
ਧਰਨੇ ਤੇ ਭੁੱਖ ਹੜਤਾਲ
ਹਰ ਪਾਰਟੀ ਦੇ ਲੀਡਰ ਨਾਮ ਚਮਕਾਉਣ ਲਈ, ਨਿੱਤ ਨਵੇਂ ਵਰਤਦੇ ਢੰਗ ਯਾਰੋ,
ਯਾਰੀ ਹੁੰਦੀ ਇਨ੍ਹਾਂ ਦੀ ਨਾਲ ਗਿਰਗਿਟ ਦੇ, ਇਹ ਹਰ ਦਿਨ ਬਦਲਦੇ ਰੰਗ ਯਾਰੋ,
ਕੋਈ ਭੁੱਖ ਹੜਤਾਲ ਕਰੇ, ਕੋਈ ਲਾਵੇ ਧਰਨੇ, ਕੁੱਝ ਕਰਵਾ ਦਿੰਦੇ ਚੱਕਾ ਜਾਮ ਯਾਰੋ,
ਅੰਦਰੋਂ ਚਲਦੇ ਨੇ ਇਹ ਸੱਭ ਰਲ ਕੇ, ਬਾਹਰ ਵੱਖੋ-ਵਖਰੇ ਦਿੰਦੇ ਬਿਆਨ ਯਾਰੋ,
ਅਸੀ ਆਹ ਕਰਾਂਗੇ, ਅਸੀ ਉਹ ਕਰਾਂਗੇ, ਪਾਈ ਜਾਂਦੇ ਨੇ ਕਾਵਾਂ ਰੌਲੀ ਯਾਰੋ,
ਲੋਕਾਂ ਵਿਚ ਬੋਲਣ ਇਹ ਬੜਾ ਗੱਜ ਕੇ, ਘਰ ਵਿਚ ਬੋਲਦੇ ਬੜਾ ਹੌਲੀ ਯਾਰੋ,
ਅੰਦਰਖਾਤੇ ਜਦੋਂ ਗੰਢਤੁੱਪ ਹੋ ਜਾਂਦੀ, ਕੰਮ ਆ ਜਾਵੇ ਇਨ੍ਹਾਂ ਦਾ ਜਦ ਸੂਤ ਯਾਰੋ,
ਧਰਨੇ ਤੇ ਭੁੱਖ ਹੜਤਾਲ ਇਹ ਛੱਡ ਦਿੰਦੇ, 'ਗਿੱਲ' ਕਹੇ ਪੀ ਕੇ ਫਲਾਂ ਦਾ ਜੂਸ ਯਾਰੋ।
-ਪਿੰਦਾ ਗਿੱਲ ਅਲਕਲਾਂ, ਸੰਪਰਕ : 82890-10423