
ਸਮਾਂ ਕਿਸੇ ਦਾ ਨਹੀਂ ਲਿਹਾਜ਼ ਕਰਦਾ,
ਸਮਾਂ ਕਿਸੇ ਦਾ ਨਹੀਂ ਲਿਹਾਜ਼ ਕਰਦਾ,
ਚਲਦੇ ਰਹਿਣਾ ਇਸ ਦਾ ਅਸੂਲ ਮੀਆਂ।
ਜਿਹੜਾ ਅੱਜ ਨੂੰ ਕਲ ਉੱਤੇ ਛੱਡ ਦਿੰਦਾ,
ਵਿਆਜ ਸਮੇਤ ਕਰਦਾ ਸਭ ਵਸੂਲ ਮੀਆਂ।
ਰਮਜ਼ ਇਸ ਦੀ ਨੂੰ ਨਾ ਜੋ ਸਮਝ ਸਕੇ,
ਹੱਥ ਝਾੜ ਕੇ ਤੁਰ ਗਏ ਫ਼ਜ਼ੂਲ ਮੀਆਂ।
ਹਰ ਪਲ ਦਾ ਜਿਹੜਾ ਖ਼ਿਆਲ ਕਰਦਾ,
ਹੁੰਦਾ ਇਸ ਨੂੰ ਹੈ ਉਹੀ ਕਬੂਲ ਮੀਆਂ।
ਇਹਨੇ ਅੱਜ ਤਕ ਨਹੀਂ ਕੋਈ ਬਖ਼ਸ਼ਿਆ,
ਹੋਵੇ ਪੀਰ ਪੈਗੰਬਰ ਜਾਂ ਰਸੂਲ ਮੀਆਂ।
- ਸਰਬਜੀਤ ਸਿੰਘ ਜਿਉਣ ਵਾਲਾ, ਫ਼ਰੀਦਕੋਟ। ਮੋਬਾ : 9464412761