69ਵੇਂ ਗਣਤੰਤਰ ਦਿਵਸ ਨੂੰ ਜੀਅ ਆਇਆਂ ਕਹਿੰਦਿਆਂ ਅਪਣੇ ਆਪ ਨੂੰ ਤੇ ਗ਼ਲਤੀਆਂ ਨੂੰ ਸੁਧਾਰਨਾ ਅਤਿ ਜ਼ਰੂਰੀ
Published : Jan 25, 2018, 10:12 pm IST
Updated : Jan 25, 2018, 4:42 pm IST
SHARE ARTICLE

ਸਿੱਖਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਾਨੂੰਨੀ ਤੌਰ 'ਤੇ ਉਨ੍ਹਾਂ ਦੇ ਅਨੰਦ ਕਾਰਜ ਨੂੰ ਹਿੰਦੂ ਵਿਆਹ ਕਾਨੂੰਨ ਹੇਠ ਕਿਉਂ ਦਬਾ ਦਿਤਾ ਗਿਆ ਹੈ? ਉਨ੍ਹਾਂ ਦੇ ਪ੍ਰਤੀਨਿਧਾਂ ਵਲੋਂ ਸੰਵਿਧਾਨ ਉਤੇ ਦਸਤਖ਼ਤ ਨਾ ਕਰਨ ਬਾਰੇ ਵੀ ਕਦੇ ਸੋਚਿਆ ਨਹੀਂ ਗਿਆ, ਨਾ ਇਸ ਗੱਲ ਬਾਰੇ ਸੋਚਿਆ ਗਿਆ ਹੈ ਕਿ ਸੰਵਿਧਾਨ ਦੇ ਨਿਰਮਾਤਾ ਨੇ ਮਗਰੋਂ ਇਹ ਕਿਉਂ ਕਿਹਾ ਸੀ ਕਿ ਉਹ ਹੁਣ ਇਸ ਸੰਵਿਧਾਨ ਨੂੰ ਸਾੜ ਦੇਣਾ ਚਾਹੁਣਗੇ ਕਿਉਂਕਿ ਇਸ ਵਿਚ ਘੱਟ-ਗਿਣਤੀਆਂ ਨੂੰ ਕੁੱਝ ਨਹੀਂ ਦਿਤਾ ਗਿਆ। ਕਿਸੇ ਹੋਰ ਧਰਮ ਦੇ ਅਸੂਲਾਂ ਦੀ ਰਾਖੀ ਦੇ ਨਾਂ 'ਤੇ ਮੁਸਲਮਾਨਾਂ ਦੀ ਰੋਜ਼ੀ ਅਤੇ ਭੋਜਨ ਦੀ ਥਾਲੀ ਨੂੰ ਗ਼ੈਰ-ਕਾਨੂੰਨੀ ਬਣਾ ਦਿਤਾ ਗਿਆ ਹੈ। ਪਛੜੀਆਂ ਜਾਤਾਂ ਨੂੰ 'ਦਲਿਤ ਰੀਤੀ-ਰਿਵਾਜਾਂ' ਹੇਠ ਅੱਗੇ ਵਧਣ ਦੀ ਆਜ਼ਾਦੀ ਹੀ ਨਹੀਂ ਦਿਤੀ ਗਈ।69ਵਾਂ ਗਣਤੰਤਰ ਦਿਵਸ ਸਪੋਕਸਮੈਨ ਦੇ ਪਾਠਕਾਂ ਨੂੰ ਮੁਬਾਰਕ। ਅੱਜ ਦੇ ਦਿਨ ਇਸ ਪੂਰਨ ਸਵਰਾਜ ਦੇ ਐਲਾਨ ਬਾਰੇ ਵਿਚਾਰ ਕਰਨ ਦੀ ਬੜੀ ਲੋੜ ਹੈ ਕਿਉਂਕਿ ਅੱਜ ਦਾ ਭਾਰਤ, ਆਜ਼ਾਦੀ ਲਈ ਜੂਝਣ ਵਾਲਿਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਚੁਕਾ ਲਗਦਾ ਹੈ। ਕੋਈ ਕੇਸਰੀ ਪੱਗ ਬੰਨ੍ਹ ਲੈਂਦਾ ਹੈ ਅਤੇ ਕੋਈ ਭੁੱਖ ਹੜਤਾਲ 'ਤੇ ਬੈਠ ਜਾਂਦਾ ਹੈ ਜਾਂ ਕੋਈ ਖਾਦੀ ਦੇ ਕੁੜਤੇ ਪਾ ਕੇ ਉਨ੍ਹਾਂ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੀ ਵਿਖਾਵੇ ਦੀ ਰਸਮ ਪੂਰੀ ਕਰ ਦੇਂਦਾ ਹੈ। ਪਰ ਉਨ੍ਹਾਂ ਨੂੰ ਸ਼ਰਧਾਂਜਲੀ ਸਿਰਫ਼ ਇਨ੍ਹਾਂ ਬਾਹਰੀ ਚੀਕਾਂ ਨਾਲ ਨਹੀਂ ਸਗੋਂ 'ਸੰਪੂਰਨ ਆਜ਼ਾਦੀ' ਵਾਲੇ ਭਾਰਤ ਦੀ ਸਥਾਪਨਾ ਨਾਲ ਹੀ ਹੋਣੀ ਹੈ। ਕਿੰਨੇ ਹੀ ਬੁੱਤ ਬਣਾ ਲਉ, ਜਦ ਤਕ ਸੰਵਿਧਾਨ ਵਿਚ ਲਿਖੇ ਆਦਰਸ਼ਾਂ ਮੁਤਾਬਕ ਦੇਸ਼ ਦੇ ਨਾਗਰਿਕਾਂ ਨੂੰ ਜਿਊਣ ਜੋਗੀਆਂ ਸਥਿਤੀਆਂ ਮੁਹਈਆ ਨਹੀਂ ਕਰਵਾਈਆਂ ਜਾਂਦੀਆਂ, ਉਦੋਂ ਤਕ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਦੀ ਕੀਮਤ ਨਹੀਂ ਚੁਕਾਈ ਜਾ ਸਕੇਗੀ।ਅੱਜ ਸ਼ਾਇਦ ਆਮ ਭਾਰਤੀ, ਸੰਵਿਧਾਨ ਵਿਚ ਅਪਣੇ ਆਪ ਨੂੰ ਦਿਤੀ ਤਾਕਤ ਨੂੰ ਹੀ ਭੁਲ ਚੁੱਕਾ ਹੈ ਕਿਉਂਕਿ 'ਸਿਸਟਮ' ਨੇ ਉਸ ਦੀ ਆਵਾਜ਼ ਸੁਣਨੀ ਬੰਦ ਕਰ ਦਿਤੀ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਭਾਰਤ ਇਕ ਗਣਤੰਤਰ ਹੈ ਯਾਨੀ ਇਸ ਦੇਸ਼ ਦੀ ਸਾਰੀ ਤਾਕਤ ਲੋਕਾਂ ਦੇ ਹੱਥ ਵਿਚ ਹੈ। ਭਾਰਤ ਕਿਸੇ ਰਾਜੇ ਦੀ ਨਿਜੀ ਜਾਇਦਾਦ ਨਹੀਂ ਸਗੋਂ ਭਾਰਤੀਆਂ ਵਲੋਂ ਚੁਣੇ ਨੁਮਾਇੰਦੇ ਆਮ ਭਾਰਤੀਆਂ ਦੇ ਸੇਵਾਦਾਰ ਹੋਣ ਨਾਤੇ, ਦੇਸ਼ ਨੂੰ ਚਲਾਉਣ ਦਾ ਕੰਮ ਕਰਨਗੇ।ਬਾਬਾ ਸਾਹਿਬ ਅੰਬੇਦਕਰ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਜੀਵਨ ਜਾਚ ਦਸਿਆ ਸੀ ਜੋ ਆਜ਼ਾਦੀ, ਬਰਾਬਰੀ ਅਤੇ ਸਾਂਝੀਵਾਲਤਾ ਨੂੰ ਜ਼ਿੰਦਗੀ ਦੇ ਅਸੂਲ ਮੰਨਦੇ ਸੀ ਅਤੇ ਜਿਨ੍ਹਾਂ ਦਾ ਇਕ-ਦੂਜੇ ਨਾਲ ਤਲਾਕ ਕਦੇ ਨਹੀਂ ਹੋ ਸਕਦਾ। ਬਰਾਬਰੀ ਅਤੇ ਆਜ਼ਾਦੀ ਤੋਂ ਬਿਨਾਂ, ਕੁੱਝ ਤਾਨਾਸ਼ਾਹ ਲੋਕ ਸੱਭ 'ਤੇ ਹਾਵੀ ਹੋ ਜਾਣਗੇ। ਬਾਬਾ ਸਾਹਿਬ ਭਾਰਤੀ ਸੋਚ ਤੋਂ ਵਾਕਫ਼ ਸਨ ਅਤੇ ਉਨ੍ਹਾਂ ਨੇ ਹਰ ਕੋਸ਼ਿਸ਼ ਕਰ ਕੇ ਦੁਨੀਆਂ ਦਾ ਸੱਭ ਤੋਂ ਵੱਡਾ ਸੰਵਿਧਾਨ ਬਣਾਇਆ। ਉਨ੍ਹਾਂ ਦਾ ਮੰਤਵ ਇਹੀ ਸੀ ਕਿ ਉਹ ਇਸ ਦਬੇ-ਕੁਚਲੇ ਦੇਸ਼ ਦੇ ਨਾਗਰਿਕਾਂ ਨੂੰ ਕੁੱਝ ਤਾਕਤਵਰਾਂ ਦੇ ਸ਼ਿਕੰਜੇ ਵਿਚੋਂ ਕੱਢ ਲੈਣ।
ਅੱਜ 70 ਸਾਲਾਂ ਮਗਰੋਂ ਜਾਪਦਾ ਹੈ ਕਿ ਉਨ੍ਹਾਂ ਦੇ ਖ਼ਦਸ਼ੇ ਸਹੀ ਸਾਬਤ ਹੋ ਰਹੇ ਹਨ ਕਿਉਂਕਿ ਆਜ਼ਾਦ ਦੇਸ਼ ਦੇ ਨਾਗਰਿਕ ਹੁੰਦੇ ਹੋਏ ਵੀ ਅੱਜ ਆਮ ਭਾਰਤੀ ਆਜ਼ਾਦ ਨਹੀਂ। ਉਸ ਨੂੰ ਇਸ ਤਰ੍ਹਾਂ ਦੀਆਂ ਬੇੜੀਆਂ ਵਿਚ ਜਕੜ ਦਿਤਾ ਗਿਆ ਹੈ ਕਿ ਅਜੇ ਉਸ ਨੂੰ ਵੀ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਦੀ ਆਜ਼ਾਦੀ 'ਤੇ ਕਿਸ ਤਰ੍ਹਾਂ ਦੇ ਖ਼ਤਰੇ ਮੰਡਰਾ ਰਹੇ ਹਨ? 


ਲਿਖਤ ਵਿਚ ਹਰ ਹੱਕ ਮੌਜੂਦ ਹੋਣ ਦੇ ਬਾਵਜੂਦ ਆਮ ਭਾਰਤੀ ਅਪਣੇ ਹੱਕਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਸਿੱਖਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਾਨੂੰਨੀ ਤੌਰ 'ਤੇ ਉਨ੍ਹਾਂ ਦੇ ਅਨੰਦ ਕਾਰਜ ਨੂੰ ਹਿੰਦੂ ਵਿਆਹ ਕਾਨੂੰਨ ਹੇਠ ਕਿਉਂ ਦਬਾ ਦਿਤਾ ਗਿਆ ਹੈ? ਉਨ੍ਹਾਂ ਦੇ ਪ੍ਰਤੀਨਿਧਾਂ ਵਲੋਂ ਸੰਵਿਧਾਨ ਉਤੇ ਦਸਤਖ਼ਤ ਨਾ ਕਰਨ ਬਾਰੇ ਵੀ ਕਦੇ ਸੋਚਿਆ ਨਹੀਂ ਗਿਆ, ਨਾ ਇਸ ਗੱਲ ਬਾਰੇ ਸੋਚਿਆ ਗਿਆ ਹੈ ਕਿ ਸੰਵਿਧਾਨ ਦੇ ਨਿਰਮਾਤਾ ਨੇ ਮਗਰੋਂ ਇਹ ਕਿਉਂ ਕਿਹਾ ਸੀ ਕਿ ਉਹ ਹੁਣ ਇਸ ਸੰਵਿਧਾਨ ਨੂੰ ਸਾੜ ਦੇਣਾ ਚਾਹੁਣਗੇ ਕਿਉਂਕਿ ਇਸ ਵਿਚ ਘੱਟ-ਗਿਣਤੀਆਂ ਨੂੰ ਕੁੱਝ ਨਹੀਂ ਦਿਤਾ ਗਿਆ। ਕਿਸੇ ਹੋਰ ਧਰਮ ਦੇ ਅਸੂਲਾਂ ਦੀ ਰਾਖੀ ਦੇ ਨਾਂ 'ਤੇ ਮੁਸਲਮਾਨਾਂ ਦੀ ਰੋਜ਼ੀ ਅਤੇ ਭੋਜਨ ਦੀ ਥਾਲੀ ਨੂੰ ਗ਼ੈਰ-ਕਾਨੂੰਨੀ ਬਣਾ ਦਿਤਾ ਗਿਆ ਹੈ। ਪਛੜੀਆਂ ਜਾਤਾਂ ਨੂੰ 'ਦਲਿਤ ਰੀਤੀ-ਰਿਵਾਜਾਂ' ਹੇਠ ਅੱਗੇ ਵਧਣ ਦੀ ਆਜ਼ਾਦੀ ਹੀ ਨਹੀਂ ਦਿਤੀ ਗਈ।
ਆਜ਼ਾਦ ਤਾਂ ਨਫ਼ਰਤ ਫੈਲਾਉਣ ਵਾਲੀਆਂ ਭੀੜਾਂ ਹਨ ਜਿਨ੍ਹਾਂ ਨੂੰ ਨਫ਼ਰਤ ਦਾ ਨਾਂ ਜਪਦਿਆਂ ਕਤਲ ਤਕ ਦਾ ਹੱਕ ਦੇ ਦਿਤਾ ਗਿਆ ਹੈ। ਇਕ ਫ਼ਿਲਮ ਰਾਹੀਂ ਸਿਆਸਤ ਖੇਡਣ ਅਤੇ ਕੌਮਾਂ ਨੂੰ ਆਪਸ ਵਿਚ ਲੜਾਉਣ ਦੀ ਸੱਭ ਤੋਂ ਸ਼ਰਮਨਾਕ ਉਦਾਹਰਣ ਹੈ ਫ਼ਿਲਮ 'ਪਦਮਾਵਤ'। 'ਪਦਮਾਵਤ' ਵਰਗੀ ਫ਼ਿਲਮ ਉਤੇ ਇਤਰਾਜ਼ ਕਰਨ ਵਾਲੀ ਕਰਣੀ ਸੈਨਾ ਅੱਜ ਚੁੱਪ ਹੋ ਜਾਵੇਗੀ ਕਿਉਂਕਿ ਫ਼ਿਲਮ ਰਾਜਪੂਤ ਕਿਰਦਾਰ ਨੂੰ ਸਮਰਪਿਤ ਹੈ। ਕਰਣੀ ਸੈਨਾ ਦਾ ਮਕਸਦ ਸਿਰਫ਼ ਰਾਜਸਥਾਨ ਵਿਚ ਦਹਿਸ਼ਤ ਅਤੇ ਡਰ ਫੈਲਾ ਕੇ ਸੂਬੇ ਦੀਆਂ ਚੋਣਾਂ ਨੂੰ ਜਿੱਤ ਲੈਣ ਦੀ ਵਿਉਂਤਬੰਦੀ ਹੈ। ਅਸਲ ਵਿਚ ਫ਼ਿਲਮ ਦਾ ਵਿਰੋਧ ਤਾਂ ਔਰਤਾਂ ਜਾਂ ਮੁਸਲਮਾਨਾਂ ਨੂੰ ਕਰਨਾ ਚਾਹੀਦਾ ਹੈ। ਔਰਤਾਂ ਨੂੰ 'ਸੰਸਕਾਰੀ' ਅਤੇ 'ਗੋਹਰ' (ਅਪਣੇ ਆਪ ਨੂੰ ਜ਼ਿੰਦਾ ਸਾੜਨ ਦੀ ਪ੍ਰਥਾ) ਦੀ ਸ਼ਲਾਘਾ ਕਰਦੀ ਫ਼ਿਲਮ ਔਰਤਾਂ ਦੀ ਬਰਾਬਰੀ ਦੀ ਜੱਦੋਜਹਿਦ ਨੂੰ ਕਮਜ਼ੋਰ ਕਰਦੀ ਹੈ। ਦੂਜੇ ਪਾਸੇ, ਅਲਾਉਦੀਨ ਖ਼ਿਲਜੀ ਨੂੰ ਇਕ ਭੂਤਰੇ ਜਾਨਵਰ ਵਜੋਂ ਪੇਸ਼ ਕਰ ਕੇ ਇਤਿਹਾਸ ਦੇ ਇਸ ਪਾਤਰ ਦੇ ਨਾਲ-ਨਾਲ ਅੱਜ ਦੀ ਡਰੀ ਹੋਈ ਮੁਸਲਮਾਨ ਕੌਮ ਨਾਲ ਜ਼ਿਆਦਤੀ ਕੀਤੀ ਗਈ ਹੈ। ਪਰ ਭਾਰਤ ਇਕ ਹੋਰ ਹੀ ਤਰ੍ਹਾਂ ਦੀ ਗ਼ੁਲਾਮੀ ਦੇ ਰਾਹ ਚੱਲ ਪਿਆ ਹੈ। ਲੋਕ ਆਜ਼ਾਦ ਹੁੰਦੇ ਹੋਏ ਵੀ ਚੁਪ ਰਹਿਣਾ ਪਸੰਦ ਕਰਦੇ ਹਨ ਅਤੇ ਗ਼ਲਤ ਹੁੰਦੇ ਹੋਏ ਵੀ ਫ਼ਿਰਕੂ ਸੋਚ ਵਾਲੇ, ਬੇਕਾਬੂ ਭੀੜ ਬਣ ਕੇ ਮਾਸੂਮ ਬੱਚਿਆਂ ਉਤੇ ਹਮਲਾ ਕਰਨ ਤੋਂ ਨਹੀਂ ਕਤਰਾਉਂਦੇ। ਭਗਤ ਸਿੰਘ ਦੇ ਲਫ਼ਜ਼ਾਂ ਵਿਚ ਅੱਜ ਕ੍ਰਾਂਤੀ ਦੀ ਸਹੀ ਸਮਝ ਆ ਸਕਦੀ ਹੈ ਕਿ ਕ੍ਰਾਂਤੀ ਬੰਦੂਕਾਂ ਤੇ ਬੰਬਾਂ ਨਾਲ ਨਹੀਂ ਸਗੋਂ ਕ੍ਰਾਂਤੀ ਸੋਚਾਂ ਦੇ ਨਿਖਾਰ ਨਾਲ ਆਉਂਦੀ ਹੈ। ਅੱਜ ਅਪਣੇ ਹੱਕਾਂ ਤੇ ਜ਼ਿੰਮੇਵਾਰੀਆਂ ਬਾਰੇ ਸੋਚਣ ਅਤੇ ਘੋਖਣ ਦੀ ਘੜੀ ਹੈ। ਅੰਗਰੇਜ਼ ਵੀ ਸਾਡੀ ਸੋਚ ਨੂੰ ਦਬਾ ਨਾ ਸਕੇ ਪਰ ਅੱਜ ਦਾ ਮਾਹੌਲ ਸਾਡੀ ਸੋਚ ਨੂੰ ਗ਼ੁਲਾਮ ਬਣਾ ਸਕਦਾ ਹੈ। ਗਣਤੰਤਰ ਦਿਵਸ ਮਨਾਉਣਾ ਤਾਂ ਹੀ ਸਕਾਰਥਾ ਹੋਵੇਗਾ ਜੇ ਕੀਤੀ ਜਾ ਰਹੀ ਵੱਡੀ ਗ਼ਲਤੀ ਨੂੰ ਸੁਧਾਰਨ ਦਾ ਪ੍ਰਣ ਲੈ ਕੇ, ਭਾਰਤ ਦੇ ਭਵਿੱਖ ਨੂੰ ਬਚਾ ਲਿਆ ਜਾਵੇ।   -ਨਿਮਰਤ ਕੌਰ

SHARE ARTICLE
Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement