ਪੰਜਾਬ ਰਾਜਨੀਤੀ: ਬਹੁਤੀਆਂ ਪਾਰਟੀਆਂ ਅੰਦਰੋਂ ਹੋਰ, ਬਾਹਰੋਂ ਹੋਰ ਦੀ ਸਥਿਤੀ 'ਚ ਕੀ ਬਦਲਾਅ ਲਿਆਉਣਗੀਆਂ?
Published : Nov 27, 2021, 8:40 am IST
Updated : Nov 27, 2021, 12:58 pm IST
SHARE ARTICLE
Political Leaders
Political Leaders

ਪਹਿਲੀ ਸਾਂਝ ਜਿਸ ਬਾਰੇ ਨਵਜੋਤ ਸਿੱਧੂ ਨੇ 2019 ਵਿਚ ਗੱਲ ਕੀਤੀ ਸੀ ਤੇ ਉਸ ਗੱਲ ਤੇ ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਬਾਹਰ ਵੀ ਕੱਢ ਦਿਤਾ ਸੀ

 

ਖੇਤੀ ਕਾਨੂੰਨ ਤਾਂ ਵਾਪਸ ਲਏ ਜਾ ਰਹੇ ਹਨ ਪਰ ਕਿਸਾਨ ਐਮ.ਐਸ.ਪੀ. ਅਰਥਾਤ ਅਨਾਜ ਵੇਚਣ ਦਾ ਘੱਟੋ ਘੱਟ ਮੁੱਲ ਨਿਰਧਾਰਤ ਕਰਵਾਉਣ ਵਾਸਤੇ ਅਪਣਾ ਸੰਘਰਸ਼ ਜਾਰੀ ਰੱਖਣਗੇ। ਪਰ ਇਸ ਸੰਘਰਸ਼ ਦੇ ਜਾਰੀ ਰਹਿੰਦਿਆਂ ਵੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਪੰਜਾਬ ਦੀ ਸਿਆਸਤ ਦੀ ਤਸਵੀਰ ਸਾਫ਼ ਹੋ ਗਈ ਹੈ। ਸਾਰੇ ਪਰਦੇ ਹਟ ਰਹੇ ਹਨ ਤੇ ਗੁਪਤ ਸਾਂਝਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲੀ ਸਾਂਝ ਜਿਸ ਬਾਰੇ ਨਵਜੋਤ ਸਿੰਘ ਸਿੱਧੂ ਨੇ 2019 ਵਿਚ ਗੱਲ ਕੀਤੀ ਸੀ ਤੇ ਉਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਾਹਰ ਵੀ ਕੱਢ ਦਿਤਾ ਸੀ, ਉਸ ਦਾ ਇਕ ਹਿੱਸਾ ਸਾਹਮਣੇ ਆ ਵੀ ਗਿਆ ਹੈ।

Captain Amarinder Singh and Navjot SidhuCaptain Amarinder Singh and Navjot Sidhu

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦਾ ਦਾਮਨ ਖੁਲ੍ਹ ਕੇ ਫੜ ਲਿਆ ਹੈ ਤੇ ਅਸੀ ਆਉਣ ਵਾਲੇ ਸਮੇਂ ਵਿਚ ਢੀਂਡਸਾ ਅਕਾਲੀ ਦਲ ਨੂੰ ਵੀ ਇਸ ਗਠਜੋੜ ਦਾ ਹਿੱਸਾ ਬਣਦੇ ਵੇਖ ਸਕਦੇ ਹਾਂ। ਅਕਾਲੀ ਦਲ ਦੀ ਭਾਈਵਾਲੀ ਜੇ ਸਚਮੁਚ ਹੀ ਟੁਟ ਚੁਕੀ ਹੁੰਦੀ ਤਾਂ ਅਸੀ ਈ.ਡੀ. ਅਤੇ ਸੀ.ਬੀ.ਆਈ ਦੇ ਛਾਪੇ ਹੁਣ ਤਕ ਕਈ ਆਗੂਆਂ ਉਤੇ ਪੈਂਦੇ ਵੇਖ ਚੁਕੇ ਹੁੰਦੇ। ਇਹ ਰਿਸ਼ਤਿਆਂ ਵਿਚ ਪਿਆਰ ਦਾ ਸਬੂਤ ਹੈ ਕਿ ਭਾਵੇਂ ਇਹ ਸਾਂਝ ਅਜੇ ਜਨਤਕ ਨਾ ਵੀ ਕੀਤੀ ਜਾਵੇ ਪਰ ਉਮੀਦਵਾਰਾਂ ਦੀ ਵੰਡ ਤੋਂ ਹੀ ਇਸ ਰਿਸ਼ਤੇ ਦਾ ਪਤਾ ਚਲ ਜਾਵੇਗਾ।

Parkash Badal And Sukhbir BadalParkash Badal And Sukhbir Badal

ਪਰ ਇਹ ਭਾਜਪਾ ਦੀ ਹਾਈਕਮਾਂਡ ਨਾਲ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਗੰਢੇ ਗਏ ਰਿਸ਼ਤੇ ਹਨ ਜੋ ਅਜੇ ਪੰਜਾਬ ਦੇ ਵਰਕਰਾਂ ਦੇ ਰਿਸ਼ਤੇ ਨਹੀਂ ਬਣ ਸਕੇ। ਅਕਾਲੀ ਦਲ ਪਹਿਲਾਂ ਹੀ ਬੀਜੇਪੀ ਦਾ ਗੁਪਤ ਭਾਈਵਾਲ ਹੋਣ ਦੇ ਭਾਰ ਹੇਠ ਦਬਿਆ ਹੋਇਆ ਸੀ ਤੇ ਹੁਣ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਨਾਲ ਗੁਪਤ ਗੰਢ ਚਤਰਾਵੇ ਦੇ ਭਾਰ ਹੇਠ ਵੀ ਰੀਂਗ ਰਿਹਾ ਹੈ। ਇਨ੍ਹਾਂ ਸਾਂਝਾਂ ਦੇ ਜਨਤਕ ਹੋਣ ਤੋਂ ਬਾਅਦ ਇਹ ਦਲ ਭਾਵੇਂ ‘ਕਿਸਾਨ ਸਾਡੇ ਲਈ ਸੱਭ ਤੋਂ ਪਹਿਲਾਂ’ ਦੀ ਦੁਹਾਈ ਦੇ ਰਿਹਾ ਹੈ ਪਰ ਆਉਣ ਵਾਲਾ ਚੋਣ-ਇਮਤਿਹਾਨ ਪਾਸ ਕਰਨਾ ਇਨ੍ਹਾਂ ਲਈ ਇਕ ਵੱਡੀ ਚੁਨੌਤੀ ਬਣ ਕੇ ਆਏਗਾ। ਇਸ ਗਠਜੋੜ ਦੀ ਸੱਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਲੋਕਾਂ ਦਾ ਵਿਸ਼ਵਾਸ ਬਣ ਚੁੱਕਾ ਹੈ ਕਿ ਅੱਜ ਦੇ ਅਕਾਲੀਆਂ ਲਈ ਦਿੱਲੀ ਤਖ਼ਤ ਸੱਭ ਤੋਂ ਪਹਿਲਾਂ ਹੈ ਤੇ ਬਾਕੀ ਸੱਭ ਕੁੱਝ ਬਾਅਦ ਵਿਚ।

PM ModiPM Modi

ਪ੍ਰਧਾਨ ਮੰਤਰੀ ਦੇ ਐਲਾਨ ਦੇ ਤੁਰਤ ਬਾਅਦ ਹੀ ਸਾਕਸ਼ੀ ਮਹਾਰਾਜ ਵਰਗਿਆਂ ਨੇ ਖੇਤੀ ਕਾਨੂੰਨ ਦੁਬਾਰਾ ਲਿਆਉਣ ਦੀ ਗੱਲ ਕਰ ਦਿਤੀ ਹੈ ਜੋ ਹਰ ਕਿਸਾਨ ਦੇ ਮਨ ਦਾ ਸੱਭ ਤੋਂ ਵੱਡਾ ਡਰ ਹੈ। ਜਿਹੜਾ ਤੀਜਾ ਧੜਾ ਬਣ ਕੇ ਅੱਗੇ ਆ ਰਿਹਾ ਹੈ, ਉਹ ਅਜਿਹੀ ਬੇਵਿਸ਼ਵਾਸੀ ਦਾ ਭਾਰ ਚੁੱਕੀ ਮੈਦਾਨ ਵਿਚ ਆਇਆ ਹੈ ਜਿਸ ਦਾ ਪਿਛੋਕੜ ਅਕਾਲੀਆਂ ਦੀਆਂ ਗ਼ਲਤੀਆਂ ਨਾਲ ਲਿਬੜਿਆ ਹੋਇਆ ਹੈ ਤੇ ਉਸ ਤੇ ਹੁਣ ਕਾਂਗਰਸ ਤੋਂ ਮਾੜੀ ਕਾਰਗੁਜ਼ਾਰੀ ਦਾ ਦੋਸ਼ ਲਾ ਕੇ ਹਟਾਏ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰ ਵੀ ਪੈ ਰਿਹਾ ਹੈ। ਪਰ ਫਿਰ ਵੀ ਇਸ ਧੜੇ ਨੂੰ ਇਸ ਲਈ ਚੰਗਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਪੰਜਾਬ ਦੇ ਬਾਕੀ ਦੋਹਾਂ ਧੜਿਆਂ ਵਿਚ ਵੀ ਜਾਨ ਨਹੀਂ ਹੈ। 

CM Charanjit Singh ChanniCM Charanjit Singh Channi

ਕਾਂਗਰਸ ਪਾਰਟੀ ਅਪਣੇ ਇਕ ਮੁੱਖ ਮੰਤਰੀ ਨੂੰ ਗੁਆਉਣ ਦੇ ਬਾਅਦ ਹੁਣ ਕਈ ਚਿਹਰਿਆਂ ਦੀ ਪਾਰਟੀ ਬਣ ਗਈ ਹੈ ਜਿਥੇ ਇਸ ਵਾਰ ਉਹ ਲੋਕਾਂ ਨੂੰ ਨਹੀਂ ਦਸ ਸਕਣਗੇ ਕਿ ਉਨ੍ਹਾਂ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਜਿਥੇ ‘ਆਪ’ ਪਾਰਟੀ ਨੂੰ ਇਕ ਵੀ ਸਿੱਖ ਚਿਹਰਾ ਨਹੀਂ ਮਿਲ ਰਿਹਾ ਜਿਸ ਉਤੇ ਉਹ ਭਰੋਸਾ ਕਰ ਸਕਣ, ਕਾਂਗਰਸ ਵਿਚ ਮੁੱਖ ਮੰਤਰੀ ਦੇ ਦਾਅਵੇਦਾਰਾਂ ਦੀ ਕਤਾਰ ਲੱਗੀ ਹੋਈ ਹੈ ਤੇ ਇਹ ਦੋਵੇਂ ਪਾਰਟੀਆਂ ਅੱਜਕਲ ਪੰਜਾਬ ਵਿਚ ਤੋਹਫ਼ੇ ਵੰਡਦੀਆਂ ਫਿਰ ਰਹੀਆਂ ਹਨ।

Arvind KejriwalArvind Kejriwal

ਅਰਵਿੰਦ ਕੇਜਰੀਵਾਲ ਜਦ ਪੰਜਾਬ ਵਿਚ ਇਕ ਨਵਾਂ ਵਾਅਦਾ ਲੈ ਕੇ ਆਉਂਦੇ ਹਨ, ਪੰਜਾਬ ਕਾਂਗਰਸ ਉਸੇ ਵਾਅਦੇ ਨੂੰ ਪਹਿਲਾਂ ਹੀ ਪੂਰਾ ਕਰ ਕੇ ਅਪਣੇ ਆਪ ਨੂੰ ਲੋਕਾਂ ਦੀ ਸਰਕਾਰ ਦਸਣ ਦਾ ਯਤਨ ਕਰਦੀ ਹੈ। ਕਾਂਗਰਸ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੇ ਮਾਫ਼ੀਆ ਰਾਜ ਤੇ ਬਰਗਾੜੀ ਮੁੱਦੇ ਨੂੰ ਨਾ ਸੁਲਝਾਉਣ ਕਾਰਨ ਬੇਵਿਸ਼ਵਾਸੀ ਦਾ ਬੋਝ ਚੁਕ ਰਹੀ ਹੈ ਤੇ ‘ਆਪ’ ਕਿਸੇ ਭਰੋਸੇਯੋਗ ਸਿੱਖ ਚਿਹਰੇ ਨੂੰ ਲੱਭਣ ਵਿਚ ਨਾਕਾਮ ਰਹਿਣ ਕਾਰਨ ਲੋਕਾਂ ਵਿਚ ਅਪਣਾ ਵਿਸ਼ਵਾਸ ਬਣਾਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀ ਹੈ ਕਿਉਂਕਿ ਤਿੰਨੇ ਧੜੇ ਬੇਵਿਸ਼ਵਾਸੀ ਦੇ ਸ਼ਿਕਾਰ ਹੋਏ ਪਏ ਹਨ।

CM Charanjit Singh ChanniCM Charanjit Singh Channi

ਉਨ੍ਹਾਂ ਹੁਣ ਪੰਜਾਬ ਵਾਸਤੇ ਤੋਹਫ਼ਿਆਂ, ਲੋਲੀਪਾਪਾਂ ਦੀ ਬੌਛਾੜ ਕਰ ਦੇਣੀ ਹੈ। ਕੋਈ ਮੁਫ਼ਤ ਆਈਲਿਟਸ ਕਰਵਾਏਗਾ, ਕੋਈ ਬਿਜਲੀ, ਰੇਤਾ ਮੁਫ਼ਤ ਦੇਵੇਗਾ। ਕੋਈ ਘਰ ਬੈਠੇ ਪੈਸੇ ਭੇਜੇਗਾ। ਪਰ ਕੀ ਪੰਜਾਬੀ ਅਸਲ ਵਿਚ ਪੰਜਾਬ ਸਿਰ ਹੋਰ ਕਰਜ਼ਾ ਚੜ੍ਹਾਉਣ ਲਈ ਬਜ਼ਿੱਦ ਹੋਏ ਸਿਆਸਤਦਾਨਾਂ ਨੂੰ ਅਪਣੀ ਵੋਟ ਪਾਉਣਗੇ ਜਾਂ ਪੰਜਾਬ ਦੀ ਜਨਤਾ ਅਪਣੇ ਆਗੂਆਂ ਤੋਂ ਕਿਸੇ ਹੋਰ ਗੱਲ ਦੀ ਆਸ ਰਖਦੀ ਹੈ? ਇਨ੍ਹਾਂ ਚੋਣਾਂ ਤੋਂ ਬਹੁਤ ਉਮੀਦਾਂ ਹਨ ਪਰ ਜਿਵੇਂ ਜਿਵੇਂ ਤਸਵੀਰ ਸਾਫ਼ ਹੁੰਦੀ ਜਾਂਦੀ ਹੈ, ਜਾਪਦਾ ਨਹੀਂ ਕਿ ਕੁੱਝ ਬਦਲਾਅ ਆਉਣ ਵਾਲਾ ਹੈ। 
-ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement