ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ?  (11)
Published : Oct 31, 2021, 3:05 pm IST
Updated : Oct 31, 2021, 3:05 pm IST
SHARE ARTICLE
Nijji Dairy
Nijji Dairy

ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਅਗਰ ਕੇਂਦਰੀ ਵਜ਼ਾਰਤ ਵਿਚ ਹੁੰਦੇ ਤਾਂ ਬਲਦੇਵ ਸਿੰਘ ਤੋਂ ਵੀ ਪਹਿਲਾਂ ਮਹਾਰਾਜੇ ਨੂੰ ਵਜ਼ੀਰ ਮੰਡਲੀ ਵਿਚੋਂ ਕੱਢ ਦਿਤਾ ਜਾਂਦਾ

ਮਹਾਰਾਜਾ ਪਟਿਆਲਾ ਯਾਦਵਿੰਦਰਾ ਸਿੰਘ ਅਗਰ ਕੇਂਦਰੀ ਵਜ਼ਾਰਤ ਵਿਚ ਹੁੰਦੇ ਤਾਂ ਬਲਦੇਵ ਸਿੰਘ ਤੋਂ ਵੀ ਪਹਿਲਾਂ ਮਹਾਰਾਜੇ ਨੂੰ ਵਜ਼ੀਰ ਮੰਡਲੀ ਵਿਚੋਂ ਕੱਢ ਦਿਤਾ ਜਾਂਦਾ। ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਡਾ. ਗੋਪੀਚੰਦ ਭਾਰਗੋ ਨੇ ਚਿੱਠੀ ਲਿਖ ਕੇ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਪਟੇਲ ਕੋਲੋਂ ਮੰਗ ਕੀਤੀ ਸੀ ਕਿ ਯਾਦਵਿੰਦਰਾ ਸਿੰਘ ਦੇ ‘ਪੰਥਕ ਏਜੰਡੇ’ ਉਤੇ ਰੋਕ ਲਾਈ ਜਾਏ ਅਤੇ ਉਨ੍ਹਾਂ ਨੂੰ ਇਕ ਪੰਥਕ ਜਥੇਬੰਦੀ ਬਣਾ ਕੇ, ਅਕਾਲੀ ਲੀਡਰਾਂ ਦੀ ਮਦਦ ਕਰਨ ਤੋਂ ਰੋਕਿਆ ਜਾਏ ਨਹੀਂ ਤਾਂ ਪੰਜਾਬ ਅਸੈਂਬਲੀ ਵਿਚ ਮੈਂਬਰਾਂ ਨੂੰ ਖੁਲ੍ਹ ਦੇ ਦਿਤੀ ਜਾਵੇਗੀ ਕਿ ਉਹ ਮਹਾਰਾਜਾ ਯਾਦਵਿੰਦਰਾ ਸਿੰਘ ਦੇ ਸਤਿਕਾਰ ਦਾ ਖ਼ਿਆਲ ਰੱਖੇ ਬਿਨਾਂ, ਖੁਲ੍ਹ ਕੇ ਮਹਾਰਾਜੇ ਵਿਰੁਧ ਮਨ ਦੀ ਭੜਾਸ ਕੱਢ ਲੈਣ।

Sardar Patel StatueSardar Patel Statue

ਪਟੇਲ ਅਤੇ ਨਹਿਰੂ ਦੋਵੇਂ ਮਹਾਰਾਜੇ ਨਾਲ ਕੋਈ ਲੜਾਈ ਛੇੜ ਕੇ ਦੇਸ਼ ਦੇ ਬਾਕੀ ਰਾਜਿਆਂ ਨੂੰ ਇਸ ਮਾਮਲੇ ਨੂੰ ਲੈ ਕੇ ਇਕੱਠਿਆਂ ਹੁੰਦੇ ਨਹੀਂ ਸਨ ਵੇਖਣਾ ਚਾਹੁੰਦੇ। ਸੋ ਅੰਦਰਖਾਤੇ ਦਬਾਅ ਪਾ ਕੇ ਮਹਾਰਾਜਾ ਯਾਦਵਿੰਦਰਾ ਸਿੰਘ ਨੂੰ ਹਜ਼ਾਰਾਂ ਮੀਲ ਦੂਰ ਇਕ ਐਸੇ ਦੇਸ਼ ਵਿਚ ਐਂਬੈਸੇਡਰ ਬਣਾ ਕੇ ਭੇਜ ਦਿਤਾ ਜਿਥੇ ਸਿੱਖ ਕੋਈ ਟਾਂਵਾਂ ਵਿਰਲਾ ਹੀ ਰਹਿੰਦਾ ਸੀ।

ਪਰ ਭਾਰਤੀ ਖ਼ੁਫ਼ੀਆ ਏਜੰਸੀਆਂ ਅਤੇ ‘ਪੰਥ ਦੇ ਮਹਾਨ ਵਿਦਵਾਨ’ ਸ. ਕਪੂਰ ਸਿੰਘ, ਮਹਾਰਾਜੇ ਵਿਰੁਧ ਇਕੋ ਸਮੇਂ ਲੱਠ ਲੈ ਕੇ ਪੈ ਰਹੇ ਸਨ। ਉਨ੍ਹਾਂ ਨੇ ਕਿਸੇ ਉਸ ਸਿੱਖ ਰਾਜੇ ਵਿਰੁਧ ਉਂਗਲ ਵੀ ਉੱਚੀ ਨਾ ਕੀਤੀ ਜਿਸ ਨੇ ਸਿੱਖ ਹੱਕਾਂ ਬਾਰੇ ਗੱਲ ਕਰਨੀ ਵੀ ਬੰਦ ਕਰ ਦਿਤੀ ਸੀ ਤੇ ਸਰਕਾਰੀ ਨਿਵਾਜ਼ਸ਼ਾਂ ਲੈਣ ਤਕ ਹੀ ਅਪਣਾ ਜੀਵਨ ਮਹਿਦੂਦ ਕਰ ਲਿਆ ਸੀ।

Kapoor SinghKapoor Singh

ਸ. ਕਪੂਰ ਸਿੰਘ, ਸਿੱਖ ਹੱਕਾਂ ਬਾਰੇ  ਜਾਗਰੂਕ ਇਸ ਇਕੋ ਇਕ ਮਹਾਰਾਜੇ ਬਾਰੇ ਅਪਣਾ ਫ਼ੈਸਲਾ ਇਸ ਤਰ੍ਹਾਂ ਸੁਣਾਉਂਦੇ ਹਨ: 
(ਪਾਕਿਸਤਾਨ ਅੰਦਰ ਸਿੱਖ ਸਟੇਟ ਦੀ ਪੇਸ਼ਕਸ਼ ਜਿਨਾਹ ਵਲੋਂ ਕੀਤੀ ਪੇਸ਼ਕਸ਼ ਤੋਂ ਇਲਾਵਾ) ‘‘ਲਾਰਡ ਵੇਵਲ ਨੇ ਵੀ ਮਹਾਰਾਜਾ ਪਟਿਆਲਾ ਸ੍ਰੀ ਯਾਦਵਿੰਦਰਾ ਸਿੰਘ ਨੂੰ ਆਪ ਤਜਵੀਜ਼ ਪੇਸ਼ ਕੀਤੀ ਸੀ ਪਰ ਮਹਾਰਾਜਾ ਆਪ ਮਰਨ ਤੇ ਸਿੱਖਾਂ ਨੂੰ ਮਰਵਾਉਣ ਤੇ ਖੁਆਰ ਕਰਨ ਉਤੇ ਪ੍ਰਾਰਭਦ (ਪ੍ਰਾਲਭਤ) ਕਰਮਾਂ ਅਨੁਸਾਰ, ਦਿ੍ਰੜ੍ਹ ਹੋਇਆ ਬੈਠਾ ਸੀ।’’

ਇਸ ਤੋਂ ਬਾਅਦ ਲਾਰਡ ਵੇਵਲ ਦੀ ਜਿਹੜੀ ਟੂਕ ਦਿਤੀ ਗਈ ਹੈ, ਉਸ ਵਿਚ ਕੇਵਲ ਇਹ ਦਸਿਆ ਗਿਆ ਸੀ ਕਿ ਸਿੱਖ ਰਾਜਿਆਂ ਦੇ ਰਾਜਾਂ ਨੂੰ ਇਕੱਠਿਆਂ ਕਰਨ ਦੀ ਗੱਲ ਮਹਾਰਾਜੇ ਨਾਲ ਕੀਤੀ ਗਈ ਸੀ ਪਰ ਕੋਈ ਨਤੀਜਾ ਨਾ ਨਿਕਲਿਆ। ਕੀ ਮਹਾਰਾਜਾ ਯਾਦਵਿੰਦਰਾ ਸਿੰਘ ਨੇ ਸਿੱਖ ਪੰਥ ਦੇ ਸਾਂਝੇ ਫ਼ੈਸਲੇ ਦੇ ਉਲਟ ਨਾ ਜਾਣ ਦੀ ਗੱਲ ਕਹਿ ਕੇ ਅਤੇ ਪਹਿਲਾਂ ਪੰਥ ਦੇ ਆਗੂਆਂ ਨਾਲ ਵਾਰਤਾ ਕਰਨ ਦੀ ਗੱਲ ਕਹਿ ਕੇ ਕੋਈ ਗ਼ਲਤੀ ਕਰ ਦਿਤੀ ਸੀ?

Kapoor SinghKapoor Singh

ਪਰ ਸ. ਕਪੂਰ ਸਿੰਘ ਦੀ ਨਜ਼ਰ ਵਿਚ ਇਹੀ ਬੜਾ ਵੱਡਾ ਪਾਪ ਸੀ ਕਿ ਮਹਾਰਾਜੇ ਨੇ ਲਾਰਡ ਵੇਵਲ, ਜਿਨਾਹ, ਡਾ. ਇਕਬਾਲ, ਸਰ ਜੋਗਿੰਦਰਾ ਸਿੰਘ ਤੇ ਸ. ਕਪੂਰ ਸਿੰਘ ਦੇ ਫ਼ੈਸਲੇ ਨੂੰ ਨਾ ਮੰਨਿਆ ਤੇ ਅਕਾਲੀ ਲੀਡਰਾਂ ਦੀ ਗੱਲ ਮੰਨ ਲਈ! ਇਸ ਤੋਂ ਬਿਨਾਂ ਹੋਰ ਤਾਂ ਕੋਈ ਕਾਰਨ ਨਹੀਂ ਲਭਦਾ ਜਿਸ ਨੂੰ ਲੈ ਕੇ ਮਹਾਰਾਜਾ ਯਾਦਵਿੰਦਰਾ ਸਿੰਘ ਵਿਰੁਧ ਏਨੇ ਕੌੜੇ ਸ਼ਬਦ ਵਰਤੇ ਜਾ ਸਕਣ। ਸ. ਕਪੂਰ ਸਿੰਘ ਦੇ ਹਿਰਦੇ ਨੂੰ ਠੰਢ ਨਹੀਂ ਪੈਂਦੀ ਜਦ ਤਕ ਉਹ ਕੌੜੀ ਤੋਂ ਕੌੜੀ ਗੱਲ ਹਰ ਉਸ ਲੀਡਰ ਲਈ ਨਾ ਆਖ ਲੈਣ ਜਿਸ ਨੇ ਜਿਨਾਹ, ਵੇਵਲ, ਕਪੂਰ ਸਿੰਘ ਤੇ ਸਰ ਜੋਗਿੰਦਰਾ ਸਿੰਘ ਦੀ ਗੱਲ ਠੁਕਰਾਈ ਹੋਵੇ। ਸੋ ਉਨ੍ਹਾਂ ਨੂੰ ਵੇਵਲ ਦਾ ਇਕ ਅੰਗਰੇਜ਼ੀ ਫ਼ਿਕਰਾ ਮਹਾਰਾਜੇ ਵਿਰੁਧ ਲਿਖਿਆ ਮਿਲ ਜਾਂਦਾ ਹੈ ਜੋ ਇਸ ਤਰ੍ਹਾਂ ਹੈ: 

