
ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਨ ਲਈ ਕਹਿਣ ਵਾਲੇ ਸਿੱਖ ਲੀਡਰਾਂ ਨੂੰ ਹੀ ਸ.ਕਪੂਰ ਸਿੰਘ ਨੇ ਤੇ ਖ਼ੁਫ਼ੀਆ ਏਜੰਸੀਆਂ ਨੇ ਬਦਨਾਮ ਕਰਨ ਲਈ ਚੁਣਿਆ ਤੇ....
ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਨ ਲਈ ਕਹਿਣ ਵਾਲੇ ਸਿੱਖ ਲੀਡਰਾਂ ਨੂੰ ਹੀ ਸ. ਕਪੂਰ ਸਿੰਘ ਨੇ ਤੇ ਖ਼ੁਫ਼ੀਆ ਏਜੰਸੀਆਂ ਨੇ ਬਦਨਾਮ ਕਰਨ ਲਈ ਚੁਣਿਆ ਤੇ ਦੋਵਾਂ ਦੇ ਇਲਜ਼ਾਮ ਵੀ ‘ਸੇਮ ਟੂ ਸੇਮ’ ਹੀ ਸਨ। ਇਤਿਹਾਸਕਾਰਾਂ ਤੇ ਖੋਜੀਆਂ ਲਈ ਖੋਜ ਕਰਨ ਦਾ ਵਿਸ਼ਾ ਹੈ।
‘ਸਾਚੀ ਸਾਖੀ’ ਵਿਚੋਂ ਮਾ. ਤਾਰਾ ਸਿੰਘ ਬਾਰੇ ਦੋ ਸੱਚੀਆਂ ਸਾਖੀਆਂ
ਸਾਚੀ ਸਾਖੀ ਦੇ ਸਫ਼ਾ 9 ਤੇ ਸ. ਕਪੂਰ ਸਿੰਘ ਲਿਖਦੇ ਹਨ: ‘‘ਇਨ੍ਹਾਂ ਦਿਨਾਂ ਵਿਚ ਹੀ (1949 ਵਿਚ) ਮਾ. ਤਾਰਾ ਸਿੰਘ ਉਤੇ ਬਗ਼ਾਵਤ ਆਦਿ ਦੋਸ਼ਾਂ ਤਹਿਤ, ਸਰਕਾਰ ਹਿੰਦ ਨੇ ਕਾਰਵਾਈ ਕਰ ਰੱਖੀ ਸੀ ਅਤੇ ਉਨ੍ਹਾਂ ਦਾ ਮੁਕੱਦਮਾ ਲੜਨ ਲਈ, ਹਿੰਦੁਸਤਾਨ ਦਾ ਪ੍ਰਸਿੱਧ ਵਕੀਲ ਐਨ.ਸੀ.ਚੈਟਰਜੀ ਸ਼ਿਮਲੇ ਆਇਆ (ਸ਼ਿਮਲਾ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ ਤੇ ਪੰਜਾਬ ਹਾਈ ਕੋਰਟ ਵੀ ਉਥੇ ਹੀ ਹੁੰਦੀ ਸੀ)। ਮਾ. ਤਾਰਾ ਸਿੰਘ ਜੀ ਦੇ ਕੇਸ ਦੀ ਪੈਰਵੀ ਕਰਨ ਦੇ ਸਿਲਸਿਲੇ ਵਿਚ ਸਰਦਾਰ ਹੁਕਮ ਸਿੰਘ, ਸ. ਦਲੀਪ ਸਿੰਘ ਕੰਗ ਅਤੇ ਹਰਚਰਨ ਸਿੰਘ ਬਾਜਵਾ ਵੀ ਆਏ ਹੋਏ ਸਨ। ਚੈਟਰਜੀ ਉਨ੍ਹਾਂ ਨੂੰ ਕਹਿਣ ਲੱਗੇ, ‘‘ਪੰਜਾਬ ਦੇ ਹਿੰਦੂ ਇਤਨੇ ਘਟੀਆ ਤੇ ਤੰਗ ਦਿਲ ਕਿਉਂ ਹਨ? ਮੈਨੂੰ ਹਾਈ ਕੋਰਟ ਦਾ ਜੱਜ ਜੀ.ਡੀ. ਖੋਸਲਾ ਪੁਛਦਾ ਹੈ ਕਿ ਤੂੰ ਹਿੰਦੂ ਹੋ ਕੇ ਵੀ ਮਾ. ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਆ ਗਿਆ ਹੈਂ? ਸਿੱਖ ਤਾਂ ਬੜੇ ਕਮਿਊਨਲ ਤੇ ਖ਼ਤਰਨਾਕ ਹਨ। ਇਹ ਤਾਂ ਮਰੇ ਹੀ ਚੰਗੇ।...’’
Kapoor Singh
ਪਹਿਲੀ ਗਿ੍ਰਫ਼ਤਾਰੀ
‘‘ਸੰਨ 1949 ਵਿਚ ਜਦੋਂ ਭਾਰਤ ਦਾ ਸੰਵਿਧਾਨ ਪਾਸ ਹੋਣ ਲੱਗਾ ਅਤੇ ਉਸ ਰਾਹੀਂ ਸਿੱਖ ਪੰਥ ਨੂੰ ਕੋਈ ਅਧਿਕਾਰ ਦੇਣ ਤੋਂ ਉੱਕਾ ਹੀ ਨਾਂਹ ਕਰ ਦਿਤੀ ਗਈ ਤਾਂ ਮਾ. ਤਾਰਾ ਸਿੰਘ ਇਕੱਲੇ ਸਿੱਖ ਆਗੂ ਸਨ ਜਿਨ੍ਹਾਂ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਈ ਅਤੇ ਇਸ ਧ੍ਰੋਹ ਆਧਾਰਤ ਸੰਵਿਧਾਨ ਵਿਰੁਧ ਦਿੱਲੀ ਵਿਚ ਰੋਸ ਪ੍ਰਗਟ ਕਰਨ ਦੀ ਯੋਜਨਾ ਬਣਾਈ। ਜਦੋਂ ਮਾਸਟਰ ਜੀ ਸਿੱਖਾਂ ਦੇ ਇਕ ਭਾਰੀ ਇਕੱਠ ਦੀ ਪ੍ਰਧਾਨਗੀ ਕਰਨ ਲਈ, ਸੰਨ 1949 ਦੇ ਆਰੰਭ ਵਿਚ ਦਿੱਲੀ ਜਾ ਰਹੇ ਸਨ ਤਾਂ ਭਾਰਤ ਦੇ ਗ੍ਰਹਿ ਮੰਤਰੀ, ਲੇਹ ਪੁਰਸ਼ ਸ. ਪਟੇਲ ਨੇ ਉਨ੍ਹਾਂ ਨੂੰ ਨਰੇਲੇ ਦੇ ਸਟੇਸ਼ਨ ਤੇ ਗਿ੍ਰਫ਼ਤਾਰ ਕਰਵਾ ਲਿਆ ਤੇ ਅਲਮੋੜੇ ਨਜ਼ਰਬੰਦ ਕਰ ਦਿਤਾ .......।’’
ਸ. ਕਪੂਰ ਸਿੰਘ ਦੇ ਲਫ਼ਜ਼ਾਂ ਵਿਚ, ‘‘ਪੰਥ ਨੂੰ ਸੰਵਿਧਾਨ ਵਿਚ ਕੋਈ ਅਧਿਕਾਰ ਦੇਣ ਤੋਂ ਉੱਕਾ ਹੀ ਨਾਂਹ ਕਰ ਦਿਤੀ ਗਈ ਤਾਂ ‘‘ਮਾ. ਤਾਰਾ ਸਿੰਘ ਇਕੱਲੇ ਆਗੂ ਸਨ ਜਿਨ੍ਹਾਂ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਈ।’’
ਤਾਂ ਫਿਰ ਆਵਾਜ਼ ਉਠਾਣ ਵਾਲੇ ਇਸ ਇਕੱਲੇ ਆਗੂ ਨੂੰ ਹੀ ਜੋ ਹਿੰਦੂ ਜੱਜਾਂ ਸਮੇਤ, ਸਾਰੇ ਕੱਟੜਵਾਦੀ ਹਿੰਦੂਆਂ ਦੀ ਨਫ਼ਰਤ ਦਾ ਪਾਤਰ ਬਣ ਚੁੱਕਾ ਸੀ ਤੇ ਜੋ ਹਿੰਦੁਸਤਾਨ ਸਰਕਾਰ ਵਲੋਂ ਆਜ਼ਾਦ ਭਾਰਤ ਵਿਚ ਜੇਲ ਵਿਚ ਸੁਟਿਆ ਜਾਣ ਵਾਲਾ ਪਹਿਲਾ ਆਗੂ ਸੀ, ਕਿਉਂ ਚੁਣਿਆ ਸ. ਕਪੂਰ ਸਿੰਘ ਨੇ ਕਿ ਉਸ ਵਿਰੁਧ ਖ਼ੁਫ਼ੀਆ ਏਜੰਸੀਆਂ ਵਲੋਂ ਫੈਲਾਏ ਝੂਠੇ ਇਲਜ਼ਾਮ ਅਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ (ਬਿਨਾਂ ਕਿਸੇ ਸਬੂਤ ਦੇ) ਅਪਣੀ ਪੁਸਤਕ ਵਿਚ ਵੀ ਦੁਹਰਾਉਣ? ਬੜੀ ਚੁਭਦੀ ਹੈ ਇਹ ਗੱਲ ਕਿ ਹਕੂਮਤੀ ਨਿਵਾਜ਼ਸ਼ਾਂ ਮਾਣ ਕੇ, ਪੰਥ ਦੇ ਦਰਦ ਵਲੋਂ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਜਾਣ ਵਾਲਿਆਂ ਬਾਰੇ ਤਾਂ ਉਹ ਇਕ ਲਫ਼ਜ਼ ਵੀ ਨਹੀਂ ਲਿਖਦੇ ਜਦਕਿ ਸਰਕਾਰ ਨਾਲ ਲੜ ਕੇ ਤੇ ਅਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ, ਸਿੱਖਾਂ ਦੇ ਹੱਕ ਮੰਗਣ ਵਾਲਿਆਂ ਦੀ ਉਹ ਮੰਜੀ ਠੋਕਣ ਲੱਗ ਜਾਂਦੇ ਹਨ।
Kapoor Singh
ਮੈਂ ਇਸ ਪੱਕੇ ਵਿਚਾਰ ਦਾ ਧਾਰਨੀ ਹਾਂ ਕਿ ਆਜ਼ਾਦੀ ਮਿਲਣ ਤੋਂ ਪਹਿਲਾਂ ਦੇ ਸਮੇਂ ਦਾ ਪੂਰਾ ਰੀਕਾਰਡ ਇਕੱਠਾ ਕਰ ਕੇ, ਇਤਿਹਾਸਕਾਰਾਂ ਵਲੋਂ ਪੂਰੀ ਨਿਰਪੱਖਤਾ ਨਾਲ ਸਾਰੇ ਪੱਖ ਦੁਨੀਆਂ ਅੱਗੇ ਰਖਣੇ ਚਾਹੀਦੇ ਹਨ। ਹੁਣ ਤਾਂ ਬਰਤਾਨੀਆਂ ਸਰਕਾਰ ਨੇ ਉਸ ਵੇਲੇ ਦੇ ‘ਗੁਪਤ ਦਸਤਾਵੇਜ਼’ ਵੀ ਪ੍ਰਕਾਸ਼ਤ ਕਰ ਦਿਤੇ ਹਨ ਤੇ ਕੁੱਝ ਵੀ ਛੁਪਿਆ ਨਹੀਂ ਰਹਿ ਗਿਆ ਜਿਸ ਨੂੰ ਲੈ ਕੇ ਅਟਕਲਾਂ ਲਾਉਣੀਆਂ ਪੈਣ ਜਾਂ ‘ਅਹਿ ਮਿਲਦਾ ਸੀ’, ‘ਔਰ ਮਿਲਦਾ ਸੀ’ ਵਰਗੀਆਂ ਗੱਪਾਂ ਘੜ ਕੇ ਆਪਸ ਵਿਚ ਉਲਝਣਾ ਪਵੇ ਤੇ ਰਾਜਨੀਤੀ ਨੂੰ ਸੱਚ ਉਤੇ ਭਾਰੂ ਕਰਨਾ ਪਵੇ। ਇਸ ਵੇਲੇ ਪੰਜਾਬ ਦੀ ਪਾਰੀਟਸ਼ਨ (ਵੰਡ) ਬਾਰੇ ਬਹੁਤੇ ਵਿਚਾਰ ਸਿਆਸਤਦਾਨਾਂ ਦੇ ਲਿਖੇ ਹੋਏ ਹੀ ਮਿਲਦੇ ਹਨ ਤੇ ਹਰ ਕੋਈ ਅਪਣੀ ਮਰਜ਼ੀ ਅਨੁਸਾਰ ਤੱਥਾਂ ਨੂੰ ਤੋੜ ਮਰੋੜ ਲੈਂਦਾ ਹੈ।
ਸ. ਕਪੂਰ ਸਿੰਘ ਨੇ ਜਦੋਂ ‘ਸਾਚੀ ਸਾਖੀ’ ਦੀ ਪਹਿਲੀ ਕਾਪੀ ਮੇਰੇ ਘਰ ਆ ਕੇ ਮੈਨੂੰ ਦਿਤੀ ਤਾਂ ਮੈਨੂੰ ਲੱਗਾ ਕਿ ਇਕ ਆਈ.ਸੀ.ਐਸ. ਅਫ਼ਸਰ ਹੋਣ ਨਾਤੇ, ਇਨ੍ਹਾਂ ਨੇ ਘਟਨਾਵਾਂ ਦਾ ਨਿਰਪੱਖ ਨਿਸਤਾਰਾ ਜ਼ਰੂਰ ਕੀਤਾ ਹੋਵੇਗਾ। ਪਰ ਉਹ ਤਾਂ ਸਿਰਫ਼ ਇਕ ਪੱਖ ਹੀ ਦੇ ਸਕੇ ਕਿ ਸਿੱਖਾਂ ਨੂੰ ਪਾਕਿਸਤਾਨ ਵਿਚ ਹੀ ਟਿਕੇ ਰਹਿ ਕੇ ਸਿੱਖ ਸਟੇਟ ਲੈ ਲੈਣ ਲਈ ਅੰਗਰੇਜ਼ਾਂ ਤੇ ਮੁਸਲਿਮ ਲੀਗੀ ਲੀਡਰਾਂ ਨੇ ਕੀ ਕੀ ਪੇਸ਼ਕਸ਼ਾਂ ਕੀਤੀਆਂ।
ਇਥੋਂ ਤਕ ਹੀ ਗੱਲ ਰਖਦੇ ਤਾਂ ਵੀ ਕੁੱਝ ਗ਼ਲਤ ਨਾ ਹੁੰਦਾ ਪਰ ਉਨ੍ਹਾਂ ਨੇ ਤਾਂ ਦੂਜੇ ਪੱਖ ਬਾਰੇ ਕੋਈ ਗੱਲ ਕਰਨ ਤੋਂ ਬਿਨਾਂ ਹੀ, ਕਿਤਾਬ ਦਾ ਅਸਲ ਟੀਚਾ ਉਨ੍ਹਾਂ ਸਾਰੇ ਸਿੱਖ ਲੀਡਰਾਂ ਨੂੰ ‘ਮੂਰਖ’ ਸਾਬਤ ਕਰਨਾ ਹੀ ਮਿਥ ਲਿਆ ਜਿਨ੍ਹਾਂ ਨੇ ਲਾਰਡ ਵੇਵਲ ਤੇ ਜਿਨਾਹ ਵਲੋਂ ਪ੍ਰਚਾਰੀ ਜਾ ਰਹੀ ਉਸ ਪੇਸ਼ਕਸ਼ ਨੂੰ ਜੋ ਅੰਗਰੇਜ਼ ਪੱਖੀ ਸਿੱਖਾਂ ਸ. ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਦੇ ਹਜ਼ਾਰ ਯਤਨਾਂ ਦੇ ਬਾਵਜੂਦ, ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ।
Giani Kartar Singh
ਇਨ੍ਹਾਂ ਵਿਚ ਮਾ. ਤਾਰਾ ਸਿੰਘ, ਗਿ. ਕਰਤਾਰ ਸਿੰਘ, ਮਹਾਰਾਜਾ ਯਾਦਵਿੰਦਰਾ ਸਿੰਘ ਪਟਿਆਲਾ ਮੁੱਖ ਲੀਡਰ ਸਨ ਜਿਨ੍ਹਾਂ ਨੇ ਨਿਜੀ ਤੌਰ ਤੇ ਸ. ਕਪੂਰ ਸਿੰਘ ਨੂੰ ਨਾਂਹ ਆਖੀ ਸੀ, ਇਸ ਲਈ ਉਨ੍ਹਾਂ ਬਾਰੇ ‘ਮੂਰਖ’ ਤੋਂ ਲੈ ਕੇ ‘ਗ਼ਦਾਰ’ ਤੇ ‘ਕੌਮ ਨੂੰ ਵੇਚਣ ਵਾਲੇ’ ਆਦਿ ਵਰਗੀ ਬੜੀ ਭੱਦੀ ਸ਼ਬਦਾਵਲੀ ਵੀ ਸ. ਕਪੂਰ ਸਿੰਘ ਨੇ ਵਰਤੀ ਤੇ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਵਲੋਂ ਜਾਣ ਬੁੱਝ ਕੇ ਸਿੱਖ ਲੀਡਰਾਂ ਨੂੰ ਬਦਨਾਮ ਕਰਨ ਲਈ ਫੈਲਾਏ ਜਾ ਰਹੇ ਝੂਠ ਨੂੰ ਵੀ ਅਪਣੀ ਪੁਸਤਕ ਵਿਚ ਥਾਂ ਦਿਤੀ ਪਰ ਝੂਠੇ ਦੋਸ਼ਾਂ ਦੇ ਹੱਕ ਵਿਚ ਸਬੂਤ ਇਕ ਵੀ ਨਾ ਦਿਤਾ।
ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਓਰਲ ਹਿਸਟਰੀ ਡੀਪਾਰਟਮੈਂਟ ਦਾ ਹੈੱਡ ਡਾ. ਕ੍ਰਿਪਾਲ ਸਿੰਘ ਇਕੱਲਾ ਹੀ ਇਤਿਹਾਸਕਾਰ ਹੋਇਆ ਹੈ ਜਿਸ ਨੇ ‘ਪਾਰਟੀਸ਼ਨ ਆਫ਼ ਪੰਜਾਬ’ ਲਿਖ ਕੇ ਨਿਰਪੱਖ ਨਿਰਣੇ ਦਿਤੇ ਹਨ। ਸ. ਕਪੂਰ ਸਿੰਘ ਇਸ ਇਤਿਹਾਸਕਾਰ ਦੀ ਦਾਹੜੀ ਪੁੱਟਣ ਲਈ ਦੂਰ ਤਕ ਚਲੇ ਗਏ। ਅਸੀ ਇਨ੍ਹਾਂ ਬਾਰੇ ਪਿੱਛੇ ਪੜ੍ਹ ਹੀ ਆਏ ਹਾਂ। ਪਰ ਸ. ਕਪੂਰ ਸਿੰਘ ਨੇ ਸਰਕਾਰੀ ਨਿਵਾਜ਼ਸ਼ਾਂ ਮਾਣਨ ਵਾਲੇ ਤੇ ਸਿੱਖ ਮੰਗਾਂ ਬਾਰੇ ਚੁੱਪੀ ਧਾਰ ਚੁੱਕੇ ਕਿਸੇ ਸਿੱਖ ਲੀਡਰ ਵਿਰੁਧ ਇਕ ਲਫ਼ਜ਼ ਵੀ ਨਹੀਂ ਲਿਖਿਆ।
Maharaja Yadwinder Singh
‘ਸਾਚੀ ਸਾਖੀ’ ਸਿਰਫ਼ ਉਨ੍ਹਾਂ ਸਿੱਖ ਲੀਡਰਾਂ ਵਿਰੁਧ ਮਾੜੀ ਤੋਂ ਮਾੜੀ ਸ਼ਬਦਾਵਲੀ ਨਾਲ ਭਰੀ ਪਈ ਹੈ ਜਿਨ੍ਹਾਂ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਆਜ਼ਾਦੀ ਤੋਂ ਪਹਿਲਾਂ ਦੇ ਵਾਅਦੇ ਪੂਰੇ ਕਰਵਾਉਣ ਲਈ ਸੰਘਰਸ਼ ਵਿਢਿਆ ਹੋਇਆ ਸੀ ਤੇ ਜਿਨ੍ਹਾਂ ਨੂੰ ਬਦਨਾਮ ਕਰਨ ਲਈ ਭਾਰਤੀ ਖ਼ੁਫ਼ੀਆ ਏਜੰਸੀਆਂ ਅੰਨ੍ਹਾ ਝੂਠ-ਪ੍ਰਚਾਰ ਕਰ ਰਹੀਆਂ ਸਨ।
ਇਨ੍ਹਾਂ ਵਿਚੋਂ ਸੱਭ ਤੋਂ ਵੱਡਾ ਤੇ ਕੱਦਾਵਰ ਨੇਤਾ ਸੀ ਮਾ. ਤਾਰਾ ਸਿੰਘ। ਮਾ. ਤਾਰਾ ਸਿੰਘ ਦੇ ਸ. ਕਪੂਰ ਸਿੰਘ ਦੀ ‘ਸਾਚੀ ਸਾਖੀ’ ਵਿਚ ਹੀ ਜਿਵੇਂ ਦਰਸ਼ਨ ਹੁੰਦੇ ਹਨ, ਪਹਿਲਾਂ ਉਸੇ ਵਲ ਇਕ ਝਾਤ ਮਾਰ ਲੈਂਦੇ ਹਾਂ, ਅਪਣੇ ਵਲੋਂ ਅਜੇ ਕੁੱਝ ਨਹੀਂ ਕਹਿੰਦੇ। ਸਫ਼ਾ 9 ਦਾ ਇਕ ਨੋਟ ਇਸ ਤਰ੍ਹਾਂ ਹੈ:
ਬਗ਼ਾਵਤ ਦਾ ਕੇਸ
‘‘ਇਨ੍ਹਾਂ ਦਿਨਾਂ ਵਿਚ ਹੀ (1949 ਵਿਚ) ਮਾ. ਤਾਰਾ ਸਿੰਘ ਉਤੇ ਬਗ਼ਾਵਤ ਆਦਿ ਦੋਸ਼ਾਂ ਤਹਿਤ, ਸਰਕਾਰ ਹਿੰਦ ਨੇ ਕਾਰਵਾਈ ਕਰ ਰੱਖੀ ਸੀ ਅਤੇ ਉਨ੍ਹਾਂ ਦਾ ਮੁਕੱਦਮਾ ਲੜਨ ਲਈ, ਹਿੰਦੁਸਤਾਨ ਦਾ ਪ੍ਰਸਿੱਧ ਵਕੀਲ ਐਨ.ਸੀ.ਚੈਟਰਜੀ ਸ਼ਿਮਲੇ ਆਇਆ (ਸ਼ਿਮਲਾ ਉਸ ਵੇਲੇ ਪੰਜਾਬ ਦੀ ਰਾਜਧਾਨੀ ਸੀ ਤੇ ਪੰਜਾਬ ਹਾਈ ਕੋਰਟ ਵੀ ਉਥੇ ਹੀ ਹੁੰਦੀ ਸੀ)।
Master Tara Singh
ਮਾ. ਤਾਰਾ ਸਿੰਘ ਜੀ ਦੇ ਕੇਸ ਦੀ ਪੈਰਵੀ ਕਰਨ ਦੇ ਸਿਲਸਿਲੇ ਵਿਚ ਸਰਦਾਰ ਹੁਕਮ ਸਿੰਘ, ਸ. ਦਲੀਪ ਸਿੰਘ ਕੰਗ ਅਤੇ ਹਰਚਰਨ ਸਿੰਘ ਬਾਜਵਾ ਵੀ ਆਏ ਹੋਏ ਸਨ। ਚੈਟਰਜੀ ਉਨ੍ਹਾਂ ਨੂੰ ਕਹਿਣ ਲੱਗੇ, ‘‘ਪੰਜਾਬ ਦੇ ਹਿੰਦੂ ਇਤਨੇ ਘਟੀਆ ਤੇ ਤੰਗ ਦਿਲ ਕਿਉਂ ਹਨ? ਮੈਨੂੰ ਹਾਈ ਕੋਰਟ ਦਾ ਜੱਜ ਜੀ.ਡੀ. ਖੋਸਲਾ ਪੁਛਦਾ ਹੈ ਕਿ ਤੂੰ ਹਿੰਦੂ ਹੋ ਕੇ ਵੀ ਮਾ. ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਆ ਗਿਆ ਹੈਂ? ਸਿੱਖ ਤਾਂ ਬੜੇ ਕਮਿਊਨਲ ਤੇ ਖ਼ਤਰਨਾਕ ਹਨ। ਇਹ ਤਾਂ ਮਰੇ ਹੀ ਚੰਗੇ।...’’
ਸ. ਕਪੂਰ ਸਿੰਘ ਦੀ ‘ਸਾਚੀ ਸਾਖੀ’ ਵਿਚ ਹੀ ਮਾ. ਤਾਰਾ ਸਿੰਘ ਬਾਰੇ ਇਕ ਹੋਰ ਜਾਣਕਾਰੀ ਇਨ੍ਹਾਂ ਲਫ਼ਜ਼ਾਂ ਵਿਚ ਸਫ਼ਾ 60 ਤੇ ਦਿਤੀ ਗਈ ਹੈ:
ਪਹਿਲੀ ਗਿ੍ਰਫ਼ਤਾਰੀ
‘‘ਸੰਨ 1949 ਵਿਚ ਜਦੋਂ ਭਾਰਤ ਦਾ ਸੰਵਿਧਾਨ ਪਾਸ ਹੋਣ ਲੱਗਾ ਅਤੇ ਉਸ ਰਾਹੀਂ ਸਿੱਖ ਪੰਥ ਨੂੰ ਕੋਈ ਅਧਿਕਾਰ ਦੇਣ ਤੋਂ ਉੱਕਾ ਹੀ ਨਾਂਹ ਕਰ ਦਿਤੀ ਗਈ ਤਾਂ ਮਾ. ਤਾਰਾ ਸਿੰਘ ਇਕੱਲੇ ਸਿੱਖ ਆਗੂ ਸਨ ਜਿਨ੍ਹਾਂ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਈ ਅਤੇ ਇਸ ਧ੍ਰੋਹ ਆਧਾਰਤ ਸੰਵਿਧਾਨ ਵਿਰੁਧ ਦਿੱਲੀ ਵਿਚ ਰੋਸ ਪ੍ਰਗਟ ਕਰਨ ਦੀ ਯੋਜਨਾ ਬਣਾਈ। ਜਦੋਂ ਮਾਸਟਰ ਜੀ ਸਿੱਖਾਂ ਦੇ ਇਕ ਭਾਰੀ ਇਕੱਠ ਦੀ ਪ੍ਰਧਾਨਗੀ ਕਰਨ ਲਈ, ਸੰਨ 1949 ਦੇ ਆਰੰਭ ਵਿਚ ਦਿੱਲੀ ਜਾ ਰਹੇ ਸਨ ਤਾਂ ਭਾਰਤ ਦੇ ਗ੍ਰਹਿ ਮੰਤਰੀ, ਲੇਹ ਪੁਰਸ਼ ਸ. ਪਟੇਲ ਨੇ ਉਨ੍ਹਾਂ ਨੂੰ ਨਰੇਲੇ ਦੇ ਸਟੇਸ਼ਨ ਤੇ ਗਿ੍ਰਫ਼ਤਾਰ ਕਰਵਾ ਲਿਆ ਤੇ ਅਲਮੋੜੇ ਨਜ਼ਰਬੰਦ ਕਰ ਦਿਤਾ .......।’’
Kapoor Singh
ਸ. ਕਪੂਰ ਸਿੰਘ ਦੇ ਲਫ਼ਜ਼ਾਂ ਵਿਚ, ‘‘ਪੰਥ ਨੂੰ ਸੰਵਿਧਾਨ ਵਿਚ ਕੋਈ ਅਧਿਕਾਰ ਦੇਣ ਤੋਂ ਉੱਕਾ ਹੀ ਨਾਂਹ ਕਰ ਦਿਤੀ ਗਈ ਤਾਂ ‘‘ਮਾ. ਤਾਰਾ ਸਿੰਘ ਇਕੱਲੇ ਆਗੂ ਸਨ ਜਿਨ੍ਹਾਂ ਇਸ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਈ।’’ ਤਾਂ ਫਿਰ ਆਵਾਜ਼ ਉਠਾਣ ਵਾਲੇ ਇਸ ਇਕੱਲੇ ਆਗੂ ਨੂੰ ਹੀ ਜੋ ਹਿੰਦੂ ਜੱਜਾਂ ਸਮੇਤ, ਸਾਰੇ ਕੱਟੜਵਾਦੀ ਹਿੰਦੂਆਂ ਦੀ ਨਫ਼ਰਤ ਦਾ ਪਾਤਰ ਬਣ ਚੁੱਕਾ ਸੀ ਤੇ ਜੋ ਹਿੰਦੁਸਤਾਨ ਸਰਕਾਰ ਵਲੋਂ ਆਜ਼ਾਦ ਭਾਰਤ ਵਿਚ ਜੇਲ ਵਿਚ ਸੁਟਿਆ ਜਾਣ ਵਾਲਾ ਪਹਿਲਾ ਆਗੂ ਸੀ, ਕਿਉਂ ਚੁਣਿਆ ਸ. ਕਪੂਰ ਸਿੰਘ ਨੇ ਕਿ ਉਸ ਵਿਰੁਧ ਖ਼ੁਫ਼ੀਆ ਏਜੰਸੀਆਂ ਵਲੋਂ੍ਰ ਫੈਲਾਏ ਝੂਠੇ ਇਲਜ਼ਾਮ ਅਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ (ਬਿਨਾਂ ਕਿਸੇ ਸਬੂਤ ਦੇ) ਅਪਣੀ ਪੁਸਤਕ ਵਿਚ ਵੀ ਦੁਹਰਾਉਣ?
ਬੜੀ ਚੁਭਦੀ ਹੈ ਇਹ ਗੱਲ ਕਿ ਹਕੂਮਤੀ ਨਿਵਾਜ਼ਸ਼ਾਂ ਮਾਣ ਕੇ, ਪੰਥ ਦੇ ਦਰਦ ਵਲੋਂ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਜਾਣ ਵਾਲਿਆਂ ਬਾਰੇ ਤਾਂ ਉਹ ਇਕ ਲਫ਼ਜ਼ ਵੀ ਨਹੀਂ ਲਿਖਦੇ ਜਦਕਿ ਸਰਕਾਰ ਨਾਲ ਲੜ ਕੇ ਤੇ ਅਪਣੇ ਆਪ ਨੂੰ ਖ਼ਤਰੇ ਵਿਚ ਪਾ ਕੇ, ਸਿੱਖਾਂ ਦੇ ਹੱਕ ਮੰਗਣ ਵਾਲਿਆਂ ਦੀ ਉਹ ਮੰਜੀ ਠੋਕਣ ਲੱਗ ਜਾਂਦੇ ਹਨ। ਇਹ ਅਜੀਬ ਇਤਫ਼ਾਕ ਨਹੀਂ ਕਿ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਵੀ ਝੂਠ ਪ੍ਰਚਾਰ ਕਰਨ ਲਈ ਉਹ ਸਿੱਖ ਲੀਡਰ ਹੀ ਚੁਣਦੀਆਂ ਹਨ ਜਿਨ੍ਹਾਂ ਨੂੰ ਚੁਣ ਕੇ ਸ. ਕਪੂਰ ਸਿੰਘ ਨੇ ਵੀ ‘ਸਾਚੀ ਸਾਖੀ’ ਵਿਚ ਅਪਮਾਨਤ ਕੀਤਾ ਅਤੇ ਠੀਕ ਉਹੀ ਇਲਜ਼ਾਮ ਇਨ੍ਹਾਂ ਸਰਕਾਰ ਵਿਰੋਧੀ ਸਿੱਖ ਲੀਡਰਾਂ ਵਿਰੁਧ ਪਹਿਲਾਂ ਖ਼ੁਫ਼ੀਆ ਏਜੰਸੀਆਂ ਆਪ ਤੇ ਅਪਣੇ ਤਨਖ਼ਾਹਦਾਰ ਦਲਾਲਾਂ ਕੋਲੋਂ ਲਗਵਾ ਚੁਕੀਆਂ ਸਨ ਜੋ ਸ. ਕਪੂਰ ਸਿੰਘ ਨੇ ਅਪਣੀ ਗਵਾਹੀ ਪਾ ਕੇ ਪਰ ਅਪਣੇ ਵਲੋਂ ਬਿਨਾਂ ਕੋੋਈ ਸਬੂਤ ਦਿਤੇ, ਪੁਸਤਕ ਵਿਚ ਦੁਹਰਾ ਦਿਤੇ। ਇਤਿਹਾਸਕਾਰਾਂ ਤੇ ਖੋਜੀਆਂ ਲਈ ਇਸ ਨੁਕਤੇ ਦੀ ਪੜਚੋਲ ਕਰਨੀ ਬਣਦੀ ਹੈ। ਬਾਕੀ ਅਗਲੇ ਐਤਵਾਰ। (ਚਲਦਾ)