'ਉੱਚਾ ਦਰ ਬਾਬੇ ਨਾਨਕ ਦਾ' ਨੂੰ ਅਪਣਾ ਸਮਝਦੇ ਹੋ? ਨਹੀਂ ਸਮਝਦੇ...! ਸਮਝਦੇ ਹੁੰਦੇ ਤਾਂ...
Published : Feb 3, 2019, 11:03 am IST
Updated : Feb 3, 2019, 11:13 am IST
SHARE ARTICLE
'Ucha Dar Babe Nanak Da'
'Ucha Dar Babe Nanak Da'

ਅਪਣਾ ਸਮਝ ਰਹੇ ਹੁੰਦੇ ਤਾਂ ਫ਼ਿਕਰ ਕਰ ਰਹੇ ਹੁੰਦੇ ਕਿ 3-4 ਮਹੀਨੇ ਪਹਿਲਾਂ 90% ਕੰਮ ਪੂਰਾ ਹੋ ਜਾਣ ਮਗਰੋਂ ਵੀ ਇਹ ਚਾਲੂ ਕਿਉਂ ਨਹੀਂ ਹੋ ਰਿਹਾ? ਅਪਣਾ ਸਮਝਦੇ ਹੁੰਦੇ ...

ਅਪਣਾ ਸਮਝ ਰਹੇ ਹੁੰਦੇ ਤਾਂ ਫ਼ਿਕਰ ਕਰ ਰਹੇ ਹੁੰਦੇ ਕਿ 3-4 ਮਹੀਨੇ ਪਹਿਲਾਂ 90% ਕੰਮ ਪੂਰਾ ਹੋ ਜਾਣ ਮਗਰੋਂ ਵੀ ਇਹ ਚਾਲੂ ਕਿਉਂ ਨਹੀਂ ਹੋ ਰਿਹਾ? ਅਪਣਾ ਸਮਝਦੇ ਹੁੰਦੇ ਤਾਂ 100-150 ਯੋਧੇ ਨਿੱਤਰ ਆਉਂਦੇ ਤੇ ਕਹਿੰਦੇ, 90% ਕੰਮ ਪੂਰਾ ਕਰ ਦੇਣ ਵਾਲੇ ਹੁਣ ਥੋੜਾ ਆਰਾਮ ਕਰ ਲੈਣ, 10% ਬਾਕੀ ਦੇ ਕੰਮ ਲਈ ਮਾਇਆ ਅਸੀ ਦੇਵਾਂਗੇ ਤਾਕਿ ਇਹ ਦੋ ਤਿੰਨ ਮਹੀਨੇ ਵਿਚ ਚਾਲੂ ਹੋ ਜਾਏ...।'' ਇਸ ਅਦਾਰੇ ਦਾ 90% ਕੰਮ ਵੀ ਤਾਂ ਹੀ ਹੋ ਸਕਿਆ ਕਿਉਂਕਿ ਮੋਢੀਆਂ ਨੇ ਪ੍ਰਣ ਲਿਆ ਸੀ, ''ਸਾਡਾ ਭਾਵੇਂ ਸੱਭ ਕੁੱਝ ਲੱਗ ਜਾਏ ਪਰ ਬਾਬੇ ਨਾਨਕ ਦਾ ਉੱਚਾ ਦਰ ਉਸਾਰ ਕੇ ਹੀ ਸਾਹ ਲਵਾਂਗੇ।''

ਹੁਣ ਇਸ ਦਾ ਅੰਤਮ ਪੜਾਅ ਵੀ ਅਜਿਹਾ ਪ੍ਰਣ ਲੈਣ ਵਾਲੇ ਦੂਜੇ ਪੂਰ ਦੇ ਯੋਧੇ ਹੀ ਛੇਤੀ ਪੁਗਾ ਸਕਦੇ ਹਨ। ਅਜਿਹੇ ਲੋਕ ਕੌਮੀ ਕਾਰਜਾਂ ਵਾਸਤੇ ਮਾਇਆ ਦੀ ਕੁਰਬਾਨੀ ਕਰਨ ਵਾਲੇ ਹੀ ਹੋ ਸਕਦੇ ਹਨ। ਪਰ ਸਿੱਖਾਂ ਵਿਚ ਅਜਿਹੇ ਲੋਕ ਬਹੁਤ ਥੋੜੇ ਹਨ। ਬਹੁਤੇ ਤਾਂ ਗੁਰਦਵਾਰੇ ਵੀ ਜਾਣਾ ਛੱਡ 'ਸੰਤਾਂ ਦੇ ਡੇਰੇ' ਜਾਣਾ ਸ਼ੁਰੂ ਕਰ ਦੇਂਦੇ ਹਨ ਜੇ ਗੁਰਦਵਾਰੇ ਵਿਚ ਜਾਣ ਤੇ, ਗੁਰੂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਨਹੀਂ ਕਰਦਾ।

ਆਉ ਸਿੱਖੋ! ਮਾਡਰਨ ਯੁਗ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਤੁਹਾਡੇ ਕੋਲ ਇਕੋ ਇਕ ਅਦਾਰਾ ਹੈ¸ਉੱਚਾ ਦਰ ਬਾਬੇ ਨਾਨਕ ਦਾ। ਇਸ ਦੀ ਸੰਪੂਰਨਤਾ ਲਈ ਜੇ ਤੁਸੀ ਮਾਇਆ ਦੀ ਕੁਰਬਾਨੀ ਕਰ ਸਕਦੇ ਹੋ ਤਾਂ ਆਉ, 17 ਫ਼ਰਵਰੀ (ਐਤਵਾਰ) ਨੂੰ 'ਉੱਚਾ ਦਰ' ਦੇ ਵਿਹੜੇ ਵਿਚ ਆਉ, ਬਾਬੇ ਨਾਨਕ ਦਾ ਨਾਂ ਲੈ ਕੇ ਉਪ੍ਰੋਕਤ ਪ੍ਰਣ ਕਰੋ ਤੇ ਜੇ 'ਉੱਚਾ ਦਰ' ਨੂੰ ਅਪਣਾ ਸਮਝਦੇ ਹੋ ਤਾਂ 2 ਮਹੀਨਿਆਂ ਵਿਚ ਇਸ ਨੂੰ ਚਾਲੂ ਕਰਨ ਦਾ ਪ੍ਰੋਗਰਾਮ ਬਣਾ ਕੇ ਦੱਸੋ ਕਿ ਤੁਸੀ ਗੱਲਾਂ ਕਰਨ ਵਾਲੇ ਹੀ ਨਹੀਂ, ਅਮਲੀ ਤੌਰ ਤੇ ਅਪਣੇ ਪਿਆਰ ਦਾ ਸਬੂਤ ਵੀ ਦੇ ਸਕਦੇ ਹੋ!

'ਉੱਚਾ ਦਰ ਬਾਬੇ ਨਾਨਕ ਦਾ' ਉਸਾਰਨ ਦੀ ਨਾ ਮੇਰੀ ਕੋਈ ਹੈਸੀਅਤ ਸੀ, ਨਾ ਮੈਂ ਇਸ ਨੂੰ ਅਪਣੇ ਲਈ ਜਾਂ ਅਪਣੇ ਪ੍ਰਵਾਰ ਲਈ ਹੀ ਬਣਾਇਆ ਸੀ। ਇਹ ਗੱਲ ਮੈਂ ਪਹਿਲੇ ਦਿਨ ਤੋਂ ਹੀ ਸਪੱਸ਼ਟ ਕਰ ਦਿਤੀ ਸੀ। ਸਿਰਫ਼ ਸ਼ਰਤ ਇਹ ਰੱਖੀ ਸੀ ਕਿ ਅੱਧੇ ਪੈਸੇ ਦਾ ਪ੍ਰਬੰਧ ਕਰਨ ਦਾ ਜ਼ਿੰਮਾ ਮੇਰਾ ਤੇ ਜਿਸ ਦਿਨ ਪਾਠਕਾਂ ਨੇ ਵੀ ਅਪਣਾ ਅੱਧ ਪਾ ਦਿਤਾ, ਉੱਚਾ ਦਰ ਦੀ ਪੂਰੀ ਮਲਕੀਅਤ ਉਨ੍ਹਾਂ ਦੇ ਨਾਂ ਕਰ ਦਿਤੀ ਜਾਏਗੀ। ਪਾਠਕਾਂ ਨੇ ਅਪਣਾ ਅੱਧਾ ਹਿੱਸਾ ਪਾ ਦਿਤਾ ਹੁੰਦਾ ਤਾਂ ਸਾਡੇ ਅੱਧੇ ਨਾਲ ਰਲ ਕੇ, 'ਉੱਚਾ ਦਰ' ਚਾਰ ਸਾਲ ਪਹਿਲਾਂ ਸ਼ੁਰੂ ਹੋ ਚੁੱਕਾ ਹੁੰਦਾ।

'Ucha Dar Babe Nanak Da''Ucha Dar Babe Nanak Da'

ਅਜੇ ਤਕ ਵੀ ਇਕ ਚੌਥਾਈ ਹਿੱਸਾ ਹੀ ਪਾਠਕਾਂ ਨੇ ਪਾਇਆ ਸੀ ਕਿ ਮੈਂ ਕੋਰਟ ਕਚਹਿਰੀ ਵਿਚ ਜਾ ਕੇ, ਇਸ ਦੀ ਸਾਰੀ ਮਾਲਕੀ ਉਨ੍ਹਾਂ ਪਾਠਕਾਂ ਦੇ ਨਾਂ ਕਰ ਦਿਤੀ ਜੋ ਇਸ ਦੇ ਮੈਂਬਰ ਬਣ ਗਏ ਕਿਉਂਕਿ ਮੇਰਾ ਖ਼ਿਆਲ ਸੀ ਕਿ 'ਮਾਲਕ' ਬਣ ਕੇ ਉਹ ਇਸ ਨੂੰ ਸਚਮੁਚ 'ਅਪਣਾ' ਸਮਝਣ ਲੱਗ ਪੈਣਗੇ ਤੇ ਇਸ ਨੂੰ ਮੁਕੰਮਲ ਕਰਨ ਵਿਚ ਆਪੇ ਦਿਲਚਸਪੀ ਲੈਣ ਲੱਗ ਪੈਣਗੇ। ਪਰ ਪਾਠਕ ਚੌਥੇ ਹਿੱਸੇ ਤੋਂ ਅੱਗੇ ਬਿਲਕੁਲ ਨਾ ਵਧੇ। ਹੁਣ ਤਕ 3 ਹਜ਼ਾਰ ਦੇ ਕਰੀਬ ਮੈਂਬਰ ਬਣ ਚੁੱਕੇ ਹਨ। ਸੱਭ ਨੂੰ ਚਿੱਠੀਆਂ ਭੇਜੀਦੀਆਂ ਹਨ ਕਿ ਤੁਸੀ ਹੁਣ 'ਉੱਚਾ ਦਰ' ਦੇ 'ਮਾਲਕ' ਬਣ ਗਏ ਹੋ (ਕਾਨੂੰਨ ਅਨੁਸਾਰ ਵੀ),

ਇਸ ਲਈ ਮਾਲਕਾਂ ਵਾਂਗ ਸੋਚੋ ਕਿ ਜਿਸ ਚੀਜ਼ ਦੀ ਮਾਲਕੀ ਤੁਹਾਨੂੰ ਦੇ ਦਿਤੀ ਗਈ ਹੈ, ਉਸ ਨੂੰ ਮੁਕੰਮਲ ਕਿਵੇਂ ਕਰਨਾ ਹੈ ਤੇ ਛੇਤੀ ਤੋਂ ਛੇਤੀ ਚਾਲੂ ਕਿਵੇਂ ਕਰਨਾ ਹੈ। ਨਾਮੁਕੰਮਲ ਛੱਡੀ ਹੋਈ ਕਿਸੇ ਵੀ ਚੀਜ਼ ਨੂੰ ਘੁਣ ਖਾਣ ਲਗਦਾ ਹੈ। 80 ਕਰੋੜ ਤੋਂ ਵੱਧ ਪੈਸਾ ਲੱਗ ਚੁੱਕਾ ਹੈ, ਉਹ ਵੀ ਬੇਕਾਰ ਹੋ ਕੇ ਪੱਥਰ ਬਣਿਆ ਹੋਇਆ ਹੈ, ਉਸ ਦਾ ਲਾਭ ਕਿਸੇ ਨੂੰ ਨਹੀਂ ਮਿਲ ਰਿਹਾ। ਇਸ ਲਈ ਮਾਲਕਾਂ ਵਾਂਗ ਮਾਇਆ ਦੀ ਥੋੜੀ ਜਹੀ ਕੁਰਬਾਨੀ ਕਰੋ ਤੇ ਇਸ ਨੂੰ ਚਾਲੂ ਕਰਵਾਉ। ਪੰਜ ਸੱਤ ਪਾਠਕਾਂ ਤੋਂ ਬਿਨਾਂ ਕੋਈ ਜਵਾਬ ਤਕ ਨਹੀਂ ਭੇਜਦਾ।

ਮਿਲਦੇ ਹਨ ਤਾਂ ਕਹਿੰਦੇ ਹਨ, ''ਅਸੀ ਤਾਂ ਹੁਣ ਉਹ ਫ਼ਾਇਦੇ ਲੈਣ ਦੀ ਉਡੀਕ ਕਰ ਰਹੇ ਹਾਂ ਜਿਹੜੇ ਮੈਂਬਰਾਂ ਨੂੰ ਮਿਲਣੇ ਸਨ ਤੇ ਤੁਸੀ ਹੋਰ ਪੈਸੇ ਮੰਗ ਰਹੇ ਹੋ।''
ਮਤਲਬ, ਇਨ੍ਹਾਂ 'ਚੋਂ ਬਹੁਤੇ ਤਾਂ 'ਫ਼ਾਇਦੇ ਲੈਣ' ਲਈ ਹੀ ਮੈਂਬਰ ਬਣੇ ਸਨ। ਫ਼ਾਇਦੇ ਨਾ ਮਿਲਣ ਤਾਂ ਬਹੁਤਿਆਂ ਨੂੰ ਉੱਚਾ ਦਰ ਨਾਲ ਮਤਲਬ ਹੀ ਕੋਈ ਨਹੀਂ। ਇਹੋ ਜਹੀਆਂ ਗੱਲਾਂ ਸੁਣ ਕੇ ਮੈਂ ਅਪਣੇ ਆਪ ਨੂੰ ਹੀ ਪੁੱਛਣ ਲੱਗ ਜਾਂਦਾ ਹਾਂ¸ਕੀ ਬਣੇਗਾ ਮਾਇਆ ਦੇ ਗ਼ੁਲਾਮ ਬਣ ਚੁੱਕੇ ਅਤੇ ਅਪਣੇ ਨਿਜੀ 'ਲਾਭ' ਬਾਰੇ ਪਹਿਲਾਂ ਸੋਚ ਕੇ, ਕੁੱਝ ਪੈਸੇ ਦੇਣ ਵਾਲੇ ਸਿੱਖਾਂ ਦਾ? ਅਰਬਾਂਪਤੀ ਸਿੱਖਾਂ ਨੂੰ ਵੀ ਮਿਲ ਚੁੱਕਾ ਹਾਂ ਤੇ ਆਮ ਸਿੱਖਾਂ ਨੂੰ ਵੀ।

ਇਕ ਦੋ ਫ਼ੀ ਸਦੀ ਹੀ ਰਹਿ ਗਏ ਹਨ ਜੋ ਕਰਮ-ਕਾਂਡੀਆਂ ਕੋਲੋਂ ਬਾਬੇ ਦੀ ਸਿੱਖੀ ਨੂੰ ਆਜ਼ਾਦ ਕਰਵਾਉਣ ਲਈ ਮਾਇਆ ਦੀ ਕੁਰਬਾਨੀ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਬਾਕੀਆਂ ਦਾ ਹਾਲ ਤਾਂ ਇਕ ਸੱਚੀ ਘਟਨਾ ਤੋਂ ਹੀ ਪਤਾ ਲੱਗ ਜਾਏਗਾ। ਮੈਂ ਕਿਸੇ ਖਾਂਦੇ ਪੀਂਦੇ ਤੇ ਪੰਥਕ ਕਿਸਮ ਦੇ ਸਿੱਖ ਨੂੰ ਪੁਛਿਆ, ''ਸਿੰਘ ਜੀ, ਬਾਬੇ ਨਾਨਕ ਨੂੰ ਮੰਨਦੇ ਹੋ?'' ''ਹਾਂ ਜੀ, ਮੰਨਦੇ ਹਾਂ, ਉਹ ਤਾਂ ਭੱਟਾਂ ਦੇ ਕਹਿਣ ਮੁਤਾਬਕ ਆਪ ਨਾਰਾਇਣ (ਰੱਬ) ਸੀ ਜੋ ਕਲਾ ਧਾਰ ਕੇ ਜੱਗ ਵਿਚ ਪ੍ਰਗਟ ਹੋਇਆ।'' ਮੈਂ ਦੂਜਾ ਸਵਾਲ ਕੀਤਾ, ''ਉਸ ਬਾਬੇ ਨਾਨਕ ਦੇ ਸੁਨੇਹੇ ਨੂੰ ਆਧੁਨਿਕ ਜ਼ਮਾਨੇ ਦੇ ਢੰਗ ਨਾਲ ਪੇਸ਼ ਕਰਨ ਵਾਲੀ ਇਕ ਨਵੇਂ ਜ਼ਮਾਨੇ ਦੀ ਯਾਦਗਾਰ ਬਣਾਈ ਜਾਏ ਤਾਂ...?''

FarmerFarmer

ਸਿੰਘ ਸਾਹਿਬ ਵਿਚੋਂ ਹੀ ਟੋਕ ਕੇ ਬੋਲੇ, ''ਬਸ ਪੈਸੇ ਨਾ ਕਿਤੇ ਮੰਗ ਲਇਉ ਯਾਦਗਾਰ ਦੀ ਗੱਲ ਕਰ ਕੇ। ਪੈਸੇ ਨਹੀਂ ਅਸੀ ਦਿੰਦੇ ਕਿਸੇ ਨੂੰ।'' ਕੀ ਸਾਰੇ ਸਿੱਖਾਂ ਦਾ ਹਾਲ ਅਜਿਹਾ ਹੀ ਹੋ ਗਿਆ ਹੈ? ਮੈਨੂੰ ਯਾਦ ਹੈ, 8 ਸਾਲ ਪਹਿਲਾਂ ਜਦ ਅਸੀ 'ਉੱਚਾ ਦਰ' ਲਈ ਜ਼ਮੀਨ ਖ਼ਰੀਦ ਕੇ, ਉਸ ਖੇਤ-ਨੁਮਾ ਕੱਚੀ ਧਰਤੀ ਤੇ ਪਹਿਲਾ ਸਮਾਗਮ ਰਖਿਆ ਸੀ ਤਾਂ ਇਕ ਤੋਂ ਬਾਅਦ ਦੂਜਾ ਬੁਲਾਰਾ ਇਹੀ ਗਰਜਦਾ ਸੀ, ''ਸ. ਜੋਗਿੰਦਰ ਸਿੰਘ ਨੇ ਜ਼ਮੀਨ ਲੈ ਦਿਤੀ ਹੈ, ਹੁਣ ਬਾਕੀ ਦੀ ਸਾਰੀ ਉਸਾਰੀ ਲਈ ਮਾਇਆ ਅਸੀ ਦੇਵਾਂਗੇ, ਸ. ਜੋਗਿੰਦਰ ਸਿੰਘ ਦਾ ਇਕ ਪੈਸਾ ਵੀ ਹੋਰ ਨਹੀਂ ਲੱਗਣ ਦੇਵਾਂਗੇ।''

ਮੈਂ ਹੱਸ ਕੇ ਕਿਹਾ ਸੀ, ''ਅੱਧੇ ਦਾ ਪ੍ਰਬੰਧ ਮੈਂ ਕਰ ਦਿਆਂਗਾ। ਅੱਧਾ ਪਾ ਦੇਣੋਂ ਤੁਸੀ ਪਿੱਛੇ ਨਾ ਹਟਿਉ। ਬਸ ਏਨਾ ਹੀ ਮੇਰੇ ਲਈ ਕਾਫ਼ੀ ਹੋਵੇਗਾ।'' 50 ਹਜ਼ਾਰ ਤੋਂ ਜ਼ਿਆਦਾ ਪਾਠਕਾਂ ਨੇ ਹੱਥ ਖੜੇ ਕਰ ਕੇ ਮੇਰੀ ਗੱਲ ਦੀ ਹਾਮੀ ਭਰੀ ਸੀ। ਪਰ ਜੋ ਮਗਰੋਂ ਵੇਖਿਆ, ਜਲਸਿਆਂ ਵਿਚ ਲੀਡਰਾਂ ਦੇ ਵੱਡੇ ਵੱਡੇ ਵਾਅਦਿਆਂ ਤੇ ਦੀਵਾਨਾਂ ਵਿਚ ਸਿੱਖਾਂ ਦੇ ਜੈਕਾਰਿਆਂ ਵਿਚ ਕੋਈ ਫ਼ਰਕ ਨਹੀਂ ਰਹਿ ਗਿਆ। ਜੇ ਮੈਂ ਤੁਹਾਨੂੰ ਉਹ ਸਾਰਾ ਵੇਰਵਾ ਸੁਣਾ ਦਿਆਂ ਕਿ ਕਿਹੜੇ ਕਿਹੜੇ ਨਰਕ ਵਿਚੋਂ ਲੰਘ ਕੇ ਅਸੀ 'ਉੱਚਾ ਦਰ' ਦਾ 90% ਕੰਮ ਪੂਰਾ ਕੀਤਾ ਹੈ ਤਾਂ ਤੁਹਾਡੇ 'ਚੋਂ ਬਹੁਤਿਆਂ ਦਾ ਰੋਣ ਨਿਕਲ ਆਵੇਗਾ।

ਨਰਕ ਦੀ ਸੈਰ ਕਰਵਾਉਣ ਵਾਲਿਆਂ ਵਿਚ ਸਰਕਾਰਾਂ ਤਾਂ ਸ਼ਾਮਲ ਸਨ ਹੀ, ਸਿੱਖਾਂ ਨੇ ਉਸ ਤੋਂ ਵੱਧ ਜ਼ਲੀਲ ਕੀਤਾ। ਜਿਨ੍ਹਾਂ ਨੇ ਸੂਦ ਬਦਲੇ ਪੈਸੇ ਦਿਤੇ, ਉਨ੍ਹਾਂ ਨੇ ਪੈਸੇ ਵਾਪਸ ਲੈਣ ਲਈ ਉੱਚਾ ਦਰ ਚਾਲੂ ਹੋਣ ਤਕ ਰੁਕਣ ਦੀ ਗੱਲ ਤਾਂ ਕੀ ਸੁਣਨੀ ਸੀ, ਉਲਟਾ ਬੜੀ ਗੰਦੀ ਭਾਸ਼ਾ ਵਰਤ ਕੇ ਸਾਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ ਕੀ ਇਹ ਸਿੱਖ ਵੀ ਹਨ? ਤੇ ਇਨ੍ਹਾਂ ਨਾਲੋਂ ਕਿਸੇ ਬਾਣੀਏ ਵਪਾਰੀ ਕੋਲੋਂ ਪੈਸੇ ਲੈ ਲੈਂਦੇ ਤਾਂ ਏਨੀ ਗੰਦੀ ਜ਼ਬਾਨ ਤਾਂ ਨਾ ਸੁਣਨੀ ਪੈਂਦੀ। ਪਰ ਉਹ ਸਾਰੀ ਵਾਰਤਾ ਫਿਰ ਕਿਸੇ ਵੇਲੇ ਸੁਣਾਵਾਂਗਾ। ਇਸ ਵੇਲੇ ਮੈਂ ਉਨ੍ਹਾਂ 100-150 ਯੋਧਿਆਂ ਨੂੰ ਆਵਾਜ਼ ਮਾਰਨ ਲਈ ਹੀ ਇਹ ਚਾਰ ਅੱਖਰ ਲਿਖ ਰਿਹਾ ਹਾਂ

ਜਿਨ੍ਹਾਂ ਨੂੰ ਪਤਾ ਹੈ ਕਿ 'ਉੱਚਾ ਦਰ' ਦੀ ਇਤਿਹਾਸ ਵਿਚ ਮਹੱਤਤਾ ਕੀ ਹੈ ਤੇ ਇਹਨੂੰ ਚਾਲੂ ਕਰਨਾ ਅੱਜ ਦੇ ਸਮੇਂ ਵਿਚ ਸਿੱਖੀ ਦੀ ਸੱਭ ਤੋਂ ਵੱਡੀ ਸੇਵਾ ਹੈ। ਅੱਜ ਮੈਂ ਉਨ੍ਹਾਂ ਨੂੰ ਲੱਭ ਰਿਹਾ ਹਾਂ ਜਿਹੜੇ 90% ਹੋ ਚੁੱਕੇ ਕੰਮ ਨੂੰ 100% ਵਿਚ ਬਦਲਣ ਦੀ ਜ਼ਿੰਮੇਵਾਰੀ ਅਪਣੇ ਉਪਰ ਲੈਣ ਲਈ ਤਿਆਰ ਹੋਣ ਤੇ ਇਹ ਐਲਾਨ ਕਰਨ ਲਈ ਵੀ ਕਿ, ''90% ਕੰਮ ਪੂਰਾ ਕਰ ਦੇਣ ਵਾਲੇ ਹੁਣ ਥੋੜਾ ਆਰਾਮ ਕਰ ਲੈਣ, 10% ਬਾਕੀ ਦੇ ਕੰਮ ਲਈ ਮਾਇਆ ਅਸੀ ਦੇਵਾਂਗੇ ਤਾਕਿ ਇਹ ਦੋ ਤਿੰਨ ਮਹੀਨੇ ਵਿਚ ਚਾਲੂ ਹੋ ਜਾਏ...।'' ਇਸ ਅਦਾਰੇ ਦਾ 90% ਕੰਮ ਵੀ ਤਾਂ ਹੀ ਹੋ ਸਕਿਆ ਹੈ

businessmanBusinessman

ਕਿਉਂਕਿ ਮੋਢੀਆਂ ਨੇ ਪ੍ਰਣ ਲਿਆ ਸੀ, ''ਸਾਡਾ ਅਪਣਾ ਭਾਵੇਂ ਸੱਭ ਕੁੱਝ ਲੱਗ ਜਾਏ ਪਰ ਬਾਬੇ ਨਾਨਕ ਦਾ ਉੱਚਾ ਦਰ ਉਸਾਰ ਕੇ ਹੀ ਸਾਹ ਲਵਾਂਗੇ।'' ਹੁਣ ਇਸ ਦਾ ਅੰਤਮ ਪੜਾਅ ਵੀ ਅਜਿਹਾ ਪ੍ਰਣ ਲੈਣ ਵਾਲੇ ਦੂਜੇ ਪੂਰ ਦੇ ਯੋਧੇ ਹੀ ਛੇਤੀ ਪੁਗਾ ਸਕਦੇ ਹਨ। ਅਜਿਹੇ ਲੋਕ ਕੌਮੀ ਕਾਰਜਾਂ ਵਾਸਤੇ ਮਾਇਆ ਦੀ ਕੁਰਬਾਨੀ ਕਰਨ ਵਾਲੇ ਹੀ ਹੋ ਸਕਦੇ ਹਨ। ਪਰ ਸਿੱਖਾਂ ਵਿਚ ਅਜਿਹੇ ਲੋਕ ਬਹੁਤ ਥੋੜੇ ਹਨ। ਬਹੁਤੇ ਤਾਂ ਗੁਰਦਵਾਰੇ ਵੀ ਜਾਣਾ ਛੱਡ 'ਸੰਤਾਂ ਦੇ ਡੇਰੇ' ਜਾਣਾ ਸ਼ੁਰੂ ਕਰ ਦੇਂਦੇ ਹਨ ਜੇ ਗੁਰਦਵਾਰੇ ਵਿਚ ਜਾਣ ਤੇ, ਗੁਰੂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਨਹੀਂ ਕਰਦਾ।

ਆਉ ਸਿੱਖੋ! ਮਾਡਰਨ ਯੁਗ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਤੁਹਾਡੇ ਕੋਲ ਇਕੋ ਇਕ ਅਦਾਰਾ ਹੈ¸ਉੱਚਾ ਦਰ ਬਾਬੇ ਨਾਨਕ ਦਾ। ਇਸ ਦੀ ਸੰਪੂਰਨਤਾ ਲਈ ਜੇ ਤੁਸੀ ਮਾਇਆ ਦੀ ਕੁਰਬਾਨੀ ਕਰ ਸਕਦੇ ਹੋ ਤਾਂ ਆਉ, 17 ਫ਼ਰਵਰੀ (ਐਤਵਾਰ) ਨੂੰ 'ਉੱਚਾ ਦਰ' ਦੇ ਵਿਹੜੇ ਵਿਚ ਆਉ, ਬਾਬੇ ਨਾਨਕ ਦਾ ਨਾਂ ਲੈ ਕੇ ਉਪ੍ਰੋਕਤ ਪ੍ਰਣ ਕਰੋ ਤੇ ਜੇ 'ਉੱਚਾ ਦਰ' ਨੂੰ ਅਪਣਾ ਸਮਝਦੇ ਹੋ ਤਾਂ 2 ਮਹੀਨਿਆਂ ਵਿਚ ਇਸ ਨੂੰ ਚਾਲੂ ਕਰਨ ਦਾ ਪ੍ਰੋਗਰਾਮ ਬਣਾ ਕੇ ਦੱਸੋ ਕਿ ਤੁਸੀ ਗੱਲਾਂ ਕਰਨ ਵਾਲੇ ਹੀ ਨਹੀਂ, ਅਮਲੀ ਤੌਰ ਤੇ ਅਪਣੇ ਪਿਆਰ ਦਾ ਸਬੂਤ ਵੀ ਦੇ ਸਕਦੇ ਹੋ!

ਰੋ ਪਵੋਗੇ ਜੇ ਪੂਰਾ ਸੱਚ ਸੁਣਾ ਦਿਆਂ

ਜੇ ਮੈਂ ਤੁਹਾਨੂੰ ਉਹ ਸਾਰਾ ਵੇਰਵਾ ਸੁਣਾ ਦਿਆਂ ਕਿ ਕਿਹੜੇ ਕਿਹੜੇ ਨਰਕ ਵਿਚੋਂ ਲੰਘ ਕੇ ਅਸੀ 'ਉੱਚਾ ਦਰ' ਦਾ 90% ਕੰਮ ਪੂਰਾ ਕੀਤਾ ਹੈ ਤਾਂ ਤੁਹਾਡੇ 'ਚੋਂ ਬਹੁਤਿਆਂ ਦਾ ਰੋਣ ਨਿਕਲ ਆਵੇਗਾ। ਨਰਕ ਦੀ ਸੈਰ ਕਰਵਾਉਣ ਵਾਲਿਆਂ ਵਿਚ ਸਰਕਾਰਾਂ ਤਾਂ ਸ਼ਾਮਲ ਸਨ ਹੀ, ਸਿੱਖਾਂ ਨੇ ਉਸ ਤੋਂ ਵੱਧ ਜ਼ਲੀਲ ਕੀਤਾ। ਜਿਨ੍ਹਾਂ ਨੇ ਸੂਦ ਬਦਲੇ ਪੈਸੇ ਦਿਤੇ, ਉਨ੍ਹਾਂ ਨੇ ਪੈਸੇ ਵਾਪਸ ਲੈਣ ਲਈ ਉੱਚਾ ਦਰ ਚਾਲੂ ਹੋਣ ਤਕ ਰੁਕਣ ਦੀ ਗੱਲ ਤਾਂ ਕੀ ਸੁਣਨੀ ਸੀ, ਉਲਟਾ ਬੜੀ ਗੰਦੀ ਭਾਸ਼ਾ ਵਰਤ ਕੇ ਸਾਨੂੰ ਸੋਚਣ ਤੇ ਮਜਬੂਰ ਕਰ ਦਿਤਾ ਕਿ ਕੀ ਇਹ ਸਿੱਖ ਵੀ ਹਨ? ਤੇ ਇਨ੍ਹਾਂ ਨਾਲੋਂ ਕਿਸੇ ਬਾਣੀਏ ਵਪਾਰੀ ਕੋਲੋਂ ਪੈਸੇ ਲੈ ਲੈਂਦੇ ਤਾਂ ਏਨੀ ਗੰਦੀ ਜ਼ਬਾਨ ਤਾਂ ਨਾ ਸੁਣਨੀ ਪੈਂਦੀ।

Members of 'Ucha Dar Babe Nanak DaMembers of 'Ucha Dar Babe Nanak Da

ਪਰ ਉਹ ਸਾਰੀ ਵਾਰਤਾ ਫਿਰ ਕਿਸੇ ਵੇਲੇ ਸੁਣਾਵਾਂਗਾ। ਇਸ ਵੇਲੇ ਮੈਂ ਉਨ੍ਹਾਂ 100-150 ਯੋਧਿਆਂ ਨੂੰ ਆਵਾਜ਼ ਮਾਰਨ ਲਈ ਹੀ ਇਹ ਚਾਰ ਅੱਖਰ ਲਿਖ ਰਿਹਾ ਹਾਂ ਜਿਨ੍ਹਾਂ ਨੂੰ ਪਤਾ ਹੈ ਕਿ 'ਉੱਚਾ ਦਰ' ਦੀ ਇਤਿਹਾਸ ਵਿਚ ਮਹੱਤਤਾ ਕੀ ਹੈ ਤੇ ਇਹਨੂੰ ਚਾਲੂ ਕਰਨਾ ਅੱਜ ਦੇ ਸਮੇਂ ਵਿਚ ਸਿੱਖੀ ਦੀ ਸੱਭ ਤੋਂ ਵੱਡੀ ਸੇਵਾ ਹੈ। ਅੱਜ ਮੈਂ ਉਨ੍ਹਾਂ ਨੂੰ ਲੱਭ ਰਿਹਾ ਹਾਂ ਜਿਹੜੇ 90% ਹੋ ਚੁੱਕੇ ਕੰਮ ਨੂੰ 100% ਵਿਚ ਬਦਲਣ ਦੀ ਜ਼ਿੰਮੇਵਾਰੀ ਅਪਣੇ ਉਪਰ ਲੈਣ ਲਈ ਤਿਆਰ ਹੋਣ ਤੇ ਇਹ ਐਲਾਨ ਕਰਨ ਲਈ ਵੀ ਕਿ, ''90% ਕੰਮ ਪੂਰਾ ਕਰ ਦੇਣ ਵਾਲੇ ਹੁਣ ਥੋੜਾ ਆਰਾਮ ਕਰ ਲੈਣ, 10% ਬਾਕੀ ਦੇ ਕੰਮ ਲਈ ਮਾਇਆ ਅਸੀ ਦੇਵਾਂਗੇ ਤਾਕਿ ਇਹ ਦੋ ਤਿੰਨ ਮਹੀਨੇ ਵਿਚ ਚਾਲੂ ਹੋ ਜਾਏ...।'' 

ਇਕ ਦੋ ਫ਼ੀ ਸਦੀ ਹੀ ਰਹਿ ਗਏ ਹਨ ਕੌਮੀ ਕਾਰਜਾਂ ਲਈ ਪੈਸੇ ਦੀ ਕੁਰਬਾਨੀ ਕਰਨ ਵਾਲੇ...

ਅਰਬਾਂਪਤੀ ਸਿੱਖਾਂ ਨੂੰ ਵੀ ਮਿਲ ਚੁੱਕਾ ਹਾਂ ਤੇ ਆਮ ਸਿੱਖਾਂ ਨੂੰ ਵੀ। ਇਕ ਦੋ ਫ਼ੀ ਸਦੀ ਹੀ ਰਹਿ ਗਏ ਹਨ ਜੋ ਕਰਮ-ਕਾਂਡੀਆਂ ਕੋਲੋਂ ਬਾਬੇ ਦੀ ਸਿੱਖੀ ਨੂੰ ਆਜ਼ਾਦ ਕਰਵਾਉਣ ਲਈ ਮਾਇਆ ਦੀ ਕੁਰਬਾਨੀ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਬਾਕੀਆਂ ਦਾ ਹਾਲ ਤਾਂ ਇਸ ਸੱਚੀ ਘਟਨਾ ਤੋਂ ਹੀ ਪਤਾ ਲੱਗ ਜਾਏਗਾ। ਮੈਂ ਕਿਸੇ ਖਾਂਦੇ ਪੀਂਦੇ ਤੇ ਪੰਥਕ ਕਿਸਮ ਦੇ ਸਿੱਖ ਨੂੰ ਪੁਛਿਆ, ''ਸਿੰਘ ਜੀ, ਬਾਬੇ ਨਾਨਕ ਨੂੰ ਮੰਨਦੇ ਹੋ?'' ''ਹਾਂ ਜੀ, ਮੰਨਦੇ ਹਾਂ, ਉਹ ਤਾਂ ਭੱਟਾਂ ਦੇ ਕਹਿਣ ਮੁਤਾਬਕ ਆਪ ਨਾਰਾਇਣ (ਰੱਬ) ਸੀ ਜੋ ਕਲਾ ਧਾਰ ਕੇ ਜੱਗ ਵਿਚ ਪ੍ਰਗਟ ਹੋਇਆ।''

ਮੈਂ ਦੂਜਾ ਸਵਾਲ ਕੀਤਾ, ''ਉਸ ਬਾਬੇ ਨਾਨਕ ਦੇ ਸੁਨੇਹੇ ਨੂੰ ਆਧੁਨਿਕ ਜ਼ਮਾਨੇ ਦੇ ਢੰਗ ਨਾਲ ਪੇਸ਼ ਕਰਨ ਵਾਲੀ ਇਕ ਨਵੇਂ ਜ਼ਮਾਨੇ ਦੀ ਯਾਦਗਾਰ ਬਣਾਈ ਜਾਏ ਤਾਂ...?'' ਸਿੰਘ ਸਾਹਿਬ ਵਿਚੋਂ ਹੀ ਟੋਕ ਕੇ ਬੋਲੇ, ''ਬਸ ਪੈਸੇ ਨਾ ਕਿਤੇ ਮੰਗ ਲਇਉ ਯਾਦਗਾਰ ਦੀ ਗੱਲ ਕਰ ਕੇ। ਪੈਸੇ ਨਹੀਂ ਅਸੀ ਦਿੰਦੇ ਕਿਸੇ ਨੂੰ।'' ਕੀ ਸਾਰੇ ਸਿੱਖਾਂ ਦਾ ਹਾਲ ਅਜਿਹਾ ਹੀ ਹੋ ਗਿਆ ਹੈ? 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement