
ਪੂਰੇ ਕਰ ਕੇ ਸੂਰਮਾ ਦੰਦ ਤਿੱਖੇ, ਮੌਤ ਬਣ ਕੇ ਜੱਗ ਤੇ ਛਾ ਗਿਆ ਹੈ,
ਪੂਰੇ ਕਰ ਕੇ ਸੂਰਮਾ ਦੰਦ ਤਿੱਖੇ, ਮੌਤ ਬਣ ਕੇ ਜੱਗ ਤੇ ਛਾ ਗਿਆ ਹੈ,
ਆਵਾਜਾਈ ਅਸਮਾਨ ਤੇ ਧਰਤ ਵਾਲੀ, ਬੰਦ ਹੋ ਗਈ ਪਹਿਰੇ ਲਾ ਗਿਆ ਹੈ,
ਜਿਹੜੇ ਫਿਰਦੇ ਸੀ ਸੜਕਾਂ ਉਤੇ ਆਮ ਖੁੱਲ੍ਹੇ, ਅੰਦਰ ਵਾੜਤੇ ਸੁੰਨ ਵਰਤਾ ਗਿਆ ਹੈ,
ਕਿੱਥੇ ਗਏ ਨੇ ਵੇਦ ਗ੍ਰੰਥ ਸਾਰੇ, ਕਰਾਮਾਤ ਨਾ ਕੋਈ ਵਿਖਾ ਗਿਆ ਹੈ,
ਪੈ ਗਈ ਸੁਸਰੀ ਆਸਤਕਾਂ ਨਾਸਤਕਾਂ ਨੂੰ, ਕੋਰੋਨਾ ਸ਼ੂਕਰਿਆ ਧੌਂਸ ਜਮਾ ਗਿਆ ਹੈ,
ਸੋਚੀਂ ਪਾ ਗਿਆ ਖੋਜੀ ਵਿਗਿਆਨੀਆਂ ਨੂੰ, ਜਾਦੂ ਅਪਣਾ ਸ਼ੇਰ ਚਲਾ ਗਿਆ ਹੈ,
ਕੋਈ ਮੂਤ ਪਿਆਵੇ ਗਊ ਗ਼ਰੀਬਣੀ ਦਾ, ਕੋਈ ਥਾਲੀਆਂ ਕੌਲੇ ਖੜਕਾ ਗਿਆ ਹੈ,
ਇਕ ਕੋਰੋਨੇ ਦੀ ਸਿਫ਼ਤ ਜਹਾਨ ਉਤੇ, ਪ੍ਰਦੂਸ਼ਣ ਤਾਈਂ ਇਹ ਡਾਢਾ ਘਟਾ ਗਿਆ ਹੈ।
ਜਸਵੰਤ ਸਿੰਘ ਅਸਮਾਨੀ, ਸੰਪਰਕ : 98720-67104