ੍ਰਧਾਨ ਮੰਤਰੀ ਹੋਵੇਗਾ। ਅੰਗਰੇਜ਼ਾਂ ਨੇ ਜਦ ਭਾਰਤ ਨੂੰ ਆਜ਼ਾਦ ਕਰ ਦਿਤਾ ਤਾਂ ਉਨ੍ਹਾਂ ਭਾਰਤੀਆਂ ਪ੍ਰਤੀ ਪਹਿਲਾਂ ਅਪਣਾਈ ਬਸਤੀਵਾਦੀ ਸੋਚ ਵੀ ਬਦਲ ਲਈ। ਅੱਜ ਭਾਰਤੀ ਮੂਲ ਦੇ ਲੋਕ ਇੰਗਲੈਂਡ ਦੇ ਸਮਾਜ ਤੇ ਲੋਕਤੰਤਰ ਦਾ ਹਿੱਸਾ ਤਾਂ ਹਨ ਹੀ ਪਰ ਹੁਣ ਉਨ੍ਹਾਂ ’ਚੋਂ ਇਕ ਇੰਗਲੈਂਡ ਦੀ ਸੱਭ ਤੋਂ ਉਚ ਕੁਰਸੀ ਤੇ ਵੀ ਬੈਠੇਗਾ। ਜਦ ਰਾਮ ਦੇ ਨਾਮ ਦੇ ਘੰਟੀ ਜਾਂ ਦੀਵਾਲੀ ਦਾ ਦੀਵਾ 10 ਡਾਊਨਿੰਗ ਸਟ੍ਰੀਟ ਤੇ ਦਿਸੇਗਾ ਤਾਂ ਘੱਟ ਹੀ ਅੰਗਰੇਜ਼ ਹੋਣਗੇ ਜੋ ਦੁਖ ਜਾਂ ਨਾਰਾਜ਼ਗੀ ਪ੍ਰਗਟ ਕਰਨਗੇ।

-ਨਿਮਰਤ ਕੌਰ