
ਗਧੀ ਗੇੜ ਵਿਚ ਪਏ ਅਦਾਲਤਾਂ ਦੇ, ਬੰਦੇ ਬਿਰਖ ਹੋ ਜਾਣ ਉਡੀਕਦੇ ਜੀ,
ਗਧੀ ਗੇੜ ਵਿਚ ਪਏ ਅਦਾਲਤਾਂ ਦੇ, ਬੰਦੇ ਬਿਰਖ ਹੋ ਜਾਣ ਉਡੀਕਦੇ ਜੀ,
ਖਾਣਾ ਪੀਣਾ ਤੇ ਪਹਿਨਣਾ ਵਿਸਰ ਜਾਵੇ, ਚੇਤੇ ਭੁਲਦੇ ਨਹੀਂਉ 'ਤਰੀਕ' ਦੇ ਜੀ,
ਅਕਸਰ ਬਰੀ ਹੋ ਜਾਣ ਜੋ ਗ਼ਲਤ ਹੁੰਦੇ, ਫਾਹੇ ਪੈਂਦੇ ਨੇ ਗਲਾਂ ਵਿਚ ਠੀਕ ਦੇ ਜੀ,
ਦਿਤਾ ਤੋੜ ਵਿਸ਼ਵਾਸ ਸਿਆਸਤਾਂ ਨੇ, ਸਾਰੇ ਯੱਭ ਇਹ ਵੋਟਾਂ ਦੀ ਨੀਤ ਦੇ ਜੀ,
ਵੇਲਾ ਰਹਿੰਦਿਆਂ 'ਨਾਗਾਂ' ਨੂੰ ਨੱਪਦੇ ਨਾ, ਡੰਡੇ ਪੈਣ ਫਿਰ ਸੱਪ ਦੀ ਲੀਕ ਦੇ ਜੀ,
ਅੱਕੇ ਲੋਕ ਜਦ ਹੱਕ ਕਾਨੂੰਨ ਲੈਂਦੇ, ਹਾਕਮ ਕੁਰਸੀ ਉਤੇ ਬੈਠਿਆਂ ਚੀਕਦੇ ਜੀ।
-ਤਰਲੋਚਨ ਸਿੰਘ ਦੁਪਾਲਪੁਰ, ਸੰਪਰਕ : 001-408-915-1268