
ਪਰ ਕੀ ਪੰਜਾਬ ਵਿਚ ਵੀ ਇਹੀ ਹੋਣ ਵਾਲਾ ਹੈ? ਕੀ ‘ਆਪ’ ਦੀ ਜਿੱਤ ਪੱਕੀ ਹੈ? ਕੀ ਅਕਾਲੀ ਦਲ ਚੰਡੀਗੜ੍ਹ ਵਾਂਗ ਪੰਜਾਬ ਵਿਚ ਇੱਕਾ ਦੁੱਕਾ ਸੀਟ ਉਤੇ ਹੀ ਰਹਿ ਜਾਵੇਗਾ?
ਪਰ ਕੀ ਪੰਜਾਬ ਵਿਚ ਵੀ ਇਹੀ ਹੋਣ ਵਾਲਾ ਹੈ? ਕੀ ‘ਆਪ’ ਦੀ ਜਿੱਤ ਪੱਕੀ ਹੈ? ਕੀ ਅਕਾਲੀ ਦਲ ਚੰਡੀਗੜ੍ਹ ਵਾਂਗ ਪੰਜਾਬ ਵਿਚ ਇੱਕਾ ਦੁੱਕਾ ਸੀਟ ਉਤੇ ਹੀ ਰਹਿ ਜਾਵੇਗਾ? ਭਾਜਪਾ ਦੀਆਂ ਸਾਰੀਆਂ ਪਾਰਟੀਆਂ ਵਿਚੋਂ ਕੱਢੇ ਤੇ ਹਾਰੇ ਹੋਏ ਆਗੂਆਂ ਨਾਲ ਗਠਜੋੜ ਦੀ ਰਣਨੀਤੀ ਕੰਮ ਕਰੇਗੀ? ਕੀ ਪ੍ਰਧਾਨ ਮੰਤਰੀ ਪੰਜਾਬ ਨੂੰ ਏਨੇ ਤੋਹਫ਼ੇ ਤੇ ਵਾਅਦੇ ਦੇ ਜਾਣਗੇ ਕਿ ਪੰਜਾਬ ਸੱਭ ਕੁੱਝ ਭੁਲਾ ਦੇਵੇਗਾ?
VOTE
ਕੀ ਪੰਜਾਬ ਕਾਂਗਰਸ ਇਕਜੁਟ ਹੋ ਕੇ ਕੰਮ ਕਰ ਸਕੇਗੀ? ਕੀ ਆਪ ਤੇ ਕਿਸਾਨੀ ਵਿਚ ਭਾਈਵਾਲੀ ਹੋਵੇਗੀ? ਕੀ ਐਸ.ਕੇ.ਐਮ. ਤੋਂ ਉਮੀਦ ਹੈ ਕਿ ਬਲਬੀਰ ਸਿੰਘ ਰਾਜੇਵਾਲ ਸਿਆਸੀ ਮੰਜ਼ਰ ਉਤੇ ਅਸਰ-ਅੰਦਾਜ਼ ਹੋ ਸਕਣਗੇ? ਪੰਜਾਬ ਦੀਆਂ ਚੋਣਾਂ ਇਸ ਵਾਰ ਜਥੇਬੰਦੀਆਂ ਤੋਂ ਵੀ ਵੱਧ ਕਰਵਟ ਲੈ ਕੇ ਆਉਣਗੀਆਂ ਤੇ ਫ਼ਿਲਮ ਦਾ ਅੰਤ ਵੀ ਬਹੁਤ ਸਮਝੌਤਿਆਂ ਨਾਲ ਸਮਾਪਤ ਹੋਵੇਗਾ। ਪਰ ਰਾਜਾ ਕੌਣ ਹੋਵੇਗਾ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
AAP
ਚੰਡੀਗੜ੍ਹ ਦੇ ਚੋਣ ਨਤੀਜਿਆਂ ਤੋਂ ਬਾਅਦ ‘ਆਪ’ ਵਲੋਂ ਅਪਣੀ ਜਿੱਤ ਦੇ ਬਾਅਦ ਬਿਆਨ ਦਿਤਾ ਗਿਆ ਹੈ ਕਿ ਇਹ ਤਾਂ ਟ੍ਰੇਲਰ ਹੈ ਤੇ ਪੰਜਾਬ ਵਿਚ ਹੀ ਜਾ ਕੇ ਫ਼ਿਲਮ ਪੂਰੀ ਹੋਵੇਗੀ। ਪਰ ਜੋ ਸੰਕੇਤ ਪੰਜਾਬ ਵਿਚੋਂ ਮਿਲ ਰਹੇ ਹਨ, ਉਹ ਪੰਜਾਬ ਵਿਚ ਪਏ ਹੋਏ ਭੰਬਲਭੂਸੇ ਦੇ ਹੀ ਸੰਕੇਤ ਦੇਂਦੇ ਹਨ। ‘ਆਪ’ ਨੇ ਚੰਡੀਗੜ੍ਹ ਦੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਭਾਜਪਾ ਨੂੰ ਸੱਭ ਤੋਂ ਵੱਡਾ ਝਟਕਾ ਦਿਤਾ ਹੈ ਕਿਉਂਕਿ ਭਾਜਪਾ ਦੋ ਵਾਰ ਤੋਂ ਚੰਡੀਗੜ੍ਹ ਦੇ ਵੋਟਰਾਂ ਦਾ ਵਿਸ਼ਵਾਸ ਜਿਤਦੀ ਆਈ ਸੀ।
ਜੇ 2017 ਵਿਚ ਲੋਕਾਂ ਦਾ ਝੁਕਾਅ ਵੇਖਿਆ ਜਾਵੇ ਤਾਂ 50.64 ਫ਼ੀ ਸਦੀ ਵੋਟਰਾਂ ਦਾ ਝੁਕਾਅ ਭਾਜਪਾ ਵਲ ਸੀ, 40.35 ਕਾਂਗਰਸ ਵਲ ਸੀ ਤੇ 3.02 ਫ਼ੀ ਸਦੀ ‘ਆਪ’ ਵਲ ਸੀ। ਅੱਜ ਦੇ ਦਿਨ ਇਹ ਅੰਕੜਾ ਪੂਰੀ ਤਰ੍ਹਾਂ ਉਲਟ ਗਿਆ ਹੈ। ਜਿਥੇ ‘ਆਪ’ ਨੇ ਸੱਭ ਤੋਂ ਵੱਧ ਅਰਥਾਤ 14 ਸੀਟਾਂ ਜਿੱਤੀਆਂ, ਭਾਜਪਾ ਨੇ 12 ਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ। ਚੰਡੀਗੜ੍ਹ ਵਿਚ ਵੋਟਾਂ ਸੱਭ ਤੋਂ ਵੱਧ ਕਾਂਗਰਸ ਨੂੰ ਪਈਆਂ ਅਰਥਾਤ 29.79 ਫ਼ੀ ਸਦੀ। ਦੂਜੇ ਨੰਬਰ ਤੇ ਭਾਜਪਾ ਨੂੰ 27 ਫ਼ੀ ਸਦੀ ਤੇ ਫਿਰ ਆਪ ਨੂੰ।
CM Channi
‘ਆਪ’ ਨੇ ਚੰਡੀਗੜ੍ਹ ਦੇ ਲੋਕਾਂ ਦੇ ਮਨਾਂ ਵਿਚ ਅਪਣੀ ਥਾਂ ਬਣਾਈ ਹੈ ਤੇ ਲੋਕ ਭਾਜਪਾ ਤੇ ਕਾਂਗਰਸ ਤੋਂ ਨਿਰਾਸ਼ ਹੋ ਕੇ ਇਸ ਤੀਜੀ ਪਸੰਦ ਵਲ ਜਾ ਰਹੇ ਹਨ। ਇਨ੍ਹਾਂ ਅੰਕੜਿਆਂ ਤੋਂ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਝਲਕ ਮਿਲਦੀ ਹੈ। 2014 ਵਿਚ ਜਦ ਭਾਜਪਾ ਨੇ ਕਾਂਗਰਸ ਨੂੰ ਹਰਾਇਆ ਸੀ, ਤਾਂ ਵੀ ਕਾਂਗਰਸ ਨੂੰ ਵੋਟਾਂ ਵੱਧ ਮਿਲੀਆਂ ਸਨ, ਫਿਰ ਵੀ ਸੀਟਾਂ ਘੱਟ ਮਿਲੀਆਂ ਸਨ ਤੇ ਅੱਜ ਇਹੀ ਹਾਲ ਭਾਜਪਾ ਬਾਰੇ ਆਖੀ ਜਾਵੇਗੀ। ‘ਆਪ’ ਨੇ ਭਾਜਪਾ ਤੋਂ ਇਹੀ ਤਰਤੀਬ ਸਿਖੀ ਤੇ ਉਨ੍ਹਾਂ ਤੋਂ ਬਿਹਤਰ ਕਰ ਕੇ ਵਿਖਾ ਦਿਤਾ। ਉਨ੍ਹਾਂ ਦੋਹਾਂ ਦੀ ਜਿੱਤ ਹਾਰ ਵਿਚ ਦੋ ਸੀਟਾਂ ਦਾ ਅੰਤਰ ਰਹਿ ਗਿਆ, ਭਾਵੇਂ ‘ਆਪ’ ਨੂੰ ਭਾਜਪਾ ਤੋਂ 2 ਫ਼ੀ ਸਦੀ ਘੱਟ ਵੋਟਾਂ ਮਿਲੀਆਂ ਹਨ।
Arvind Kejriwal
ਪਰ ਇਸ ਚੋਣ ਦੀ ਸੱਭ ਤੋਂ ਵੱਡੀ ਹਾਰ ਭਾਜਪਾ ਨੂੰ ਨਹੀਂ ਬਲਕਿ ਕਾਂਗਰਸ ਨੂੰ ਹੋਈ ਹੈ ਜੋ ਸੱਭ ਤੋਂ ਵੱਧ 29.27 ਫ਼ੀ ਸਦੀ ਵੋਟਾਂ ਲੈ ਕੇ ਵੀ ਸੀਟਾਂ ਦੇ ਮਾਮਲੇ ਵਿਚ ਦੋਹਾਂ ਪਾਰਟੀਆਂ ਤੋਂ ਪਿਛੇ ਰਹਿ ਗਈ ਤੇ ਹੁਣ ਸ਼ਾਇਦ ‘ਆਪ’ ਨੂੰ ਸਮਰਥਨ ਦੇਣ ਲਈ ਮਜਬੂਰ ਹੋਵੇਗੀ। ਕਾਂਗਰਸ ਨੂੰ ਹਾਰ ਤੋਂ ਬਾਅਦ ਹਾਰ ਮਿਲਦੀ ਆ ਰਹੀ ਹੈ ਤੇ ਇਸ ਲਈ ਜ਼ਿੰਮੇਵਾਰ ਵੀ ਖ਼ੁਦ ਕਾਂਗਰਸ ਹੀ ਹੈ।
ਕਾਂਗਰਸੀ ਅਪਣੇ ਆਪ ਨੂੰ ਲੋਕਾਂ ਦੀ ਪਹਿਲੀ ਪਸੰਦ ਸਮਝਣ ਵਿਚ ਏਨੇ ਮਗਨ ਹੋ ਜਾਂਦੇ ਹਨ ਕਿ ਉਹ ਬਦਲਦੇ ਹਾਲਾਤ ਲਈ ਢੁਕਵੀਂ ਚੋਣ ਰਣਨੀਤੀ ਨੂੰ ਅਪਣਾ ਹੀ ਨਹੀਂ ਸਕਦੇ ਤੇ ਨਾ ਹੀ ਉਹ ਅਪਣੀ ਪਾਰਟੀ ਤੇ ਮੰਡਰਾ ਰਿਹਾ ਖ਼ਤਰਾ ਹੀ ਵੇਖ ਸਕਦੇ ਹਨ। ‘ਆਪ’ ਵਰਕਰਾਂ ਅੰਦਰ ਚੰਡੀਗੜ੍ਹ ਤੇ ਪੰਜਾਬ ਨੂੰ ਜਿੱਤ ਲੈਣ ਦਾ ਚਾਅ ਏਨਾ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਚੰਡੀਗੜ੍ਹ ਵਿਚ ਐਮ.ਸੀ. ਚੋਣਾਂ ਵਿਚ ਪ੍ਰਚਾਰ ਕਰਨ ਆ ਗਿਆ ਪਰ ਨਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਨਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਾ ਕਿਸੇ ਮੰਤਰੀ ਨੇ ਹੀ ਅਪਣੀ ਪਾਰਟੀ ਲਈ ਪ੍ਰਚਾਰ ਕਰਨ ਵਾਸਤੇ ਸਮਾਂ ਕਢਿਆ।
Navjot Sidhu
ਪਰ ਕੀ ਪੰਜਾਬ ਵਿਚ ਵੀ ਇਹੀ ਹਾਲ ਹੋਣ ਵਾਲਾ ਹੈ? ਕੀ ‘ਆਪ’ ਦੀ ਜਿੱਤ ਪੱਕੀ ਹੈ? ਕੀ ਅਕਾਲੀ ਦਲ ਚੰਡੀਗੜ੍ਹ ਵਾਂਗ ਪੰਜਾਬ ਵਿਚ ਇੱਕਾ ਦੁੱਕਾ ਸੀਟ ਉਤੇ ਹੀ ਰਹਿ ਜਾਵੇਗਾ? ਭਾਜਪਾ ਦੀਆਂ ਸਾਰੀਆਂ ਪਾਰਟੀਆਂ ਵਿਚੋਂ ਕੱਢੇ ਤੇ ਹਾਰੇ ਹੋਏ ਆਗੂਆਂ ਨਾਲ ਗਠਜੋੜ ਦੀ ਰਣਨੀਤੀ ਕੰਮ ਕਰੇਗੀ? ਕੀ ਪ੍ਰਧਾਨ ਮੰਤਰੀ ਪੰਜਾਬ ਨੂੰ ਏਨੇ ਤੋਹਫ਼ੇ ਤੇ ਵਾਅਦੇ ਦੇ ਜਾਣਗੇ ਕਿ ਪੰਜਾਬ ਸੱਭ ਕੁੱਝ ਭੁਲਾ ਦੇਵੇਗਾ?
Balbir singh rajewal
ਕੀ ਪੰਜਾਬ ਕਾਂਗਰਸ ਇਕਜੁਟ ਹੋ ਕੇ ਕੰਮ ਕਰ ਸਕੇਗੀ? ਕੀ ਆਪ ਤੇ ਕਿਸਾਨੀ ਵਿਚ ਭਾਈਵਾਲੀ ਹੋਵੇਗੀ? ਕੀ ਐਸ.ਕੇ.ਐਮ. ਤੋਂ ਉਮੀਦ ਹੈ ਕਿ ਬਲਬੀਰ ਸਿੰਘ ਰਾਜੇਵਾਲ ਸਿਆਸੀ ਮੰਜ਼ਰ ਉਤੇ ਅਸਰ-ਅੰਦਾਜ਼ ਹੋ ਵੀ ਸਕਣਗੇ? ਪੰਜਾਬ ਦੀਆਂ ਚੋਣਾਂ ਇਸ ਵਾਰ ਜਥੇਬੰਦੀਆਂ ਤੋਂ ਵੀ ਵੱਧ ਕਰਵਟ ਲੈ ਕੇ ਆਉਣਗੀਆਂ ਤੇ ਫ਼ਿਲਮ ਦਾ ਅੰਤ ਵੀ ਬਹੁਤ ਸਮਝੌਤਿਆਂ ਨਾਲ ਸਮਾਪਤ ਹੋਵੇਗਾ। ਪਰ ਰਾਜਾ ਕੌਣ ਹੋਵੇਗਾ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
-ਨਿਮਰਤ ਕੌਰ