
ਮਹੀਨਾ ਪੋਹ ਦਾ ਤੇ ਅੰਤਾਂ ਦੀ ਪਵੇ ਸਰਦੀ, ਬੈਠੇ ਰਾਜਧਾਨੀ ਤਾਈਂ ਘੇਰੀ ਕਿਸਾਨ ਸਾਡੇ
ਮਹੀਨਾ ਪੋਹ ਦਾ ਤੇ ਅੰਤਾਂ ਦੀ ਪਵੇ ਸਰਦੀ, ਬੈਠੇ ਰਾਜਧਾਨੀ ਤਾਈਂ ਘੇਰੀ ਕਿਸਾਨ ਸਾਡੇ,
ਭੋਰਾ ਸਰਕਾਰ ਦੇ ਨਾ ਕੰਨ ਤੇ ਜੂੰ ਸਰਕੇ, ਕਿੰਨੇ ਹੀ ਗਵਾ ਚੁੱਕੇ ਨੇ ਅਪਣੀ ਜਾਨ ਸਾਡੇ,
ਮੱਥੇ ਲੱਗਣ ਤੋਂ ਇਨ੍ਹਾਂ ਨੂੰ ਬੜਾ ਡਰ ਲੱਗੇ, ਲੀਡਰ ਦੇ ਛਡਦੇ ਨੇ ਫੋਕੇ ਬਿਆਨ ਸਾਡੇ,
ਜੋਸ਼ ਜਵਾਨੀ ਦਾ ਜੋ ਮਾਰਦਾ ਫਿਰੇ ਬੜ੍ਹਕਾਂ, ਨਸ਼ੇੜੀ ਇਸ ਦੇ ਨੀ ਕਿਤੇ ਨੌਜੁਆਨ ਸਾਡੇ,
ਹਰ ਹਾਲਤ ਵਿਚ ਕਰ ਕੇ ਹਟਣੀ ਪੂਰੀ, ਪੰਜਾਬੀ ਦਿਲ ’ਚ ਜੋ ਲੈਂਦੇ ਗੱਲ ਠਾਣ ਸਾਡੇ,
ਛੇਤੀ ਝੁਕ ਜਾ ਦਿਲੀਏ ਹੋਵੇਂਗੀ ਬੜੀ ਔਖੀ, ਸਬਰਾਂ ਵਾਲੇ ਨਾ ਪਰਖ ਇਮਤਿਹਾਨ ਸਾਡੇ।
-ਰਾਜਾ ਗਿੱਲ ਚੜਿੱਕ, ਸੰਪਰਕ : 94654-11585