ਕਾਂਗਰਸ ਨੂੰ ਕਾਂਗਰਸੀ ਹੀ ਮਜ਼ਬੂਤ ਪਾਰਟੀ ਨਹੀਂ ਬਣਨ ਦੇਣਗੇ, ਵਿਚਾਰਾ ਪ੍ਰਸ਼ਾਂਤ ਕਿਸ਼ੋਰ ਕੀ ਕਰੇ?
Published : Apr 29, 2022, 9:03 am IST
Updated : Apr 29, 2022, 9:06 am IST
SHARE ARTICLE
Congress
Congress

ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ  ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ  ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ |

ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ  ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ  ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ | 'ਆਪ' ਚਾਹੁੰਦੀ ਵੀ ਹੈ ਇਹ ਥਾਂ ਲੈਣੀ, ਸ਼ਾਇਦ ਜ਼ਿਆਦਾ ਕਾਬਲ ਵੀ ਸਾਬਤ ਹੋ ਜਾਵੇ ਪਰ ਭਾਜਪਾ ਤੇ ਕਾਂਗਰਸ ਦੀਆਂ ਜੜ੍ਹਾਂ ਤਾਂ ਭਾਰਤ ਦੀ ਧਰਤੀ ਤੇ ਬਹੁਤ ਡੂੰਘੀਆਂ ਲਗੀਆਂ ਹੋਈਆਂ ਹਨ | ਕੀ ਉਨ੍ਹਾਂ ਦਾ ਬਦਲ ਕੁੱਝ ਸਾਲਾਂ ਵਿਚ ਮਿਲ ਜਾਵੇਗਾ? ਜੇ ਅਜਿਹਾ ਹੋ ਵੀ ਗਿਆ ਤਾਂ ਉਸ ਸਮੇਂ ਤਕ ਸਰਬ ਭਾਰਤੀ ਪੱਧਰ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?

Prashant KishorPrashant Kishor

ਜਦ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿਚ ਜਾਣ ਬਾਰੇ ਸੋਚ ਰਹੇ ਸਨ ਤਾਂ ਦੇਸ਼ ਸਾਹ ਰੋਕ ਕੇ ਉਡੀਕ ਕਰ ਰਿਹਾ ਸੀ ਕਿ ਸ਼ਾਇਦ ਡੈਮੋਕਰੇਸੀ ਨੂੰ  ਮਜ਼ਬੂਤ ਕਰਨ ਵਾਲੀ ਕੋਈ ਖ਼ਬਰ ਆ ਹੀ ਜਾਏ | ਕਿਤੇ ਸ਼ਾਇਦ ਭਾਜਪਾ ਦੇ ਦਿਲ ਵਿਚ ਵੀ ਇਹੀ ਉਮੀਦ ਜਾਗ ਪਈ ਹੋਵੇਗੀ ਕਿ ਕਾਂਗਰਸ ਵਿਚ ਕੋਈ ਥੋੜ੍ਹੀ ਬਹੁਤ ਜਾਨ ਪਾ ਹੀ ਦੇਵੇ ਕਿਉਂਕਿ ਮੁਰਦਾ ਹੋਈ ਆਪੋਜ਼ੀਸ਼ਨ ਦੇ ਹੁੰਦਿਆਂ ਰਾਜ ਕਰਨ ਦਾ ਸਵਾਦ ਹੀ ਬੜਾ ਫਿੱਕਾ ਫਿੱਕਾ ਰਹਿੰਦਾ ਹੈ |

Sonia Gandhi chairs meeting of top Congress leadersSonia Gandhi and Rahul Gandhi

ਕਾਰਨ ਗਾਂਧੀ ਪ੍ਰਵਾਰ ਜਾਂ ਕਾਂਗਰਸ ਪ੍ਰਤੀ ਮੋਹ ਨਹੀਂ ਬਲਕਿ ਲੋਕਤੰਤਰ ਵਾਸਤੇ ਚਿੰਤਾ ਜ਼ਰੂਰ ਹੈ | ਉਂਜ ਪਿਆਸੇ ਨੂੰ  ਖੂਹ ਕੋਲ ਲਿਜਾਇਆ ਤਾਂ ਜਾ ਸਕਦਾ ਹੈ ਪਰ ਪਾਣੀ ਪੀਣ ਨੂੰ  ਮਜਬੂਰ ਨਹੀਂ ਕੀਤਾ ਜਾ ਸਕਦਾ | ਇਹੋ ਹਾਲ ਕਾਂਗਰਸ ਦਾ ਹੋਇਆ ਪਿਆ ਹੈ | ਅੱਜ ਦੇਸ਼ ਦੀ ਵੱਡੀ ਆਬਾਦੀ ਤੇ ਵੱਡੇ ਸਿਆਸਤਦਾਨ ਵੀ ਕਾਂਗਰਸ ਨੂੰ  ਮਜ਼ਬੂਤ ਹੁੰਦਾ ਵੇਖਣਾ ਚਾਹੁੰਦੇ ਹਨ ਪਰ ਕਾਂਗਰਸ ਦੇ ਗਾਂਧੀ ਪ੍ਰਵਾਰ ਨੂੰ  ਅਜੇ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਪਾਰਟੀ ਕਿੰਨੀ ਕਮਜ਼ੋਰ ਹੋ ਚੁੱਕੀ ਹੈ |
ਪ੍ਰਸ਼ਾਂਤ ਕਿਸ਼ੋਰ ਵੈਸੇ ਕੋਈ ਜਾਦੂਗਰ ਨਹੀਂ ਜੋ ਕਾਂਗਰਸ ਨੂੰ  ਜਿਤਾ ਸਕਣ ਪਰ ਉਹ ਇਸ ਇੱਛਾ ਦਾ ਪ੍ਰਤੀਕ ਹਨ ਕਿ ਕਾਂਗਰਸ ਨੂੰ  ਬਚਾਣਾ ਚਾਹੀਦਾ ਹੈ |

Prashant Kishor Attack on CongressPrashant Kishor 

ਪ੍ਰਸ਼ਾਂਤ ਕਿਸ਼ੋਰ ਸਿਰਫ਼ ਗਊਆਂ ਦੇ ਚਰਵਾਹੇ ਵਰਗਾ ਹੈ ਜੋ ਉਨ੍ਹਾਂ ਨੂੰ  ਗ਼ਲਤ ਰਾਹ ਪੈਣੋਂ ਰੋਕਦਾ ਹੈ ਨਹੀਂ ਤਾਂ ਉਹ ਕੁਰਾਹੇ ਪੈ ਜਾਂਦੀਆਂ ਹਨ ਤੇ ਘਰ ਨਹੀਂ ਪਹੁੰਚ ਸਕਦੀਆਂ | ਇਕ ਅਨੁਮਾਨ ਮੁਤਾਬਕ ਜੇ ਅੱਜ ਕਾਂਗਰਸ ਚਲਣਾ ਹੀ ਸ਼ੁਰੂ ਕਰ ਦੇਵੇ ਤਾਂ 2024 ਵਿਚ ਜਿੱਤ ਨਾ ਵੀ ਸਕੇ ਤਾਂ ਵੀ ਦੇਸ਼ ਨੂੰ  ਇਕ ਤਾਕਤਵਰ ਵਿਰੋਧੀ ਧਿਰ ਜ਼ਰੂਰ ਦੇ ਸਕਦੀ ਹੈ | ਤਾਕਤਵਰ ਵਿਰੋਧੀ ਧਿਰ ਅੱਜ ਦੇਸ਼ ਦੀ ਸੱਭ ਤੋਂ ਵੱਡੀ ਲੋੜ ਬਣੀ ਹੋਈ ਹੈ |

Supreme Court Supreme Court

ਅੱਜ ਸੁਪ੍ਰੀਮ ਕੋਰਟ ਵੀ ਕਾਨੂੰਨ ਜਾਂ ਸਰਕਾਰੀ ਸੰਸਥਾਵਾਂ ਦੇ ਦੁਰਉਪਯੋਗ ਤੋਂ ਘਬਰਾਈ ਹੋਈ ਹੈ | ਇਸ ਨੂੰ  ਰੋਕਣ ਦਾ ਇਕੋ ਹੀ ਰਸਤਾ ਹੈ ਕਿ ਸਰਕਾਰ ਨੂੰ  ਵਿਰੋਧੀ ਧਿਰ ਦਾ ਡਰ ਹੋਣਾ ਚਾਹੀਦਾ ਹੈ | ਜਦ ਭਾਜਪਾ ਕੋਲ 303 ਐਮ.ਪੀ. ਹਨ ਤਾਂ ਫਿਰ ਉਨ੍ਹਾਂ ਨੂੰ  ਕਿਸੇ ਦਾ ਡਰ ਹੋ ਹੀ ਨਹੀਂ ਸਕਦਾ ਤੇ ਹਾਕਮ ਧਿਰ ਅੰਦਰ ਪੈਦਾ ਹੋ ਚੁੱਕੀ ਲਾਪ੍ਰਵਾਹੀ ਲੋਕਤੰਤਰ ਨੂੰ  ਕਮਜ਼ੋਰ ਕਰੇਗੀ ਹੀ ਕਰੇਗੀ |

ਪਰ ਕਾਂਗਰਸ ਅਜੇ ਵੀ ਇਸ ਜ਼ਿੰਮੇਵਾਰੀ ਨੂੰ  ਨਹੀਂ ਸਮਝ ਪਾ ਰਹੀ | ਅੱਜ ਸ਼ਾਇਦ ਰਾਹੁਲ ਗਾਂਧੀ ਨੂੰ  ਬਚਾਉਣਾ ਚਮਚਾ ਕਾਂਗਰਸੀਆਂ ਵਾਸਤੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਹੋਈ ਹਾਰ ਤੋਂ ਬਾਅਦ ਵੀ ਉਨ੍ਹਾਂ ਵਿਚੋਂ ਕੋਈ ਇਕ ਆਵਾਜ਼ ਨਹੀਂ ਨਿਕਲ ਕੇ ਆਉਂਦੀ ਜੋ ਰਾਹੁਲ ਦੇ ਬੰਦ ਕਪਾਟ ਖੋਲ੍ਹ ਸਕੇ | ਜੇ ਇਸੇ ਤਰ੍ਹਾਂ ਦੀ ਸੋਚ ਨਹਿਰੂ ਜਾਂ ਮਹਾਤਮਾ ਗਾਂਧੀ ਵੀ ਰਖਦੇ ਹੁੰਦੇ ਤਾਂ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਹੀ ਨਾ ਪਾ ਸਕਦੇ | ਅੱਜ ਦੇ ਕਾਂਗਰਸੀਆਂ ਨੇ ਅਪਣੇ ਆਪ ਨੂੰ  ਦੇਸ਼ ਦੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਤਾਂ ਘੋਸ਼ਿਤ ਕਰ ਦਿਤਾ ਹੈ ਪਰ ਉਨ੍ਹਾਂ ਵਰਗੀ ਜ਼ਿੰਮੇਵਾਰੀ ਜਾਂ ਦੇਸ਼ ਪ੍ਰੇਮ ਦੀ ਚਿਣਗ ਉਨ੍ਹਾਂ ਅੰਦਰ ਨਹੀਂ ਟਿਮਟਿਮਾ ਸਕੀ |

CongressCongress

ਅੱਜ ਦੇ ਕਾਂਗਰਸੀ ਦੇਸ਼ ਤਾਂ ਦੂਰ, ਅਪਣੀ ਪਾਰਟੀ ਪ੍ਰਤੀ ਵੀ ਪਿਆਰ ਨਹੀਂ ਵਿਖਾ ਸਕਦੇ | ਪੰਜਾਬ ਕਾਂਗਰਸ ਇਸ ਵੇਲੇ ਅਨਾੜੀਪੁਣੇ, ਲਾਪ੍ਰਵਾਹੀ ਅਤੇ ਆਪੋ-ਧਾਪੀ ਦੀ ਵਧੀਆ ਉਦਾਹਰਣ ਬਣੀ ਹੋਈ ਹੈ | ਇਕ ਸ਼ਰਮਨਾਕ ਹਾਰ ਦੇ ਬਾਅਦ ਵੀ ਪੰਜਾਬ ਦੇ ਆਗੂ ਅਪਣੀ ਆਕੜ ਨਹੀਂ ਛੱਡ ਰਹੇ | ਲੋਕਾਂ ਵਲੋਂ ਵਿਖਾਏ ਸ਼ੀਸ਼ੇ ਵਿਚ ਇਨ੍ਹਾਂ ਨੂੰ  ਅੱਜ ਵੀ ਅਪਣੀ ਅਸਲ ਤਸਵੀਰ ਵਿਖਾਈ ਨਹੀਂ ਦੇ ਰਹੀ ਜਾਂ ਇਹ ਵੇਖਣਾ ਨਹੀਂ ਚਾਹੁੰਦੇ |

ਇਨ੍ਹਾਂ ਸੱਭ ਦੀਆਂ ਤਿਜੋਰੀਆਂ ਸ਼ਾਇਦ ਏਨੀਆਂ ਭਰੀਆਂ ਹੋਈਆਂ ਹਨ ਕਿ ਇਹ ਲੋਕ 5-10 ਸਾਲ ਹੁਣ ਵਾਲੀ ਥਾਂ ਤੇ ਟਿਕੇ ਰਹਿਣ ਨੂੰ  'ਛੁੱਟੀਆਂ ਦੇ ਦਿਨ' ਸਮਝ ਕੇ ਮਨਾ ਰਹੇ ਹਨ ਤੇ ਸੋਚਦੇ ਹਨ ਕਿ ਬਿਨਾਂ ਕੁੱਝ ਕੀਤਿਆਂ ਵੀ ਇਕ ਦਿਨ ਲੋਕ, ਉਨ੍ਹਾਂ ਨੂੰ  ਆਪ ਹੀ ਆ ਕਹਿਣਗੇ ਕਿ ''ਆਉ ਜਨਾਬ, ਹੁਣ ਛੁੱਟੀਆਂ ਖ਼ਤਮ ਤੇ ਸਿੰਘਾਸਨ ਸੰਭਾਲੋ | ਜਨਤਾ ਆਪ ਬਿਨ ਵਿਆਕੁਲ ਹੋਈ ਪਈ ਹੈ |''

CongressCongress

ਘਬਰਾਹਟ ਸਿਰਫ਼ ਲੋਕਤੰਤਰ ਦੇ ਪ੍ਰੇਮੀਆਂ ਨੂੰ  ਹੈ ਜੋ ਜਾਣਦੇ ਹਨ ਕਿ ਦੇਸ਼ ਵਿਚ ਕਿਸੇ ਹੋਰ ਪਾਰਟੀ ਨੂੰ  ਕਾਂਗਰਸ ਦੀ ਥਾਂ ਲੈਣ ਵਿਚ ਅਜੇ ਬਹੁਤ ਸਮਾਂ ਲੱਗੇਗਾ | 'ਆਪ' ਚਾਹੁੰਦੀ ਵੀ ਹੈ ਇਹ ਥਾਂ ਲੈਣੀ, ਸ਼ਾਇਦ ਜ਼ਿਆਦਾ ਕਾਬਲ ਵੀ ਸਾਬਤ ਹੋ ਜਾਵੇ ਪਰ ਭਾਜਪਾ ਤੇ ਕਾਂਗਰਸ ਦੀਆਂ ਜੜ੍ਹਾਂ ਤਾਂ ਭਾਰਤ ਦੀ ਧਰਤੀ ਤੇ ਬਹੁਤ ਡੂੰਘੀਆਂ ਲਗੀਆਂ ਹੋਈਆਂ ਹਨ | ਕੀ ਉਨ੍ਹਾਂ ਦਾ ਬਦਲ ਕੁੱਝ ਸਾਲਾਂ ਵਿਚ ਮਿਲ ਜਾਵੇਗਾ? ਜੇ ਅਜਿਹਾ ਹੋ ਵੀ ਗਿਆ ਤਾਂ ਉਸ ਸਮੇਂ ਤਕ ਸਰਬ ਭਾਰਤੀ ਪੱਧਰ ਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ?                        

- ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement