
ਸਾਡੀ ਸੋਚ ਨੂੰ ਨੇਤਾ ਖਾ ਗਏ, ਵੋਟਾਂ ਨੂੰ ਖਾ ਗਈ ਆਪਸੀ ਫੁੱਟ।
ਸਾਡੀ ਸੋਚ ਨੂੰ ਨੇਤਾ ਖਾ ਗਏ, ਵੋਟਾਂ ਨੂੰ ਖਾ ਗਈ ਆਪਸੀ ਫੁੱਟ।
ਅਸੀਂ ਪਾਰਟੀਆਂ ’ਚ ਵੰਡੇ ਗਏ, ਨੇਤਾ ਸਭ ਕੁੱਝ ਲੈ ਗਏ ਲੁੱਟ।
ਉਹ ਰੰਗ ਵਟਾਉਂਦੇ ਤੀਜੇ ਦਿਨ, ਅਸੀਂ ਹੋ ਨਹੀਂ ਸਕੇ ਇਕਜੁਟ।
ਇਹ ਆਪਸ ’ਚ ਘਿਉ ਖਿਚੜੀ, ਸਾਡੇ ਆਂਢ ਗੁਆਂਢ ਵਿਚ ਗੁੱਟ।
ਇਹ ਦੁੱਧ ਵੀ ਪੀਂਦੇ ਨੱਕ ਮਾਰ ਕੇ, ਸਾਡੇ ਪਾਣੀ ਦੀ ਨਹੀਂ ਲੰਘਦੀ ਘੁੱਟ।
ਇਹ ਹਰਾਮ ਦਾ ਖਾ ਖਾ ਕੇ ਮਛਰੇ, ਅਸੀਂ ਖਹਿਬਾਜ਼ੀ ’ਚ ਸੁਜਾ ਲਏ ਬੁੱਟ।
-ਸਰਬਜੀਤ ਸਿੰਘ ਜਿਉਣ ਵਾਲਾ, ਫ਼ਰੀਦਕੋਟ।
ਮੋਬਾਈਲ : 94644-12761