ਅੱਜ ਦੀ ਸੰਪਾਦਕੀ ਪਾਠਕਾਂ ਵਲੋਂ ਮੀਡੀਆ ਸੱਚ ਲਿਖਣੋਂ ਹਟਦਾ ਕਿਉਂ ਜਾ ਰਿਹਾ ਹੈ?
Published : Dec 10, 2017, 9:48 pm IST
Updated : Dec 10, 2017, 4:18 pm IST
SHARE ARTICLE

ਰੋਜ਼ਾਨਾ ਸਪੋਕਸਮੈਨ ਰਾਹੀਂ ਭਖਦੇ ਮਸਲਿਆਂ ਪ੍ਰਤੀ ਵਧੀਆ ਜਾਣਕਾਰੀ ਮਿਲਦੀ ਹੈ। ਮੀਡੀਆ ਬਾਰੇ ਵੀ ਬੇਬਾਕ ਵਿਚਾਰ ਮਿਲਦੇ ਹਨ। ਮੀਡੀਆ ਹੁਣ ਜ਼ਿਆਦਾਤਰ ਮੋਦੀ-ਮੀਡੀਆ ਹੋ ਗਿਆ ਹੈ। ਪ੍ਰਿੰਟ ਅਤੇ ਬਿਜਲਈ ਮੀਡੀਆ ਹੁਣ ਲੋਕ-ਮੁੱਦਿਆਂ ਬਾਰੇ ਚੁੱਪ ਹੈ ਜਿਵੇਂ ਮੀਡੀਆ ਹੁਣ ਬਾਹਰੋਂ/ਅੰਦਰੋਂ ਕਾਲਾ ਧਨ ਕੱਢਣ ਬਾਰੇ ਚੁੱਪ ਹੈ। ਸਾਰਿਆਂ ਦੇ ਖਾਤੇ ਵਿਚ 3 ਲੱਖ ਅਤੇ ਪ੍ਰਵਾਰ ਦੇ ਖਾਤੇ ਵਿਚ 15 ਲੱਖ ਜਮ੍ਹਾਂ ਕਰਨਾ, 100 ਸਮਾਰਟ ਸ਼ਹਿਰ ਬਣਾਉਣੇ, ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਲਾਗੂ ਕਰ ਕੇ ਕਿਸਾਨਾਂ ਦੀ ਜੂਨ ਸੁਧਾਰਨੀ, ਨੋਟਬੰਦੀ ਦੇ ਫ਼ਾਇਦੇ, ਅਤਿਵਾਦੀ ਫ਼ੰਡਿੰਗ ਖ਼ਤਮ ਕਰਨੀ, ਜਾਅਲੀ ਕਰੰਸੀ ਖ਼ਤਮ ਕਰਨੀ, ਟੈਕਸ ਚੋਰੀ ਖ਼ਤਮ ਕਰਨੀ। ਕਿਸਾਨਾਂ ਦੀ ਆਮਦਨ 2022 ਤਕ ਦੁਗਣੀ ਕਿਵੇਂ ਹੋਵੇਗੀ, ਕਿੰਨੀ ਹੋਵੇਗੀ, ਜੀ.ਐਸ.ਟੀ. ਤੋਂ ਲੋਕ ਕਿਉਂ ਔਖੇ ਹਨ, ਆਰਥਿਕਤਾ ਮੰਦੀ ਦੀ ਮਾਰ ਹੇਠ ਕਿਵੇਂ ਆਈ, ਆਰਥਕ ਵਿਕਾਸ ਦਰ ਪਿਛਲੇ ਤਿੰਨ ਸਾਲ ਦੀ ਸੱਭ ਤੋਂ ਘੱਟ 5.7 ਫ਼ੀ ਸਦੀ ਕਿਵੇਂ ਰਹਿ ਗਈ (ਯਸ਼ਵੰਤ ਸਿਨਹਾ ਮੁਤਾਬਕ ਤਾਂ ਇਹ ਅਸਲ ਵਿਚ 3.7 ਫ਼ੀ ਸਦੀ ਹੈ, ਬਾਕੀ ਅੰਕੜਿਆਂ ਦਾ ਹੇਰ-ਫੇਰ ਹੈ), 99.1 % ਬੰਦ ਕੀਤੇ ਨੋਟ ਬੈਂਕਾਂ ਵਿਚ ਆ ਗਏ ਹਨ ਤਾਂ ਕਾਲਾ ਧਨ ਕਿੱਧਰ ਗਿਆ, ਰੁਪਏ ਦੀ ਡਾਲਰ ਦੇ ਮੁਕਾਬਲੇ ਮਜ਼ਬੂਤੀ ਹੋਈ ਕਿ ਨਹੀਂ, ਕੌਮਾਂਤਰੀ ਮੰਡੀ ਵਿਚ ਤੇਲ ਦੀਆਂ ਕੀਮਤਾਂ ਡਿੱਗਣ ਦੇ ਬਾਵਜੂਦ ਵੀ ਸਾਡੀਆਂ ਕੀਮਤਾਂ ਕਿਉਂ ਵੱਧ ਰਹੀਆਂ ਹਨ, ਤੇਲ ਨੂੰ ਜੀ.ਐਸ.ਟੀ. ਤੋਂ ਕਿਉਂ ਬਾਹਰ ਰਖਿਆ ਹੈ, ਤੇਲ ਦੀ ਕੀਮਤ ਵਿਚ 50 ਫ਼ੀ ਸਦੀ ਤੋਂ ਉਪਰ ਟੈਕਸ ਕਿਉਂ ਹੈ, ਰਸੋਈ ਗੈਸ ਸਿਲੰਡਰ ਦੇ ਭਾਅ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਤੋਂ ਵੀ ਦੁਗਣੇ ਕਿਉਂ ਹੋ ਗਏ, ਸਰਹੱਦ ਤੇ ਇਕ ਦੇ ਦਸ ਸਿਰ ਕਿਉਂ ਨਹੀਂ ਆ ਰਹੇ, ਵਿਦੇਸ਼ੀ ਨਿਵੇਸ਼ ਕਿੰਨਾ ਆਇਆ ਹੈ, ਸਵਰਾਜ ਅਭਿਆਨ ਕਿੱਧਰ ਗਿਆ ਆਦਿ ਸਵਾਲਾਂ ਬਾਰੇ ਮੋਦੀ-ਮੀਡੀਆ ਚੁੱਪ ਕਿਉਂ ਹੈ? ਮੀਡੀਆ ਸਾਨੂੰ ਪਰੋਸ ਕੀ ਰਿਹਾ ਹੈ? ਬਗ਼ਦਾਦੀ, ਹਾਫ਼ਿਜ਼ ਸਈਦ, ਦਾਊਦ ਇਬਰਾਹੀਮ ਅਤੇ ਹੁਣ ਇਕਬਾਲ ਕਾਸਕਰ, ਸਰਜੀਕਲ ਸਟਰਾਈਕ, ਪਾਕਿਸਤਾਨ, ਅਤਿਵਾਦ, ਉੱਤਰੀ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ, ਹਿੰਦੂ-ਮੁਸਲਿਮ ਮੁੱਦੇ, ਮੰਦਰ ਬਨਾਮ ਮਸਜਿਦ, ਸ਼ਮਸ਼ਾਨ ਬਨਾਮ ਕਬਰਿਸਤਾਨ, ਗੁਰਮੀਤ ਰਾਮ ਰਹੀਮ ਦੇ ਮੁੱਦੇ ਉਪਰ ਆ ਗਏ ਹਨ ਤਾਕਿ ਲੋਕਾਂ ਦਾ ਧਿਆਨ ਭਾਵਨਾਤਮਕ ਮੁੱਦਿਆਂ ਵਲ ਰਹੇ, ਆਰਥਕ ਮੁੱਦੇ ਦੱਬ ਜਾਣ।

SHARE ARTICLE
Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement