ਕੇਂਦਰ ਸਰਕਾਰ ਨੇ ‘ਲਾਕਡਾਊਨ’ ਤਾਂ ਕਰਵਾਇਆ ਪਰ ਉਸ ਦਾ ਲਾਭ ਲੈਣ ਲਈ ਨੀਤੀ ਕੋਈ ਨਾ ਤਿਆਰ ਕੀਤੀ..
Published : Apr 27, 2021, 7:27 am IST
Updated : Apr 27, 2021, 9:04 am IST
SHARE ARTICLE
Oxygen
Oxygen

‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਫ਼ੰਡ ਵਿਚੋਂ ਆਕਸੀਜਨ ਪਲਾਂਟ ਲਗਾਉਣਗੇ।

ਦੇਸ਼ ਵਿਚ ਆਕਸੀਜਨ ਦੀ ਕਮੀ ਨਾਲ ਲੋਕ ਮਰ ਰਹੇ ਹਨ ਅਤੇ ਇਹ ਦਰਦਨਾਕ ਮੰਜ਼ਰ ਵੇਖ ਕੇ ਲੋਕਾਂ ਵਲੋਂ ਅਪਣੇ ਆਪ ਨੂੰ ਬੇਬਸ ਮਹਿਸੂਸ ਕੀਤਾ ਜਾ ਰਿਹਾ ਹੈ। ਲੋਕ ਅਪਣੇ ਰਾਜਨੀਤਕ ਆਗੂਆਂ ਵਲ ਮਦਦ ਲਈ ਵੇਖਦੇ ਹਨ ਤਾਕਿ ਕੋਈ ਰਾਹ ਲਭਿਆ ਜਾ ਸਕੇ ਪਰ ਉਨ੍ਹਾਂ ਦੀ ਘਬਰਾਹਟ ਵਧਦੀ ਹੀ ਜਾ ਰਹੀ ਹੈ। ਦੇਸ਼ ਦੀ ਵਾਗਡੋਰ ਅਜਿਹੇ ਲੋਕਾਂ ਦੇ ਹੱਥ ਵਿਚ ਹੈ ਜਿਹੜੇ ਅੱਜ ਵੀ ਇਸ ਮਹਾਂਮਾਰੀ ਨਾਲ ਦੋ ਹੱਥ ਕਰਨ ਲਈ ਤਿਆਰ ਨਹੀਂ।

oxygen cylinderoxygen cylinder

‘ਮਨ ਕੀ ਬਾਤ’ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਫ਼ੰਡ ਵਿਚੋਂ ਆਕਸੀਜਨ ਪਲਾਂਟ ਲਗਾਉਣਗੇ। ਇਸ ਵਾਰ ਕੋਵਿਡ ਨੇ ਦੇਸ਼ ਨੂੰ ਇਕ ਤੂਫ਼ਾਨ ਵਾਂਗ ਘੇਰਿਆ ਹੋਇਆ ਹੈ ਤੇ ਭਾਰਤ ਤਾਂ ਪਹਿਲਾਂ ਹੀ ਆਰਥਕ ਪੱਖੋਂ ਟੁਟਿਆ ਪਿਆ ਸੀ ਅਤੇ ਕੋਵਿਡ ਦੇ ਨਵੇਂ ਵਾਰ ਸਾਹਮਣੇ ਹਾਰਦਾ ਨਜ਼ਰ ਆ ਰਿਹਾ ਹੈ। ਪਰ ਅਸਲ ਵਿਚ ਹਾਰ ਕੌਣ ਰਿਹਾ ਹੈ? ਅਸੀ ਹਾਰਦੇ ਜਾ ਰਹੇ ਹਾਂ ਜਾਂ ਸਾਡੇ ਚੁਣੇ ਹੋਏ ‘ਰਾਜੇ’ ਹਾਰ ਰਹੇ ਹਨ? 

pm modiPM modi

ਪਿਛਲੇ ਸਾਲ ਤਾਂ ਮਹਾਂਮਾਰੀ ਬਾਰੇ ਕੋਈ ਜਾਣਦਾ ਹੀ ਨਹੀਂ ਸੀ ਪਰ ਇਸ ਵਾਰ ਤਾਂ ਸਰਕਾਰ ਉਹ ਬਹਾਨਾ ਵੀ ਨਹੀਂ ਲਗਾ ਸਕਦੀ। ਆਮ ਇਨਸਾਨ ਕਮਜ਼ੋਰ ਪੈ ਜਾਵੇ, ਇਹ ਤਾਂ ਸਮਝ ਵਿਚ ਆਉਂਦਾ ਹੈ ਪਰ ਜਦ ਤੁਹਾਡੇ ਦੇਸ਼ ਦੀ ਸਰਕਾਰ ਹੀ ਕਮਜ਼ੋਰ ਪੈ ਜਾਵੇ ਤਾਂ ਫਿਰ ਕਿਸ ਨੂੰ ਕੁੱਝ ਕਰਨ ਲਈ ਕਿਹਾ ਜਾਵੇ? ਸਰਕਾਰ ਦੇਸ਼ ਦੀ ਸਾਰੀ ਤਾਕਤ ਦਾ ਕੁਲ ਜੋੜ ਹੁੰਦੀ ਹੈ ਜਿਹੜੀ ਤਾਕਤ ਵਾਲਿਆਂ ਤੇ ਪੈਸੇ ਵਾਲਿਆਂ ਨੂੰ ਨਿਜੀ ਤੌਰ ’ਤੇ ਇੰਨੀਆਂ ਸਹੂਲਤਾਂ ਦੇ ਰਹੀ ਹੈ ਤਾਕਿ ਉਹ ਕਿਸੇ ਤਕਲੀਫ਼ ਵਿਚ ਨਾ ਫਸਣ।

corona caseCorona case

ਸਰਕਾਰੀ ਕਰਮਚਾਰੀਆਂ ਅਤੇ ਸਿਆਸਤਾਨਾਂ ਨੂੰ ਇਹ ਸਹੂਲਤ ਇਸ ਕਰ ਕੇ ਦਿਤੀ ਗਈ ਹੈ ਕਿ ਉਹ ਅਪਣਾ ਸਾਰਾ ਦਿਮਾਗ਼ ਦੇਸ਼ ਦੀਆਂ ਨੀਤੀਆਂ ਬਣਾਉਣ ਤੇ ਲਾਗੂ ਕਰਨ ਵਿਚ ਲਗਾ ਸਕਣ। ਤੁਸੀ ਪਿਛਲੇ ਸਾਲ ਪ੍ਰਧਾਨ ਮੰਤਰੀ ਨੂੰ ਅਪਣੇ ਬਗ਼ੀਚੇ ਵਿਚ ਮੋਰਾਂ ਦੀ ਹਾਜ਼ਰੀ ਵਿਚ ਮੰਥਨ ਕਰਦੇ ਵੇਖਿਆ ਹੋਵੇਗਾ ਤੇ ਉਸ ਦਾ ਮਕਸਦ ਇਹ ਦਸਿਆ ਗਿਆ ਸੀ ਕਿ ਉਹ ਸੋਚਣ ਕਿ ਦੇਸ਼ ਨੂੰ ਅੱਗੇ ਕਿਸ ਤਰ੍ਹਾਂ ਲਿਆਇਆ ਜਾ ਸਕਦਾ ਹੈ।

 LockdownLockdown

ਸਰਕਾਰ ਨੇ ਦੇਸ਼ ਵਿਚ ਤਾਲਾਬੰਦੀ ਤਾਂ ਕਰ ਲਈ ਪਰ ਤਾਲਾਬੰਦੀ ਦਾ ਅਸਲ ਮਕਸਦ ਨਾ ਸਮਝ ਸਕੀ ਕਿ ਇਸ ਦੌਰਾਨ ਇਸ ਮਹਾਂਮਾਰੀ ਵਿਰੁਧ ਲੜਨ ਲਈ ਸਿਹਤ ਸਬੰਧੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨਾ ਮੁੱਖ ਮੰਤਵ ਹੈ। ਦੂਜਾ, ਦੇਸ਼ ਵਿਚ ਵੈਕਸੀਨ ਆ ਜਾਣ ਤੇ ਉਸ ਦੀ ਲਾਗਤ ਤੇਜ਼ੀ ਨਾਲ ਕਰਨ ਦੇ ਅਗਾਊਂ ਹੀ ਸੌ ਫ਼ੀ ਸਦੀ ਪੱਕੇ ਪ੍ਰਬੰਧ ਕਰਨੇ ਹਨ। ਸਰਕਾਰ ਵਲੋਂ ਨਿਜੀ ਹਸਪਤਾਲਾਂ ਨੂੰ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਵਿਚ ਸ਼ਾਮਲ ਕਰਨ ਵਿਚ ਜੋ ਦੇਰੀ ਕੀਤੀ ਗਈ, ਉਹ ਦਸਦੀ ਹੈ ਕਿ ਸਰਕਾਰ ਦੂਰਅੰਦੇਸ਼ੀ ਵਾਲੀ ਨੀਤੀ ਬਣਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ।

Corona vaccineCorona vaccine

ਅੱਜ ਜੇ ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ ਲਾਸ਼ਾਂ ਦੇ ਢੇਰ ਲਗ ਰਹੇ ਹਨ ਤਾਂ ਇਸ ਵਿਚ ਗ਼ਲਤੀ ਕਿਸ ਦੀ ਹੈ? ਜੋ ਲੋਕ ਰਾਤੋ ਰਾਤ ਸ਼ਮਸ਼ਾਨ ਘਾਟਾਂ ਉਤੇ ਛੱਤਾਂ ਬਣਵਾ ਸਕਦੇ ਹਨ ਤਾਕਿ ਅਸਲੀ ਤਸਵੀਰਾਂ ਜਗ ਜ਼ਾਹਰ ਨਾ ਹੋ ਜਾਣ, ਉਹ ਆਕਸੀਜਨ ਦਾ ਇੰਤਜ਼ਾਮ ਕਿਉਂ ਨਹੀਂ ਕਰ ਸਕਦੇ? ਸ਼ਮਸ਼ਾਨ ਘਾਟਾਂ ਵਿਚ ਅਜਿਹੇ ਕਦਮ ਲੋਕਾਂ ਤੋਂ ਸੱਚ ਛੁਪਾਉਣ ਲਈ ਹੀ ਚੁੱਕੇ ਜਾ ਰਹੇ ਹਨ। ਵੱਡੇ ਅੰਕੜੇ ਪੇਸ਼ ਕੀਤੇ ਜਾਂਦੇ ਹਨ ਕਿ 100 ਮਿਲੀਅਨ ਲੋਕਾਂ ਨੂੰ ਟੀਕੇ ਲਗ ਗਏ ਹਨ, ਦੁਨੀਆਂ ਦੇ ਸੱਭ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਪਰ ਫਿਰ ਸੱਭ ਤੋਂ ਵੱਧ ਆਬਾਦੀ ਤਾਂ ਤੁਹਾਡੀ ਹੀ ਹੈ। ਭਾਰਤ ਦਾ ਸਿਹਤ ਸਿਸਟਮ ਅਜਿਹਾ ਹੈ ਕਿ 100 ਮਿਲੀਅਨ ਦਾ ਮਤਲਬ ਕੇਵਲ 4 ਫ਼ੀ ਸਦੀ ਲੋਕਾਂ ਨੂੰ ਹੀ ਟੀਕਾ ਲਗਿਆ ਹੈ।

COVID19 Cases In India COVID 19 

ਜੇ ਜ਼ੋਰ ਸਿਹਤ ਸਹੂਲਤਾਂ ਮਜ਼ਬੂਤ ਕਰਨ ਤੇ ਲਗਾਇਆ ਹੁੰਦਾ ਤਾਂ ਅੱਜ ਤਸਵੀਰ ਏਨੀ ਬੇਬਸੀ ਵਾਲੀ ਨਾ ਹੁੰਦੀ। ਅੱਜ ਸਰਕਾਰ ਵਲੋਂ ਜੋ ਵੀ ਕੀਤਾ ਜਾ ਰਿਹਾ ਹੈ, ਉਹ ਬਿਹਾਰ ਚੋਣਾਂ ਵਿਚ ਸਫ਼ਲ ਹੋਇਆ ਤੇ ਹੋ ਰਹੀਆਂ 5 ਸੂਬਿਆਂ ਦੀਆਂ ਚੋਣਾਂ ਵਿਚ ਸਫ਼ਲ ਹੋ ਸਕਦਾ ਹੈ, ਪਰ ਆਮ ਲੋਕਾਂ ਦੀ ਜਾਨ ਬਚਾਉਣ ਦੇ ਕੰਮ ਨਹੀਂ ਆਇਆ। ਇਥੇ ਮੁੜ ਤੋਂ ਕੇਰਲ ਦੀ ਸੂਬਾ ਸਰਕਾਰ ਨੇ ਅਪਣੀ ਦੂਰ ਅੰਦੇਸ਼ੀ ਸੋਚ ਵਿਖਾਈ।

 lack of oxygenOxygen

ਪਿਛਲੇ ਸਾਲ ਵੀ ਜਦੋਂ ਬਾਕੀ ਸੂਬੇ ਕੋਰੋਨਾ ਦੇ ਫੈਲਾਅ ਤੋਂ ਜਾਗੇ ਵੀ ਨਹੀਂ ਸਨ ਤਾਂ ਕੇਰਲ ਤੇ ਪੰਜਾਬ ਨੇ ਵਿਦੇਸ਼ ਤੋਂ ਆਉਣ ਵਾਲਿਆਂ ’ਤੇ ਨਜ਼ਰ ਰੱਖੀ ਅਤੇ ਉਨ੍ਹਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿਤਾ ਸੀ। ਇਸ ਵਾਰ ਕੇਰਲ ਨੇ 2020 ਵਿਚ ਅਪਣੀ ਆਕਸੀਜਨ ਬਣਾਉਣ ਦੀ ਕਾਬਲੀਅਤ 0% ਤੋਂ ਅੱਜ ਏਨੀ ਵਧਾ ਲਈ ਹੈ ਕਿ ਉਹ ਅਪਣੇ ਸੂਬੇ ਦੀ ਜ਼ਰੂਰਤ ਪੂਰੀ ਕਰਨ ਤੋਂ ਬਾਅਦ ਬਚੀ ਹੋਈ ਆਕਸੀਜਨ ਕਰਨਾਟਕਾ ਅਤੇ ਤਾਮਿਲਨਾਡੂ ਨੂੰ ਭੇਜ ਰਿਹਾ ਹੈ। ਜੇ ਇਸੇ ਤਰ੍ਹਾਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੇ ਸੋਚਿਆ ਹੁੰਦਾ ਤਾਂ ਅੱਜ ਅਸੀ ਲੋਕਾਂ ਨੂੰ ਸਾਹ ਲਈ ਤੜਫ਼ ਤੜਫ਼ ਕੇ ਮਰਦੇ ਨਾ ਵੇਖ ਰਹੇ ਹੁੰਦੇ।                             -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement