ਕਾਨੂੰਨ ਤੇ ਸਮਾਜ ਦੇ ਡੰਡੇ ਨਾਲ ਆਦਰਸ਼ ਪਤਨੀ ਤਾਂ ਪੈਦਾ ਹੋ ਗਈ, ਕਾਨੂੰਨ ਦਾ ਡੰਡਾ ਹਟਾ ਦੇਣ ਮਗਰੋਂ...
Published : Sep 29, 2018, 8:10 am IST
Updated : Sep 29, 2018, 8:10 am IST
SHARE ARTICLE
Marriage
Marriage

ਕਾਨੂੰਨ ਤੇ ਸਮਾਜ ਦੇ ਡੰਡੇ ਨਾਲ 'ਆਦਰਸ਼ ਪਤਨੀ' ਤਾਂ ਪੈਦਾ ਹੋ ਗਈ, ਕਾਨੂੰਨ ਦਾ ਡੰਡਾ ਹਟਾ ਦੇਣ ਮਗਰੋਂ ਸ਼ਾਇਦ 'ਆਦਰਸ਼ ਪਤੀ' ਵੀ ਬਣਨੇ ਸ਼ੁਰੂ ਹੋ ਜਾਣ...

ਜਦੋਂ ਅਪਣੇ ਰਿਸ਼ਤੇ ਵਿਚ ਪਿਆਰ ਅਤੇ ਵਿਸ਼ਵਾਸ ਸੱਚਾ ਹੋਵੇ ਤਾਂ ਭਟਕਣ ਦਾ ਸਵਾਲ ਹੀ ਨਹੀਂ ਉਠਦਾ। ਜਦੋਂ ਰਿਸ਼ਤੇ ਦੀ ਸ਼ੁਰੂਆਤ ਇਕ ਸੌਦਾ ਹੋਵੇ, ਜਿਸ ਵਿਚ ਦਾਜ ਨਾਲ ਵਰ ਦੀ ਵਿਕਰੀ ਹੁੰਦੀ ਹੋਵੇ, ਤਾਂ ਉਹ ਰਿਸ਼ਤਾ ਪਵਿੱਤਰ ਰਹਿੰਦਾ ਹੀ ਨਹੀਂ ਅਤੇ ਇਹੀ ਰਿਸ਼ਤਾ ਹੈ ਜੋ ਹਰ ਪਲ ਦੋ ਇਨਸਾਨਾਂ ਨੂੰ ਨਚੋੜਦਾ ਰਹਿੰਦਾ ਹੈ ਤੇ ਇਸ ਘੁਟਨ ਵਾਲੇ ਮਾਹੌਲ ਕਰ ਕੇ, ਕਈ ਲੋਕ ਬਾਹਰ ਵਲ ਮੂੰਹ ਮੋੜ ਲੈਂਦੇ ਹਨ। 

ਕੀ ਇਕ 'ਚੰਗੀ ਪਤਨੀ' ਵਾਲਾ ਦੌਰ ਖ਼ਤਮ ਹੁੰਦਾ ਜਾ ਰਿਹਾ ਹੈ? ਔਰਤ ਸਦੀਆਂ ਤੋਂ ਹੀ ਮਾਨਵਤਾ ਦਾ ਇਕ 'ਆਦਰਸ਼' ਰੂਪ ਮੰਨੀ ਜਾਂਦੀ ਰਹੀ ਹੈ, ਭਾਵੇਂ ਉਹ ਬੇਟੀ ਹੋਵੇ, ਭਾਵੇਂ ਮਾਂ ਹੋਵੇ ਤੇ ਭਾਵੇਂ ਪਤਨੀ ਹੋਵੇ। ਔਰਤ ਦੇ ਆਦਰਸ਼ਵਾਦੀ ਸੁਭਾਅ ਤੇ ਕੁਰਬਾਨੀ ਦੇ ਜਜ਼ਬੇ ਉਤੇ ਤਾਂ ਜਿਵੇਂ ਦੁਨੀਆਂ ਟਿਕੀ ਚਲੀ ਆ ਰਹੀ ਹੋਵੇ। 'ਮਰਦ ਤਾਂ ਮਰਦ' ਹੀ ਹੁੰਦੇ ਹਨ ਪਰ ਔਰਤਾਂ ਤਾਂ 'ਸਾਵਿਤਰੀ' ਅਥਵਾ ਰੱਬ ਦਾ ਰੂਪ ਮੰਨੀਆਂ ਜਾਂਦੀਆਂ ਹਨ। ਪ੍ਰਵਾਰ ਦੀ ਇੱਜ਼ਤ ਰੱਖਣ ਵਾਸਤੇ ਬਲਾਤਕਾਰ ਵਰਗੇ ਗੁਨਾਹ ਵੀ ਅਪਣੇ ਸਿਰ ਤੇ ਲੈ ਲੈਂਦੀਆਂ ਹਨ।

DivorceDivorce

ਹਿੰਦੀ ਫ਼ਿਲਮਾਂ ਵਿਚ ਹਮੇਸ਼ਾ ਇਹੀ ਵਿਖਾਇਆ ਜਾਂਦਾ ਸੀ ਕਿ ਬਲਾਤਕਾਰ ਪੀੜਤ ਅੰਤ ਵਿਚ ਆਤਮਹਤਿਆ ਕਰ ਲੈਂਦੀ ਸੀ ਕਿਉਂਕਿ ਭਾਵੇਂ ਦੋਸ਼ ਬਲਾਤਕਾਰੀ ਬੰਦੇ ਦਾ ਹੁੰਦਾ ਸੀ ਪਰ ਜੋ ਵੀ ਹੋਇਆ, ਉਸ ਨਾਲ ਹੁਣ ਉਹ 'ਪਵਿੱਤਰ' ਤਾਂ ਨਹੀਂ ਸੀ ਰਹਿ ਗਈ ਤੇ 'ਅਪਵਿੱਤਰ' ਔਰਤ ਨੂੰ ਜ਼ਿੰਦਾ ਰਹਿਣ ਦਾ ਕੀ ਹੱਕ ਹੈ? ਪਰ ਹੁਣ ਜਿਸ ਤਰ੍ਹਾਂ ਦੁਨੀਆਂ ਬਦਲ ਰਹੀ ਹੈ, ਕੀ ਉਸ ਨਾਲ ਆਗਿਆਕਾਰੀ, ਆਦਰਸ਼ਵਾਦੀ ਔਰਤ ਦਾ ਖ਼ਾਤਮਾ ਹੁੰਦਾ ਦਿਸ ਰਿਹਾ ਹੈ? ਹੁਣ ਮੁੜ ਤੋਂ ਸੁਪਰੀਮ ਕੋਰਟ ਨੇ ਇਕ ਔਰਤਪੱਖੀ ਫ਼ੈਸਲਾ ਦੇ ਕੇ ਉਸ 'ਆਦਰਸ਼ ਪਤਨੀ' ਦਾ ਦੌਰ ਖ਼ਤਮ ਕਰ ਦਿਤਾ ਹੈ।

ਹੁਣ ਔਰਤਾਂ ਦਾ ਵਿਹਾਰਕ ਜੀਵਨ ਤੋਂ ਬਾਹਰ ਰਿਸ਼ਤਾ ਰਖਣਾ ਇਕ ਅਪਰਾਧ ਨਹੀਂ ਬਲਕਿ ਤਲਾਕ ਵਾਸਤੇ ਇਕ ਕਾਰਨ ਮਾਤਰ ਰਹਿ ਗਿਆ ਹੈ। ਸਮਲਿੰਗੀ ਰਿਸ਼ਤਿਆਂ ਦੀ ਆਜ਼ਾਦੀ ਤੋਂ ਬਾਅਦ ਹੁਣ ਔਰਤਾਂ ਦੇ ਸਿਰ ਉਤੋਂ ਪਤੀ ਦੇ ਮਲਕੀਅਤੀ ਹੱਕ ਦੀ ਤਲਵਾਰ ਹਟਾ ਦੇਣ ਨਾਲ ਕਈ ਲੋਕ ਬਹੁਤ ਘਬਰਾ ਵੀ ਗਏ ਹਨ। ਸਿਰਫ਼ ਸਰਕਾਰ ਨੇ ਹੀ ਨਹੀਂ ਬਲਕਿ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਵੀ ਵਿਆਹ ਦੇ ਰਿਸ਼ਤੇ ਨੂੰ ਇਸ ਫ਼ੈਸਲੇ ਤੋਂ ਖ਼ਤਰਾ ਦਸਿਆ ਹੈ।
ਭਾਰਤ ਵਿਚ ਵਿਆਹ ਅਸਲ ਵਿਚ ਆਪਸੀ ਸੂਝ ਤੇ ਨਹੀਂ ਟਿਕਿਆ ਬਲਕਿ ਔਰਤ ਉਤੇ ਮਰਦ ਦੀ ਮਾਲਕੀ ਦੇ ਸਿਧਾਂਤ ਉਤੇ ਟਿਕਿਆ ਹੈ।

MarriageMarriage

ਵਿਆਹ ਸਮੇਂ ਇਹ ਕਿਹਾ ਜਾਂਦਾ ਹੈ ਕਿ ਹੁਣ ਤੇਰੀ ਅਰਥੀ ਹੀ ਸਹੁਰੇ ਘਰੋਂ ਨਿਕਲੇ। ਪਤੀ ਵਿਆਹ ਵਿਚ ਕੁੱਝ ਵੀ ਕਰ ਸਕਦਾ ਹੈ, ਪਤਨੀ ਦਾ 'ਫ਼ਰਜ਼' ਹੁੰਦਾ ਹੈ ਕਿ ਉਹ ਪਤੀ ਦੀ ਹਰ ਗ਼ਲਤੀ ਤੇ ਪਰਦਾ ਪਾਵੇ। ਜੇ ਮਰਦ ਵਿਆਹ ਦੇ ਬੰਧਨ ਤੋਂ ਬਾਹਰ ਭਟਕੇ ਤਾਂ ਇਸ ਨੂੰ ਔਰਤ ਦਾ ਬੱਚਿਆਂ ਵਿਚ ਜ਼ਿਆਦਾ ਰੁੱਝੇ ਰਹਿਣਾ ਜਾਂ ਘਰ ਦੀ ਸੇਵਾ ਸੰਭਾਲ ਵਿਚ ਲਗਿਆਂ ਥੱਕ ਜਾਣਾ ਜਾਂ ਬੱਚੇ ਜੰਮ ਜੰਮ ਕੇ ਮੋਟੀ ਤੇ ਘੱਟ ਖ਼ੂਬਸੂਰਤ ਹੋ ਜਾਣਾ ਆਦਿ ਕਹਿ ਕੇ ਮਰਦ ਦੇ ਬਾਹਰ ਮੂੰਹ ਮਾਰਨ ਨੂੰ ਜਾਇਜ਼ ਦਸਿਆ ਜਾਂਦਾ ਰਿਹਾ।

ਪਰ ਜੇ ਔਰਤ ਭਟਕੇ ਤਾਂ ਜਾਂ ਤਾਂ ਉਸ ਨੂੰ ਘਰ ਤੋਂ ਬਾਹਰ ਕੱਢ ਦਿਉ ਜਾਂ ਉਸ ਨੂੰ ਕਿਸੇ ਦੇ ਝਾਂਸੇ ਵਿਚ ਆਈ ਬੇਵਕੂਫ਼ ਔਰਤ ਮੰਨ ਲਉ। ਪਰ ਜੋ ਪੁਰਾਣਾ ਕਾਨੂੰਨ ਡੇਢ ਸਦੀ ਤੋਂ ਚਲ ਰਿਹਾ ਹੈ, ਉਸ ਵਿਚ ਔਰਤ ਦੇ, ਵਿਆਹ ਤੋਂ ਬਾਹਰ ਕਿਸੇ ਹੋਰ ਨਾਲ ਚੋਰੀ ਛੁਪੇ ਰਿਸ਼ਤਾ ਕਾਇਮ ਕਰਨ ਨੂੰ ਚਰਿੱਤਰਹੀਣਤਾ, ਨਿਰਲੱਜਤਾ ਤੇ ਗ਼ੈਰ-ਕਾਨੂੰਨੀ ਵੀ ਮੰਨਿਆ ਜਾਂਦਾ ਰਿਹਾ ਹੈ। ਹਾਂ ਜੇ ਪਤੀ ਦੀ ਰਜ਼ਾਮੰਦੀ ਪ੍ਰਾਪਤ ਹੋਵੇ ਤਾਂ ਗ਼ੈਰ ਮਰਦ ਨਾਲ ਵੀ ਔਰਤ ਦੇ ਸਬੰਧ ਜਾਇਜ਼ ਸਨ। ਸੁਪ੍ਰੀਮ ਕੋਰਟ ਨੇ ਔਰਤ ਉਤੇ ਮਰਦ ਦੀ ਮਾਲਕੀ ਖ਼ਤਮ ਕਰਦਿਆਂ ਵਿਭਚਾਰ ਨੂੰ ਅਪਰਾਧ ਦੀ ਸ਼੍ਰੇਣੀ 'ਚੋਂ ਬਾਹਰ ਕਰ ਦਿਤਾ ਹੈ।

Supreme CourtSupreme Court Of India

ਹੁਣ ਵਿਭਚਾਰ ਤਲਾਕ ਵਾਸਤੇ ਇਕ ਕਾਰਨ ਮਾਤਰ ਹੀ ਰਹਿ ਗਿਆ ਹੈ। ਬਰਾਬਰੀ ਬਾਰੇ ਇਹ ਵੱਡਾ ਫ਼ੈਸਲਾ ਔਰਤ ਨੂੰ ਅਪਣੇ ਉਤੋਂ ਇਕ ਆਦਰਸ਼ਵਾਦੀ ਜਾਂ ਬੇਵਕੂਫ਼ ਹੋਣ ਦਾ ਫ਼ੀਤਾ ਉਤਾਰ ਕੇ, ਵਿਆਹ ਮਗਰੋਂ ਵੀ ਅਪਣੀ ਪਸੰਦ ਦੇ ਆਦਮੀ ਦੇ ਨੇੜੇ ਹੋਣ ਦਾ ਹੱਕ ਦੇ ਦਿੰਦਾ ਹੈ ਅਰਥਾਤ ਕਾਨੂੰਨ ਦਾ ਡੰਡਾ ਚੁਕ ਲਿਆ ਗਿਆ ਹੈ, ਸਿਵਾਏ ਤਲਾਕ ਦੇ ਡਰ ਦੇ। ਪਰ ਜੋ ਲੋਕ ਘਬਰਾਏ ਹੋਏ ਹਨ, ਉਹ ਇਸ ਕਰ ਕੇ ਵੀ ਦੁਖੀ ਹਨ ਕਿ ਹੁਣ ਦੋਵੇਂ, ਕਾਨੂੰਨ ਦੀ ਮਾਰ ਦੇ ਡਰ ਤੋਂ ਆਜ਼ਾਦ ਹੋ ਕੇ, ਅਪਣੀ ਆਜ਼ਾਦੀ ਦੇ ਤਜਰਬੇ ਕਰਦੇ ਕਰਦੇ, ਵਿਆਹ ਦੇ ਰਿਸ਼ਤੇ ਨੂੰ ਕਮਜ਼ੋਰ ਕਰ ਦੇਣਗੇ।

ਪਰ ਉਹ ਲੋਕ ਇਹ ਨਹੀਂ ਸਮਝਦੇ ਕਿ ਮਨੁੱਖ ਆਜ਼ਾਦ ਹੈ ਅਤੇ ਵਿਆਹ ਨੂੰ ਕਾਨੂੰਨ ਦੇ ਡਰ ਨਾਲ ਨਹੀਂ ਬਚਾਇਆ ਜਾ ਸਕਦਾ। ਵਿਰਲੇ ਮਾਂ-ਬਾਪ ਵੇਖੇ ਹੋਣਗੇ ਜੋ ਅਪਣੇ ਬੱਚੇ ਨੂੰ ਛੱਡ ਕੇ ਕਿਸੇ ਹੋਰ ਬੱਚੇ ਨਾਲ ਰਿਸ਼ਤਾ ਬਣਾ ਲੈਣ। ਜਦੋਂ ਅਪਣੇ ਰਿਸ਼ਤੇ ਵਿਚ ਪਿਆਰ ਅਤੇ ਵਿਸ਼ਵਾਸ ਸੱਚਾ ਹੋਵੇ ਤਾਂ ਭਟਕਣ ਦਾ ਸਵਾਲ ਹੀ ਨਹੀਂ ਉਠਦਾ। ਜਦੋਂ ਰਿਸ਼ਤੇ ਦੀ ਸ਼ੁਰੂਆਤ ਇਕ ਸੌਦਾ ਹੋਵੇ, ਜਿਸ ਵਿਚ ਦਾਜ ਨਾਲ ਵਰ ਦੀ ਵਿਕਰੀ ਹੁੰਦੀ ਹੋਵੇ ਤਾਂ ਉਹ ਰਿਸ਼ਤਾ ਪਵਿੱਤਰ ਰਹਿੰਦਾ ਹੀ ਨਹੀਂ ਅਤੇ ਇਹੀ ਰਿਸ਼ਤਾ ਹੈ ਜੋ ਹਰ ਪਲ ਦੋ ਇਨਸਾਨਾਂ ਨੂੰ ਨਚੋੜਦਾ ਰਹਿੰਦਾ ਹੈ ਤੇ ਇਸ ਘੁਟਨ ਵਾਲੇ ਮਾਹੌਲ ਕਰ ਕੇ, ਕਈ ਲੋਕ ਬਾਹਰ ਵਲ ਮੂੰਹ ਮੋੜ ਲੈਂਦੇ ਹਨ। 

DivorcedivorceDivorce

ਇਹ ਫ਼ੈਸਲਾ ਸਮਾਜ ਵਿਚ ਕੁੱਝ ਤਾਂ ਹਲਚਲ ਪੈਦਾ ਕਰੇਗਾ ਹੀ ਪਰ ਜੇ ਸਮਾਜ ਇਕ ਗੱਲ ਸਮਝ ਲਵੇ ਤਾਂ ਸ਼ਾਇਦ ਆਉਣ ਵਾਲੇ ਸਮੇਂ ਵਿਚ ਰਿਸ਼ਤਿਆਂ ਵਿਚ ਸੱਚਾਈ ਵੀ ਆ ਸਕਦੀ ਹੈ। ਜੇ ਸਮਾਜ ਔਰਤ ਨੂੰ ਆਦਰਸ਼ ਪਤਨੀ ਬਣਨਾ ਸਿਖਾ ਸਕਦਾ ਹੈ ਤਾਂ ਰੱਬ ਦੇ ਬਣਾਏ ਮਰਦ ਨੂੰ ਕਿਉਂ ਨਹੀਂ 'ਆਦਰਸ਼ ਪਤੀ' ਬਣਨਾ ਸਿਖਾ ਸਕਦਾ? ਕਿਉਂ ਆਦਮੀ ਨੂੰ ਹੈਵਾਨ ਬਣਾਉਣ ਵਿਚ ਮਾਂ-ਬਾਪ ਹੀ ਮਦਦ ਕਰਦੇ ਹਨ?

ਮਾਂ-ਬਾਪ ਅਤੇ ਸਮਾਜ ਦੀ ਤਾਕਤ, ਔਰਤ ਦੇ ਕਿਰਦਾਰ ਵਿਚ ਝਲਕਦੀ ਹੈ ਜਿਸ ਨੇ ਔਰਤ ਨੂੰ ਪਿਆਰ ਅਤੇ ਤਿਆਗ ਦੀ ਮੂਰਤ ਬਣਾਇਆ ਹੈ। ਉਸੇ ਤਰ੍ਹਾਂ ਮਰਦ ਨੂੰ ਵੀ ਆਦਰਸ਼ ਪਤੀ ਬਣਨਾ ਸਿਖਾਇਆ ਜਾਵੇ ਜੋ ਡੰਡੇ, ਦਾਜ ਅਤੇ ਡਰ ਨਾਲ ਨਹੀਂ, ਸੱਚੇ ਪਿਆਰ ਨਾਲ ਪਤਨੀ ਨੂੰ ਅਪਣੇ ਨਾਲ ਜੋੜੀ ਰੱਖਣ ਲਈ ਵਚਨਬੱਧ ਹੋਵੇ। ਉਸ ਮਗਰੋਂ ਰਿਸ਼ਤਿਆਂ ਵਿਚ ਕਾਨੂੰਨ ਦੇ ਡਰ ਦੀ ਜ਼ਰੂਰਤ, ਵਿਰਲੇ ਮਾਮਲਿਆਂ ਵਿਚ ਹੀ ਰਹਿ ਜਾਵੇਗੀ।                 -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement