ਪ੍ਰਧਾਨ ਮੰਤਰੀ ਗੁਜਰਾਲ ਵਲੋਂ ਰੋਕਣ ਦੇ ਬਾਵਜੂਦ ਬਰਤਾਨੀਆਂ ਦੀ ਮਹਾਰਾਣੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੀ ਜ਼ਿਦ ਕਿਉਂ ਪੁਗਾਈ? 

By : KOMALJEET

Published : Jun 4, 2023, 7:08 am IST
Updated : Jun 4, 2023, 8:01 am IST
SHARE ARTICLE
Representative
Representative

ਸਿੱਖ ਕੌਮ ਬੜੀ ਬੇਪ੍ਰਵਾਹ ਜਹੀ ਕੌਮ ਹੈ। ਜਿਹੜੀਆਂ ਇਤਿਹਾਸਕ ਘਟਨਾਵਾਂ ਇਸ ਨੂੰ ਦੁਨੀਆਂ ਦੀਆਂ ਬੇਹਤਰੀਨ ਕੌਮਾਂ ਵਿਚ ਲਿਜਾ ਖੜੀਆਂ ਕਰ ਸਕਦੀਆਂ ਹੋਣ...

ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਾਇਦ ਇਕੋ ਇਕ ਮਿਸਾਲ ਹੋਵੇਗੀ ਜਦੋਂ ਇਕ ਗ਼ੈਰ ਦੇਸ਼ ਦਾ ਬਾਦਸ਼ਾਹ (ਮਹਾਰਾਣੀ) ਕਿਸੇ ਦੂਜੇ ਦੇਸ਼ ਦੇ ਇਕ ਧਰਮ-ਅਸਥਾਨ ਉਤੇ ਜਾ ਕੇ ਮੱਥਾ ਟੇਕਣਾ ਚਾਹੁੰਦਾ/ਚਾਹੁੰਦੀ ਸੀ ਪਰ ਕੁੱਝ ਫ਼ਿਰਕੂ ਜਥੇਬੰਦੀਆਂ ਦੇ ਕਹਿਣ ਤੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਮਹਾਰਾਣੀ ਨੂੰ ਅੰਮ੍ਰਿਤਸਰ ਆਉਣੋਂ ਪਹਿਲਾਂ ਰੋਕਿਆ ਤੇ ਫਿਰ ਸ਼ਰਤ ਰੱਖੀ ਕਿ ਜੇ ਜ਼ਰੂਰ ਆਉਣਾ ਹੈ ਤਾਂ ਦਰਬਾਰ ਸਾਹਿਬ ਦੇ ਨਾਲ-ਨਾਲ ਦੁਰਗਿਆਣਾ ਮੰਦਰ ਵੀ ਮੱਥਾ ਟੇਕੇ। ਮਹਾਰਾਣੀ ਨੇ ਇਹ ਸ਼ਰਤ ਮੰਨਣ ਤੋਂ ਸਾਫ਼ ਨਾਂਹ ਕਰ ਦਿਤੀ ਤੇ ਜਵਾਬ ਦਿਤਾ ਕਿ ਉਹ ਕੇਵਲ ਦਰਬਾਰ ਸਾਹਿਬ ਹੀ ਮੱਥਾ ਟੇਕੇਗੀ ਤੇ ਜ਼ਰੂਰ ਟੇਕੇਗੀ। ਪਰ ਮਹਾਰਾਣੀ ਦੀ ਇਸ ਬੇਬਾਕੀ ਦਾ ਅਸਲ ਕਾਰਨ ਕੀ ਸੀ? ਸ਼੍ਰੋਮਣੀ ਕਮੇਟੀ, ਗੁਰੂ ਨਾਨਕ ਯੂਨੀਵਰਸਟੀ ਤੇ ਸਿੱਖ ਵਿਦਵਾਨਾਂ ਨੂੰ ਮਾਮਲੇ ਦੀ ਤਹਿ ਵਿਚ ਜਾ ਕੇ ਖੋਜ ਕਰਨੀ ਤੇ ਸੱਚ ਬਿਆਨ ਕਰਨਾ ਚਾਹੀਦਾ ਸੀ ਕਿਉਂਕਿ ਦਰਬਾਰ ਸਾਹਿਬ ਦੇ ਇਤਿਹਾਸ ਦੀ ਇਹ ਇਕ ਬੜੀ ਰੌਚਕ ਤੇ ਵਿਲੱਖਣ ਘਟਨਾ ਹੈ ਜੋ ਸੋਨੇ ਵਿਚ ਮੜ੍ਹ ਕੇ ਰੱਖਣ ਯੋਗ ਹੈ। 
ਆਖ਼ਰ ਜਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮਹਾਰਾਣੀ ਨੂੰ ਕਹਿ ਰਿਹਾ ਸੀ ਕਿ ਉਹ ਅਜੇ ਭਾਰਤ ਨਾ ਆਏ ਤੇ ਜੇ ਦਰਬਾਰ ਸਾਹਿਬ ਜਾਣਾ ਹੀ ਹੈ ਤਾਂ ਨਾਲ-ਨਾਲ, ਦੁਰਗਿਆਣਾ ਮੰਦਰ ਵੀ ਜ਼ਰੂਰ ਜਾਏ ਤਾਂ ਮਹਾਰਾਣੀ ਕਿਉਂ ਅੜ ਗਈ ਕਿ ਉਹ ਕੋਈ ਸ਼ਰਤ ਨਹੀਂ ਮੰਨੇਗੀ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਰਹੇਗੀ? ਇਸ ਬਾਰੇ ਹੁਣ ਤਕ ਗ੍ਰੰਥ ਲਿਖੇ ਜਾ ਚੁਕੇ ਹੋਣੇ ਚਾਹੀਦੇ ਸਨ। ਪਰ ਕਿਸੇ ਨੇ ਜ਼ਿਕਰ ਵੀ ਕਦੇ ਨਹੀਂ ਕੀਤਾ। ਸਪੋਕਸਮੈਨ ਇਕੱਲਾ ਪਰਚਾ ਸੀ ਜਿਸ ਨੇ 1997 ਵਿਚ ਵੀ ਪੂਰਾ ਸੱਚ ਬਿਆਨ ਕੀਤਾ ਸੀ ਤੇ ਹੁਣ ਵੀ ਪੂਰਾ ਸੱਚ ਬਿਆਨ ਕਰਨ ਜਾ ਰਿਹਾ ਹੈ। ਸਿੱਖਾਂ ਤੇ ਸਿੱਖ ਸੰਸਥਾਵਾਂ ਤੇ ਇਸ ਦਾ ਕੋਈ ਅਸਰ ਹੋਵੇ ਨਾ ਹੋਵੇ ਪਰ ਆਸ ਕਰਦਾ ਹਾਂ ਡਾ. ਗੰਡਾ ਸਿੰਘ ਵਰਗਾ ਕੋਈ ਨਵਾਂ ਇਤਿਹਾਸਕਾਰ ਜ਼ਰੂਰ ਨਿਤਰੇਗਾ ਤੇ ਖੋਜ ਮਗਰੋਂ, ਪੂਰਾ ਸੱਚ ਦੁਨੀਆਂ ਸਾਹਮਣੇ ਜ਼ਰੂਰ ਰੱਖੇਗਾ। 

ਸਿੱਖ ਕੌਮ ਬੜੀ ਬੇਪ੍ਰਵਾਹ ਜਹੀ ਕੌਮ ਹੈ। ਜਿਹੜੀਆਂ ਇਤਿਹਾਸਕ ਘਟਨਾਵਾਂ ਇਸ ਨੂੰ ਦੁਨੀਆਂ ਦੀਆਂ ਬੇਹਤਰੀਨ ਕੌਮਾਂ ਵਿਚ ਲਿਜਾ ਖੜੀਆਂ ਕਰ ਸਕਦੀਆਂ ਹੋਣ, ਉਨ੍ਹਾਂ ਦੀ ਆਪ ਇਸ ਨੇ ਕਦੇ ਪ੍ਰਵਾਹ ਹੀ ਨਹੀਂ ਕੀਤੀ, ਨਾ ਉਨ੍ਹਾਂ ਬਾਰੇ ਕੁੱਝ ਲਿਖਿਆ ਹੀ ਹੈ। ਹਾਂ ਜੇ ਕੋਈ ਦੂਜਾ ਇਨ੍ਹਾਂ ਦੀ ਕਿਸੇ ਵੱਡੀ ਪ੍ਰਾਪਤੀ ਬਾਰੇ ਲਿਖ ਦੇਵੇ ਤਾਂ ਸਿੱਖ ਉਸ ਨੂੰ ਦੁਹਰਾ-ਦੁਹਰਾ ਕੇ ਮਲੀਦਾ ਕਰ ਕੇ ਰੱਖ ਦੇਂਦੇ ਹਨ ਤੇ ਖੋਜ ਦਾ ਕੰਮ ਆਪ ਅੱਗੇ ਨਹੀਂ ਟੋਰਦੇ। ਕਨਿੰਘਮ ਨੇ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਸਿੰਖ ਇਤਿਹਾਸ ਲਿਖ ਦਿਤਾ। ਹੁਣ ਤਕ ਜਿੰਨਾ ਵੀ ਇਤਿਹਾਸ ਲਿਖਿਆ ਮਿਲਦਾ ਹੈ, ਉਹ ਕਨਿੰਘਮ ਦੀਆਂ ਲਿਖੀਆਂ ਗੱਲਾਂ ਨੂੰ ਦੁਹਰਾਈ ਜਾਣ ਵਾਲਾ ਇਤਿਹਾਸ ਹੀ ਹੈ, ਨਵੀਂ ਖੋਜ ਨਾ ਹੋਇਆਂ ਵਰਗੀ ਹੀ ਹੈ। ਗੁਰਬਾਣੀ ਵਿਆਖਿਆ ਦਾ ਵੀ ਹਾਲ ਇਹੀ ਹੈ ਕਿ ਸੰਪਰਦਾਈ ਟੀਕਾਕਾਰਾਂ ਤੇ ਪ੍ਰੋ. ਸਾਹਿਬ ਸਿੰਘ ਨੇ ਜੋ ਕਰ ਦਿਤਾ, ਉਸੇ ਨੂੰ ਦੁਹਰਾਇਆ ਹੀ ਜਾ ਰਿਹਾ ਹੈ ਤੇ ਰਹਿ ਗਈਆਂ ਗ਼ਲਤੀਆਂ ਜਾਂ ਊਂਣਤਾਈਆਂ ਨੂੰ ਹੋਰ ਜ਼ਿਆਦਾ ਜ਼ੋਰ ਨਾਲ ਦੋਹਰਾਇਆ ਜਾ ਰਿਹਾ ਹੈ। 
ਬੰਦਾ ਸਿੰਘ ਬਹਾਦਰ ਨੇ ਸਿੱਖ ਕਿਰਦਾਰ ਦਾ ਹਿਮਾਲੀਆ ਜਿੰਨਾ ਉੱਚਾ ਨਮੂਨਾ ਪੇਸ਼ ਕਰ ਦਿਤਾ। ਸਿੱਖਾਂ ਨੇ ਉਸ ਦੀ ਸ਼ਹਾਦਤ ’ਤੇ ਇਕ ਮਤਾ ਵੀ ਪਾਸ ਨਾ ਕੀਤਾ, ਦੀਵਾਨ ਵੀ ਨਾ ਕੀਤਾ ਸਗੋਂ ਖ਼ੁਸ਼ੀਆਂ ਮਨਾਈਆਂ ਤੇ ਰਸਮੀ ਅਰਦਾਸ ਤਕ ਨਾ ਕੀਤੀ। ਦੋ ਅੰਗਰੇਜ਼ਾਂ ਨੇ ਅੱਖੀਂ ਉਸ ਸ਼ਹੀਦੀ ਸਾਕੇ ਨੂੰ ਵਰਤੀਂਦਾ ਵੇਖਿਆ ਸੀ। ਉਨ੍ਹਾਂ ਨੇ ਅਪਣੀ ਰੀਪੋਰਟ ਲਿਖ ਕੇ ਅੰਗਰੇਜ਼ ਰੈਜ਼ੀਡੈਂਟ ਨੂੰ ਭੇਜ ਦਿਤੀ। ਬੜੀ ਦੇਰ ਬਾਅਦ ਡਾ. ਗੰਡਾ ਸਿੰਘ ਇਤਿਹਾਸਕਾਰ ਨੂੰ ਉਹ ਰੀਪੋਰਟ ਲੱਭ ਪਈ ਤੇ ਉਹਨਾਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਨੂੰ ਦੋ ਅੰਗਰੇਜ਼ਾਂ ਦੀ ਰੀਪੋਰਟ ਦੇ ਆਧਾਾਰ ’ਤੇ ਮੁੜ ਪੇਸ਼ ਕੀਤਾ। ਸਿੱਖ ਹੈਰਾਨ ਰਹਿ ਗਏ ਅਪਣੀ ‘ਲਾਪ੍ਰਵਾਹੀ’ ਦਾ ਨਮੂਨਾ ਵੇਖ ਕੇ।

ਰਾਣੀ ਜਿੰਦਾਂ ਨੂੰ ਵੀ ਅੰਗਰੇਜ਼ੀ ਖ਼ੁਫ਼ੀਆ ਏਜੰਸੀਆਂ ਦੇ ਫੈਲਾਏ ਝੂਠ ਜਾਲ ਵਿਚ ਫੱਸ ਕੇ, ਸਿੱਖ ਗਾਲਾਂ ਹੀ ਕਢਦੇ ਰਹੇ ਜਦ ਤਕ ਕਿ ਡਾ. ਗੰਡਾ ਸਿੰਘ ਇਤਿਹਾਸਕਾਰ ਨੇ ਅੰਗਰੇਜ਼ਾਂ ਤੇ ਰਾਣੀ ਜਿੰਦਾਂ ਵਿਚਕਾਰ ਚਿੱਠੀ ਪੱਤਰ ਲੱਭ ਕੇ ਪ੍ਰਕਾਸ਼ਤ ਨਾ ਕਰ ਦਿਤਾ। ਫਿਰ ਸਿੱਖਾਂ ਨੂੰ ਪਸ਼ੇਮਾਨੀ ਵੇਖਣੀ ਪਈ ਤੇ ਅਪਣੀ ‘ਸਮਝਦਾਰੀ’ ਦਾ ਨਮੂਨਾ ਵੇਖ ਕੇ ਸਿਰ ਨੀਵਾਂ ਕਰਨਾ ਪਿਆ। 

ਹੁਣੇ ਹੁਣੇ 1947 ਵਿਚ ਹਿੰਦ-ਪਾਕ ਦੋ ਦੇਸ਼ ਬਣ ਗਏ। ਸਿੱਖਾਂ ਦੀ ਪੰਜਾਬ ਵਿਚ ਵੀ ਕੇਵਲ 13 ਫ਼ੀ ਸਦੀ ਆਬਾਦੀ ਸੀ। ਆਬਾਦੀ ਦੇ ਹਿਸਾਬ ਇਨ੍ਰਾਂ ਦੇ ਹੱਥ ਪੱਲੇ ਕੁੱਝ ਨਹੀਂ ਸੀ। ਸਾਰੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ। ਇਸ ਬਿਨਾਅ ਤੇ ਉਹ ਸਾਰਾ ਪੰਜਾਬ ਪਾਕਿਸਤਾਨ ਲਈ ਮੰਗਦੇ ਸਨ। ਕਾਂਗਰਸ ਤੇ ਅੰਗਰੇਜ਼ ਸਮੇਤ, ਸਾਰਿਆਂ ਨੇ ਅਖ਼ੀਰ ਹਾਰ ਮੰਨ ਲਈ। ਉਹ ਸਮਝਦੇ ਸਨ ਕਿ ਬਹੁਗਿਣਤੀ ਦੀ ਗੱਲ ਮੰਨਣੀ ਹੀ ਪੈਣੀ ਹੈ। 13 ਫ਼ੀ ਸਦੀ ਆਬਾਦੀ ਵਾਲੇ ਇਕੱਲੇ ਸਿੱਖ ਕਦੋਂ ਤਕ ਭਾਣਾ ਵਰਤੀਣੋਂ ਰੋਕ ਸਕਦੇ ਸੀ? ਮੁਸਲਿਮ ਲੀਗ ਨੇ ਸਿੱਖ ਲੀਡਰਾਂ ਅੱਗੇ ਲਾਲਚ ਦਾ ਟੁਕੜਾ ਸੁਟਿਆ ਕਿ ਸਾਰਾ ਪੰਜਾਬ ਪਾਕਿਸਤਾਨ ਵਿਚ ਆਉਣ ਦਿਉ, ਤੁਹਾਨੂੰ ਇਕ ਵਿਸ਼ੇਸ਼ ਖ਼ਿੱਤਾ ਇਸ ਦੇ ਅੰਦਰ ਦੇ ਦਿਤਾ ਜਾਏਗਾ। ਉਹ ਬੜੇ ਸਪੱਸ਼ਟ ਸਨ ਕਿ ਇਕ ਵਾਰੀ ਸਿੱਖ ਝਾਂਸੇ ਵਿਚ ਫੱਸ ਜਾਣ ਤੇ ਸਾਰਾ ਪੰਜਾਬ ਪਾਕਿਸਤਾਨ ਨੂੰ ਦਿਵਾ ਦੇਣ, ਫਿਰ ਇਨ੍ਹਾਂ ਨੂੰ ਸਾਲ ਦੋ ਸਾਲ ਵਿਚ ਨਾਨੀ ਚੇਤੇ ਕਰਵਾ ਦਿਆਂਗੇ (ਜਿਵੇਂ ਹੁਣ ਵੀ ਸਿੰਧੀਆਂ ਤੇ ਪਖ਼ਤੂਨਾਂ ਨੂੰ ਨਾਨੀ ਚੇਤੇ ਕਰਵਾਈ ਜਾ ਰਹੀ ਹੈ) ਤੇ ਪਾਕਿਸਤਾਨ ’ਚੋਂ ਭੱਜ ਜਾਣ ਲਈ ਮਜਬੂਰ ਕਰ ਦਿਆਂਗੇ।

ਉਸ ਵੇਲੇ ਸਿੱਖਾਂ ਦੇ ਲੀਡਰ ਹੀ ਇਹ ਗੱਲ ਸਮਝ ਸਕਦੇ ਸਨ ਕਿ ਜੇ ਸਾਰਾ ਪੰਜਾਬ ਪਾਕਿਸਤਾਨ ਨੂੰ ਦੇਣ ਦਿਤਾ ਗਿਆ ਤਾਂ ਸਿੱਖਾਂ ਨੂੰ ਦੋਹਾਂ ਪੰਜਾਬਾਂ (ਅੱਜ ਵਾਲੇ) ਵਿਚੋਂ ਉਠ ਕੇ ਯੂਪੀ ਤੇ ਬਿਹਾਰ ਵਿਚ ਰੁਲਣਾ ਪਵੇਗਾ ਕਿਉਂਕਿ ਉਥੇ ਤਾਂ ਪਹਿਲਾਂ ਹੀ ਗ਼ਰੀਬੀ ਦਾ ਰਾਜ ਸੀ। ਸਿੱਖ ਲੀਡਰ ਇਸ ਬਾਰੇ ਸੋਚ ਕੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਸਨ। ਸਾਰੀ ਕੌਮ ਵੀ ਇਸੇ ਤਰ੍ਹਾਂ ਸੋਚਦੀ ਸੀ। ਜਦ ਕਾਂਗਰਸ ਵੀ ਪਿੱਛੇ ਹਟਦੀ ਨਜ਼ਰ ਆਈ ਤਾਂ ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ ਨੇ ਅੱਧਾ ਪੰਜਾਬ ਇਕੱਲਿਆਂ ਬਚਾ ਵਿਖਾਇਆ ਜੋ ਅੱਜ ਸਿੱਖਾਂ ਦਾ ‘ਹੋਮਲੈਂਡ’ ਬਣਿਆ ਹੋਇਆ ਹੈ ਤੇ ਦੁਨੀਆਂ ਦਾ ਇਕੋ ਇਕ ਸਿੱਖ ਬਹੁਗਿਣਤੀ ਵਾਲਾ ਰਾਜ ਹੈ। ਸ਼ੁਰੂ ਸ਼ੁਰੂ ਵਿਚ ਹਿੰਦੁਸਤਾਨ ਵਿਚ ਸਿੱਖ ਲੀਡਰ ਦੇ ਇਸ ਕਾਰਨਾਮੇ ਦੀ ਖ਼ੂਬ ਸਰਾਹਣਾ ਹੁੰਦੀ ਸੀ ਕਿ ਉਸ ਨੇ ਹਿੰਦੁਸਤਾਨ ਲਈ ਅੱਧਾ ਪੰਜਾਬ, ਬੜੇ ਮੁਸ਼ਕਲ ਹਾਲਾਤ ਵਿਚ ਲੈ ਦਿਤਾ। ਨਹਿਰੂ ਨੇ ਮਾ. ਤਾਰਾ ਸਿੰਘ ਨੂੰ ਉਪ-ਰਾਸ਼ਟਰਪਤੀ ਬਣਾਉਣ ਦੀ ਪੇਸ਼ਕਸ਼ ਵੀ ਕੀਤੀ।

ਪਰ ਜਦ ਮਾ. ਤਾਰਾ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮੋਰਚਾ ਲਾ ਦਿਤਾ ਤਾਂ ਉਨ੍ਹਾਂ ਨੇ ਤਾਂ ਸਿੱਖ ਲੀਡਰ ਦੀ ਵੱਡੀ ਪ੍ਰਾਪਤੀ ਨੂੰ ਭੁਲਾਣਾ ਹੀ ਸੀ, ਸਿੱਖਾਂ ਦੇ ਵਿਦਵਾਨਾਂ ਤੇ ਸੰਸਥਾਵਾਂ ਨੇ ਕੋਈ ਪੁਸਤਕ ਲਿਖ ਕੇ ਵੀ ਇਸ ਇਤਿਹਾਸਕ ਪ੍ਰਾਪਤੀ ਤੇ ਫ਼ਖ਼ਰ ਮਹਿਸੂਸ ਕਰਨਾ ਜ਼ਰੂਰੀ ਨਾ ਸਮਝਿਆ ਤੇ ਕੇਂਦਰ ਸਰਕਾਰ ਨੇ ਸਿੱਖਾਂ ਦੀ ਇਸ ਨਾਦਾਨੀ ਦਾ ਫ਼ਾਇਦਾ ਉਠਾ ਕੇ ਖ਼ੁਫ਼ੀਆ ਏਜੰਸੀਆਂ ਰਾਹੀਂ ਇਕ ਸਿੱਖ ‘ਵਿਦਵਾਨ’ ਕੋਲੋਂ ਉਹ ਕੁੱਝ ਲਿਖਵਾ ਲਿਆ ਜੋ ਕਿਸੇ ਕੱਟੜ ਸਿੱਖ-ਵਿਰੋਧੀ ਨੇ ਵੀ ਅੱਜ ਤਕ ਨਹੀਂ ਲਿਖਿਆ। ਵੱਡੀਆਂ ਪ੍ਰਾਪਤੀਆਂ ਦਾ ਲਾਹਾ ਖੱਟਣ ਵਿਚ ਨਾਕਾਮ ਰਹਿਣ ਦਾ ਹੁਨਰ ਤੇ ਅਪਣੇ ਪੈਰਾਂ ’ਤੇ ਆਪ ਕੁਹਾੜੀ ਮਾਰਨ ਦਾ ਹੁਨਰ ਤਾਂ ਕੋਈ ਸਿੱਖਾਂ ਤੋਂ ਹੀ ਸਿਖ ਸਕਦਾ ਹੈ ਕਿਉਂਕਿ ਸਿੱਖ ਅਪਣਾ ਇਤਿਹਾਸ ਆਪ ਨਹੀਂ ਲਿਖਦੇ ਸਗੋਂ ਸਰਕਾਰਾਂ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਫੈਲਾਏ ਝੂਠ ਨੂੰ ਹੀ ਸੱਚ ਮੰਨ ਕੇ ਚਲਣ ਦੇ ਆਦੀ ਹੋ ਚੁੱਕੇ ਹਨ। 

ਹੁਣੇ ਜਹੇ ਖ਼ੂਬ ਜਸ਼ਨ ਮਨਾਏ ਗਏ ਹਨ ਸਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਬਾਰੇ। ਜੇ ਅੰਗਰੇਜ਼ਾਂ ਨੇ ਇਸ ਬਾਰੇ ਪਹਿਲਾਂ ਆਪ ਨਾ ਲਿਖਿਆ ਹੁੰਦਾ ਤੇ ਯੂ.ਐਨ.ਓ. ਸਮੇਤ, ਕਈ ਦੇਸ਼ਾਂ ਨੇ ਇਸ ਨੂੰ ਸਕੂਲੀ ਕਿਤਾਬਾਂ ਵਿਚ ਸ਼ਾਮਲ ਨਾ ਕੀਤਾ ਹੁੰਦਾ ਤਾਂ ਸਿੱਖਾਂ ਨੇ ਸੰਸਾਰ-ਇਤਿਹਾਸ ਦੀ ਇਸ ਵਿਲੱਖਣ ਵਾਰਤਾ ਬਾਰੇ ਵੀ ਕਦੇ ਇਕ ਛੋਟੀ ਕਿਤਾਬ ਤਕ ਨਹੀਂ ਸੀ ਲਿਖਣੀ। ਸਿੱਖ, ਬਾਬੇ ਨਾਨਕ ਦੇ ਹੁਕਮਾਂ ਦੇ ਉਲਟ, ਅਪਣੀ ਸਚਾਈ ਦੱਸਣ ਲਈ ਨਹੀਂ, ਡੇਰਾਵਾਦੀ ਸਿੱਖ ਅਪਣੇ ਛੋਟੇ-ਛੋਟੇ ਬੰਦੇ ਦੇ ‘ਚਮਤਕਾਰਾਂ’ ਬਾਰੇ ਸੌ-ਸੌ ਕਿਤਾਬਾਂ ਲਿਖਣ ਵਿਚ ਮਾਹਰ ਹਨ। ਇਨ੍ਹਾਂ ਬਾਬੇ ਨਾਨਕ ਬਾਰੇ ਵੀ ਪੂਰਾ ਸੱਚ ਬਿਆਨ ਕਰਨ ਵਾਲੀ ਕੋਈ ਰਚਨਾ ਅਜੇ ਤਕ ਨਹੀਂ ਲਿਖੀ ਪਰ ਅਸੰਭਵ ਜਹੇ ‘ਚਮਤਕਾਰਾਂ’ ਵਾਲੀਆਂ ‘ਸਾਖੀਆਂ’ (ਜੋ ਬ੍ਰਾਹਮਣਾਂ ਜਾਂ ਉਨ੍ਹਾਂ ਤੋਂ ਪ੍ਰਭਾਵਤ ਲੋਕਾਂ ਨੇ ਲਿਖੀਆਂ) ਨੂੰ ਲੈ ਕੇ ਸੈਂਕੜੇ ਕਿਤਾਬਾਂ ਲਿਖ ਕੇ ਦੇ ਚੁੱਕੇ ਹਨ।

ਇਸ ਸਬੰਧ ਵਿਚ ਮੈਂ ਸਿੱਖਾਂ ਦੀ ਅਣਗਹਿਲੀ ਅਤੇ ਅਪਣੇ ਸੱਚੇ ਇਤਿਹਾਸ ਪ੍ਰਤੀ ਉਨ੍ਹਾਂ ਦੀ ਅਪ੍ਰਾਧੀ ਬਿਰਤੀ ਵਾਲੀ ਨਾਦਾਨੀ ਦੀਆਂ ਸੈਂਕੜੇ ਮਿਸਾਲਾਂ ਦੇ ਸਕਦਾ ਹਾਂ ਤੇ ਦੇਂਦਾ ਰਹਿੰਦਾ ਵੀ ਹਾਂ ਪਰ ਅੱਜ ਮੈਂ 1997 ਵਿਚ ਦਰਬਾਰ ਸਾਹਿਬ ਦੀ ਯਾਤਰਾ ’ਤੇ ਆਈ ਮਹਾਰਾਣੀ ਐਲਿਜ਼ਬੈਥ ਦੀ ਗੱਲ ਕਰ ਕੇ ਦੱਸਾਂਗਾ ਕਿ ਸਿੱਖਾਂ, ਸਿੱਖ ਵਿਦਵਾਨਾਂ ਤੇ ਸ਼੍ਰੋਮਣੀ ਕਮੇਟੀ ਨੇ ਵੀ ਇਸ ਪਿੱਛੇ ਲੁਕੇ ਕਾਰਨਾਂ ਨੂੰ ਜਾਣਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਆਖ਼ਰ ਜਦ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮਹਾਰਾਣੀ ਨੂੰ ਕਹਿ ਰਿਹਾ ਸੀ ਕਿ ਅਜੇ ਭਾਰਤ ਨਾ ਆਏ ਤੇ ਜੇ ਦਰਬਾਰ ਸਾਹਿਬ ਜਾਣਾ ਹੀ ਹੈ ਤਾਂ ਨਾਲ-ਨਾਲ, ਦੁਰਗਿਆਣਾ ਮੰਦਰ ਵੀ ਜ਼ਰੂਰ ਜਾਏ ਤਾਂ ਮਹਾਰਾਣੀ ਕਿਉਂ ਅੜ ਗਈ ਕਿ ਉਹ ਕੋਈ ਸ਼ਰਤ ਨਹੀਂ ਮੰਨੇਗੀ ਤੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਰਹੇਗੀ? ਇਸ ਬਾਰੇ ਹੁਣ ਤਕ ਗ੍ਰੰਥ ਲਿਖੇ ਜਾ ਚੁਕੇ ਹੋਣੇ ਚਾਹੀਦੇ ਸਨ। ਪਰ ਕਿਸੇ ਨੇ ਜ਼ਿਕਰ ਵੀ ਕਦੇ ਨਹੀਂ ਕੀਤਾ। ਸਪੋਕਸਮੈਨ ਇਕੱਲਾ ਪਰਚਾ ਸੀ ਜਿਸ ਨੇ 1997 ਵਿਚ ਵੀ ਪੂਰਾ ਸੱਚ ਬਿਆਨ ਕੀਤਾ ਸੀ ਤੇ ਹੁਣ ਵੀ ਪੂਰਾ ਸੱਚ ਬਿਆਨ ਕਰਨ ਜਾ ਰਿਹਾ ਹੈ। ਸਿੱਖਾਂ ਤੇ ਸਿੱਖ ਸੰਸਥਾਵਾਂ ਤੇ ਇਸ ਦਾ ਕੋਈ ਅਸਰ ਹੋਵੇ ਨਾ ਹੋਵੇ ਪਰ ਆਸ ਕਰਦਾ ਹਾਂ ਡਾ. ਗੰਡਾ ਸਿੰਘ ਵਰਗਾ ਕੋਈ ਨਵਾਂ ਇਤਿਹਾਸਕਾਰ ਜ਼ਰੂਰ ਨਿਤਰੇਗਾ ਤੇ ਖੋਜ ਮਗਰੋਂ, ਪੂਰਾ ਸੱਚ ਦੁਨੀਆਂ ਸਾਹਮਣੇ ਜ਼ਰੂਰ ਰੱਖੇਗਾ। 
(ਬਾਕੀ ਅਗਲੇ ਐਤਵਾਰ) 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement