
ਭਾਜਪਾ ਦੇ ਬੜਬੋਲੇ ਆਗੂ ਸੁਬਰਾਮਨੀਅਮ ਸਵਾਮੀ ਨੇ ਭਾਜਪਾ ਦੀ ਵਿਉਂਤਬੰਦੀ ਪ੍ਰਗਟ ਕਰ ਦਿਤੀ ਹੈ। ਉਨ੍ਹਾਂ ਇਕ ਇੰਟਰਵਿਊ ਵਿਚ ਸਾਫ਼ ਕਰ ਦਿਤਾ ਹੈ ਕਿ ਚੋਣਾਂ...
ਭਾਜਪਾ ਦੇ ਬੜਬੋਲੇ ਆਗੂ ਸੁਬਰਾਮਨੀਅਮ ਸਵਾਮੀ ਨੇ ਭਾਜਪਾ ਦੀ ਵਿਉਂਤਬੰਦੀ ਪ੍ਰਗਟ ਕਰ ਦਿਤੀ ਹੈ। ਉਨ੍ਹਾਂ ਇਕ ਇੰਟਰਵਿਊ ਵਿਚ ਸਾਫ਼ ਕਰ ਦਿਤਾ ਹੈ ਕਿ ਚੋਣਾਂ ਚੰਗੇ ਰਾਜ-ਪ੍ਰਬੰਧ ਜਾਂ ਅਰਥ ਵਿਵਸਥਾ ਦੇ ਆਧਾਰ ਤੇ ਨਹੀਂ ਜਿਤੀਆਂ ਜਾਂਦੀਆਂ। ਚੋਣਾਂ ਨੂੰ ਜਿੱਤਣ ਵਾਸਤੇ ਜਨਤਾ ਨੂੰ ਭਾਵੁਕ ਕਰਨਾ ਪੈਂਦਾ ਹੈ। ਉਨ੍ਹਾਂ ਮੁਤਾਬਕ 2014 ਦੀਆਂ ਚੋਣਾਂ ਵੀ ਚੰਗਾ ਰਾਜ ਪ੍ਰਬੰਧ ਦੇਣ ਦੇ ਵਾਅਦੇ ਨਾਲ ਨਹੀਂ ਸਨ ਜਿੱਤੀਆਂ ਗਈਆਂ।
ਉਨ੍ਹਾਂ ਮੁਤਾਬਕ ਹੁਣ ਹਿੰਦੂਆਂ ਨੂੰ ਇਕੱਠਿਆਂ ਕੀਤਾ ਜਾਵੇਗਾ ਅਤੇ ਮੁਸਲਮਾਨਾਂ ਨੂੰ ਆਪਸ ਵਿਚ ਵੰਡਿਆ ਜਾਵੇਗਾ। ਮੁਸਲਮਾਨਾਂ ਦੇ ਤਿੰਨ ਤਲਾਕ ਦੇ ਕਾਨੂੰਨ ਨਾਲ ਉਨ੍ਹਾਂ ਨੂੰ ਇਕ ਦੂਜੇ ਨਾਲ ਲੜਾਇਆ ਜਾਵੇਗਾ।ਭਾਜਪਾ ਵਲੋਂ 2019 ਦੀਆਂ ਲੋਕ ਸਭਾ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲੀ ਸੈਨਾ ਤਿਆਰ ਹੋ ਗਈ ਹੈ।
ਸਾਰੀਆਂ ਸੀਟਾਂ ਉਤੇ ਇਕ ਇਕ ਆਗੂ ਲਗਾ ਦਿਤਾ ਗਿਆ ਹੈ। ਅਮਿਤ ਸ਼ਾਹ ਹੁਣ ਸਾਰੇ ਨਾਰਾਜ਼ ਭਾਈਵਾਲਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਨੂੰ ਕਿਤੇ ਨਾ ਕਿਤੇ ਹਾਰ ਹੁੰਦੀ ਨਜ਼ਰ ਆ ਰਹੀ ਹੈ ਜਾਂ ਉਹ ਅਪਣੀ ਜਿੱਤ ਬਾਰੇ ਪੂਰੀ ਤਰ੍ਹਾਂ ਆਸਵੰਦ ਨਹੀਂ ਲੱਗ ਰਹੇ। ਭਾਈਵਾਲ ਸ਼ਿਵ ਸੈਨਾ, ਜਨਤਾ ਦਲ (ਯੂ) ਅਤੇ ਤੇਲਗੂਦੇਸ਼ਮ ਨਾਲ ਅਜੇ ਗੱਲ ਬਣ ਨਹੀਂ ਪਾ ਰਹੀ।
ਚਾਰ ਸਾਲਾਂ ਤੋਂ ਖੁੱਡੇ ਲਾਈਨ ਲੱਗੇ ਭਾਈਵਾਲ, ਹੁਣ ਕਰਨਾਟਕ ਵਿਚ ਹੋਈ ਭਾਜਪਾ ਦੀ ਹਾਰ ਅਤੇ ਗੁਜਰਾਤ ਵਿਚ ਮਸਾਂ ਮਸਾਂ ਹੋਈ ਜਿੱਤ ਤੋਂ ਬਾਅਦ ਜਾਣਦੇ ਹਨ ਕਿ ਇਸ ਵੇਲੇ ਉਹ ਭਾਜਪਾ ਤੋਂ ਅਪਣੇ ਅਪਣੇ ਸੂਬੇ ਵਾਸਤੇ ਕੁੱਝ ਨਾ ਕੁੱਝ ਲੈ ਸਕਦੇ ਹਨ। ਸਿਰਫ਼ ਪੰਜਾਬ ਵਿਚ ਪੂਰੀ ਤਰ੍ਹਾਂ ਹਾਰਿਆ ਹੋਇਆ ਭਾਈਵਾਲ, ਅਕਾਲੀ ਦਲ, ਇਸ ਵੇਲੇ ਭਾਜਪਾ ਦੀ ਜੀ ਹਜ਼ੂਰੀ ਕਰ ਰਿਹਾ ਹੈ ਤੇ ਦਿੱਲੀ ਵਿਚ ਇਕ ਵਜ਼ੀਰੀ ਤੇ ਬਾਦਲ ਪ੍ਰਵਾਰ ਲਈ ਕੁੱਝ ਨਿਜੀ ਰਿਆਇਤਾਂ ਲੈ ਕੇ ਹੀ ਖ਼ੁਸ਼ ਹੈ।
ਭਾਜਪਾ ਹੁਣ 2019 ਵਿਚ ਲੋਕਾਂ ਸਾਹਮਣੇ ਆਵੇਗੀ ਤਾਂ ਉਸ ਕੋਲ ਅਪਣੀ ਕਾਰਗੁਜ਼ਾਰੀ ਦਾ ਉਹ ਕਾਰਡ ਹੋਵੇਗਾ ਜਿਸ ਵਿਚਲੇ ਹਰ ਦਾਅਵੇ ਉਤੇ ਬਹਿਸ ਛਿੜ ਸਕਦੀ ਹੈ। ਜੇ ਉਹ ਨੋਟਬੰਦੀ ਦੀ ਗੱਲ ਕਰਨਗੇ ਤਾਂ ਲੋਕ ਵੀ ਸਵਾਲ ਕਰਨਗੇ ਕਿ 100 ਬੰਦੇ ਕਤਾਰਾਂ ਵਿਚ ਕੁਰਬਾਨ ਕਰ ਕੇ ਕੀ ਖੱਟਿਆ? ਇਸੇ ਤਰ੍ਹਾਂ ਦੇ ਸਵਾਲ ਜੀ.ਐਸ.ਟੀ. ਬਾਰੇ ਪੁੱਛੇ ਜਾਣਗੇ ਜਿਸ ਦੀ ਮਾਰ ਹੇਠ ਆ ਕੇ ਛੋਟਾ ਦੁਕਾਨਦਾਰ, ਵਪਾਰੀ ਤੇ ਮਜ਼ਦੂਰ ਹਿਲਿਆ ਪਿਆ ਹੈ।
ਜੀ.ਡੀ.ਪੀ. ਦੀ ਦਰ ਡਿਗਦੀ ਹੀ ਜਾ ਰਹੀ ਹੈ। ਵਿਕਾਸ ਦੇ ਮੁੱਦੇ ਤੇ ਪੂਰੀ ਤਰ੍ਹਾਂ ਹਾਰ ਚੁੱਕੀ ਭਾਜਪਾ ਸਰਕਾਰ ਦਾ ਮੁੱਖ ਆਰਥਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਵੀ ਭਾਰਤ ਨੂੰ ਇਨ੍ਹਾਂ ਆਰਥਕ ਸਮੱਸਿਆਵਾਂ ਵਿਚ ਧੱਕ ਕੇ ਮੁੜ ਅਮਰੀਕਾ ਪਰਤ ਗਿਆ ਹੈ।ਇਨ੍ਹਾਂ ਹਾਲਾਤ ਵਿਚ ਜਿੱਤ ਯਕੀਨੀ ਬਣਾਉਣ ਦਾ ਫ਼ਾਰਮੂਲਾ ਨਜ਼ਰ ਤਾਂ ਆ ਰਿਹਾ ਸੀ ਪਰ ਹੁਣ ਭਾਜਪਾ ਦੇ ਬੜਬੋਲੇ ਆਗੂ ਸੁਬਰਾਮਨੀਅਮ ਸਵਾਮੀ ਨੇ ਭਾਜਪਾ ਦੀ ਵਿਉਂਤਬੰਦੀ ਪ੍ਰਗਟ ਕਰ ਦਿਤੀ ਹੈ। ਉਨ੍ਹਾਂ ਇਕ ਇੰਟਰਵਿਊ ਵਿਚ ਸਾਫ਼ ਕਰ ਦਿਤਾ ਹੈ ਕਿ ਚੋਣਾਂ ਚੰਗੇ ਰਾਜ-ਪ੍ਰਬੰਧ ਜਾਂ ਅਰਥ ਵਿਵਸਥਾ ਦੇ ਆਧਾਰ ਤੇ ਨਹੀਂ ਜਿਤੀਆਂ ਜਾਂਦੀਆਂ।
Crowd
ਚੋਣਾਂ ਨੂੰ ਜਿੱਤਣ ਵਾਸਤੇ ਜਨਤਾ ਨੂੰ ਭਾਵੁਕ ਕਰਨਾ ਪੈਂਦਾ ਹੈ। ਉਨ੍ਹਾਂ ਮੁਤਾਬਕ 2014 ਦੀਆਂ ਚੋਣਾਂ ਵੀ ਚੰਗਾ ਰਾਜ ਪ੍ਰਬੰਧ ਦੇਣ ਦੇ ਵਾਅਦੇ ਨਾਲ ਨਹੀਂ ਸਨ ਜਿੱਤੀਆਂ ਗਈਆਂ। ਉਨ੍ਹਾਂ ਮੁਤਾਬਕ ਹੁਣ ਹਿੰਦੂਆਂ ਨੂੰ ਇਕੱਠਿਆਂ ਕੀਤਾ ਜਾਵੇਗਾ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਲਾਲ ਲੜਾਇਆ ਜਾਵੇਗਾ। ਮੁਸਲਮਾਨਾਂ ਦੇ ਤਿੰਨ ਤਲਾਕ ਦੇ ਕਾਨੂੰਨ ਨਾਲ ਉਨ੍ਹਾਂ ਨੂੰ ਆਪਸ ਵਿਚ ਵੰਡਿਆ ਜਾਵੇਗਾ। ਕਸ਼ਮੀਰ ਵਿਚ ਗਠਜੋੜ ਨੂੰ ਭਾਜਪਾ ਵਲੋਂ ਹੁਣ ਗ਼ਲਤ ਦਸਿਆ ਜਾ ਰਿਹਾ ਹੈ ਜਿਸ ਰਾਹੀਂ ਪਹਿਲਾਂ ਉਹ ਅਪਣੇ ਆਪ ਨੂੰ ਧਰਮਨਿਰਪੱਖ ਸਾਬਤ ਕਰਨਾ ਚਾਹੁੰਦੀ ਸੀ।
ਸਵਾਮੀ ਦੇ ਸ਼ਬਦਾਂ ਦੀ ਗੂੰਜ ਅੱਜ ਭਾਜਪਾ ਦੇ ਹਰ ਕਦਮ ਵਿਚ ਸੁਣਾਈ ਦੇ ਰਹੀ ਹੈ। ਪੀ.ਡੀ.ਪੀ. ਤੋਂ ਵੱਖ ਹੋਣ ਤੋਂ ਬਾਅਦ ਅਮਿਤ ਸ਼ਾਹ ਨੇ ਜੰਮੂ ਅਤੇ ਲੱਦਾਖ਼ ਵਲ ਪੀ.ਡੀ.ਪੀ. ਦੀ ਬੇਰੁਖ਼ੀ ਨੂੰ ਇਸ ਗਠਜੋੜ ਦੇ ਟੁੱਟਣ ਦਾ ਕਾਰਨ ਦਸਿਆ। ਉੱਤਰ ਪ੍ਰਦੇਸ਼ ਵਿਚ ਯੋਗੀ ਨੇ ਮੁੜ ਤੋਂ ਬਾਬਰੀ ਮਸਜਿਦ ਅਤੇ ਰਾਮ ਮੰਦਰ ਦੇ ਵਿਵਾਦ ਨੂੰ ਚੁਕਣਾ ਸ਼ੁਰੂ ਕਰ ਦਿਤਾ ਹੈ। ਦਲਿਤਾਂ ਨੂੰ ਹਿੰਦੂ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਹਰ ਟੀ.ਵੀ. ਬਹਿਸ ਵਿਚ ਹਿੰਦੂ-ਮੁਸਲਮਾਨ ਨਫ਼ਰਤ ਗੂੰਜ ਰਹੀ ਹੈ।
ਪਰ ਚਿੰਤਾ ਇਨ੍ਹਾਂ ਸਿਆਸਤਦਾਨਾਂ ਦੀ ਹਾਰ-ਜਿੱਤ ਦੀ ਨਹੀਂ। ਇਨ੍ਹਾਂ ਦਾ ਤਾਂ ਇਹ ਪੇਸ਼ਾ ਹੀ ਹੈ ਅਤੇ ਕੋਈ ਸਿਆਸਤਦਾਨ ਕਦੇ ਸੜਕ ਤੇ ਨਹੀਂ ਆਉਂਦਾ ਅਤੇ ਨਾ ਹੀ ਕੋਈ ਕਦੇ ਕਿਸੇ ਫ਼ਿਰਕੂ ਭੀੜ ਦੇ ਹੱਥੋਂ ਮਰਦਾ ਹੈ। ਦੇਸ਼ ਭੁੱਖਾ ਮਰ ਜਾਵੇ ਪਰ ਇਨ੍ਹਾਂ ਦੇ ਥਾਲ ਭਰੇ ਰਹਿੰਦੇ ਹਨ। ਚਿੰਤਾ ਭਾਰਤ ਦੀ ਜਨਤਾ ਦੀ ਹੈ ਜੋ ਇਨ੍ਹਾਂ ਦੇ ਫ਼ਾਰਮੂਲਿਆਂ ਵਿਚ ਫ਼ਿੱਟ ਹੋ ਜਾਂਦੀ ਹੈ। ਸੌਦਾ ਸਾਧ ਭਾਵੇਂ ਜੇਲ ਚਲਾ ਗਿਆ ਹੈ ਪਰ ਉਸ ਨੂੰ ਮੰਨਣ ਵਾਲਿਆਂ ਦੀ ਗਿਣਤੀ ਵਿਚ ਕੋਈ ਕਮੀ ਨਹੀਂ ਆਈ। ਲੋਕ ਜੇਲ ਜਾਣ ਤੋਂ ਬਾਅਦ ਵੀ ਮੱਥਾ ਟੇਕਣ ਚਲੇ ਜਾਂਦੇ ਹਨ।
ਭਾਰਤੀ ਸਮਾਜਕ ਸਿਸਟਮ ਵਿਚ ਤਬਦੀਲੀਆਂ ਕਿਸ ਤਰ੍ਹਾਂ ਆਉਣਗੀਆਂ ਜੇ ਲੋਕ ਅਪਣੀ ਸਮਝ ਦਾ ਪ੍ਰਯੋਗ ਕਰਨਾ ਸ਼ੁਰੂ ਹੀ ਨਹੀਂ ਕਰਨਗੇ? ਅੱਜ ਹਰ ਸਿਆਸੀ ਪਾਰਟੀ ਨੂੰ ਇਹ ਪੱਕਾ ਯਕੀਨ ਕਿਉਂ ਹੈ ਕਿ ਭਾਜਪਾ ਵਾਲੇ, ਲੋਕਾਂ ਨੂੰ ਧਰਮ ਦੇ ਮੁੱਦੇ ਤੇ ਉਲਝਾ ਕੇ ਭਾਰਤ ਦੇ ਵਿਕਾਸ ਦੇ ਮੁੱਦੇ ਨੂੰ ਭੁੱਲ ਜਾਣ ਲਈ ਤਿਆਰ ਕਰ ਲੈਣਗੇ? ਕੀ ਭਾਰਤ ਦੀ ਜਨਤਾ ਭੇਡਾਂ ਵਾਂਗ ਹੀ ਅਪਣੀ ਆਜ਼ਾਦੀ ਨੂੰ ਇਸ ਤਰ੍ਹਾਂ ਦੀ ਸੋਚ ਹੇਠ ਕੁਚਲਵਾਉਂਦੀ ਰਹੇਗੀ? -ਨਿਮਰਤ ਕੌਰ