maharaja yadwindra-singhmaharaja yadwindra-singh

‘‘9 rather like (Maharaja) Patiala but 9 would never trust him very far.....’’ 
(ਮੈਨੂੰ ਮਹਾਰਾਜਾ ਪਟਿਆਲਾ ਚੰਗੇ ਤਾਂ ਲਗਦੇ ਨੇ ਪਰ ਮੈਂ ਉਨ੍ਹਾਂ ਉਤੇ ਇਕ ਹੱਦ ਤੋਂ ਅੱਗੇ ਜਾ ਕੇ ਵਿਸ਼ਵਾਸ ਨਹੀਂ ਕਰ ਸਕਦਾ)
ਸ. ਕਪੂਰ ਸਿੰਘ ਨੇ ਇਸ ਅੰਗਰੇਜ਼ੀ ਫ਼ਿਕਰੇ ਦਾ ਅਨੁਵਾਦ ਜੋ ਆਪ ਕੀਤਾ ਹੈ, ਉਹ ਵੀ ਵੇਖ ਲਉ:
‘‘ਇਸ ਦੀ ਦੇਖਣੀ ਪਾਖਣੀ ਤਾਂ ਮਾੜੀ ਨਹੀਂ ਪਰ ਪੁਜ ਕੇ ਮੂਰਖ ਤੇ ਬੇਈਮਾਨ ਹੈ।’’
ਸ. ਕਪੂਰ ਸਿੰਘ ਵਰਗਾ ਕੋਈ ‘ਮਹਾਨ ਵਿਦਵਾਨ’ ਹੀ ਉਪਰ ਦਿਤੇ ਅੰਗਰੇਜ਼ੀ ਫ਼ਿਕਰੇ ਦਾ ਇਹ ਅਨੁਵਾਦ ਕਰ ਸਕਦਾ ਹੈ!

ਸ. ਕਪੂਰ ਸਿੰਘ ਨੂੰ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਅੰਗਰੇਜ਼ ਲੀਡਰ, ਕਿਸੇ ਸਿੱਖ ਲੀਡਰ ਨੂੰ ‘Stupid’ ਕਹਿ ਦੇਂਦਾ ਹੈ ਪਰ ਇਹ ਸ਼ਬਦ ਉਨ੍ਹਾਂ ਨੇ ਸ. ਕਪੂਰ ਸਿੰਘ ਦੇ ਚਹੇਤੇ ਆਗੂ ਮਹਾਤਮਾ ਗਾਂਧੀ ਸਮੇਤ, ਮਾ. ਤਾਰਾ ਸਿੰਘ ਤੇ ਦਰਜਨਾਂ ਹੋਰ ਭਾਰਤੀ ਲੀਡਰਾਂ ਲਈ ਵੀ ਵਰਤਿਆ ਹੈ। ਅਸੀ ਪੰਜਾਬੀ ਲੋਕ ਵੀ, ਹਰ ਉਸ ਬੰਦੇ ਨੂੰ ‘ਝੱਲਾ’ ਜਾਂ ‘ਪਾਗਲ’ ਕਹਿ ਦੇਂਦੇ ਹਾਂ ਜੋ ਸਾਡੇ ਨਾਲ ਸਹਿਮਤ ਨਾ ਹੋਵੇ ਅਤੇ ਵਖਰੀ ਗੱਲ ਕਰਨ ਉਤੇ ਅੜ ਖਲੋਤਾ ਹੋਵੇ। ਸਾਡਾ ਮਕਸਦ ਕਿਸੇ ਨੂੰ ਝੱਲਾ ਜਾਂ ਪਾਗਲ ਕਹਿਣਾ ਨਹੀਂ ਹੁੰਦਾ ਪਰ ਅਪਣੀ ਖਿੱਝ ਦਾ ਵਿਖਾਵਾ ਕਰਨ ਲਈ ਇਹ ਦੋ ਲਫ਼ਜ਼ ਐਵੇਂ ਹੀ ਸਾਡੀ ਜ਼ੁਬਾਨ ਉਤੇ ਆ ਜਾਂਦੇ ਹਨ।

Kapoor SinghKapoor Singh

ਅੰਗਰੇਜ਼ ਵੀ ਇਸੇ ਤਰ੍ਹਾਂ ‘ਸਟੂਪਿਡ’ ਲਫ਼ਜ਼ ਬੋਲ ਦੇਂਦੇ ਹਨ ਪਰ ਉਨ੍ਹਾਂ ਦਾ ਮਤਲਬ ਵੀ ਕਿਸੇ ਨੂੰ ਗਾਲ ਕਢਣੀ ਨਹੀਂ ਹੁੰਦੀ, ਕੇਵਲ ਅਪਣੀ ਖਿੱਝ ਦਾ ਵਿਖਾਵਾ ਕਰਨਾ ਹੁੰਦਾ ਹੈ। ਹਾਂ, ਸ. ਕਪੂਰ ਸਿੰਘ ਨੂੰ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਕਿਸੇ ਸਿੱਖ ਲੀਡਰ ਬਾਰੇ, ਕਿਸੇ ਅੰਗਰੇਜ਼ ਦੇ ਮੂੰਹੋਂ ਉਨ੍ਹਾਂ ਨੂੰ ਇਹ ਲਫ਼ਜ਼ ਸੁਣਨ ਨੂੰ ਮਿਲ ਜਾਂਦਾ ਹੈ।

ਪਰ ‘ਪਾਕਿਸਤਾਨ ਵਿਚ ਸਿੱਖ ਸਟੇਟ’ (ਜੋ ਜੇ ਬਣ ਜਾਂਦੀ ਤਾਂ ਉਸ ਦੇ ਪਰਖ਼ਚੇ ਸਾਲ ਦੋ ਸਾਲ ਵਿਚ ਹੀ ਉਡ ਜਾਣੇ ਸਨ) ਦੇ ਸਿੱਖ ਵਕੀਲ ਕਪੂਰ ਸਿੰਘ ਤੇ ਉਸ ਦੇ ਅੰਗਰੇਜ਼ ਪੱਖੀ ਦੋ ਕੁ ਹੋਰ ਸਰਦਾਰਾਂ ਦੀ ਗੱਲ ਨਾ ਮੰਨਣ ਵਾਲੇ ਸਿੱਖ ਲੀਡਰਾਂ ਵਿਰੁਧ ਕਪੂਰ ਸਿੰਘ ਹੋਰ ਵੀ ਝੱਲਪੁਣੇ ਦੀ ਹੱਦ ਤਕ ਪੁਜ ਜਾਂਦਾ ਹੈ ਜਦ ਉਹ ਅਖ਼ੀਰ ਤੇ ਫ਼ੁਰਮਾਉਂਦਾ ਹੈ: 

‘‘ਸੱਚ ਤਾਂ ਇਹ ਭਾਸਦਾ ਹੈ ਕਿ ਸੰਨ 1846 ਵਾਲੇ ਰਾਜਾ ਗੁਲਾਬ ਸਿੰਘ ਡੋਗਰਾ, ਜਰਨੈਲ ਤੇਜ ਸਿੰਘ ਤੇ ਜਰਨੈਲ ਸਿੰਘ, ਸੰਨ 1947 ਵਿਚ ਮੁੜ ਮਹਾਰਾਜਾ ਯਾਦਵਿੰਦਰਾ ਸਿੰਘ, ਮਾ. ਤਾਰਾ ਸਿੰਘ ਤੇ ਸ. ਬਲਦੇਵ ਸਿੰਘ ਦੇ ਰੂਪ ਵਿਚ, ਸਿੱਖਾਂ ਦੇ ਰੂਪ ਵਿਚ, ਸਿੱਖਾਂ ਨੂੰ ਹੀਣੇ ਤੇ ਦਾਸ ਬਣਾਉਣ ਲਈ ਪ੍ਰਗਟ ਹੋਏ ਸਨ....।’’
ਸਿੱਖ ਇਤਿਹਾਸ ਦਾ ਇਹ ਸ਼ਾਇਦ ਪਹਿਲਾ ‘ਸਟੂਪਿਡ’ ਦਾਅਵਾ ਹੋਵੇਗਾ ਜਦੋਂ 100 ਫ਼ੀ ਸਦੀ ਪੰਥਕ ਲੀਡਰਾਂ, ਪੰਥਕ ਜਥੇਬੰਦੀਆਂ, ਪੰਥਕ ਵਿਦਵਾਨਾਂ ਤੇ 100 ਫ਼ੀ ਸਦੀ ਆਮ ਸਿੱਖ ਜਨਤਾ ਦਾ ਫ਼ੈਸਲਾ ਮੰਨਣ ਵਾਲਿਆਂ ਨੂੰ ਉਹ ਬੰਦਾ ‘ਗ਼ਦਾਰਾਂ’ ਦੇ ਬਰਾਬਰ ਰਖਦਾ ਹੈ ਜੋ ਆਪ ਸਾਰੇ ਪੰਥ ਦਾ ਫ਼ੈਸਲਾ ਠੁਕਰਾ ਕੇ ਸਿਰਫ਼ ਤਿੰਨ ਅੰਗਰੇਜ਼ ਪੱਖੀ ਤੇ ਪਾਕਿਸਤਾਨ ਪੱਖੀ ਸਿੱਖਾਂ ਦਾ ਫ਼ਤਵਾ ਸਾਰੇ ਪੰਥ ਦੇ ਫ਼ੈਸਲੇ ਤੋਂ ਉਪਰ ਸਮਝਦਾ ਹੈ।

maharaja yadwindra singhmaharaja yadwindra singh

ਆਜ਼ਾਦੀ ਤੋਂ 8 ਸਾਲ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਸਾਧ ‘ਸੰਗਤ ਬੋਰਡ’ ਬਣਾ ਕੇ ਪਹਿਲੀ ਵਾਰ, ਭਾਰਤੀ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ, ਇਹੀ ਨਾਹਰਾ ਮਾਰਿਆ ਸੀ ਤੇ ਅਕਾਲੀਆਂ ਨੂੰ ਗੁਰਦਵਾਰਾ ਚੋਣਾਂ ਵਿਚ ਹਰਾਉਣ ਲਈ, ਵੱਡੇ ਵੱਡੇ ਕਾਰਟੂਨਾਂ ਵਾਲੇ ਪੋਸਟਰ ਛਾਪ ਕੇ ਪੰਜਾਬ ਦੇ ਚੱਪੇ ਚੱਪੇ ਉਤੇ ਲਗਾਏ ਸਨ, ਜਿਨ੍ਹਾਂ ਵਿਚ ਦਸਿਆ ਸੀ ਕਿ ਅੰਗਰੇਜ਼ ਮਾ. ਤਾਰਾ ਸਿੰਘ ਨੂੰ ‘ਖ਼ਾਲਿਸਤਾਨ’ ਦੇਂਦੇ ਸਨ ਪਰ ਮਾ. ਤਾਰਾ ਸਿੰਘ ਲੈਣ ਤੋਂ ਨਾਂਹ ਕਰਦੇ ਰਹੇ ਸਨ। ਸਿੱਖ ਵੋਟਰਾਂ ਨੇ ਇਸ ਝੂਠ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿਤੀ ਤੇ 140 ਵਿਚੋਂ 136 ਸੀਟਾਂ ਮਾ. ਤਾਰਾ ਸਿੰਘ ਨੂੰ ਜਿਤਾ ਦਿਤੀਆਂ।

Partap_Singh_KaironPartap_Singh_Kairon

ਇਨ੍ਹਾਂ ਚੋਣਾਂ ਵਿਚ ਕਾਮਰੇਡ ਵੀ ‘ਦੇਸ਼ ਭਗਤ ਬੋਰਡ’ ਬਣਾ ਕੇ ਕੈਰੋਂ ਨਾਲ ਰਲ ਕੇ ਚੋਣਾਂ ਲੜੇ ਸਨ। ਉਨ੍ਹਾਂ ਨੂੰ ਵੀ ਗੋਲ ਅੰਡਾ ਹੀ ਮਿਲਿਆ। ਇਸ ਤਰ੍ਹਾਂ 99.5 ਫ਼ੀ ਸਦੀ ਸਿੱਖਾਂ ਨੇ ‘ਅੰਗਰੇਜ਼ ਕੁੱਝ ਦੇਂਦਾ ਸੀ’ ਦੇ ਪ੍ਰਚਾਰ ਨੂੰ ਆਜ਼ਾਦੀ ਦੇ 8 ਸਾਲਾਂ ਮਗਰੋਂ ਵੀ ਰੱਦ ਕਰ ਦਿਤਾ ਸੀ। ‘ਸਾਚੀ ਸਾਖੀ’ ਲਿਖ ਕੇ ਕਪੂਰ ਸਿੰਘ ਨੇ ਜਾਣੇ ਅਣਜਾਣੇ ਕੈਰੋਂ ਨੂੰ ਵੀ ਗ਼ਲਤ ਸਾਬਤ ਕਰ ਦਿਤਾ ਤੇ ਅਸਲ ਗੱਲ ਬਾਹਰ ਲਿਆ ਦਿਤੀ ਕਿ ਅੰਗਰੇਜ਼ ਤਾਂ ਕੁੱਝ ਨਹੀਂ ਸੀ ਦੇਂਦਾ ਪਰ ਮੁਸਲਿਮ ਲੀਗ, ਸਿੱਖਾਂ ਨੂੰ ਪਾਕਿਸਤਾਨ ਵਿਚ ਕੈਦੀ ਬਣਾ ਕੇ, ਸਦਾ ਲਈ ਖ਼ਤਮ ਕਰਨ ਦੀ ਯੋਜਨਾ ਬਣਾਈ ਬੈਠੀ ਸੀ ਤੇ ਅੰਗਰੇਜ਼, ਮੁਸਲਿਮ ਲੀਗ ਦੀ ਮਦਦ ਕਰਨ ਲਈ ਸਿੱਖਾਂ ਦੀ ਕੁਰਬਾਨੀ ਦੇਣੀ ਚਾਹੁੰਦੇ ਸਨ। ਜੇ ਕਿਸੇ ਇਤਿਹਾਸਕਾਰ ਨੇ ਵੀ ਇਹ ਗੱਲ ਲਿਖ ਦਿਤੀ ਤਾਂ ਕਪੂਰ ਸਿੰਘ ਉਸ ਇਤਿਹਾਸਕਾਰ ਦਾ ਵੀ ਮੌਜੂ ਉਡਾਉਣ ਲੱਗ ਜਾਂਦੇ। ਬਾਕੀ ਅਗਲੇ ਐਤਵਾਰ।  (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement